ਪੋਲੋ ਖੇਡ ਵਿਚ ਤਕਨੀਕ ਤੇ ਸ਼ੈਲੀ ਅੰਦਰ ਆਈਆਂ ਤਬਦੀਲੀਆਂ
Published : May 24, 2018, 4:51 am IST
Updated : May 24, 2018, 4:51 am IST
SHARE ARTICLE
Polo Game
Polo Game

ਪਿ ਛਲੇ ਸਾਲਾਂ ਦੌਰਾਨ ਪੋਲੋ ਖੇਡ ਦੇ ਵਿਕਾਸ ਵਿਚ ਕਈ ਬਦਲਾਅ ਆਏ ਹਨ। ਇਨ੍ਹਾਂ ਵਿਚੋਂ ਕੁੱਝ ਬਦਲਾਅ ਖੇਡ ਦੀ ਰਸਮੀ ਵਿਧੀ ਦੇ ਵਧੇਰੇ ਨੇੜੇ ਹਨ ਅਤੇ...

ਪਿ ਛਲੇ ਸਾਲਾਂ ਦੌਰਾਨ ਪੋਲੋ ਖੇਡ ਦੇ ਵਿਕਾਸ ਵਿਚ ਕਈ ਬਦਲਾਅ ਆਏ ਹਨ। ਇਨ੍ਹਾਂ ਵਿਚੋਂ ਕੁੱਝ ਬਦਲਾਅ ਖੇਡ ਦੀ ਰਸਮੀ ਵਿਧੀ ਦੇ ਵਧੇਰੇ ਨੇੜੇ ਹਨ ਅਤੇ ਕੁੱਝ ਇਸ ਦੇ ਪ੍ਰਤੀਕੂਲ ਹਨ। ਇਨ੍ਹਾਂ ਨੂੰ ਸੰਜੋਗਮਈ ਦ੍ਰਿਸ਼ਟੀਕੋਣ ਤੋਂ ਨਿਗੂਣਾ ਪ੍ਰਮਾਣਤ ਕੀਤਾ ਜਾ ਸਕਦਾ ਹੈ। ਪੋਲੋ ਤਿੰਨ ਪ੍ਰਕਾਰ ਦੀ ਹੁੰਦੀ ਹੈ: ਬੀਚ ਪੋਲੋ, ਇਨਡੋਰ ਪੋਲੋ, ਪੈਡਾਕ ਪੋਲੋ। ਇਨ੍ਹਾਂ ਤਿੰਨਾਂ ਨੂੰ ਇਕੋ ਜਿਹੇ ਸਿਧਾਂਤਾਂ ਅਤੇ ਨਿਯਮਾਂ ਰਾਹੀਂ ਖੇਡਿਆ ਜਾਂਦਾ ਹੈ। ਦੋ ਟੀਮਾਂ ਘੋੜਿਆਂ ਤੇ ਚੜ੍ਹ ਕੇ ਬੈਟ ਦੀ ਮਦਦ ਨਾਲ ਪੋਲੋ ਗੇਂਦ ਨੂੰ ਜ਼ੋਰ ਨਾਲ ਮਾਰਨ ਲਈ ਸੰਘਰਸ਼ ਕਰਦੀਆਂ ਹਨ।

ਇਹ ਪੋਲੋ ਬੈਟ ਰਸਭਰੀ ਜਾਂ ਕ੍ਰਿਸ਼ਨਬਦਰੀ ਦੀ ਝਾੜੀ ਦੇ ਤਣੇ ਤੋਂ ਬਣਾਏ ਜਾਂਦੇ ਹਨ। ਬੱਲੇ ਦਾ ਆਕਾਰ ਛੋਟੇ ਘੋੜੇ/ਪੋਨੀ ਦੇ ਆਕਾਰ ਤੇ ਨਿਰਭਰ ਕਰਦਾ ਹੈ। ਪੋਲੋ ਦੀ ਗੇਂਦ ਚੌਰਸ ਪੋਲੋ ਮੈਦਾਨ ਦੇ ਅੰਤ੍ਰਿਮ ਛੋਹਾਂ ਦੇ ਮੱਧ 'ਚ ਸਥਿਤ ਮੋਰਚਿਆਂ (ਗੋਲ ਪੋਸਟਾਂ) ਤਕ ਜ਼ਰੂਰ ਪਹੁੰਚਣੀ ਚਾਹੀਦੀ ਹੈ। ਹਰ ਖਿਡਾਰੀ ਅਪਣੇ ਬਚਾਅ ਲਈ ਗੋਡਿਆਂ ਤੇ ਪੈਡ ਅਤੇ ਕਈ ਵਾਰੀ ਚਿਹਰੇ ਦੀ ਸੁਰੱਖਿਆ ਲਈ ਸਟੀਲ ਦੇ ਬਣੇ ਹੋਏ ਮੁਖੌਟਿਆਂ ਦੀ ਵੀ ਵਰਤੋਂ ਕਰਦਾ ਹੈ।

ਰਿਵਾਇਤੀ ਪੋਲੋ ਟੀਮ ਵਿਚ ਚਾਰ ਖਿਡਾਰੀ ਹੁੰਦੇ ਸਨ। ਪੋਲੋ ਦੀ ਖੇਡ ਨੂੰ ਚਾਰ ਤੋਂ ਅੱਠ 'ਚੱਕਰਜ਼' ਵਿਚ ਵੰਡਿਆ ਜਾਂਦਾ ਸੀ ਭਾਵ ਕਿ ਹਰ 'ਚੱਕਰ' ਸੱਤ ਮਿੰਟਾਂ ਦੇ ਸਮੇਂ ਦਾ ਹੁੰਦਾ ਸੀ। ਘੋੜਿਆਂ ਨੂੰ ਅਰਾਮ ਦੇਣ ਵਾਸਤੇ ਹਰ 'ਚੱਕਰਜ਼' ਤੋਂ ਬਾਅਦ ਉਨ੍ਹਾਂ ਦੀ ਅਦਲਾ-ਬਦਲੀ ਕੀਤੀ ਜਾਂਦੀ ਸੀ। ਰਵਾਇਤੀ ਪੋਲੋ ਵਿਚ ਬਹੁਤ ਤੀਬਰ ਮੋੜਾਂ, ਭੱਜਮ-ਭਜਾਈ ਅਤੇ ਰਾਹ ਬਦਲਣ ਲਈ ਤੀਖਣ ਗਤੀਆਂ ਦੀ ਲੋੜ ਪੈਂਦੀ ਸੀ। ਇਕ ਪੋਲੋ ਖਿਡਾਰੀ ਨੂੰ ਘੱਟ ਤੋਂ ਘੱਟ ਦੋ ਘੋੜਿਆਂ ਦੀ ਲੋੜ ਪੈਂਦੀ ਸੀ (ਚਾਰੇ ਚੱਕਰਜ਼ ਖੇਡਣ ਵਾਸਤੇ)। ਉੱਚ ਪੱਧਰੀ ਮੈਚਾਂ ਵਿਚ ਹਰ ਪੋਲੋ ਖਿਡਾਰੀ ਨੂੰ ਛੇ ਤੋਂ ਅੱਠ ਘੋੜਿਆਂ ਦੀ ਲੋੜ ਪੈਂਦੀ ਸੀ।

ਪੋਲੋ ਖੇਡਣ ਵਾਸਤੇ ਖੇਡ ਦੇ ਮੈਦਾਨ ਸੌ ਗਜ਼ ਲੰਮੇ ਅਤੇ ਸੱਠ ਗਜ਼ ਚੌੜੇ ਹੋਣੇ ਚਾਹੀਦੇ ਹਨ। ਪੋਲੋ ਦੀ ਗੇਂਦ ਦਾ ਵਿਆਸ 8.5 ਸੈਂਟੀਮੀਟਰ ਹੁੰਦਾ ਸੀ ਅਤੇ ਇਹ ਬਰੋਜ਼ਾ ਜਾਂ ਲੱਕੜ ਦੀ ਬਣੀ ਹੁੰਦੀ ਸੀ। ਪੋਲੋ ਖੇਡ ਦੇ ਘੋੜੇ ਸਰਦੀਆਂ ਵਿਚ ਘਾਹ ਚਰਦੇ ਹਨ ਅਤੇ ਅਰਾਮ ਕਰਦੇ ਹਨ। ਗਰਮੀਆਂ ਵਿਚ ਪੋਲੋ ਖੇਡਣ ਦਾ ਮੌਸਮ ਅਰੰਭ ਹੁੰਦਾ ਹੈ।

ਐਰਿਨਾ ਪੋਲੋ:  ਮੂਲ ਸਰੋਤ ਦੇ ਪੋਲੋ ਦੇ ਵਿਧਾਨ ਅਤੇ ਨਿਯਮ ਐਰਿਨਾ ਪੋਲੋ ਤੇ ਵੀ ਲਾਗੂ ਹੁੰਦੇ ਹਨ। ਐਰਿਨਾ ਪੋਲੋ ਦਾ ਮੈਦਾਨ ਪ੍ਰਮੁੱਖ ਪੋਲੋ ਮੈਦਾਨ ਦੇ ਮੁਕਾਬਲੇ ਛੋਟਾ ਹੁੰਦਾ ਹੈ। ਐਰਿਨਾ ਪੋਲੋ ਦਾ ਮੈਦਾਨ ਮਿੱਟੀ ਜਾਂ ਰੇਤ ਤੋਂ ਬਣਿਆ ਹੁੰਦਾ ਹੈ। ਇਸ ਮੈਚ ਵਿਚ ਚਾਰ 'ਚੱਕਰਜ਼' ਹੁੰਦੇ ਹਨ। ਗੇਂਦ ਦਾ ਵਿਆਸ 12.5 ਸੈਂਟੀਮੀਟਰ ਹੁੰਦਾ ਹੈ ਅਤੇ ਇਹ ਸ਼ੁੱਧ ਚਮੜੇ ਤੋਂ ਤਿਆਰ ਕੀਤੀ ਜਾਂਦੀ ਹੈ।

ਐਰਿਨਾ ਪੋਲੋ ਵਿਚ ਤਿੰਨ ਖਿਡਾਰੀਆਂ ਦੀ ਟੀਮ ਹੁੰਦੀ ਹੈ। ਐਰਿਨਾ ਪੋਲੋ ਦੇ ਮੈਦਾਨ ਨੂੰ ਤਖ਼ਤੇ ਦੇ ਬੋਰਡਾਂ ਨਾਲ ਘੇਰਿਆ ਹੁੰਦਾ ਹੈ। ਇਨ੍ਹਾਂ ਤਖ਼ਤਿਆਂ ਦੀ ਉਚਾਈ ਲਗਭਗ ਚਾਰ ਫ਼ੁੱਟ ਹੁੰਦੀ ਹੈ। ਪੋਲੋ ਦੇ ਖੇਡ ਮੈਦਾਨ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਜਿਸ ਨਾਲ ਗੇਂਦ ਗਤੀ ਵਿਚ ਰਹੇ। ਇਸ ਪੋਲੋ ਖੇਡ ਵਿਚ ਘੋੜਿਆਂ ਵਲੋਂ ਕੇਵਲ ਦੋ ਖਿਡਾਰੀ ਹੀ ਭਾਗ ਲੈਂਦੇ ਹਨ। ਹਰ 'ਚੱਕਰ' ਵਿਚ ਭਾਗ ਲੈਣ ਵਾਲੇ ਖਿਡਾਰੀ ਘੋੜਿਆਂ ਦੀ ਅਦਲਾ-ਬਦਲੀ ਕਰਦੇ ਹਨ।

ਬੀਚ ਪੋਲੋ: ਐਰਿਨਾ ਪੋਲੋ ਅਤੇ ਬੀਚ ਪੋਲੋ ਵਿਚਕਾਰ ਵਧੇਰੇ ਨੇੜਤਾ ਹੈ। ਬੀਚ ਪੋਲੋ ਦੀ ਖੇਡ ਵਿਚ ਦੋ ਜਾਂ ਤਿੰਨ ਖਿਡਾਰੀ ਹੁੰਦੇ ਹਨ। ਬੀਚ ਪੋਲੋ ਦੀਆਂ ਟੀਮਾਂ ਦੇ 'ਚੱਕਰ' (ਖੇਡ ਦੀ ਅਵਧੀ) ਦਾ ਸਮਾਂ ਚਾਰ ਤੋਂ ਸੱਤ ਮਿੰਟ ਹੁੰਦਾ ਹੈ। ਬੀਚ ਪੋਲੋ ਦਾ ਮੈਦਾਨ ਰੇਤ ਦਾ ਬਣਿਆ ਹੁੰਦਾ ਹੈ। ਬੀਚ ਪੋਲੋ ਦੇ ਮੈਦਾਨ ਨੂੰ ਦਰਿਆ ਦੇ ਕੰਕਰਾਂ ਤੇ ਸਥਾਪਤ ਕੀਤਾ ਜਾਂਦਾ ਹੈ ਅਤੇ ਚਾਰ ਫ਼ੁੱਟ ਉੱਚੇ ਤਖਤਿਆਂ ਨਾਲ ਘੇਰਿਆ ਜਾਂਦਾ ਹੈ। ਹਰ ਚੱਕਰ ਤੋਂ ਬਾਅਦ ਖਿਡਾਰੀ ਅਪਣੇ ਰਵਾਇਤੀ ਪੋਲੋ ਘੋੜਿਆਂ ਦੀ ਅਦਲਾ-ਬਦਲੀ ਕਰਦੇ ਹਨ। ਬੀਚ ਪੋਲੋ ਖੇਡ ਵਿਚ ਵੀ ਐਰਿਨਾ ਪੋਲੋ ਗੇਂਦ ਦੀ ਵਰਤੋਂ ਹੁੰਦੀ ਹੈ। 

2004 ਵਿਚ ਦੁਬਈ ਪੋਲੋ ਤੇ ਘੋੜਸਵਾਰੀ ਕਲੱਬ ਦੇ ਸਭਾਪਤੀ ਰਾਸ਼ਿਦ-ਅਲ ਹਬਤੂਰ ਅਤੇ ਸੈਮ ਕਟੀਅਲਾ ਨੇ 2004 ਵਿਚ ਦੁਬਈ ਅੰਦਰ ਬੀਚ-ਪੋਲੋ ਅਰੰਭ ਕੀਤੀ ਸੀ। ਇਸ ਦੇ ਨਤੀਜੇ ਵਜੋਂ ਅਮਰੀਕਾ ਨੇ 2005 ਵਿਚ ਸ਼ੁਰੂਆਤ ਕੀਤੀ ਸੀ। ਇਸ ਘਟਨਾ ਤੋਂ ਬਾਅਦ ਆਸਟ੍ਰੇਲੀਆ, ਅਰਜਨਟੀਨਾ, ਬੈਲਜੀਅਮ, ਆਸਟ੍ਰੀਆ, ਕੋਲੰਬੀਆ, ਚਿੱਲੀ, ਫ਼ਰਾਂਸ, ਇੰਗਲੈਂਡ, ਭਾਰਤ, ਜਰਮਨੀ, ਮੈਕਸੀਕੋ, ਇਟਲੀ, ਸਪੇਨ, ਪੋਲੈਂਡ, ਉਰੂਗਾਏ ਅਤੇ ਨੀਦਰਲੈਂਡ ਵਿਚ ਕਈ ਮੈਚ ਅਤੇ ਖੇਡ ਮੁਕਾਬਲੇ ਕਰਵਾਏ ਗਏ। 

ਅੰਤਰਵਾਸੀ ਪੋਲੋ: ਇਨਡੋਰ ਪੋਲੋ ਵਿਚ ਵੀ ਐਰਿਨਾ ਪੋਲੋ ਦੇ ਨਿਯਮਾਂ ਅਤੇ ਵਿਧਾਨਾਂ ਨੂੰ ਲਾਗੂ ਕੀਤਾ ਜਾਂਦਾ ਹੈ। ਪਰ ਇਸ ਵਿਚ ਇਕ ਫ਼ਰਕ ਇਹ ਹੈ ਕਿ ਇਨਡੋਰ ਪੋਲੋ ਮੈਦਾਨ ਵਿਚ ਛੱਤ ਹੁੰਦੀ ਹੈ। 
ਪੈਡਾਕ ਪੋਲੋ: ਪੈਡਾਕ ਪੋਲੋ ਵਿਚ ਹਰ ਟੀਮ ਦੇ ਤਿੰਨ ਖਿਡਾਰੀ ਹੁੰਦੇ ਹਨ ਅਤੇ ਖੇਡ ਦੌਰਾਨ ਉਹ ਛੋਟੇ ਕੱਦ ਦੇ ਘੋੜਿਆਂ ਦੀ ਅਦਲਾ-ਬਦਲੀ ਨਹੀਂ ਕਰਦੇ। ਪੈਡਾਕ-ਪੋਲੋ ਵਿਚ ਦਸ-ਦਸ ਮਿੰਟ ਦੀਆਂ ਦੋ ਅਵਧੀਆਂ (ਚੱਕਰਜ਼) ਹੁੰਦੇ ਹਨ।

ਪੈਡਾਕ ਪੋਲੋ ਖੇਡ ਦੀ ਗੇਂਦ ਵੀ ਐਰਿਨਾ ਪੋਲੋ ਖੇਡ ਵਰਗੀ ਹੁੰਦੀ ਹੈ। ਪੈਡਾਕ ਪੋਲੋ ਖੇਡਣ ਲਈ ਸਾਰੇ ਪ੍ਰਕਾਰ ਦੇ ਮੈਦਾਨ ਅਤੇ ਮੌਸਮ ਸਹੀ ਹੁੰਦੇ ਹਨ। ਦੂਜੇ ਲੋਕਾਂ ਵਾਸਤੇ ਛਾਲਾਂ ਮਾਰਨ ਲਈ ਵਿਕਸਤ ਘੋੜਿਆਂ ਦੀ ਵਰਤੋਂ ਪੈਡਾਕ ਪੋਲੋ ਖੇਡ ਵਿਚ ਕੀਤੀ ਜਾਂਦੀ ਹੈ। ਫ਼ਰਾਂਸ ਵਿਚ ਪੈਡਾਕ ਪੋਲੋ ਦਾ ਵਿਕਾਸ ਵਧੇਰੇ ਹੋਇਆ ਸੀ। ਫ਼ਰਾਂਸ ਵਿਚ ਲਗਭਗ ਇਕ ਹਜ਼ਾਰ ਪੈਡਾਕ ਪੋਲੋ ਖਿਡਾਰੀ ਹਨ। ਫ਼ਰਾਂਸ ਦੇ ਵੈਲੇਨੀਜ਼ ਵਿਚ ਸੱਭ ਤੋਂ ਉੱਚ ਪੱਧਰ ਤੇ ਪੈਡਾਕ ਪੋਲੋ ਪ੍ਰਤੀਯੋਗਤਾ ਦਾ ਸੰਚਾਲਨ ਕੀਤਾ ਜਾਂਦਾ ਹੈ।

ਇਸ ਸਾਲਾਨਾ ਪ੍ਰਤੀਯੋਗਿਤਾ ਵਿਚ ਚੌਵੀ ਟੀਮਾਂ ਅਤੇ ਤਿੰਨ ਹਜ਼ਾਰ ਦਰਸ਼ਕਾਂ ਦੀ ਭੀੜ ਹੁੰਦੀ ਹੈ। ਫ਼ਰਾਂਸ ਦੇ ਕਈ ਵਿਸ਼ਵ ਵਿਦਿਆਲਿਆਂ ਵਿਚ ਪੈਡਾਕ ਪੋਲੋ ਨੂੰ ਸੰਚਾਲਿਤ ਕਰਨ ਦੀ ਸਹੂਲਤ ਹੈ। ਵਿਸ਼ਵ ਵਿਦਿਆਲਾ ਦੀਆਂ ਪੈਡਾਕ ਪੋਲੋ ਟੀਮਾਂ ਨੂੰ ਚੈਟਿਲੀ ਲਿਆਨ ਜਾਂ ਆਈਕਸ-ਐਨ-ਪਰੋਵਿੰਸ ਵਿਚ ਭਾਗ ਲੈਣ ਲਈ ਸੱਦਾ-ਪੱਤਰ ਭੇਜਿਆ ਜਾਂਦਾ ਹੈ। 

ਬਰਫ਼ ਪੋਲੋ: ਬਰਫ਼ ਪੋਲੋ ਇਕ ਸੋਧਿਆ ਹੋਇਆ ਪੋਲੋ ਦਾ ਹੀ ਹਿੱਸਾ ਹੈ। ਇਸ ਪੋਲੋ ਵਿਚ ਬਰਫ਼ ਨਾਲ ਕੱਜੇ ਹੋਏ ਮੈਦਾਨ ਨੂੰ ਜੰਗਲੇ ਨਾਲ ਘੇਰ ਲਿਆ ਜਾਂਦਾ ਹੈ ਅਤੇ ਗੇਂਦ ਨੂੰ ਬਰਫ਼ ਤੇ ਹੀ ਰਖਿਆ ਜਾਂਦਾ ਹੈ। ਇਸ ਪੋਲੋ ਵਿਚ ਟੀਮ ਅੰਦਰ ਤਿੰਨ ਖਿਡਾਰੀ ਹੁੰਦੇ ਹਨ। ਬਰਫ਼ ਪੋਲੋ ਦੀ ਖੇਡ ਵਿਚ ਕੁੱਲ ਚਾਰੇ 'ਚੱਕਰਜ਼' ਭਾਵ ਅਵਧੀਆਂ ਹੁੰਦੀਆਂ ਹਨ ਅਤੇ ਹਰ 'ਚੱਕਰ' ਦਾ ਸਮਾਂ ਸੱਤ ਮਿੰਟ ਹੁੰਦਾ ਹੈ। ਪੋਲੋ ਦੇ ਘੋੜਿਆਂ ਲਈ ਆਕਰਸ਼ਣ ਅਤੇ ਖਿੱਚ ਪੈਦਾ ਕਰਨ ਲਈ ਉਨ੍ਹਾਂ ਨੂੰ ਵਿਸ਼ੇਸ਼ ਪ੍ਰਕਾਰ ਦੇ ਬੂਟਾਂ ਨਾਲ ਸਜਾਇਆ ਜਾਂਦਾ ਹੈ।

ਬਰਫ਼-ਪੋਲੋ ਗੇਂਦ ਚਮਕਦਾਰ ਲਾਲ ਰੰਗ ਦੀ ਹੁੰਦੀ ਹੈ ਜਿਸ ਨੂੰ ਪਲਾਸਟਿਕ ਨਾਲ ਬਣਾਇਆ ਜਾਂਦਾ ਹੈ। ਬਰਫ਼ ਪੋਲੋ ਗੇਂਦ ਨੂੰ ਇਸ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ ਜਿਸ ਨਾਲ ਇਹ ਬਰਫ਼ ਵਿਚ ਅਦ੍ਰਿਸ਼ ਨਾ ਹੋਵੇ। 1985 ਵਿਚ ਬਰਫ਼ ਪੋਲੋ ਖੇਡ ਨੂੰ ਅਰੰਭ ਕੀਤਾ ਗਿਆ ਸੀ। ਇਸ ਦੀ ਗਮਨ-ਥਾਂ ਧਰਤੀ ਦੀ ਸੱਭ ਤੋਂ ਵਧੇਰੇ ਪਹਾੜੀ ਖੇਤਰਾਂ ਵਾਲੀ ਸਵਿਟਰਜ਼ਰਲੈਂਡ ਦੀ ਸੇਂਟ ਮਾਰਿਟਜ਼ ਹੈ। ਦੇਸ਼ ਦੇ ਸਾਰੇ ਦਰਸ਼ਕ ਇਸ ਘਟਨਾ ਨੂੰ ਚਾਅ ਅਤੇ ਉਤਸਕਤਾ ਨਾਲ ਵੇਖਦੇ ਹਨ।

ਪੋਨੀ ਪੋਲੋ: ਪੋਨੀ ਪੋਲੋ ਦੀ ਖੇਡ ਅੱਠ ਤੋਂ ਗਿਆਰਾਂ ਸਾਲ ਦੇ ਬੱਚੇ ਖੇਡਦੇ ਹਨ ਜਿਸ ਵਿਚ ਛੋਟੇ ਘੋੜਿਆਂ ਦੀ ਲੰਬਾਈ ਇਕ ਮੀਟਰ ਤੋਂ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਪੋਲੋ ਦੀ ਖੇਡ ਗਾਲਫ਼ ਕਾਰਟ, ਸੈਗਵੇਜ਼, ਹਾਥੀ, ਊਠ ਅਤੇ ਤਿੱਬਤੀ ਗਾਂਵਾਂ ਤੇ ਚੜ੍ਹ ਕੇ ਵੀ ਖੇਡੀ ਜਾਂਦੀ ਹੈ।

ਬਾਈਕ ਪੋਲੋ: ਬਾਈਕ ਪੋਲੋ ਖੇਡ ਦੀ ਉਤਪਤੀ ਉੱਨੀਵੀਂ ਸਦੀ ਦੇ ਅੰਤ ਵਿਚ ਹੋਈ ਸੀ। ਇਸ ਤਰ੍ਹਾਂ ਦੀ ਖੇਡ ਜਵਾਨ ਪੀੜ੍ਹੀ ਅਤੇ ਘੱਟ ਕਿਸਮਤ ਵਾਲੇ ਲੋਕ ਘਾਹ ਉਤੇ ਖੇਡਦੇ ਸਨ। ਇਹ ਵਿਸ਼ਾ ਰਵਾਇਤੀ ਪੋਲੋ ਖੇਡ ਨਾਲੋਂ ਵਖਰਾ ਹੈ। ਇਸ ਖੇਡ ਨੂੰ ਸਰਕਾਰੀ ਤੌਰ ਤੇ ਬਾਈਕ-ਪੋਲੋ ਕਿਹਾ ਜਾਂਦਾ ਹੈ। ਇਸ ਨੂੰ ਅਰੰਭ ਵਿਚ ਬਿਟੂਮੈਨ ਰਾਜ ਨੇ ਅਪਣਾਇਆ ਸੀ ਅਤੇ 2000 ਵਿਚ ਇਹ ਬਹੁਤ ਮਸ਼ਹੂਰ ਹੋ ਗਈ ਸੀ। 

ਬਾਈਕ ਪੋਲੋ ਖੇਡ ਦਾ ਨੀਂਹ ਪੱਥਰ ਫ਼ਿਕਸੀ-ਬਾਈਕਸ ਤੇ ਅਧਾਰਤ ਹੁੰਦਾ ਹੈ। (ਇਹ ਬਾਈਕ ਬਰੇਕਾਂ ਤੋਂ ਬਗ਼ੈਰ ਹੁੰਦੇ ਹਨ) ਸੰਯੁਕਤ ਰਾਜ ਅਮਰੀਕਾ ਵਿਚ ਸੰਦੇਸ਼ਵਾਹਕ ਸੇਵਾਵਾਂ ਕੋਲ ਅਪਣੇ ਕਾਰਜ ਨੂੰ ਪੂਰਾ ਕਰਨ ਲਈ ਇਸ ਨਮੂਨੇ ਦੇ ਬਾਈਕ ਸਨ। ਕਾਰਜ ਕਰਨ ਤੋਂ ਬਾਅਦ ਇਨ੍ਹਾਂ ਨੂੰ ਇਕ ਥਾਂ ਇਕੱਠਾ ਕਰ ਕੇ ਇਨ੍ਹਾਂ ਦੀ ਵਰਤੋਂ ਖੇਡਕੁਦ ਲਈ ਕੀਤੀ ਜਾਂਦੀ ਸੀ। ਇਸ ਤਰ੍ਹਾਂ ਬਾਈਕ ਪੋਲੋ ਦੀ ਖੇਡ ਵਿਕਸਤ ਹੋਈ। ਇਸ ਤੋਂ ਬਾਅਦ ਇੰਗਲੈਂਡ ਤੇ ਅਮਰੀਕਾ ਵਿਚ ਇਸ ਦੀ ਪ੍ਰਸ਼ੰਸਾ ਅਤੇ ਪ੍ਰਸਿੱਧੀ ਵਿਚ ਵਾਧਾ ਹੋਇਆ। 2007 ਵਿਚ ਬਾਈਕ ਪੋਲੋ ਦੀ ਖੇਡ ਨੇ ਫ਼ਰਾਂਸ ਵਿਚ ਅਪਣਾ ਕਦਮ ਰਖਿਆ।

ਸ਼ੁਰੂ-ਸ਼ੁਰੂ ਵਿਚ ਇਸ ਤਰ੍ਹਾਂ ਦੀ ਖੇਡ ਵਧੇਰੇ ਸਫ਼ਲ ਅਤੇ ਲਾਭਕਾਰੀ ਨਹੀਂ ਸੀ। ਸਮੇਂ ਨਾਲ ਨੌਜਵਾਨ ਪੀੜ੍ਹੀ ਨੇ ਬਾਈਕ-ਪੋਲੋ ਦੀ ਖੇਡ ਨੂੰ ਵਿਕਸਤ ਕੀਤਾ ਕਿਉਂਕਿ ਉਹ ਰਵਾਇਤੀ ਪੋਲੋ ਖੇਡ ਵਿਚ ਘੱਟ ਰੁਚੀ ਲੈਂਦੇ ਸਨ। ਹੌਲੀ-ਹੌਲੀ ਬਾਈਕ ਪੋਲੋ ਖੇਡ ਦੇ ਨਗਰੀਕਰਨ ਅਤੇ ਰਵਾਇਤੀ ਪੋਲੋ ਖੇਡ ਦੀ ਸ੍ਰੇਸ਼ਠਤਾ ਨੇ ਵਿਕਸਤ ਹੋਣਾ ਆਰੰਭ ਕੀਤਾ।

ਬਾਈਕ-ਪੋਲੋ ਖੇਡ ਨੂੰ ਖੇਡਣ ਦੇ ਨਿਯਮ ਅਤੇ ਵਿਧਾਨ ਵਧੇਰੇ ਸੌਖੇ ਹਨ। ਇਸ ਵਿਚ ਦੋ ਟੀਮਾਂ ਵਿਚਕਾਰ ਤਿੰਨ-ਤਿੰਨ ਖਿਡਾਰੀ ਹੁੰਦੇ ਹਨ। ਇਸ ਖੇਡ ਵਿਚ ਜਦੋਂ ਬਾਈਕ-ਪੋਲੋ ਖਿਡਾਰੀ ਗੇਂਦ ਨੂੰ ਛੂੰਹਦਾ ਹੈ ਤਾਂ ਉਸ ਨੂੰ ਅਪਣਾ ਪੈਰ ਜ਼ਮੀਨ ਨੂੰ ਛੂਹਣ ਦੀ ਆਗਿਆ ਨਹੀਂ ਹੁੰਦੀ। ਇਸ ਖੇਡ ਦੌਰਾਨ, ਬਾਈਕ ਪੋਲੋ ਖਿਡਾਰੀ ਦੇ ਇਕ ਹੱਥ ਵਿਚ ਬਾਈਕ ਦਾ ਡੰਡਾ (ਹੈਂਡਲ) ਹੁੰਦਾ ਹੈ ਅਤੇ ਦੂਜੇ ਹੱਥ ਵਿਚ ਪੋਲੋ ਦੀ ਖੂੰਡੀ ਭਾਵ ਪੋਲੋ-ਬੈਟ ਹੁੰਦਾ ਹੈ। 

ਹਾਥੀ ਵਾਲੀ ਪੋਲੋ: ਵੀਹਵੀਂ ਸਦੀ ਦੇ ਅੰਤ ਵਿਚ ਅੰਗਰੇਜ਼ੀ ਕੁਲੀਨ/ਰਈਸ ਵਰਗ ਦੇ ਦੇਸ਼ਾਂ ਨੇ ਭਾਰਤ ਵਿਚ ਪਹਿਲੀ ਵਾਰੀ ਹਾਥੀ ਵਾਲੀ ਪੋਲੋ ਖੇਡ ਨੂੰ ਖੇਡਿਆ। ਥਾਈਲੈਂਡ ਵਿਚ ਇਸ ਖੇਡ ਨੂੰ ਬਹੁਤ ਹੀ ਮਹਿੰਗੀ, ਧੀਮੀ, ਅਲੌਕਿਕ ਅਤੇ ਸੱਭ ਤੋਂ ਵੱਡੀ ਖੇਡ ਸਮਝਿਆ ਜਾਂਦਾ ਹੈ।1982 ਵਿਚ ਵਿਸ਼ਵ ਪੋਲੋ ਸੰਸਥਾ ਦਾ ਨੀਂਹ ਪੱਥਰ ਨੇਪਾਲ ਦੇ ਸ਼ਾਹੀ ਚਿਤਵਨ ਰਾਸ਼ਟਰੀ ਪਾਰਕ ਦੇ ਟਾਈਗਰ ਟਾਪਸ ਜੰਗਲ ਨਿਵਾਸ ਤੇ ਕੀਤਾ ਗਿਆ ਸੀ। ਥਾਈਲੈਂਡ ਵਿਚ ਹਰ ਵਰ੍ਹੇ ਵਿਸ਼ਵ ਹਾਥੀ ਪੋਲੋ ਚੈਂਪੀਅਨਸ਼ਿਪ ਕਰਵਾਈ ਜਾਂਦੀ ਹੈ। ਪ੍ਰਤੀਯੋਗਤਾਵਾਂ ਵਿਚ ਕਿੰਗਜ਼ ਕੱਪ ਮੁਕਾਬਲੇ ਕਰਵਾਏ ਜਾਂਦੇ ਹਨ।

ਪਹਾੜੀ ਰਾਜ ਵਿਚ ਨੇਪਾਲ ਟਾਈਗਰ ਟਾਪਸ ਪ੍ਰਤੀਯੋਗਤਾਵਾਂ ਦਾ ਪ੍ਰਦਰਸ਼ਨ ਹੁੰਦਾ ਹੈ। ਸ਼੍ਰੀਲੰਕਾ ਵਿਚ ਹਰ ਸਾਲ ਟੈਪਰੋਬੇਨ ਟਰਾਫ਼ੀ ਐਲੀਫੈਂਟ ਪੋਲੋ ਪ੍ਰਤੀਯੋਗਤਾ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸ਼ੁਰੂ-ਸ਼ੁਰੂ ਵਿਚ ਹਾਥੀ ਪੋਲੋ ਖੇਡਣ ਲਈ ਫੁਟਬਾਲ ਦੀਆਂ ਗੇਂਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਪਰ ਜਦੋਂ ਇਹ ਪਤਾ ਲਗਿਆ ਕਿ ਹਾਥੀ ਤਾਂ ਫ਼ੁਟਬਾਲ ਗੇਂਦਾਂ ਦਾ ਮਲੀਆਮੇਟ ਕਰ ਦਿੰਦੇ ਹਨ ਤਾਂ ਉਨ੍ਹਾਂ ਦੀ ਥਾਂ ਪੋਲੋ ਗੇਂਦਾਂ ਨੇ ਲੈ ਲਈ। ਹਾਥੀ ਪੋਲੋ ਸੋਟੀਆਂ ਨੂੰ ਕੇਨ ਦੀ ਲੱਕੜ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੇ ਅੰਤ ਤੇ ਨਿਰਧਾਰਤ/ਪ੍ਰਮਾਣਤ ਪੋਲੋ ਚੁਰਟ ਹੁੰਦੀ ਹੈ।

ਪੋਲੋ ਦੇ ਡੰਡੇ ਦੀ ਲੰਬਾਈ ਹਾਥੀ ਦੇ ਅਕਾਰ ਅਨੁਸਾਰ ਹੁੰਦੀ ਹੈ ਜਿਹੜੀ ਨੌਂ ਤੋਂ ਛੇ ਫੁੱਟ ਤਕ ਹੋ ਸਕਦੀ ਹੈ।ਹਾਥੀ ਪੋਲੋ ਤੇ ਘੋੜਾ-ਪੋਲੋ ਵਿਚ ਮੁੱਖ ਫ਼ਰਕ ਇਹ ਹੈ ਕਿ ਹਾਥੀ-ਪੋਲੋ ਹਾਥੀ ਨਾਲ ਖੇਡੀ ਜਾਂਦੀ ਹੈ, ਘੋੜੇ ਨਾਲ ਨਹੀਂ। ਇਕ ਹਾਥੀ ਉਤੇ ਦੋ ਵਿਅਕਤੀ ਹੁੰਦੇ ਹਨ। ਇਕ ਮਹਾਵਤ ਅਤੇ ਦੂਜਾ ਖਿਡਾਰੀ। ਮਹਾਵਤ ਹਾਥੀਆਂ ਦਾ ਸੰਚਾਲਨ ਮੌਖਿਕ ਆਦੇਸ਼ਾਂ ਨਾਲ ਕਰਦੇ ਹਨ।

ਉਹ ਅਪਣੇ ਪੈਰਾਂ ਨਾਲ ਹਾਥੀਆਂ ਦੇ ਕੰਨਾਂ ਦੇ ਪਿਛਲੇ ਪਾਸੇ ਦਬਾਅ ਪਾਂਦੇ ਹਨ। ਹਾਥੀ ਮਹਾਵਤ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਕਈ ਵਰ੍ਹਿਆਂ ਤਕ ਹਾਥੀਆਂ ਅਤੇ ਹੋਰ ਦੂਜੇ ਪਸ਼ੂਆਂ ਨਾਲ ਸਿਖਲਾਈ ਕੀਤੀ ਹੁੰਦੀ ਹੈ। ਹਾਥੀ ਪੋਲੋ ਖਿਡਾਰੀ ਦਾ ਕਾਰਜ ਹੈ ਕਿ ਉਹ ਹਾਥੀ ਨੂੰ ਗਤੀ ਨਾਲ ਚਲਾਉਣ ਤੇ ਦਿਸ਼ਾ ਆਦਿ ਲਈ ਮਹਾਵਤ ਨੂੰ ਆਦੇਸ਼ ਦੇਣ। ਮਹਾਵਤ ਪੋਲੋ ਖਿਡਾਰੀ ਤੋਂ ਰੁਕਣ ਦੀ ਥਾਂ ਤੇ ਗਤੀ ਫੜਨ ਦੀ ਥਾਂ ਬਾਰੇ ਗਿਆਨ ਪ੍ਰਾਪਤ ਕਰਦਾ ਹੈ ਜਿਸ ਨਾਲ ਖਿਡਾਰੀ ਗੇਂਦ ਕੋਲ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ। ਬਾਅਦ ਵਿਚ ਮਹਾਵਤ ਹਾਥੀ ਪੋਲੋ ਖਿਡਾਰੀ ਦੀਆਂ ਹਦਾਇਤਾਂ ਦਾ ਸੰਚਾਲਨ ਕਰਦਾ ਹੈ। 

ਸੈਗਵੇ ਪੋਲੋ: ਸੈਗਵੇ ਪੋਲੋ ਘੋੜਾ-ਪੋਲੋ ਵਾਂਗ ਹੀ ਹੁੰਦੀ ਹੈ। ਖਿਡਾਰੀ ਘੋੜੇ ਦੀ ਪਿੱਠ ਤੇ ਬੈਠਣ ਦੀ ਬਜਾਏ ਸੈਗਵੇ ਪੀਟੀ ਉਤੇ ਬੈਠਦਾ ਹੈ। ਸੈਗਵੇ ਪੋਲੋ ਦੇ ਨਿਯਮਾਂ ਤੇ ਵਿਧਾਨਾਂ ਨੂੰ ਬਾਈਸਾਈਕਲ ਪੋਲੋ ਅਤੇ ਘੋੜਾ-ਪੋਲੋ ਦੇ ਨਿਯਮਾਂ ਅਤੇ ਵਿਧਾਨਾਂ ਰਾਹੀਂ ਅਪਣਾਇਆ ਗਿਆ ਹੈ। ਰਿਵਾਜ ਅਨੁਸਾਰ ਸੈਗਵੇ ਪੋਲੋ ਵਿਚ ਪੰਜ-ਪੰਜ ਖਿਡਾਰੀਆਂ ਦੀਆਂ ਦੋ ਟੀਮਾਂ ਹੁੰਦੀਆਂ ਹਨ।

ਇਹ ਟੀਮਾਂ ਸੈਗਵੇ ਪੋਲੋ ਘਾਹ ਦੇ ਮੈਦਾਨ ਤੇ ਮੁਕਾਬਲੇ ਦਾ ਪ੍ਰਦਰਸ਼ਨ ਕਰਦੀਆਂ ਹਨ। ਪੰਜ ਮੈਂਬਰੀ ਬੇ-ਏਰੀਆ ਸੈਗਵੇ ਐਨਥੂਜਿਆਸਟਸ ਸਮੂਹ ਜਾਂ ਬੈਸੇਗ ਨੇ 11 ਜੁਲਾਈ 2004 ਨੂੰ ਸਾਨ ਫ਼ਰਾਂਸਿਸਕੋ ਦੇ ਖਾੜੀ ਖੇਤਰ ਵਿਚ ਪਹਿਲੀ ਸੈਗਵੇ ਖੇਡ ਨੂੰ ਹਰੀ ਝੰਡੀ ਦਿਤੀ। ਇਹ ਸੈਗਵੇ ਪੋਲੋ ਦੀ ਜਨਮਗਾਥਾ ਹੈ। ਸੈਗਵੇ ਪੋਲੋ ਦੇ ਨਿਯਮਾਂ ਦੀ ਬਣਤਰ ਤੋਂ ਬਾਅਦ ਹੀ ਇਸ ਖੇਡ ਵਿਚ ਰੁਚੀ ਪੈਦਾ ਹੋਈ ਅਤੇ ਮਹੱਤਵਪੂਰਨ ਵਿਕਾਸ ਹੋਇਆ।

2003 ਵਿਚ ਪਹਿਲੀ ਵਾਰੀ ਸੈਗਵੇ ਦੀ ਸਹਾਇਤਾ ਨਾਲ ਮਿਨੀਸੋਟਾ ਵਾਈਕਿੰਗਜ਼ ਵਿਖੇ ਪੋਲੋ ਦੀ ਖੇਡ ਹੋਈ। ਸੈਗਵੇ ਪੋਲੋ ਹੁਣ ਪ੍ਰਸਿੱਧੀ ਪ੍ਰਾਪਤ ਕਰ ਰਹੀ ਹੈ ਅਤੇ ਇਸ ਦਾ ਵਿਕਾਸ ਸੰਯੁਕਤ ਰਾਜ ਅਮਰੀਕਾ, ਜਰਮਨੀ, ਸਵੀਡਨ, ਆਸਟ੍ਰੀਆ, ਬਾਰਬਾਡੋਜ਼ ਅਤੇ ਨਿਊਜ਼ੀਲੈਂਡ ਵਿਚ ਹੋਇਆ ਹੈ। ਸੈਗਵੇ ਪੋਲੋ ਟੀਮਾਂ ਇਕ-ਦੂਜੇ ਨਾਲ ਮੁਕਾਬਲਾ ਕਰ ਰਹੀਆਂ ਹਨ। ਸੈਗਵੇ ਪੋਲੋ ਖੇਡ ਦਾ ਸੰਚਾਲਨ ਸਰਕਾਰੀ ਤੌਰ ਤੇ ਅੰਤਰਰਾਸ਼ਟੀ ਸੈਗਵੇ ਪੋਲੋ ਸੰਸਥਾ (ਆਈ.ਐਸ.ਪੀ.ਏ.) ਵਲੋਂ ਕੀਤਾ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement