ਜਦੋਂ ਲੋਕਤੰਤਰ ਮਲੀਆਮੇਟ ਹੋ ਗਿਆ
Published : Jun 26, 2018, 3:35 pm IST
Updated : Jun 26, 2018, 6:21 pm IST
SHARE ARTICLE
emergency
emergency

1975 ਦਾ ਕਾਲਾ ਸਮਾਂ ਜਿਨ੍ਹਾਂ ਨੇ ਦੇਖਿਆ ਤੇ ਹੰਢਾਇਆ ਹੈ ਉਸ ਨੂੰ ਯਾਦ ਕਰ ਕੇ ਉਨ੍ਹਾਂ ਲੋਕਾਂ ਦੇ ਅੱਜ ਵੀ ਰੌਂਗਟੇ ਖੜੇ ਹੋ ਜਾਂਦੇ ਹਨ। ਅੱਜ ਤੋਂ 43 ਸਾਲ ਪਹਿਲਾਂ ...

1975 ਦਾ ਕਾਲਾ ਸਮਾਂ ਜਿਨ੍ਹਾਂ ਨੇ ਦੇਖਿਆ ਤੇ ਹੰਢਾਇਆ ਹੈ ਉਸ ਨੂੰ ਯਾਦ ਕਰ ਕੇ ਉਨ੍ਹਾਂ ਲੋਕਾਂ ਦੇ ਅੱਜ ਵੀ ਰੌਂਗਟੇ ਖੜੇ ਹੋ ਜਾਂਦੇ ਹਨ। ਅੱਜ ਤੋਂ 43 ਸਾਲ ਪਹਿਲਾਂ ਇੰਦਰਾ ਗਾਂਧੀ ਦੀ ਹੱਠਧਰਮੀ ਨੇ ਦੇਸ਼ ਵਿਚ ਐਮਰਜੈਂਸੀ ਲਗਾ ਦਿਤੀ ਗਈ ਤੇ ਪੂਰੇ ਦੇਸ਼ ਨੂੰ ਬਲਦੀ ਦੇ ਬੂਥੇ ਪਾ ਕੇ ਆਪ ਤਮਾਸ਼ਾ ਦੇਖਦੀ ਰਹੀ। ਇਸ ਨੂੰ ਭਾਰਤੀ ਰਾਜਨੀਤੀ  ਦੇ ਇਤਹਾਸ ਦਾ ਕਾਲਾ ਅਧਿਆਏ ਕਹਿ ਕੇ ਯਾਦ ਕੀਤਾ ਜਾਂਦਾ ਹੈ। ਇੰਦਰਾ ਗਾਂਧੀ ਦੀ ਸੱਤਾ ਦੀ ਭੁੱਖ ਨੇ ਉਸ ਕੋਲੋਂ ਉਹ ਭੁੱਲ ਕਰਵਾਈ ਕਿ ਅੱਜ ਦੇ ਜ਼ਮਾਨੇ ਦੀ ਕਾਂਗਰਸ ਵੀ ਉਸ ਬਾਰੇ ਕੋਈ ਜਵਾਬ ਨਹੀਂ ਦੇ ਸਕਦੀ।

fakhruddin ali ahmed with pm indira gandhifakhruddin ali ahmed with pm indira gandhi

 25 ਜੂਨ 1975 ਦੀ ਅੱਧੀ ਰਾਤ ਨੂੰ ਐਮਰਜੈਂਸੀ ਦੀ ਐਲਾਨ ਕੀਤਾ ਗਿਆ ਤੇ ਇਹ 21 ਮਾਰਚ 1977 ਤਕ ਲਾਗੂ ਰਹੀ। ਇਸ ਦੌਰਾਨ ਭਾਰਤ ਦਾ ਲੋਕਤੰਤਰ ਪੂਰੀ ਤਰ੍ਹਾਂ ਮਲੀਅਮੇਟ ਕਰ ਦਿਤਾ ਗਿਆ। ਤਤਕਾਲੀਨ ਰਾਸ਼ਟਰਪਤੀ ਫ਼ਖਰੂਦੀਨ ਅਲੀ  ਅਹਿਮਦ ਨੇ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ  ਦੀ ਅਗਵਾਈ ਵਾਲੀ ਸਰਕਾਰ ਦੀ ਸਿਫ਼ਾਰਸ਼ 'ਤੇ ਭਾਰਤੀ ਸੰਵਿਧਾਨ ਦੀ ਧਾਰਾ 352  ਤਹਿਤ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਇਹ ਸਮਾਂ ਭਾਰਤੀ ਇਤਿਹਾਸ ਦਾ ਸੱਭ ਤੋਂ ਵੱਧ ਵਿਵਾਦਤ ਸਮਾਂ ਮੰਨਿਆ ਜਾਂਦਾ ਹੈ।

emergencyemergency

ਭਾਵੇਂ ਉਸ ਵੇਲੇ ਇੰਦਰਾ ਗਾਂਧੀ ਨੇ ਅਪਣੀ ਗ਼ਲਤੀ ਨੂੰ ਸਹੀ ਠਹਿਰਾਉਣ ਲਈ ਇਹ ਕਿਹਾ ਕਿ ਦੇਸ਼ ਨੂੰ ਅੰਦਰੋਂ ਤੇ ਬਾਹਰੋਂ ਖ਼ਤਰਾ ਹੈ ਪਰ ਅਸਲ ਵਿਚ ਇਹ ਐਮਰਜੈਂਸੀ ਰਾਜਨੀਤੀ ਤੋਂ ਪ੍ਰੇਰਿਤ ਸੀ। 25 ਜੂਨ ਨੂੰ ਅੱਧੀ ਰਾਤ ਨੂੰ ਐਮਰਜੈਂਸੀ ਲਾਗੂ ਕਰ ਕੇ ਅਗਲੇ ਦਿਨ ਸਵੇਰੇ ਯਾਨੀ 26 ਜੂਨ ਨੂੰ ਪੂਰੇ ਦੇਸ਼ ਨੇ ਰੇਡੀਉ 'ਤੇ ਇੰਦਰਾ ਗਾਂਧੀ ਦੀ ਆਵਾਜ਼ ਸੁਣੀ ਤੇ ਜਿਸ ਵਿਚ ਉਸ ਨੇ ਐਮਰਜੈਂਸੀ ਲਾਉਣ ਦੇ ਕਈ ਕਾਰਨ ਦੱਸੇ ਤੇ ਆਮ ਲੋਕ ਇੰਦਰਾ ਗਾਂਧੀ ਦਾ ਸੰਦੇਸ਼ ਸੁਣ ਕੇ ਦੰਗ ਰਹਿ ਗਏ ਕਿਉਂਕਿ ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਨਹਿਰੂ ਦੀ ਵਾਰਸ ਸਮਝ ਕੇ ਵੋਟਾਂ ਦਿਤੀਆਂ ਸਨ।

Allahabad High CourtAllahabad High Court

ਆਖ਼ਰ ਐਮਰਜੈਂਸੀ ਦੀ ਵੱਡੀ ਵਜ੍ਹਾ ਕੀ ਸੀ। ਕਿਹਾ ਜਾਂਦਾ ਹੈ ਕਿ ਹਿਲਾਹਾਬਾਦ ਹਾਈਕੋਰਟ ਦਾ ਫ਼ੈਸਲਾ ਐਮਰਜੈਂਸੀ ਦੀ ਵਜ੍ਹਾ ਬਣਿਆ। ਕਈ ਪੁਰਾਣੇ ਬਜ਼ੁਰਗ ਕਹਿੰਦੇ ਹਨ ਕਿ ਐਮਰਜੈਂਸੀ ਦੀ ਨੀਂਹ 12 ਜੂਨ 1975 ਨੂੰ ਹੀ ਰੱਖੀ ਗਈ ਸੀ ਜਿਸ ਦਿਨ ਇਲਾਹਾਬਾਦ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਰਾਇਬਰੇਲੀ ਦੇ ਚੋਣ ਪ੍ਰਚਾਰ ਵਿਚ ਸਰਕਾਰੀ ਮਸ਼ੀਨਰੀ ਦਾ ਦੁਰਪਯੋਗ ਕਰਨ ਦਾ ਦੋਸ਼ੀ ਪਾਇਆ ਸੀ ਅਤੇ ਉਨ੍ਹਾਂ  ਦੀ  ਚੋਣ ਨੂੰ ਖ਼ਾਰਿਜ ਕਰ ਦਿਤੀ। ਇੰਨਾ ਹੀ ਨਹੀਂ,  ਇੰਦਰਾ 'ਤੇ ਛੇ ਸਾਲ ਤਕ ਚੋਣ ਲੜਨ 'ਤੇ ਅਤੇ ਕਿਸੇ ਵੀ ਤਰ੍ਹਾਂ ਦਾ ਸੰਵਿਧਾਨਕ ਪਦ ਸੰਭਾਲਣ ਉੱਤੇ ਰੋਕ ਵੀ ਲਗਾ ਦਿਤੀ ਗਈ।

Sanjay GandhiSanjay Gandhi

ਰਾਜ ਨਰਾਇਣ ਨੇ 1971 ਵਿਚ ਰਾਇਬਰੇਲੀ ਵਿਚ ਇੰਦਰਾ ਗਾਂਧੀ ਕੋਲੋਂ ਹਾਰਨ ਤੋਂ ਬਾਅਦ ਮਾਮਲਾ ਹਾਈ ਕੋਰਟ 'ਚ ਲਿਆਂਦਾ ਸੀ। ਜਸਟਿਸ ਜਗਮੋਹਨ ਲਾਲ ਨੇ ਇਹ ਫ਼ੈਸਲਾ ਸੁਣਾਇਆ ਸੀ। ਇਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਤੇ 24 ਜੂਨ 1975 ਨੂੰ ਸੁਪਰੀਮ ਕੋਰਟ ਨੇ ਨੇ ਵੀ ਹਾਂ ਕੋਰਟ ਦੇ ਫ਼ੈਸਲੇ 'ਤੇ ਮੋਹਰ ਲਗਾ ਦਿਤੀ ਪਰ ਇੰਦਰਾ ਗਾਂਧੀ ਨੂੰ ਥੋੜ੍ਹੀ ਜਿਹੀ ਰਾਹਤ ਦੇ ਦਿਤੀ। ਇੰਦਰਾ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਣੇ ਰਹਿਣ ਦੀ ਇਜਾਜ਼ਤ ਮਿਲ ਗਈ। ਇਸ ਨਾਲ ਹੋਰ ਤਰਕਾਰ ਖੜ੍ਹਾ ਹੋ ਗਿਆ।

Atal Bihari VajpayeeAtal Bihari Vajpayee

ਅਗਲੇ ਦਿਨ ਜੈਪ੍ਰਕਾਸ਼ ਨਰਾਇਣ ਨੇ ਇੰਦਰੇ ਦੇ ਅਸਤੀਫ਼ੇ ਦੀ ਮੰਗ ਰੱਖ ਦਿਤੀ ਤੇ ਦੇਸ਼ ਵਾਸੀਆਂ ਨੂੰ ਵੀ ਅਪੀਲ ਕਰ ਦਿਤੀ ਕਿ ਜਿੰਨਾ ਚਿਰ ਇੰਦਰਾ ਗਾਂਧੀ ਅਸਤੀਫ਼ਾ ਨਾ ਦੇ ਦੇਵੇ ਉਨਾ ਚਿਰ ਰੋਜ਼ ਹੜਤਾਲਾਂ ਕੀਤੀਆਂ ਜਣ ਤੇ ਰੋਸ ਮੁਜ਼ਾਹਰੇ ਕੀਤੇ ਜਾਣ। ਦੇਸ਼ ਦੇ ਕੱਦਾਵਰ ਨੇਤਾ ਜੈ ਪ੍ਰਕਾਸ਼ ਨਰਾਇਣ,  ਮੋਰਾਰਜੀ ਦੇਸਾਈ ਸਮੇਤ ਸੱਭ ਨੇ ਦੇਸ਼ ਭਰ ਵਿਚ ਰੋਸ ਰੈਲੀਆਂ ਕਰਨ ਦਾ ਫ਼ੈਸਲਾ ਕੀਤਾ। ਕਿਹਾ ਇਹ ਵੀ ਜਾਦਾ ਹੈ ਕਿ ਇੰਦਰਾ ਗਾਂਧੀ ਇਕ ਵਾਰ ਅਸਤੀਫ਼ਾ ਦੇਣ ਨੂੰ ਤਿਆਰ ਹੋ ਗਈ ਸੀ ਪਰ ਸੰਜੇ ਗਾਂਧੀ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿਤਾ। ਉਧਰ ਵਿਰੋਧੀ ਧਿਰ ਸਰਕਾਰ 'ਤੇ ਲਗਾਤਾਰ ਦਬਾਅ ਬਣਾ ਰਹੀ ਸੀ।

JP NarayanJP Narayan

ਨਤੀਜਾ ਇਹ ਨਿਕਲਿਆ ਕਿ ਇੰਦਰਾ ਗਾਂਧੀ ਨੇ 25 ਜੂਨ ਦੀ ਰਾਤ ਨੂੰ ਦੇਸ਼ ਵਿਚ ਐਮਰਜੈਂਸੀ ਲਾਗੂ ਕਰਨ ਦਾ ਫ਼ੈਸਲਾ ਕਰ ਲਿਆ ਤੇ ਅੱਧੀ ਰਾਤ ਨੂੰ ਹੀ ਇੰਦਰਾ ਗਾਂਧੀ ਨੇ ਤਤਕਾਲੀਨ ਰਾਸ਼ਟਰਪਤੀ ਫ਼ਖਰੂਦੀਨ ਅਲੀ  ਅਹਿਮਦ ਤੋਂ ਐਮਰਜੈਂਸੀ ਨਾਲ ਸਬੰਧਤ ਫ਼ੈਸਲੇ 'ਤੇ ਦਸਤਖ਼ਤ ਕਰਵਾ ਲਏ। ਕਿਹਾ ਜਾਂਦਾ ਹੈ ਕਿ ਇੰਦਰਾ ਗਾਂਧੀ ਨੇ ਇਹ ਫ਼ੈਸਲਾ ਇਕੱਲੀ ਨੇ ਹੀ ਕੀਤਾ ਤੇ ਅਪਣੀ ਕੈਬਨਿਟ ਨਾਲ ਵੀ ਸਲਾਹ ਮਸ਼ਵਰਾ ਨਹੀਂ ਕੀਤਾ। ਐਮਰਜੈਂਸੀ ਵਿਚ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ਵਿਚ ਪੂਰਾ ਵਿਰੋਧੀ ਪੱਖ ਇਕਜੁਟ ਹੋ ਗਿਆ।

Lal Krishna AdvaniLal Krishna Advani

ਪੂਰੇ ਦੇਸ਼ ਵਿਚ ਇੰਦਰਾ ਵਿਰੁਧ ਅੰਦੋਲਨ ਛਿੜ ਗਿਆ। ਸਰਕਾਰੀ ਮਸ਼ੀਨਰੀ ਵਿਰੋਧੀ ਧਿਰ ਦੇ ਅੰਦੋਲਨ ਨੂੰ ਕੁਚਲਣ ਲਈ ਪੱਬਾਂ ਭਾਰ ਹੋ ਗਈ।ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ,  ਮੁਲਾਇਮ ਸਿੰਘ ਯਾਦਵ ਸਮੇਤ ਵਿਰੋਧੀ ਧਿਰ ਦੇ ਸਾਰੇ ਵੱਡੇ ਆਗੂ ਜੇਲਾਂ ਵਿਚ ਬੰਦ ਕਰ ਦਿਤੇ। ਇਤਿਹਾਸ ਦਸਦਾ ਹੈ ਕਿ ਇਸ ਮਾੜੇ ਸਮੇਂ 'ਚ ਸੰਜੇ ਗਾਂਧੀ ਨੇ ਖ਼ੂਬ ਚੰਮ ਦੀਆਂ ਚਲਾਈਆਂ। ਉਸ ਦੇ ਇਸ਼ਾਰੇ 'ਤੇ ਮਰਦਾਂ ਦੀ ਜ਼ਬਰਨ ਨਸਬੰਦੀ ਕਰਵਾ ਦਿਤੀ ਗਈ ਸੀ। ਸਰਕਾਰੀ ਮਸ਼ੀਨਰੀ ਨੇ ਭਲੇਮਾਨਸ ਲੋਕਾਂ ਨੂੰ ਵੀ ਨਾ ਬਖ਼ਸ਼ਿਆ। ਕੁੱਲ ਮਿਲਾ ਕੇ ਇਨ੍ਹਾਂ 21 ਮਹੀਨਿਆਂ ਵਿਚ ਲੋਕਤੰਤਰ ਨੂੰ ਖ਼ਤਮ ਕਰਨ ਦੀ ਕੋਈ ਕਸਰ ਨਾ ਛੱਡੀ ਗਈ।

Morarji DesaiMorarji Desai

ਅੰਤ ਜਨਤਾ ਦੀ ਜਿੱਤ ਹੋਈ ਤੇ ਐਮਰਜੈਂਸੀ ਹਟਾਉਣੀ ਪਈ। 1977 ਵਿਚ ਫਿਰ ਤੋਂ ਆਮ ਚੋਣਾਂ ਹੋਈਆਂ ਤੇ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ, ਇਥੋਂ ਤਕ ਕਿ ਇੰਦਰਾ ਗਾਂਧੀ ਆਪ ਵੀ ਰਾਇ ਬਰੇਲੀ ਤੋਂ ਚੋਣ ਹਾਰ ਗਈ ਤੇ ਦੇਸ਼ ਵਿਚ ਪਹਿਲੀ ਵਾਰ ਗੈਰ ਕਾਂਗਰਸੀ ਸਰਕਾਰ ਬਣੀ। ਇਸ ਤਰ੍ਹਾਂ ਲੋਕਾਂ ਨੇ ਇੰਦਰਾ ਗਾਂਧੀ ਨੇ ਸੱਤਾ ਤੋਂ ਲਾਂਭੇ ਕਰ ਕੇ ਬਦਲਾ ਲੈ ਲਿਆ।  
-ਭੋਲਾ ਸਿੰਘ 'ਪ੍ਰੀਤ'

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement