
ਉਸ ਸਮੇਂ ਪੰਜਾਬ ਦੇਸ਼ ਦਾ ਆਕਾਰ ਬਹੁਤ ਵੱਡਾ ਸੀ। ਦਰਰਾ ਖ਼ੈਬਰ ਤੋਂ ਲੈ ਯਮਨਾ ਦੇ ਇਸ ਪਾਰ ਉਤੇ ਉਤਰ ਵਿਚ ਅੱਜ ਵੀ ਜਨਰਲ ਜ਼ੋਰਾਵਰ ਸਿੰਘ ਦਾ ਨਾਮ ਮਾਨ ਸਰੋਵਰ ਝੀਲ..........
ਉਸ ਸਮੇਂ ਪੰਜਾਬ ਦੇਸ਼ ਦਾ ਆਕਾਰ ਬਹੁਤ ਵੱਡਾ ਸੀ। ਦਰਰਾ ਖ਼ੈਬਰ ਤੋਂ ਲੈ ਯਮਨਾ ਦੇ ਇਸ ਪਾਰ ਉਤੇ ਉਤਰ ਵਿਚ ਅੱਜ ਵੀ ਜਨਰਲ ਜ਼ੋਰਾਵਰ ਸਿੰਘ ਦਾ ਨਾਮ ਮਾਨ ਸਰੋਵਰ ਝੀਲ ਤਕ ਬੋਲਦਾ ਹੈ। ਸਿੱਖਾਂ ਨੇ ਗੁਰੂ ਦੀ ਕ੍ਰਿਪਾ ਸਦਕਾ ਅਪਣਾ ਆਜ਼ਾਦ ਰਾਜ ਉਦੋਂ ਕਾਇਮ ਕੀਤਾ ਸੀ ਜਦੋਂ ਅਫ਼ਗ਼ਾਨਾਂ ਦੇ ਅੱਗੇ ਕੋਈ ਲੱਲੀ ਛੱਲੀ ਉੱਚੀ ਸਾਂਹ ਨਹੀਂ ਸੀ ਲੈਂਦਾ ਪਰ ਸਿੱਖਾਂ ਨੇ ਜੋ ਅਫ਼ਗ਼ਾਨਾਂ ਦੇ ਦੰਦ ਖੱਟੇ ਕੀਤੇ, ਅੱਜ ਤਕ ਇਤਿਹਾਸ ਬੋਲਦਾ ਹੈ। ਜੇ ਸਿੱਖਾਂ ਨਾਲ ਸਤਰਾਣਾ ਦੀ ਲੜਾਈ ਵਿਚ ਡੋਗਰੇ ਗਦਾਰੀ ਨਾ ਕਰਦੇ ਤਾਂ ਅੱਜ ਇਤਿਹਾਸ ਕੁੱਝ ਹੋਰ ਹੀ ਹੋਣਾ ਸੀ। ਪਰ ਜਿਨ੍ਹਾਂ ਦੇ ਖ਼ੂਨ ਵਿਚ ਗਦਾਰੀ ਹੋਵੇ ਉਹ ਕਦੇ ਚੰਗਾ ਕੰਮ ਕਰ ਹੀ ਨਹੀਂ ਸਕਦੇ।
ਹਿੰਦੁਸਤਾਨ ਤੇ ਪੰਜਾਬ ਦੋ ਵੱਖ-ਵੱਖ ਦੇਸ਼ ਸਨ ਜਿਸ ਦਾ ਪ੍ਰਮਾਣ ਸ਼ਾਹ ਮੁਹੰਮਦ ਮੁਸਲਮਾਨ ਕਵੀ ਇਸ ਤਰ੍ਹਾਂ ਲਿਖਦਾ ਹੈ :-
ਜੰਗ ਹਿੰਦ ਪੰਜਾਬ ਦਾ ਹੋਣਾ ਲੱਗਾ,
ਦੋਵੇਂ ਪਾਸੀ ਫ਼ੌਜਾਂ ਭਾਰੀਆਂ ਨੇ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੇ।
ਅੰਗਰੇਜ਼ ਕਵੀ ਮੈਕਾਲਫ਼ ਸਿੱਖਾਂ ਦੀ ਬਹਾਦਰੀ ਵਿਚ ਇਹ ਸ਼ਬਦ ਕਹੇ। ਜਦੋਂ ਡੋਗਰਿਆਂ ਵਲੋਂ ਕੀਤੀ ਗਦਾਰੀ ਕਰ ਕੇ ਅੰਗਰੇਜ਼ ਜੰਗ ਜਿਤ ਗਏ, ਸਾਰੇ ਸਿੱਖ ਫ਼ੌਜੀ ਜੂਝਦੇ ਹੋਏ ਸ਼ਹੀਦ ਹੋ ਗਏ ਤਾਂ ਮੈਕਾਲਫ਼ ਸ. ਸ਼ਾਮ ਸਿੰਘ ਅਟਾਰੀ ਵਾਲੇ ਦੀ ਲਾਸ਼ ਕੋਲ ਆਇਆ, ਛਾਤੀ ਵਿਚ ਗੋਲੀਆਂ ਦੇ ਲੱਗੇ ਫੱਟਾਂ ਵਿਚੋਂ ਖ਼ੂਨ ਵੱਗ ਰਿਹਾ ਸੀ। ਸ. ਸ਼ਾਮ ਸਿੰਘ ਆਟਾਰੀਵਾਲੇ ਦੀ ਲਾਸ਼ ਨੂੰ ਸਲੂਟ ਮਾਰ ਕੇ ਕਹਿੰਦਾ, ''ਸਿੰਘੋ ਤੁਹਾਡੀ ਬਹਾਦਰੀ ਨੂੰ ਸਲੂਟ ਕਰਦਾ ਹਾਂ ਤੁਸੀ ਹਾਰ ਕੇ ਵੀ ਜਿੱਤ ਗਏ ਹੋ ਤੇ ਅਸੀ ਜਿੱਤ ਕੇ ਵੀ ਹਾਰ ਗਏ ਹਾਂ। ਕਿਉਂਕਿ ਤੁਸੀ ਹਾਰੇ ਨਹੀਂ ਤੁਹਾਨੂੰ ਤੁਹਾਡੇ ਗਦਾਰਾਂ ਨੇ ਹਰਾਇਆ ਹੈ।'' ਹਿੰਦੁਸਤਾਨ ਤੇ ਅੰਗਰੇਜ਼ਾਂ ਨੇ 200 ਸਾਲ ਰਾਜ ਕੀਤਾ
ਤੇ ਪੰਜਾਬ ਉਤੇ 99 ਸਾਲ, ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ, ਅੰਗਰੇਜ਼ਾਂ ਦੀ ਪੰਜਾਬ ਦੀ ਧਰਤੀ ਵਲ ਝਾਕਣ ਦੀ ਹਿੰਮਤ ਨਾ ਪਈ। ਸਿੱਖ ਜਿਨ੍ਹਾਂ ਨੂੰ ਬਹਾਦਰੀ ਦੀ ਗੁੜ੍ਹਤੀ ਮਿਲੀ ਹੈ, ਪਹਿਲੇ ਵਿਸ਼ਵ ਯੁੱਧ, ਦੂਜੇ ਵਿਸ਼ਵ ਯੁੱਧ, ਸਾਰਾਗੜ੍ਹੀ ਆਦਿ ਹੋਰ ਕਈ ਤਰ੍ਹਾਂ ਦੀ ਬਹਾਦਰੀ ਦੀਆਂ ਮਿਸਾਲਾਂ ਇਜ਼ਰਾਈਲ ਤੇ ਯੂਰਪ ਦੇ ਕਰੀਬ ਸਾਰੇ ਦੇਸ਼ਾਂ ਵਿਚ ਸਕੂਲਾਂ ਵਿਚ ਇਤਿਹਾਸ ਪੜ੍ਹਾਇਆ ਜਾਂਦਾ ਹੈ। ਪੰਜਾਬ ਤੇ ਹਿੰਦੁਸਤਾਨ ਦੋਵੇਂ ਦੇਸ਼ ਅੰਗਰੇਜ਼ਾਂ ਦੇ ਗ਼ੁਲਾਮ ਹੋ ਗਏ, ਸਿੱਖਾਂ ਨੇ ਗ਼ੁਲਾਮੀ ਨੂੰ ਗਲੋਂ ਲਾਹੁਣ ਲਈ ਕੁਰਬਾਨੀਆਂ ਦਾ ਰਸਤਾ ਚੁਣ ਲਿਆ ਤੇ ਸ਼ੁਰੂ ਹੋ ਗਿਆ
Shaheed Bhagat Singh
ਆਜ਼ਾਦੀ ਦਾ ਸੰਘਰਸ਼। 82 ਫ਼ੀ ਸਦੀ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨੂੰ ਕਾਲੇ ਮਨਾਂ ਵਾਲੇ ਲੋਕਾਂ ਨੇ ਸਬਜ਼ਬਾਗ਼ ਵਿਖਾਉਣੇ ਸ਼ੁਰੂ ਕਰ ਦਿਤੇ। ਸਿੱਖ ਭੋਲੇ ਸਨ ਤੇ ਦੂਜੇ ਪਾਸੇ ਇਸ ਭੋਲੇਪਨ ਦਾ ਨਾਜਾਇਜ਼ ਫ਼ਾਇਦਾ ਉਠਾਉਣ ਲਈ ਦੁਸ਼ਟ ਜੁੰਡਲੀ ਵਲੋਂ ਸਕੀਮਾਂ ਘੜੀਆਂ ਜਾ ਰਹੀਆਂ ਸਨ। ਕੋਈ ਕਹਿੰਦਾ ਤੁਹਾਡੇ ਪੁਛੇ ਬਿਨਾ ਕੁੱਝ ਨਹੀਂ ਕਰਾਂਗੇ। ਕੋਈ ਕਹਿੰਦਾ ਉਤਰ ਵਿਚ ਸਿੱਖਾਂ ਨੂੰ ਇਕ ਆਜ਼ਾਦ ਖ਼ਿੱਤਾ ਦਿਆਂਗੇ। ਸਿੱਖਾਂ ਨੇ ਆਜ਼ਾਦੀ ਹਾਸਲ ਕਰਨ ਲਈ ਉਮਰ ਵੀ ਨਾ ਵੇਖੀ, ਇਸ ਲਈ ਕਿ ਆਜ਼ਾਦੀ ਛੇਤੀ ਮਿਲ ਜਾਵੇ ਜਿਸ ਵਿਚ ਕਰਤਾਰ ਸਿੰਘ ਸਰਾਭਾ ਨੇ 17 ਸਾਲ ਦੀ ਉਮਰ ਵਿਚ ਫਾਂਸੀ ਚੜ੍ਹ ਕੇ ਲਾੜੀ ਮੌਤ ਨਾਲ ਨਾਤਾ ਜੋੜ ਲਿਆ।
ਭਗਤ ਸਿੰਘ 23 ਸਾਲ ਦੀ ਉਮਰ ਤੇ ਊਧਮ ਸਿੰਘ ਵੀ ਭਰ ਜਵਾਨੀ ਵਿਚ ਫਾਂਸੀ ਉਤੇ ਚੜ੍ਹ ਗਿਆ। ਸਿੱਖਾਂ ਦੇ ਇਸ ਤਰ੍ਹਾਂ ਕੁਰਬਾਨੀ ਵਾਲੇ ਦਸਤੇ ਕਾਰਨ ਅੰਗਰੇਜ਼ੀ ਹਕੂਮਤ ਨੇ ਇਥੋਂ ਜਾਣਾ ਹੀ ਚੰਗਾ ਸਮਝਿਆ ਤੇ ਅਖ਼ੀਰ ਭਾਰਤ ਨੂੰ ਆਜ਼ਾਦੀ ਮਿਲ ਗਈ ਪਰ ਸਿੱਖਾਂ ਵਾਸਤੇ ਗ਼ੁਲਾਮੀ ਦੀਆਂ ਬੇੜੀਆਂ ਪਹਿਲਾਂ ਨਾਲੋਂ ਵੀ ਜ਼ਬਰਦਸਤ ਬਣਾ ਦਿਤੀਆਂ ਗਈਆਂ। ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਫਾਂਸੀ ਲਗਵਾਉਣ ਵਾਲੇ ਨੂੰ ਰਾਸ਼ਟਰ ਪਿਤਾ ਦਾ ਖ਼ਿਤਾਬ ਮਿਲਿਆ, ਚੰਦਰ ਸ਼ੇਖ਼ਰ ਆਜ਼ਾਦ ਨੂੰ ਸੂਹ ਦੇ ਕੇ ਮਰਵਾਉਣ ਵਾਲੇ ਨੂੰ ਉੱਚੇ ਅਹੁਦੇ ਉਤੇ ਬਿਠਾ ਦਿਤਾ ਗਿਆ। ਸੁਭਾਸ਼ ਚੰਦਰ ਬੋਸ ਵਰਗੇ ਸਾਰੀ ਉਮਰ ਪਤਾ ਨਹੀਂ ਕਿਥੇ ਰਹੇ?
ਆਜ਼ਾਦੀ ਦੇ ਨਾਲ ਹੀ ਸਿੱਖਾਂ ਉਤੇ ਕਹਿਰ ਦੀ ਹਨੇਰੀ ਝੁੱਲੀ ਪੰਜਾਬ ਦੇ ਦੋ ਟੋਟੇ ਕਰ ਦਿਤੇ ਗਏ। ਭਾਰਤ ਵਿਚ ਪੂਰਬੀ ਪੰਜਾਬ ਤੇ ਪਾਕਿਸਤਾਨ ਵਿਚ ਪੱਛਮੀ ਪੰਜਾਬ ਲੱਖਾਂ ਦੇ ਹਿਸਾਬ ਨਾਲ ਲੋਕ ਮਾਰੇ ਗਏ। ਪਰ ਮੌਕੇ ਦੇ ਲੀਡਰ ਖ਼ੁਸ਼ ਸਨ ਕਿਉਂਕਿ, ਵੱਡੀਆਂ-ਵੱਡੀਆਂ ਕੁਰਸੀਆਂ ਮਿਲ ਗਈਆਂ ਸਿੱਖਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਗਏ। ਸਗੋਂ ਮੌਕੇ ਦੇ ਲੀਡਰਾਂ ਨੇ ਸਿੱਖ ਕੌਮ ਨੂੰ ਜਰਾਇਮ ਪੇਸ਼ਾ ਕਰਾਰ ਦੇ ਦਿਤਾ। ਸਿੱਖਾਂ ਵਾਸਤੇ ਹੋਰ ਮਾੜਾ ਸਮਾਂ ਆ ਗਿਆ। ਜਦੋਂ 1951, 52 ਵਿਚ ਮਰਦਮ ਸ਼ੁਮਾਰੀ ਹੋਈ ਤਾਂ ਫਿਰ ਅਪਣੇ ਹੀ ਧੋਖਾ ਦੇ ਗਏ। ਪੰਜਾਬ ਵਿਚ ਰਹਿਣ ਵਾਲੇ ਹਿੰਦੂਆਂ ਨੇ ਅਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ।
ਕਿੰਨਾ ਵੱਡਾ ਧੋਖਾ ਸੀ ਪੰਜਾਬ ਨਾਲ। ਬੋਲੀ ਪੰਜਾਬੀ ਤੇ ਗੁਣ ਦਿਲੀ ਵਾਲਿਆਂ ਦੇ ਗਾਉਣੇ। ਪੰਜਾਬ ਦਾ ਸੱਭ ਤੋਂ ਵੱਡਾ ਦੁਖਾਂਤ ਹੈ ਕਿ ਜੇ ਸਿੱਖ ਕੇਂਦਰ ਕੋਲੋਂ ਪੰਜਾਬ ਵਾਸਤੇ ਕੋਈ ਮੰਗ ਮੰਗਦੇ ਹਨ ਤਾਂ ਇਥੇ ਰਹਿਣ ਵਾਲੇ ਜ਼ਿਆਦਾ ਵਸੋਂ ਵਾਲਾ ਹਿੰਦੂ ਤਬਕਾ ਸਿੱਖਾਂ ਦਾ ਸਾਥ ਨਹੀਂ ਦਿੰਦਾ। ਜੇਕਰ ਸਿੱਖ ਕੋਈ ਕੇਂਦਰ ਤੋਂ ਮੰਗ ਮਨਵਾ ਵੀ ਲੈਂਦੇ ਹਨ ਤਾਂ ਮਿਲਣੀ ਤਾਂ ਸਾਰਿਆਂ ਨੂੰ ਹੀ ਹੈ, ਚਾਹੇ ਕਿਸੇ ਵੀ ਧਰਮ, ਜਾਤੀ ਦਾ ਕਿਉਂ ਨਾ ਹੋਵੇ। ਪਰ ਉਹ ਇਹ ਨਹੀਂ ਸੋਚਦੇ ਕਿ ਸਾਨੂੰ ਵੀ ਸਿੱਖਾਂ ਦਾ ਸਾਥ ਦੇਣਾ ਚਾਹੀਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਹਿੰਦੂ ਮਾੜੇ ਹਨ ਕਿਉਂਕਿ ਹਰ ਧਰਮ ਜਾਤ ਕਬੀਲੇ ਵਿਚ ਕੁੱਝ ਮਾੜੇ ਅਨਸਰ ਵੀ ਹੁੰਦੇ ਹਨ।
Shaheed Udham Singh
ਭਾਵੇਂ ਸਰਕਾਰਾਂ ਜੋ ਮਰਜ਼ੀ ਆਖੀ ਜਾਣ ਪਰ ਸਿੱਖਾਂ ਵਾਸਤੇ ਕਾਨੂੰਨ ਹੋਰ ਤੇ ਬਾਕੀ ਧਰਮਾਂ ਵਾਸਤੇ ਹੋਰ। ਨੱਥੂਰਾਮ ਗੋਡਸੇ ਨੇ ਗਾਂਧੀ ਨੂੰ ਮਾਰਿਆ ਸੀ ਤੇ 16 ਸਾਲ ਬਾਅਦ ਨੱਥੂ ਰਾਮ ਗੋਡਸੇ ਨੂੰ ਜੇਲ ਵਿਚੋਂ ਰਿਹਾ ਕਰ ਦਿਤਾ ਗਿਆ। ਪਰ ਸਿੱਖਾਂ ਵਾਸਤੇ ਇਹੋ ਜਿਹਾ ਸ਼ਬਦ ਹੈ ਹੀ ਨਹੀਂ। ਸਮਝੌਤਾ ਐਕਸਪ੍ਰੈਸ ਵਿਚ ਬੰਬ ਚਲਾਉਣ ਵਾਲਿਆਂ ਨੂੰ ਜੇਲ ਵਿਚੋਂ ਬਾਹਰ ਕੱਢ ਦਿਤਾ ਜਾਂਦਾ ਹੈ ਪਰ ਸਿੱਖਾਂ ਉਤੇ ਸ਼ੱਕ ਦੇ ਆਧਾਰ ਉਤੇ ਵੀ ਸਾਰੀ ਉਮਰ ਜ਼ਮਾਨਤ ਨਹੀਂ। ਜੱਜ ਤੇ ਡਾਕਟਰ ਨੂੰ ਰੱਬ ਦਾ ਰੂਪ ਮੰਨਿਆਂ ਜਾਂਦਾ ਸੀ ਪਰ ਕੀ ਅੱਜ ਦੇ ਜੱਜ ਤੇ ਡਾਕਟਰ ਇਹ ਅਖਵਾਉਣ ਦੇ ਹੱਕਦਾਰ ਹਨ?
ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਮਾੜੇ ਹਨ, ਵਿਚ ਚੰਗੇ ਵੀ ਬਹੁਤ ਹਨ ਪਰ ਉਨ੍ਹਾਂ ਦੀ ਕੋਈ ਸੁਣਦਾ ਹੀ ਨਹੀਂ। ਪੰਜਾਬ ਦੀ ਹੋਰ ਮਾੜੀ ਕਿਸਮਤ 1966 ਵਿਚ ਲਿਖੀ ਗਈ ਜਦੋਂ ਪੰਜਾਬ ਵਿਚੋਂ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਵਖਰੇ ਕਰ ਦਿਤੇ ਗਏ। ਚੰਗੀਗੜ੍ਹ ਖੋਹ ਲਿਆ ਗਿਆ। ਪੰਜਾਬ ਦੇ ਪਾਣੀਆਂ ਉਤੇ ਡਾਕਾ ਪੈ ਗਿਆ। ਕੁਰਸੀ ਦੇ ਭੁੱਖੇ ਲੀਡਰਾਂ ਨੇ ਪੰਜਾਬ ਡੋਬ ਕੇ ਰੱਖ ਦਿਤਾ ਪਰ ਅਪਣੀ ਕੁਰਸੀ ਨੂੰ ਆਂਚ ਨਹੀਂ ਆਉਣ ਦਿਤੀ। ਕੇਂਦਰ ਦੀਆਂ ਸਰਕਾਰਾਂ ਚਾਹੇ ਕਿਸੇ ਪਾਰਟੀ ਦੀਆਂ ਹੋਣ ਪੰਜਾਬ ਨਾਲ ਕਿਸੇ ਨੇ ਵੀ ਇਨਸਾਫ਼ ਨਹੀਂ ਕੀਤਾ। ਬਿਹਾਰ ਤੋਂ ਕੋਲਾ ਤੇ ਰਾਜਸਥਾਨ ਤੋਂ ਪੱਥਰ ਪੰਜਾਬ ਨੂੰ ਮੁਲ ਖ਼ਰੀਦਣਾ ਪੈਂਦਾ ਹੈ
ਪਰ ਪੰਜਾਬ ਦਾ ਪਾਣੀ ਕਿਉਂ ਮੁਫ਼ਤ ਦਿਤਾ ਜਾਂਦਾ ਹੈ? ਅੱਗੇ 1978 ਤੋਂ 1992 ਤਕ ਦੀਆਂ ਸਰਕਾਰਾਂ ਨੇ ਜੋ ਦਿਲੀਉਂ ਹੁਕਮ ਮਿਲਦਾ, ਉਸ ਨੂੰ ਜੀ ਹਜ਼ੂਰ ਕਰ ਦਿਤਾ ਤੇ ਪੰਜਾਬ ਵਿਚ ਤੇ ਪੰਜਾਬ ਤੋਂ ਬਾਹਰ ਦਿੱਲੀ, ਕਾਨਪੁਰ ਆਦਿ ਸ਼ਹਿਰਾਂ ਵਿਚ ਸਿੱਖਾਂ ਦੇ ਖ਼ੂਨ ਨਾਲ ਧਰਤੀ ਲਾਲ ਹੋ ਗਈ। ਜੋ ਕੰਮ ਮੁਗ਼ਲਾਂ ਨੇ ਨਹੀਂ ਕੀਤੇ ਸਨ ਉਹ ਹਿੰਦੂਆਂ ਨੇ ਕਰ ਵਿਖਾਏ ਤੇ ਸਿੱਖਾਂ ਨੂੰ ਅਹਿਸਾਸ ਕਰਵਾ ਦਿਤਾ ਕਿ ਇਹ ਦੇਸ਼ ਤੁਹਾਡਾ ਨਹੀਂ ਹੈ। ਸਿੱਖ ਚਾਹੇ ਕੇਸਾਧਾਰੀ ਹੋਣ ਚਾਹੇ ਸਹਿਜਧਾਰੀ ਹੋਣ, ਕਿਸੇ ਨੂੰ ਨਹੀਂ ਬਖ਼ਸ਼ਿਆ ਗਿਆ। ਇਸ ਲਈ ਸਿੱਖਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਊਣਾ ਕਿਸ ਤਰ੍ਹਾਂ ਹੈ? ਸਿੱਖਾਂ ਨੂੰ ਚਾਹੀਦਾ ਹੈ
ਕਿ ਅੰਮ੍ਰਿਤਧਾਰੀ ਤੇ ਸ਼ਸਤਰਧਾਰੀ ਹੋ ਕੇ ਅਪਣਾ ਜੀਵਨ ਬਤੀਤ ਕਰਨ। ਮੁਸ਼ਕਲ ਦੀ ਘੜੀ ਵਿਚ ਲੱਲੀ ਛਲੀ ਨੂੰ ਪਤਾ ਲੱਗ ਜਾਵੇ ਕਿ ਸਿੰਘਾਂ ਨਾਲ ਵਾਹ ਪਿਆ ਹੈ। ਸਿੱਖ ਪਹਿਲਾਂ ਕਿਸੇ ਉਤੇ ਵਾਰ ਨਹੀਂ ਕਰਦਾ ਪਰ ਉਧਾਰ ਵੀ ਕਦੇ ਨਹੀਂ ਰਖਦਾ। ਹੁਣ ਪੰਜਾਬ ਵਿਚ ਨਸ਼ਿਆਂ ਦਾ ਦੈਂਤ ਬੜਾ ਖ਼ਤਰਨਾਕ ਰੂਪ ਧਾਰਨ ਕਰ ਚੁਕਿਆ ਹੈ। ਹਰ ਰੋਜ਼ ਇਕ-ਦੋ ਨੌਜੁਆਨਾਂ ਨੂੰ ਇਹ ਨਸ਼ੇ ਦਾ ਦੈਂਤ ਨਿਗਲ ਜਾਂਦਾ ਹੈ। ਜੇ ਸਰਕਾਰ ਦੀ ਨੀਯਤ ਸਾਫ਼ ਹੋਵੇ ਤਾਂ ਇਕ ਦਿਨ ਵਿਚ ਹੀ ਨਸ਼ਾ ਬੰਦ ਕਰਾ ਸਕਦੀ ਹੈ। 1-2 ਗਰਾਮ ਵਾਲੇ ਨੂੰ ਫੜ ਕੇ ਜੇਲਾਂ ਵਿਚ ਡੱਕਣ ਨਾਲ ਨਸ਼ਾ ਬੰਦ ਨਹੀਂ ਹੋਣ ਵਾਲਾ।
ਵੱਡੇ ਮਗਰਮੱਛ ਤਾਂ ਬਾਹਰ ਹੀ ਤੁਰੇ ਫਿਰਦੇ ਹਨ ਤੇ ਗੱਦੀ ਹਾਸਲ ਕਰਨ ਲਈ ਝੂਠੀਆਂ ਸਹੁੰਆਂ ਖਾਂਦੇ ਹਨ। ਕੋਈ ਕੁਰਸੀ ਲਈ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦੀ ਗੱਲ ਕਰਦਾ ਹੈ। ਪਰ ਕਰਨਾ ਕੁੱਝ ਨਹੀਂ, ਜਦੋਂ ਕੁਰਸੀ ਮਿਲ ਗਈ ਫਿਰ ਉਹੀ ਡਾਂਗ ਫਿਰਨੀ। ਸਰਕਾਰ ਨੂੰ ਵੋਟ ਕੁੱਟ ਖਾਣ ਵਾਸਤੇ ਨਹੀਂ ਸਨ ਪਾਈਆਂ। ਕੁੱਟਿਆ ਤਾਂ ਗ਼ੁਲਾਮਾਂ ਨੂੰ ਜਾਂਦਾ ਹੈ। ਜੇ ਅਸੀ ਆਜ਼ਾਦ ਹਾਂ ਤਾਂ ਸਾਨੂੰ ਹੱਕ ਮੰਗਣ ਦਾ ਵੀ ਅਧਿਕਾਰ ਹੈ।
ਸੰਪਰਕ : 98760-73057