
ਮਨੁੱਖ ਲੰਮੇ ਸਮੇਂ ਤੋਂ ਸਵੈ ਕੇਂਦਰਿਤ ਹੋ ਕੇ ਅਪਣਾ ਸਮਾਂ ਗੁਜ਼ਾਰਦਾ ਆ ਰਿਹਾ ਹੈ।
ਮਨੁੱਖ ਲੰਮੇ ਸਮੇਂ ਤੋਂ ਸਵੈ ਕੇਂਦਰਿਤ ਹੋ ਕੇ ਅਪਣਾ ਸਮਾਂ ਗੁਜ਼ਾਰਦਾ ਆ ਰਿਹਾ ਹੈ। ਬਹੁਤੇ ਮਨੁੱਖਾਂ ਨੂੰ ਅਪਣੀ ਦਾਲ-ਰੋਟੀ ਦੀ ਚਿੰਤਾ ਤੋਂ ਹੀ ਵਿਹਲ ਨਹੀਂ ਮਿਲਦੀ ਪਰ ਕਈ ਵਾਰ ਉਹੀ ਸਾਂਤ ਬੈਠਾ ਮਨੁੱਖ ਇੰਨਾ ਭਿਅੰਕਰ ਹੋ ਜਾਂਦਾ ਹੈ ਕਿ ਉਹ ਤਖ਼ਤੇ ਪਲਟ ਦਿੰਦਾ ਹੈ।
Nepal Civil War against Gyanedraਇਸ ਤਰ੍ਹਾਂ ਦੀ ਉਦਾਹਰਨ 2008 ਵਿਚ ਨੇਪਾਲ ਵਿਚ ਦੇਖਣ ਨੂੰ ਮਿਲੀ ਜਦੋਂ ਸ਼ਾਂਤੀ ਪਸੰਦ ਨੇਪਾਲੀਆਂ ਨੇ 240 ਸਾਲ ਪੁਰਾਣੀ ਰਾਜਾਸ਼ਾਹੀ ਦਾ ਜੂਲਾ ਲਾਹ ਕੇ ਲੋਕਤੰਤਰ ਦਾ ਜਾਮਾ ਧਾਰਨ ਕਰ ਲਿਆ। ਹਾਲਾਂਕਿ ਨੇਪਾਲੀਆਂ ਨੂੰ ਦੁਨੀਆਂ ਭਰ ਵਿਚ ਸ਼ਾਂਤੀ ਦੇ ਪੁਜ਼ਾਰੀ ਮੰਨਿਆ ਜਾਂਦਾ ਹੈ ਪਰ ਅਜਿਹਾ ਕਿਉਂ ਹੋਇਆ ਇਸ ਪਿਛੇ ਵੀ ਕਈ ਦਿਲਚਸ਼ਪ ਪਹਿਲੂ ਹਨ।
Nepal Civil War against Gyanedraਦਰਅਸਲ ਨੇਪਾਲ ਉਸ ਵੇਲੇ ਤਕ ਦੁਨੀਆਂ ਦਾ ਇਕੋ ਇਕ ਹਿੰਦੂ ਰਾਸ਼ਟਰ ਸੀ। ਕੋਈ ਮਨੁੱਖ ਉਦੋਂ ਤਕ ਹੀ ਧਰਮ ਦੀਆਂ ਘਸੀਆਂ ਪਿਟੀਆਂ ਵਲਗਣਾਂ ਵਿਚ ਰਹਿੰਦਾ ਹੈ ਜਦੋਂ ਤਕ ਉਸ ਦਾ ਵਾਹ ਬਾਹਰਲੀ ਦੁਨੀਆਂ ਨਾਲ ਨਹੀਂ ਪੈਂਦਾ। 20ਵੀਂ ਸਦੀ ਦੇ ਅੰਤ ਤਕ ਨੇਪਾਲੀ ਭਾਰਤ ਸਮੇਤ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ ਪ੍ਰਵਾਸ ਕਰ ਚੁਕੇ ਸਨ ਜਿਸ ਕਾਰਨ ਉਨ੍ਹਾਂ ਨੇ ਉਥੋਂ ਦੀ ਜੀਵਨ ਸ਼ੈਲੀ ਦੇਖੀ ਤੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਨੂੰ ਜਾਣਿਆ। ਜਦੋਂ ਉਹ ਅਪਣੇ ਦੇਸ਼ ਪਰਤੇ ਤਾਂ ਉਨ੍ਹਾਂ ਦੇਖਿਆ ਕਿ ਲੋਕ ਅੱਜ ਵੀ ਰਾਜੇ ਨੂੰ ਪੁਰਾਤਲ ਕਾਲ ਵਾਗ ਰੱਬ ਵਾਗ ਪੂਜ ਰਹੇ ਹਨ।
Chinaਇਸ ਲਹਿਰ ਦਾ ਮੁੱਖ ਕਾਰਨ ਨੇਪਾਲ ਦੇ ਬਾਗ਼ੀ ਮਾਉਵਾਦੀ ਵੀ ਸਨ। ਭਾਰਤ ਵਿਚ ਹਰ ਇਕ ਨੂੰ ਮਿਲੀ ਰਾਜਨੀਤਕ ਆਜ਼ਾਦੀ ਅਤੇ ਚੀਨ ਦੇ ਸਮਾਜਵਾਦ ਨੇ ਉਨ੍ਹਾਂ ਨੂੰ ਇਥੋਂ ਤਕ ਪ੍ਰਭਾਵਿਤ ਕੀਤਾ ਕਿ ਉਹ ਅਪਣੇ ਹੀ ਦੇਸ਼ ਦੇ ਵਿਰੁਧ ਖੜੇ ਹੋ ਗਏ। ਉਨ੍ਹਾਂ ਪਿਛੇ ਅਸਿੱਧੇ ਢੰਗ ਨਾਲ ਚੀਨ ਵੀ ਕੰਮ ਕਰ ਰਿਹਾ ਸੀ।
ਨੇਪਾਲ ਦੇ ਮਾਉਵਾਦੀ ਇਕੱਲੇ ਨਹੀਂ ਸਨ ਸਗੋਂ ਉਨ੍ਹਾਂ ਨੂੰ ਜਨ ਸਮਰਥਨ ਸੀ ਜਿਸ ਕਾਰਨ ਉਹ ਇਸ ਗ੍ਰਹਿ ਯੁੱਧ ਨੂੰ 10 ਸਾਲ ਤਕ ਕਾਮਯਾਬੀ ਨਾਲ ਚਲਾ ਸਕੇ ਤੇ ਅੰਤ ਇਨ੍ਹਾਂ ਬਾਗ਼ੀਆਂ ਦੀ ਜਿੱਤ ਹੋਈ ਤੇ 28 ਮਈ, 2008 ਨੂੰ ਨੇਪਾਲ 'ਚ 240 ਸਾਲ ਤੋਂ ਚਲਦੀ ਆ ਰਹੀ ਰਾਜਾਸ਼ਾਹੀ ਦਾ ਅੰਤ ਹੋ ਗਿਆ।
Monkeys on Spaceਅੱਜ ਦਾ ਦਿਨ ਇਤਿਹਾਸ ਵਿਚ ਇਸ ਲਈ ਵੀ ਖ਼ਾਸ ਹੈ ਕਿਉਂਕਿ ਸੰਨ 1959 ਵਿਚ ਅਮਰੀਕਾ ਨੇ ਦੋ ਬਾਂਦਰਾਂ ਨੂੰ ਪੁਲਾੜ ਦੀ ਸਫ਼ਲ ਯਾਤਰਾ ਕਰਵਾ ਦਿਤੀ ਸੀ। ਰੂਸ ਨੇ ਚੇਚਨੀਆ ਨੂੰ ਵੱਧ ਸੁਤੰਤਰਤਾ ਅਧਿਕਾਰ ਦੇਣੇ ਮੰਨ ਲਏ ਸਨ ਤੇ 1998 ਵਿਚ ਪਾਕਿਸਤਾਨ ਨੇ ਪਹਿਲਾ ਪ੍ਰਮਾਣੂ ਧਮਾਕਾ ਕਰ ਕੇ ਪੂਰੀ ਦੁਨੀਆਂ ਦੀਆਂ ਅੱਖਾਂ ਖੋਲ੍ਹ ਦਿਤੀਆਂ ਸਨ।
Monkeys on Space
(ਭੋਲਾ ਸਿੰਘ ਪ੍ਰੀਤ)