ਦ੍ਰਿੜਤਾ ਦੇ ਪੁੰਜ ਸਨ ਸ਼੍ਰੀ ਗੁਰੂ ਰਾਮਦਾਸ ਜੀ 
Published : Aug 31, 2019, 2:47 pm IST
Updated : Aug 31, 2019, 2:47 pm IST
SHARE ARTICLE
Shri Guru Ramdas Ji
Shri Guru Ramdas Ji

ਆਪ ਦੇ ਉਦਮ ਸਦਕਾ ਕੌਮ ਨੂੰ ਭਵਿਖ ਵਾਸਤੇ ਇਕ ਕੇਂਦਰੀ ਸਥਾਨ ਮਿਲ ਗਿਆ।

ਸਿੱਖਾਂ ਦੇ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮ ਦਾਸ ਜੀ ਦਾ ਜਨਮ ਚੂੰਨਾ ਮੰਡੀ ਲਹੌਰ-24 ਸਤੰਬਰ 1534 ਨੂੰ ਹੋਇਆ ਸੀ। ਆਪ ਜੀ ਦੇ ਪਿਤਾ ਦਾ ਨਾਮ ਹਰ ਦਾਸ ਜੀ ਅਤੇ ਮਾਤਾ ਦਿਆ ਜੀ ਸੀ। ਸ਼੍ਰੀ ਗੁਰੂ ਰਾਮ ਜੀ ਦਾ ਜਨਮ 1 ਸਤੰਬਰ 1574 ਅਤੇ ਜੋਤੀ ਜੋਤ1 ਸਤੰਬਰ 1581 ਨੂੰ ਸਮਾਏ ਸਨ। ਆਪ ਜੀ ਦੀ ਉਮਰ 47 ਸਾਲ ਸੀ। ਆਪ ਨੇ ਗੁਰਗੱਦੀ 7 ਸਾਲ ਤਕ ਸੰਭਾਲੀ ਸੀ। ਗੁਰੂ ਰਾਮ ਦਾਸ ਜੀ ਦਾ ਵਿਆਹ ਫਰਵਰੀ 1553 ਨੂੰ ਮਾਤਾ ਭਾਨੀ ਜੀ ਨਾਲ ਹੋਇਆ ਸੀ।

Shri Guru Granth Sahib Ji Shri Guru Granth Sahib Ji

ਆਪ ਜੀ ਦੇ ਤਿੰਨ ਸਾਹਿਬਜ਼ਾਦੇ- ਪ੍ਰਿਥੀ ਚੰਦ-1558, ਮਹਾਦੇਵ-1560 ਅਤੇ ਅਰਜਨ ਦੇਵ ਜੀ-1563 ਸਨ। ਆਪ ਨੇ ਪਿੰਡ ਤੁੰਗ ਦੇ ਜਿਮਮੀਦਾਰਾਂ ਤੋਂ 700 ਅਕਬਰੀ ਰੁਪਏ ਦੇਕੇ 500 ਵਿਘੇ ਜਮੀਨ ਲਈ। ਸ਼੍ਰੀ ਗੁਰੂ ਰਾਮ ਜੀ ਨੇ ਸੰਤੋਖਸਰ-ਖੁਦਵਾਈ ਦਾ ਆਰੰਭ-1570 ਵਿਚ ਕਰਵਾਇਆ ਸੀ ਤੇ ਅੰਮ੍ਰਿਤਸਰ ਦੀ ਨੀਂਹ -1574 ਰੱਖੀ। ਇਸ ਤੋਂ ਬਾਅਦ ਸਰੋਵਰ ਦੀ ਅਰੰਭਤਾ-1577 ਵਿਚ ਹੋਈ ਸੀ।

 ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ‘ਜੇਠਾ’ ਸੀ ਅਤੇ ਕੁਦਰਤ ਦਾ ਭਾਨਾ ਐਸਾ ਹੋਇਆ ਕਿ 7 ਸਾਲ ਦੀ ਉਮਰ ਹੋਣ ਤੱਕ ਆਪ ਜੀ ਦੇ ਸਿਰ ਤੇ ਮਾਂ- ਪਿਉ ਦਾ ਸਾਇਆ ਨਾ ਰਿਹਾ। ਸਬੰਧੀਆ ਨੇ ਮੂੰਹ ਫੇਰ ਲਿਆ ਅਤੇ ਲਹੌਰ ਵਿਚੋਂ ਕਿਸੇ ਨੇ ਵੀ ਆਪ ਦੀ ਮਦਦ ਨਾ ਕੀਤੀ ਪਰ ਆਪ ਜੀ ਦੀ ਨਾਨੀ ਆਪ ਨੂੰ ਬਾਸਰਕੇ ਲੈ ਆਈ। ਨਾਨੀ ਗਰੀਬ ਹੀ ਸੀ ਇਸ ਕਰਕੇ ਆਪ ਦੇ ਸਿਰ ਤੇ ਆਪਣੇ ਛੋਟੇ ਭਰਾ ਅਤੇ ਭੈਣ ਦੇ ਪਾਲਣਾ ਦਾ ਭਾਰ ਵੀ ਪੈ ਗਿਆ।

ਆਪ ਚੜ੍ਹਦੀ ਕਲਾ ਦੀ ਮੂਰਤ ਸਨ ਅਤੇ ਹੌਸਲਾ ਨਾ ਹਾਰਿਆ ਸਗੋਂ ਘੁੰਗਣੀਆਂ ਵੇਚਣ ਦੀ ਕਿਰਤ ਕਰਨ ਲੱਗ ਪਏ ਅਤੇ ਕਿਸੇ ਅੱਗੇ ਹੱਥ ਨਹੀਂ ਫੈਲਾਇਆ। 1541 ਵਿਚ ਜੇਠਾ ਜੀ ਬਾਸਰਕੇ ਆਏ ਸਨ ਅਤੇ ਕੋਈ 1546 ਵਿਚ ਗੁਰੂ ਅਮਰਦਾਸ ਜੀ ਨੇ ਆਪ ਨੂੰ ਗੋਇੰਦਵਾਲ ਹੀ ਰਹਿਣ ਦੀ ਪ੍ਰੇਰਣਾ ਦਿਤੀ। ਇਥੇ ਗੁਰੂ ਅਮਰਦਾਸ ਜੀ ਦੇ ਪਿਆਰ ਤੇ ਹਮਦਰਦੀ ਨੇ ਜੇਠਾ ਜੀ ਨੂੰ ਗੁਰਮਤਿ ਨਾਲ ਜੋੜਨ ਵਿਚ ਡੂੰਘਾ ਪ੍ਰਭਾਵ ਪਾਇਆ।

Gurdwara Gurdwara

ਆਪ ਨੇ ਵੀ ਆਪਣੇ ਜੀਵਣ ਦਾ ਹਰ ਪਲ ਗੁਰੂ ਉਪਦੇਸ਼ ਅਨੁਸਾਰ ਡਾਲਣ ਦਾ ਯਤਨ ਕੀਤਾ ਅਤੇ ਕੋਈ 40 ਸਾਲ ਦੀ ਉਮਰ ਤੱਕ ਪੂਰੀ ਨਿਸ਼ਠਾ ਨਾਲ ਗੁਰੂ ਘਰ ਦੀ ਸੇਵਾ ਕੀਤੀ ਅਤੇ ਗੁਰੁ ਨਾਨਕ ਦੀ ਗੱਦੀ ਤੇ ਚੌਥੇ ਰੂਪ ਵਿਚ ਬੈਠੇ। ਇਤਿਹਾਸ ਐਸਾ ਦਸਦਾ ਹੇ ਕਿ ਇਕ ਦਿਨ ਗੁਰੂ ਅਮਰਦਾਸ ਜੀ ਘਰ ਵਿਚ ਆਪਣੀ ਲੜਕੀ ਬੀਬੀ ਭਾਨੀ ਦੇ ਰਿਸ਼ਤੇ ਬਾਰੇ ਵਿਚਾਰ ਕਰ ਰਹੇ ਸਨ ਤਾਂ ਅਚਾਨਕ ‘ਜੇਠਾ’ ਘੁੰਗਨੀਆਂ ਵੇਚਦਾ ਇਧਰ ਆਇਆ ਅਤੇ ਮਾਤਾ ਜੀ ਨੇ ਸਹਿਜ ਸੁਭਾ ਹੀ ਆਖ ਦਿਤਾ ਕਿ ਭਾਨੀ ਲਈ ਐਡਾ ਅਤੇ ਐਸਾ ਵਰ ਹੋਣਾ ਚਾਹੀਦਾ ਹੈ।

ਗੁਰੂ ਅਮਰਦਾਸ ਜੀ ਨੇ ਆਖਿਆ ਕਿ ਐਸਾ ਤਾਂ ਫਿਰ ਇਹੋ ਹੀ ਹੈ ਅਤੇ ਆਪਣੀ ਪੁਤਰੀ ਭਾਨੀ ਦੀ ਸਗਾਈ ਆਪ ਨਾਲ ਕਰ ਦਿਤੀ। ਐਸੇ ਹੋ ਨਿਬੜੇ ‘ਨਿਥਾਵਿਆਂ ਦੇ ਥਾਂ’ ਗੁਰੂ ਅਮਰਦਾਸ ਜੀ। ਗੁਰੂ ਸਾਹਿਬ ਆਪਣੀ ਪੁਤਰੀ ਭਾਨੀ ਅਤੇ ਜੇਠਾ ਜੀ ਨੂੰ ਪਤੀ ਪਤਨੀ ਦੇ ਰੂਪ ਵਿਚ ਸੇਵਾ ਵਿਚ ਮਗਨ ਅਤੇ ਜੁਟੇ ਰਹਿੰਦੇ ਦੇਖ ਕੇ ਬਹੁਤ ਖੁਸ਼ ਹੁੰਦੇ। ਇਨ੍ਹਾਂ ਦਿਨਾਂ ਵਿਚ ਗੋਇੰਦਵਾਲ ਵਿਚ ਬਾਉਲੀ ਦੀ ਕਾਰ-ਸੇਵਾ ਹੋਈ ਸੀ ਜਿਸ ਵਿਚ ਇਹਨਾਂ ਨੇ ਬਹੁਤ ਸੇਵਾ ਕੀਤੀ।

Gurdwara Gurdwara

ਆਪ ਮਿਠ ਬੋਲੜੇ ਸਨ। ਨਿਮਰਤਾ, ਦਇਆ, ਪ੍ਰੇਮ ਅਤੇ ਉਦਾਰਤਾ ਦੇ ਗੁਣਾਂ ਨਾਲ ਭਰਪੂਰ ਸਨ ਜਿਸਦਾ ਪਰਤੱਖ ਸਬੂਤ ਗੁਰੂ ਅਮਰਦਾਸ ਜੀ ਵਲੋਂ ਲਈ ਪ੍ਰੀਖਿਆ ਵੇਲੇ ਮਿਲਦਾ ਹੈ।ਬਾਉਲੀ ਦੀ ਉਸਾਰੀ ਦੇਖਣ ਲਈ ਇਕ ਥੜ੍ਹਾ ਬਨਾਉਣ ਵਾਸਤੇ ਆਖਿਆ। ਗੁਰੂ ਸਾਹਿਬ ਜੀ ਨੇ ਆਪਣੇ ਵੱਡੇ ਜਵਾਈ ਰਾਮੇ ਅਤੇ ਛੋਟੇ ਜੇਠੇ ਜੀ ਨੂੰ ਥੜ੍ਹੇ ਬਣਾਉਣ ਵਾਸਤੇ ਆਖਿਆ ਤਾਕਿ ਸੰਗਤ ਵਿਚ ਬੈਠਿਆ ਕਰਨ।

ਰਾਮਾ ਜੀ ਨੇ ਤਾਂ ਗੁਰੂ ਜੀ ਵਲੋਂ ਥੜ੍ਹਾ ਢਾਉਣ ਤੇ ਗੁਸਾ ਮਨਾਇਆ ਪਰ ਜੇਠਾ ਜੀ ਨੇ ਦੋ ਵਾਰ ਥੜ੍ਹਾ ਡਾਏ ਜਾਣ ਤੇ ਵੀ ਬੜੀ ਨਿਮ੍ਰਤਾ ਨਾਲ ਆਖਿਆ “ਮੈਂ ਤਾਂ ਅਨਜਾਨ ਤੇ ਭੁਲਣਹਾਰ ਹਾਂ ਪਰ ਤੁਸੀਂ ਤਾਂ ਕ੍ਰਿਪਾਲੂ ਹੋ। ਬਾਰ ਬਾਰ ਭੁਲਾਂ ਬਖਸ਼ਦੇ ਹੋ”। ਇਹ ਮੇਰੀ ਅਗਿਆਨਤਾ ਹੈ ਕਿ ਆਪ ਜੀ ਜੋ ਮੈਨੂੰ ਸਮਝਾਉਂਦੇ ਹੋ ਮੈਂ ਆਪ ਦਾ ਕਿਹਾ ਜਾਣ ਨਹੀਂ ਸਕਦਾ। ਗੁਰੂ ਰਾਮਦਾਸ ਜੀ ਦੀ ਨਿਮਰਤਾ ਦਾ ਹੋਰ ਪ੍ਰਮਾਣ ਇਤਿਹਾਸ ਵਿਚੋਂ ਮਿਲਦਾ ਹੈ ਕਿ ਜੱਦ ਬਾਬਾ ਸ੍ਰੀ ਚੰਦ ਜੀ ਨੇ ਆਪ ਨੂੰ ਪੁੱਛਿਆ ਕਿ ਇਤਨਾ ਲੰਬਾ ਦਾੜ੍ਹਾ ਕਿਉਂ ਰਖਿਆ ਹੋਇਆ ਹੈ ਤਾਂ ਆਪ ਨੇ ਆਖਿਆ ਕਿ ਆਪ ਜੈਸੇ ਗੁਰਮੁਖਾਂ ਦੇ ਚਰਣ ਝਾੜਨ ਲਈ ਹੈ।

ਬਾਬਾ ਜੀ ਬਹੁਤ ਪ੍ਰਭਾਵਿਤ ਹੋਏ ਅਤੇ ਆਖਿਆ ਕਿ ਤੁਹਾਡੀ ਮਹਿਮਾਂ ਪਹਿਲੇ ਹੀ ਬਹੁਤ ਸੁਣੀ ਸੀ ਹੁਣ ਪਰਤੱਖ ਵੇਖ ਲਈ ਹੈ। ਗੁਰੂ ਅਮਰ ਦਾਸ ਜੀ ਦੇ ਜਵਾਈ ਹੁੰਦਿਆਂ ਹੋਇਆਂ ਵੀ ਜੇਠਾ ਜੀ ਨੇ ਗੁਰੂ ਸਾਹਿਬ ਦੇ ਸਤਕਾਰ ਵਿਚ ਰਤਾ ਭਰ ਵੀ ਢਿਲ ਨਹੀਂ ਕੀਤੀ ਅਤੇ ਸਦਾ ਗੁਰੂ ਸਰੂਪ ਜਾਣ ਕੇ ਹੀ ਸੇਵਾ  ਕੀਤੀ। ਆਪਣੇ ਸ਼ਰੀਕਾਂ ਦੇ ਕਹਿਣ ਤੇ ਵੀ ਕੋਈ ਪ੍ਰਵਾਹ ਨਾ ਕੀਤੀ ਅਤੇ ਸਿਰ ਤੇ ਗਾਰੇ ਦੀ ਟੋਕਰੀ ਵਾਲੀ ਸੇਵਾ ਕਰਦੇ ਰਹੇ ਅਤੇ ਗੁਰੂ ਅਮਰਦਾਸ ਜੀ ਨੇ ਵੀ ਆਖ ਦਿਤਾ ਕਿ ਇਹ ਗਾਰੇ ਦੀ ਟੋਕਰੀ ਨਹੀਂ ਸਗੋਂ ਰਾਜ-ਜੋਗ ਦਾ ਛਤਰ ਹੈ।

Gurdwara Sri Gursar Sahib Chak Bhai KaGurdwara 

ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਦੀਆਂ ਵਧੀਕੀਆਂ ਹੋਣ ਤੇ ਬੁਰਾ ਭਲਾ ਨਹੀਂ ਕਿਹਾ ਸਗੋਂ ਘਰੋਗੀ ਜੀਵਨ ਨੂੰ ਸਦਾ ਖੁਸ਼ਗਵਾਰ ਰੱਖਿਆ। ਆਪ ਦੇ ਜੀਵਨ ਦਾ ਰਾਜ਼ ਨਿਮਰਤਾ, ਹਲੇਮੀ ਅਤੇ ਪਿਆਰ ਹੈ ਜੋ ਗੁਰੂ ਨਾਨਕ ਦੇ ਰਾਜ ਜੋਗ ਤਖ਼ਤ ਦੇ ਵਾਲੀ ਦੇ ਖਾਸ ਸ਼ਿੰਗਾਰੀ ਗਹਿਣੇ ਸਨ। ਗੁਰੂ ਰਾਮਦਾਸ ਜੀ ਦਾ ਇਹ ਦ੍ਰਿੜ ਵਿਸ਼ਵਾਸ ਕਿ ਜਦ ਤੱਕ ਸੇਵਾ ਕਰਨ ਵਾਲੇ ਦੇ ਮਨ ਵਿਚ ਮਾਲਕ ਲਈ ਪਿਆਰ ਸਤਿਕਾਰ ਨਹੀਂ ਉਹ ਤਨੋਂ ਮਨੋਂ ਸੇਵਾ ਕਰ ਹੀ ਨਹੀਂ ਸਕਦਾ। ਇਸੇ ਕਰਕੇ ਆਪ ਗੁਰੂ ਅਮਰਦਾਸ ਜੀ ਤੇ ਰੱਬ ਵਰਗਾ ਵਿਸ਼ਵਾਸ ਕਰਦੇ ਸੀ। ਤੱਦੇ ਤਾਂ ਆਖਦੇ ਹਨ:
 

881- ਹਉ ਪਾਣੀ ਪਖਾ ਪਸਿਉ ਸੰਤ ਆਗੈ ਪਗ ਮਲਿ ਮਲਿ ਧੂਰਿ ਮੁਖਿ ਲਈਐ॥
ਇਸੇ ਦ੍ਰਿੜਤਾ ਕਰਕੇ ਆਪ “ਧੰਨ ਗੁਰੂ ਰਾਮਦਾਸ’ ਬਣੇ ਪਰ ਜੀਵਨ ਵਿਚ ਹਉਮੇਂ ਨੂੰ ਲਾਗੇ ਨਹੀਂ ਆਉਣ ਦਿੱਤਾ ਸਗੋਂ ਨਿਸ਼ਕਾਮ ਹੋਕੇ ਸੇਵਾ ਕਰਨ ਦੀ ਪ੍ਰੇਰਣਾ ਕੀਤੀ। ਧੰਨ ਦੌਲਤ ਨਾਲ ਕੋਈ ਮੋਹ ਨਹੀਂ ਸੀ ਸਗੋਂ ਗਰੀਬਾਂ ਦੀ ਸਹਾਇਤਾ ਪੁਜ ਕੇ ਕਰਦੇ ਸਨ । ਇਤਿਹਾਸ ਇਹ ਦਸਦਾ ਹੈ ਕਿ ਸੇਠ ਜਗਤ ਰਾਮ ਨੇ ਕੈਂਠਾ ਦਿੱਤਾ, ਆਪ ਨੇ ਲੋੜਵੰਦ ਨੂੰ ਉਸੇ ਵੇਲੇ ਦੇ ਦਿੱਤਾ। ਇਕ ਮਾਈ ਨੇ ਚਾਅ ਨਾਲ ਮੋਤੀਆਂ ਦੀ ਮਾਲਾ ਦਿੱਤੀ ਪਰ ਆਪ ਨੇ ਰਾਹ ਵਿਚ ਬੈਠੇ ਮਲੰਗ ਨੂੰ ਦੇ ਦਿਤੀ।

ਅਕਬਰ ਨੇ ਮੋਰਾਂ ਭੇਟਾ ਕੀਤੀਆਂ ਤਾਂ ਆਪ ਜੀ ਨੇ ਉਸੇ ਵੇਲੇ ਵੰਡਵਾਂ ਦਿੱਤੀਆਂ। ਰਸਦਾਂ ਆਈਆਂ ਲੋਕਾਂ ਵਿਚ ਵਰਤਾ ਦਿੱਤੀਆਂ। ਗੁਰੂ ਜੀ ਨੇ ਕਿਸੇ ਰਜਵਾੜੇ ਦੀ ਮਿੱਤਰਤਾ ਹਾਸਿਲ ਕਰਨ ਦਾ ਕਦੀ ਯਤਨ ਨਹੀਂ ਕੀਤਾ ਨਾ ਹੀ ਕਿਸੇ ਬਾਦਸ਼ਾਹ ਦੀ ਸਰਪ੍ਰਸਤੀ ਵਲ ਧਿਆਨ ਗਿਆ। ਛੋਟੀ ਉਮਰ ਵਿਚ ਪੜ੍ਹਣ ਅਤੇ ਖੇਡਣ ਦੀ ਸੱਧਰ ਪੂਰੀ ਨਾ ਹੋ ਸਕੀ ਪਰ ਜਿਉਂ ਹੀ ਸਮਾਂ ਮਿਲਦਾ ਗਿਆ ਆਪ ਸੇਵਾ ਦੇ ਨਾਲ ਨਾਲ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਅਤੇ ਸੰਗੀਤ ਕਲਾ ਨੂੰ ਮੰਨ ਲਾਕੇ ਸਿੱਖਦੇ ਅਤੇ ਸਾਹਿਤ ਦੀ ਖੋਜ ਵੀ ਕੀਤੀ।

Gurdwara Sri Ber SahibGurdwara 

ਆਪ ਜੀ ਦੀ ਬਾਣੀ ਵਿਚ ਇਕ ਮਹਾਨ ਸਾਹਿਤਕਾਰ, ਸੰਗਤਿ ਪ੍ਰੇਮੀ ਤੇ ਰਾਗ ਕਲਾ ਦੀਆਂ ਬਰੀਕੀਆਂ ਪ੍ਰਗਟ ਹੁੰਦੀਆਂ ਹਨ। ਜਿਸਦਾ ਗੁਰਬਾਣੀ ਦੇ ਵਿਚ ਇਕ ਉਮਾਹ ਅਤੇ ਨਵੇਂ ਨਵੇਂ ਸ਼ਬਦਾਂ ਦੀ ਘਾੜਤ ਤੋਂ ਪਤਾ ਲੱਗਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 22 ਵਾਰਾਂ ਵਿਚੋਂ 8 ਵਾਰਾਂ ਮੂਲ ਰੂਪ ਵਿਚ ਆਪ ਦੀਆਂ ਹਨ। ਇਹਨਾਂ ਵਾਰਾਂ ਵਿਚ ਗੁਰੂ ਸੂਰਮੇ ਦੀ ਜਿੱਤ ਅਤੇ ਨਿੰਦਕਾਂ, ਦੋਖੀਆਂ, ਦੁਸ਼ਟਾਂ ਅਤੇ ਚੁਗਲਖੋਰਾਂ ਦੀ ਹਾਰ ਵਿਖਾਈ ਹੈ।

ਗੁਰੂ ਸਾਹਿਬ ਸ਼ਬਦ ਘੜਨ ਵਿਚ ਵਿਸ਼ੇਸ਼ ਮੁਹਾਰਤ ਰੱਖਦੇ ਸਨ ਅਤੇ ਇਕ ਸੁਜਾਨ ਜੌਹਰੀ ਦੀ ਤਰ੍ਹਾਂ ਸ਼ਬਦਾਂ ਨੂੰ ਨਗਾਂ ਦੀ ਤਰ੍ਹਾਂ ਯੋਗ ਥਾਂ ਤੇ ਜੜ ਦਿੰਦੇ ਸਨ। ਕਈ ਨਵੇਂ ਸ਼ਬਦਾਂ ਦੀ ਘਾੜਤ ਉਹਨਾਂ ਦੀ ਬਾਣੀ ਦੀ ਵਿਸ਼ੇਸ਼ਤਾ ਹੈ। ਗੁਰਬਾਣੀ ਵਿਚ ਸਬਦਾਂ ਨੂੰ ਮੋਤੀਆਂ ਵਾਂਗ ਪਰੋਇਆ ਜਿਵੇਂ ਕੋਈ ਸੁਆਨੀ ਆਪਣੇ ਗਲੇ ਦਾ ਹਾਰ ਪਰੋਂਦੀ ਹੈ। ਆਪ ਰਾਗਾਂ ਦੇ ਇਤਨੇ ਮਾਹਿਰ ਹੋ ਨਿਬੜੇ ਕਿ ਆਪਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ 31 ਰਾਗਾਂ ਵਿਚੋਂ 30 ਰਾਗਾਂ ਵਿਚ ਮਿਲਦੀ ਹੈ ਅਤੇ ਆਪਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਲ 638 ਸ਼ਬਦ ਹਨ। ਹੇਠਲੇ ਸ਼ਬਦ ਵਿਚ ‘ਙ’ ਦੀ ਵਰਤੋਂ ਤਾਂ ਆਪਣੇ ਆਪ ਵਿਚ ਇਕ ਮਿਸਾਲ ਹੈ।

731-ਸੂਹੀ ਮਹਲਾ 4॥ ਹਰਿ ਨਾਮਾ ਹਰਿ ਰੰਙੁ ਹੈ ਹਰਿ ਨਾਮ ਮਜੀਠੈ ਰੰਙੁ॥
ਗੁਰਿ ਤੁਠੈ ਹਰਿ ਰੰਗੁ ਚਾੜਿਆ ਫਿਰਿ ਬਹੁੜਿ ਨ ਹੋਵੀ ਭੰਙੁ॥1॥
ਮੇਰੇ ਮਨ ਹਰਿ ਨਾਮਿ ਕਰਿ ਰੰਙੁ॥
ਹਰਿ ਤੁਠੈ ਉਪਦੇਸਿਆ ਹਰਿ ਭੇਟਿਆ ਰਾਉ ਨਿਸੰਙੁ॥1॥ਰਹਾਉ॥
ਮੁੰਧ ਇਆਣੀ ਮਨਮੁਖੀ ਫਿਰਿ ਆਵਣ ਜਾਣਾ ਅੰਙੁ॥
ਹਰਿ ਪ੍ਰਭ ਚਿਤਿ ਨ ਆਇਓ ਮਨਿ ਦੂਜਾ ਭਾਉ ਸਹਲੰਙੁ॥2॥
ਹਮ ਮੈਲ ਭਰੇ ਦੁਹਚਾਰੀਆਂ ਹਰਿ ਰਾਖਹੁ ਅੰਗੀ ਅੰਙ॥
ਗੁਰਿ ਅੰਮ੍ਰਿਤ ਸਰਿ ਨਵਲਾਇਆ ਸਭਿ ਲਾਥੇ ਕਿਲਵਿਖ ਪੰਙੁ॥3॥
ਹਰਿ ਦੀਨਾ ਦੀਨ ਦਇਆਲ ਪਰਬੁ ਸਤਸੰਗਤਿ ਮੇਲਹੁ ਸੰਙੁ॥
ਮਿਲਿ ਸੰਗਤਿ ਹਰਿ ਰੰਗੁ ਪਾਇਆ ਜਨ ਮਨਿ ਤਨਿ ਰੰਙੁ॥4॥

ਸੂਹੀ ਰਾਗ ਵਿਚ ਲਾਵਾਂ ਦੀ ਬਾਣੀ ਉਚਾਰੀ ਤਾਕਿ ਸਿੱਖ ਭਵਿਖ ਵਿਚ ਬ੍ਰਾਹਮਣ ਦੀ ਮੁਥਾਜੀ ਤੋਂ ਬਚ ਜਾਣ। ਇਸ ਵਿਚ ਗ੍ਰਹਿਸਤ ਦੀ ਮਹਾਨਤਾ, ਪਤੀ-ਪਤਨੀ ਦੀ ਬਰਾਬਰੀ, ਇਕ ਦੂਜੇ ਦਾ ਸਤਿਕਾਰ ਅਤੇ ਕੁਰਬਾਨੀ ਕਰਨ ਦਾ ਆਦਰਸ਼ ਪੇਸ਼ ਕੀਤਾ ਹੈ ਅਤੇ ਇਸੇ ਤੋਂ ਹੀ ਸਿੱਖਾਂ ਨੂੰ ਕਰਤੇ ਨੂੰ ਮਿਲਨ ਦੇ ਚਾਓ ਅਤੇ ਪੜਾਵਾਂ ਨੂੰ ਵੀ ਦਰਸਾ ਦਿਤਾ ਹੈ। 1570 ਵਿਚ ਗੁਰੂ ਅਮਰਦਾਸ ਜੀ ਨੇ ਆਪਣੇ ਜੀਊਂਦਿਆਂ ‘ਗਰੂ ਕੇ ਚੱਕ’ ਦੀ ਨਵੀਂ ਬਸਤੀ ਵਸਾਉਣੀ ਸ਼ੁਰੂ ਕਰ ਦਿਤੀ ਸੀ।

ਇਹੀ ‘ਗੁਰੂ ਕਾ ਚੱਕ’ ਬਾਅਦ ਵਿਚ ਰਾਮਦਾਸਪੁਰ ਅਤੇ ਅੰਮ੍ਰਿਤਸਰ ਕਹਿਲਾਇਆ। ਅੰਮ੍ਰਿਤਸਰ ਅਤੇ ਸੰਤੋਖਸਰ ਸਰੋਵਰ ਦੀ ਖੁਦਵਾਈ ਕਰਵਾਈ। ਵੱਖ ਵੱਖ ਬਾਜ਼ਾਰ ਅਤੇ ਸ਼ਹਿਰ ਦੀ ਉਸਾਰੀ ਆਪਣੀ ਨਿਗਰਾਨੀ ਵਿਚ ਬਣਵਾਏ। ਗਰੀਬ ਅਤੇ ਕਿਰਤੀ ਲੋਕ ਇਥੇ ਆਣ ਵੱਸੇ। ਇਸ ਤਰ੍ਹਾਂ ਥੋੜ੍ਹੇ ਸਮੇਂ ਵਿਚ ਜੰਗਲ ਵਿਚ ਮੰਗਲ ਲੱਗ ਗਿਆ। 52 ਅਲੱਗ ਅਲੱਗ ਕਿਤਿਆਂ ਦੇ ਲੋਕਾਂ ਨੂੰ ਇਥੇ ਵਸਾਇਆ ਜਿਨ੍ਹਾਂ ਦੇ ਨਾਮ ਅੱਜ ਤੱਕ ਪ੍ਰਚਲਿਤ ਹਨ।

ਆਪ ਦੇ ਉਦਮ ਸਦਕਾ ਕੌਮ ਨੂੰ ਭਵਿਖ ਵਾਸਤੇ ਇਕ ਕੇਂਦਰੀ ਸਥਾਨ ਮਿਲ ਗਿਆ। ਸਾਂਝੇ ਕੌਮੀ ਖ਼ਜ਼ਾਨੇ ਦੀ ਲੋੜ ਨੂੰ ਦੇਖਦਿਆਂ ਹੋਇਆਂ ‘ਮਸੰਦ ਪ੍ਰਥਾ’ ਨੂੰ ਹੋਰ ਮਜਬੂਤ ਕੀਤਾ ਅਤੇ ਸਿੱਖੀ ਪ੍ਰਚਾਰ ਨੂੰ ਦਿਨ-ਬ-ਦਿਨ ਵਧਾਇਆ। ਆਪ ਦੀ ਪਿਆਰ ਭਿੰਨੀ ਸ਼ਖਸ਼ੀਅਤ ਨੇ ਹਰ ਦਿਲ ਨੂੰ ਆਪਣੇ ਵਲ ਖਿੱਚ ਲਿਆ। ਇਸੇ ਕਰਕੇ ਗੁਰੂ ਰਾਮਦਾਸ ਜੀ ਨੂੰ ਯਾਦ ਕਰਦੇ ਹੋਏ ਖਾਲਸੇ ਦੇ ਬੋਲ ਹੁੰਦੇ ਸਨ “ਧੰਨ ਧੰਨ ਗੁਰੂ ਰਾਮਦਾਸ, ਰੱਖੀਂ ਗਰੀਬ ਦੀ ਲਾਜ”॥

ਆਪਣੇ ਛੋਟੇ ਪੁੱਤਰ (ਗੁਰੂ) ਅਰਜਨ ਦੇਵ ਨੂੰ ਸਾਹਿਤ, ਸੰਗੀਤ ਤੇ ਸਭਿਆਚਾਰ ਵਿਚ ਵਿਸ਼ੇਸ਼ ਸਿਆਣਾ ਬਣਾਇਆ। ਆਪ ਦੇ ਸਮੇਂ ਦੇ ਪ੍ਰਸਿਧ ਸਿੱਖ ਭਾਈ ਭਿਖਾਰੀ, ਮਹਾਂ ਨੰਦ, ਸਾਹਲੋ, ਚੰਦਰ ਭਾਨ, ਮਾਣਕ ਚੰਦ, ਗੁਰਮੁਖ, ਸੰਮਨ, ਆਦਮ, ਸੋਮਾ ਸ਼ਾਹ ਅਤੇ ਰੂਪਰਾ ਆਦਿ ਸਨ ਜਿਨ੍ਹਾਂ ਵੱਖ ਵੱਖ ਇਲਾਕਿਆਂ ਵਿਚ ਸਿੱਖੀ ਮਹਿਕ ਨੂੰ ਖਿਲਾਰਿਆ।

ਆਪ ਨੇ ਗੁਰ ਗੱਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਪੀ ਅਤੇ ਸਤੰਬਰ 1581 ਨੂੰ ਗੋਇੰਦਵਾਲ ਸਾਹਿਬ ਜੋਤੀ ਜੋਤ ਸਮਾ ਗਏ ਪਰ ਆਪ ਦੀ ਵਡਿਆਈ ਦਾ ਨਾਦ ਅਜੇ ਤੱਕ ਸੁਣਾਈ ਦੇਂਦਾ ਹੈ:
968- ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ॥
ਅਟਲੁ ਅਤਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ॥
ਜਿਨੀ ਤੂ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ॥

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement