ਆਸਟ੍ਰੇਲੀਆ 'ਚ ਸਿੱਖਾਂ ਦੇ ਧਾਰਮਿਕ ਅਸਥਾਨਾਂ ਨਾਲ ਜੁੜੇ ਹੋਏ ਨੇ ਸੈਲਾਨੀ 
Published : May 30, 2018, 10:39 am IST
Updated : May 30, 2018, 10:39 am IST
SHARE ARTICLE
Coffs Harbour MP Andrew Fraser escorts Minister Ray Williams on a visit to Guru Nanak Sikh
Coffs Harbour MP Andrew Fraser escorts Minister Ray Williams on a visit to Guru Nanak Sikh

ਐਨਐਸਡਬਲਯੂ ਦੇ ਬਹੁ-ਸੱਭਿਆਚਾਰਕ ਮੰਤਰੀ ਰੇ ਵਿਲੀਅਮਜ਼ ਨੇ ਅਪਣੀ ਕੋਫਸ ਕੋਸਟ ਦੀ ਯਾਤਰਾ ਦੌਰਾਨ ਵੂਲਗੁਲਗਾ ਵਿਖੇ ਸਿੱਖਾਂ ਦੇ ਦੋ ...

ਮੈਲਬੋਰਨ : ਐਨਐਸਡਬਲਯੂ ਦੇ ਬਹੁ-ਸੱਭਿਆਚਾਰਕ ਮੰਤਰੀ ਰੇ ਵਿਲੀਅਮਜ਼ ਨੇ ਅਪਣੀ ਕੋਫਸ ਕੋਸਟ ਦੀ ਯਾਤਰਾ ਦੌਰਾਨ ਵੂਲਗੁਲਗਾ ਵਿਖੇ ਸਿੱਖਾਂ ਦੇ ਦੋ ਸਥਾਨਾਂ ਦਾ ਦੌਰਾ ਵੀ ਕੀਤਾ। ਇਸ ਦੀ ਅਗਵਾਈ ਕੋਫਸ ਹਾਰਬਰ ਦੇ ਮੈਂਬਰ ਐਂਡਰਿਊ ਫਰੇਜ਼ਰ ਦੁਆਰਾ ਕੀਤੀ ਗਈ। ਮਿਸਟਰ ਵਿਲੀਅਮਜ਼ ਨੇ ਸਥਾਨਕ ਕਮਿਊਨਿਟੀ ਮੈਂਬਰਾਂ ਅਤੇ ਨੇਤਾਵਾਂ ਨਾਲ ਜੁੜਨ ਲਈ ਪਹਿਲੇ ਸਿੱਖ ਘਰ ਅਤੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ।

 

ਮਿਸਟਰ ਫਰੇਜ਼ਰ ਨੇ ਕਿਹਾ ਕਿ ਸਾਡਾ ਸਥਾਨਕ ਭਾਈਚਾਰਾ ਆਪਸੀ ਆਦਰ ਅਤੇ ਸਮਝ 'ਤੇ ਆਧਾਰਿਤ ਹੈ। ਇਹ ਕਿਸੇ ਵੀ ਧਾਰਮਿਕ ਵਿਸ਼ਵਾਸ ਜਾਂ ਸੰਪਰਦਾਇ ਦਾ ਆਦਰ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਖ਼ੁਸ਼ਕਿਸਮਤ ਹਾਂ ਕਿ ਆਸਟ੍ਰੇਲੀਆ ਵਿਚ ਸਿੱਖਾਂ ਦੇ ਮੱਥਾ ਟੇਕਣ ਲਈ ਕਈ ਪੁਰਾਣੇ ਧਾਰਮਿਕ ਸਥਾਨ ਹਨ ਅਤੇ ਗੁਰਦੁਆਰਿਆਂ ਨੇ ਕਾਫਸ ਹਾਰਬਰ ਖੇਤਰ ਵਿਚ ਵਸਣ ਵਾਲੇ ਸਮਾਜ ਦੀਆਂ ਲੋੜਾਂ ਪੂਰੀਆਂ ਕੀਤੀਆਂ ਹਨ ਜੋ 1940 ਦੇ ਦਹਾਕੇ ਤੋਂ ਕਾਫਸ ਹਾਰਬਰ ਇਲਾਕੇ ਵਿਚ ਵਸ ਗਏ ਸਨ। 

australia sikhaustralia sikhਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਸਾਡੇ ਸਥਾਨਕ ਭਾਈਚਾਰੇ ਲਈ ਇਕ ਅਨਮੋਲ ਯੋਗਦਾਨ ਪਾਉਂਦਾ ਹੈ, ਜਿਸ ਵਿਚ ਮੁਫ਼ਤ ਧਾਰਮਿਕ ਲੰਗਰ ਸ਼ਾਮਲ ਹਨ। 1968 ਵਿਚ ਪਹਿਲੀ ਸਿੱਖ ਗੁਰਦੁਆਰਾ ਆਸਟ੍ਰੇਲੀਆ ਵਿਚ ਖੁੱਲ੍ਹਣ ਵਾਲਾ ਪਹਿਲਾ ਗੁਰਦੁਆਰਾ ਸੀ ਅਤੇ ਉਸ ਤੋਂ ਅਗਲੇ ਸਾਲ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ। 

australia sikhaustralia sikhਗੁਰਦੁਆਰਾ ਸਾਹਿਬ ਸਥਾਨਕ ਭਾਈਚਾਰੇ ਲਈ ਪੂਜਾ ਸਥਾਨ ਅਤੇ ਭਾਈਚਾਰੇ ਦੇ ਇਕੱਠੇ ਹੋਣ ਲਈ ਇਕ ਕੇਂਦਰ ਹਨ, ਜਿੱਥੇ ਉਹ ਧਾਰਮਿਕ ਪਰੰਪਰਾਵਾਂ ਅਤੇ ਸਭਿਆਚਾਰ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਨ। ਵਰਤਮਾਨ ਵਿਚ NSW ਵਿਚ 31,000 ਤੋਂ ਵੱਧ ਲੋਕ ਸਿੱਖੀ ਧਰਮ ਨਾਲ ਸਬੰਧਤ ਹਨ। 

Location: Austria, North Austria, Linz

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement