
ਗੁਰਦਵਾਰਾ ਗਿਆਨ ਗੋਦੜੀ ਮਾਮਲਾ
ਬਠਿੰਡਾ (ਸੁਖਜਿੰਦਰ ਮਾਨ) : ਪਿਛਲੇ ਲੰਮੇ ਸਮੇਂ ਤੋਂ ਉਤਰਾਖੰਡ ਦੇ ਹਰਿਦੁਆਰ 'ਚ ਸਥਿਤ ਇਤਿਹਾਸਕ ਸਥਾਨਕ ਗੁਰਦਵਾਰਾ ਗਿਆਨ ਗੋਦੜੀ ਹਰ ਕੀ ਪੌੜੀ ਹਰਿਦੁਆਰ ਬਦਲੇ ਕੇਂਦਰ ਤੇ ਸੂਬਾ ਸਰਕਾਰ ਵਲੋਂ ਕੋਈ ਹੋਰ ਜਗ੍ਹਾ ਦੇਣ ਦੀਆਂ ਚੱਲ ਰਹੀਆਂ ਗੁਪਤ ਗੱਲਾਂ ਵਿਚਕਾਰ ਭਾਈ ਦਾਦੂਵਾਲ ਨੇ ਐਲਾਨ ਕੀਤਾ ਹੈ ਕਿ ਮੂਲ ਸਥਾਨ ਤੋਂ ਬਿਨ੍ਹਾਂ ਹੋਰ ਕੋਈ ਜਗ੍ਹਾ ਸਿੱਖ ਕੌਮ ਨੂੰ ਪ੍ਰਵਾਨ ਨਹੀਂ ਹੈ।
Gurdwara Gyaan Godri
ਇਸ ਮੁੱਦੇ 'ਤੇ ਸਥਾਨਕ ਪ੍ਰੈਸ ਕਲੱਬ 'ਚ ਪ੍ਰੈਸ ਕਾਨਫਰੰਸ ਕਰਦਿਆਂ ਭਾਈ ਦਾਦੂਵਾਲ ਨੇ ਦਾਅਵਾ ਕੀਤਾ ਕਿ ''ਭਾਜਪਾ ਸਰਕਾਰ ਵਲੋਂ ਇਸ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਗੁਪਤ ਗੱਲਬਾਤ ਕਰਨ ਬਾਰੇ ਪਤਾ ਚਲਿਆ ਹੈ।'' ਉਨ੍ਹਾਂ ਕਿਹਾ ਕਿ ਇੱਕ ਪਾਸੇ ਕਰਤਾਰਪੁਰਾ ਸਾਹਿਬ ਵਿਖੇ ਗੁਰੂ ਘਰ ਦੀ ਉਸਾਰੀ ਲਈ ਪਾਕਿਸਤਾਨ ਸਰਕਾਰ ਨੇ ਕਰੋੜਾਂ ਰੁਪਏ ਅਤੇ ਜ਼ਮੀਨ ਦਿਤੀ ਹੈ ਤੇ ਇਸੇ ਤਰ੍ਹਾਂ ਅਯੁੱਧਿਆਂ ਵਿਚ ਮੋਦੀ ਸਰਕਾਰ ਵਲੋਂ ਰਾਮ ਮੰਦਰ ਬਣਾਏ ਜਾਣ ਦੀ ਤਿਆਰੀ ਹੈ ਪ੍ਰੰਤੂ ਗੁਰਦਵਾਰਾ ਸਾਹਿਬ ਦੇ ਨਾਂ ਬੋਲਦੀ ਜ਼ਮੀਨ ਸਿੱਖਾਂ ਨੂੰ ਦੇਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ।
SAD-BJP
ਉਨ੍ਹਾਂ ਕਿਹਾ ਕਿ ਉਤਰਾਖੰਡ ਹਰਿਦੁਆਰ ਵਿਖੇ ਗੁਰਦਵਾਰਾ ਗਿਆਨ ਗੋਦੜੀ ਹਰ ਕੀ ਪੌੜੀ ਹਰਿਦੁਆਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਪਹਿਲੀ ਉਦਾਸੀ ਮੌਕੇ ਕਰਮ ਕਾਂਡਾ ਦਾ ਖੰਡਨ ਕਰ ਕੇ ਗਿਆਨ ਗੋਦੜੀ ਵੰਡੀ ਸੀ ਅਤੇ ਜਿਸ ਜਗ੍ਹਾ ਤੇ ਗੁਰਦਵਾਰਾ ਗਿਆਨ ਗੋਦੜੀ ਸਥਾਪਤ ਕੀਤਾ ਗਿਆ ਸੀ। ਪਰ 1984 ਵਿਚ ਸ਼ਰਾਰਤੀ ਅਨਸਰਾਂ ਵਲੋਂ ਗੁਰੂ ਘਰ ਦਾ ਮਲੀਆਮੇਟ ਕਰ ਦਿਤਾ ਗਿਆ ਸੀ।
Kartarpur Sahib
ਪ੍ਰੰਤੂ ਇਸ ਇਤਿਹਾਸਕ ਸਥਾਨ ਨੂੰ ਮੁੜ ਵਸਾਉਣ ਲਈ ਦਿੱਲੀ ਤੋਂ ਇਲਾਵਾ ਵੱਖ ਵੱਖ ਰਾਜਾਂ ਵਿਚ ਗੁਰੂ ਘਰ ਦੀ ਮੂਲ ਜਗਾ 'ਤੇ ਮੁੜ ਸਥਾਪਤੀ ਲਈ ਮੈਮੋਰੰਡਮ ਵੀ ਦਿਤੇ ਗਏ। ਪ੍ਰੰਤੂ ਹਾਲੇ ਤੱਕ ਸਰਕਾਰ ਨੇ ਸਿੱਖਾਂ ਦੀ ਇਹ ਵੱਡੀ ਮੰਗ ਨਹੀਂ ਮੰਨੀ ਹੈ। ਦਾਦੂਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘਾ ਸ਼ੁਰੂ ਕਰ ਕੇ ਅਤੇ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰ ਕੇ ਪੂਰੀ ਦੁਨੀਆਂ ਵਿਚ ਸਿੱਖ ਕੌਮ ਤੋਂ ਜਸ ਖੱਟਿਆ ਹੈ।
Gyaan Godri
ਇਸੇ ਤਰ੍ਹਾਂ ਉਨ੍ਹਾਂ ਨੂੰ ਇਹ ਕੰਮ ਵੀ ਕਰ ਕੇ ਸਿੱਖਾਂ ਦੀ ਵੱਡੀ ਮੰਗ ਨੂੰ ਪੂਰਾ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਬਣਾਉਣ ਲਈ ਉਤਰਾਖੰਡ ਸਰਕਾਰ ਨੂੰ ਅਪੀਲ ਕੀਤੀ ਕਿ ਬਿਨਾ ਦੇਰ ਕੀਤੇ ਮੂਲ ਜਗਾ ਪੰਥ ਨੂੰ ਸੋਂਪਣੀ ਚਾਹੀਦੀ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਦਿਵਸ 'ਤੇ ਗੁਰਦਵਾਰਾ ਗਿਆਨ ਗੋਦੜੀ ਸਾਹਿਬ ਮੁੜ ਉਸ ਥਾਂ 'ਤੇ ਬਣਾਇਆ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।