ਮਨੁੱਖਤਾ ਦੇ ਘਰ ਨੂੰ ਜੰਗਲ ਵਿਚ ਤਬਦੀਲ ਕਰਨ ਲਈ ਇਸ਼ਾਰੇ ਦੀ ਉਡੀਕ ਜਾਰੀ ਸੀ
Published : Jun 2, 2018, 2:11 am IST
Updated : Jun 2, 2018, 2:11 am IST
SHARE ARTICLE
Akal Takht
Akal Takht

ਇੰਦਰਾ ਦੇ ਚਿਹਰੇ ਦੇ ਹਾਵ-ਭਾਵ ਦੱਸ ਰਹੇ ਸਨ ਕਿ ਪ੍ਰਧਾਨ ਮੰਤਰੀ ਘਬਰਾਹਟ ਵਿਚ ਹੈ ਤੇ ਕੋਈ ਵੀ ਅਣਹੋਣੀ ਵਾਪਰ ਸਕਦੀ ਹੈ...

ਤਰਨਤਾਰਨ, ਦੁਨੀਆਂ ਭਰ ਵਿਚ ਜਿਥੇ ਜਿਥੇ ਵੀ ਸਿੱਖ ਵਸਦਾ ਹੈ ਉਹ ਹਰ ਰੋਜ਼ ਆਪਣੀ ਅਰਦਾਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਦਾਤ ਅਕਾਲ ਪੁਰਖ ਤੋ ਮੰਗਦਾ ਹੈ।  ਸ੍ਰੀ ਦਰਬਾਰ ਸਾਹਿਬ ਵਲ 1 ਜੁਨ ਦੀ ਹੋਈ ਗੋਲੀਬਾਰੀ ਤੋ ਬਾਅਦ ਅਗਲੀ ਸਵੇਰ ਭਾਵ 2 ਜੂਨ ਨੂੰ ਸ਼ਹਿਰ ਦੇ ਸਿੱਖ ਅਤੇ ਦੂਰ ਦੁਰੇਡਿਓ ਸਿੱਖ ਸੰਗਤਾਂ ਵਹੀਰਾਂ ਘਤ ਕੇ ਸ੍ਰੀ ਦਰਬਾਰ ਸਾਹਿਬ ਵਲ ਤੁਰ ਪਈਆਂ।  ਪੁਰੀ ਦੁਨੀਆ ਵਿਚ ਇਹ  ਖ਼ਬਰ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਕਿ ਸ੍ਰੀ ਦਰਬਾਰ ਸਾਹਿਬ ਵਲ ਸੀ ਆਰ ਪੀ ਨੇ ਗੋਲੀ ਚਲਾਈ ਹੈ। ਸਰਕਾਰ ਨੇ ਅਖਬਾਰਾਂ ਸੈਂਸਰ ਕਰ ਦਿੱਤੀਆਂ।

ਅਮ੍ਰਿਤਸਰ ਦੀ ਕੋਈ ਵੀ ਖ਼ਬਰ ਅਖਬਾਰਾਂ ਵਿਚ ਲਗਾਉਾਂਣਤੋ ਮਨਾਹੀ ਸੀ। ਸ੍ਰੀ ਦਰਬਾਰ ਸਾਹਿਬ ਸਮੂਹ ਨੂੰ ਵੱਡੀ ਗਿਣਤੀ ਵਿਚ   ਗੋਲੀਆਂ ਲੱਗੀਆਂ । ਮੁੱਖ ਇਮਾਰਤ ਨੂੰ 35 ਦੇ ਕਰੀਬ   ਗੋਲੀਆਂ ਲੱਗੀਆਂ ਸਨ। ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਜਿਥੇ ਜਿਥੇ ਸੀ ਆਰ ਪੀ ਦੀਆਂ ਚਲਾਈਆਂ ਗੋਲੀਆਂ ਲਗੀਆਂ ਸਨ ਦੇ ਦੁਆਲੇ ਸੰਤ ਜਰਨੈਲ ਸਿੰਘ ਖਾਲਸਾ ਦੇ ਨਾਲ ਰਹਿੰਦੇ ਸਿੰਘਾਂ ਨੇ ਨਿਸ਼ਾਨ ਬਣਾ ਦਿੱਤੇ।

ਸਰਕਾਰ ਨੇ ਆਪਣੀ ਚਾਲ ਦਾ ਅਗਲਾ ਪਾਸਾ ਚਲਣ ਦੀ  ਤਿਆਰੀ ਵਿਢਣੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਤੋ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਗੁਰਚਰਨ ਸਿੰਘ ਟੋਹੜਾ 2 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਆਣ ਪੁੱਜੇ। ਉਨ੍ਹਾਂ ਆਉਾਂਦੇਸਾਰ ਹੀ ਆਪਣੇ ਨਿਜੀ ਸਹਾਇਕ ਸ੍ਰ ਅਵਿਨਾਸ਼ੀ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਸਕਤੱਰ ਸ੍ਰ ਭਾਨ ਸਿੰਘ ਰਾਹੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ  ਨੂੰ ਇਕ ਪੱਤਰ ਲਿਖ ਕੇ ਸੀ ਆਰ ਪੀ ਦੁਆਰਾ ਬਿਨਾ ਕਿਸੇ ਭੜਕਾਹਟ ਦੇ ਚਲਾਈ ਗੋਲੀ ਤੇ ਗੰਭੀਰ ਅਤੇ ਸਖਤ ਸ਼ਬਦਾਂ ਵਿਚ ਇਤਰਾਜ ਕੀਤਾ।

ਸ੍ਰੀ ਦਰਬਾਰ ਸਾਹਿਬ ਤੇ ਹੋਈ ਗੋਲੀਬਾਰੀ ਦਾ ਸਿੱਖਾਂ ਦੇ ਮਨਾ ਵਿਚ ਰੋਸ ਸੀ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਵੀ ਆਪਣਾ ਰੋਸ ਜਿਤਾਉਾਂਣਦਾ ਫੈਸਲਾ ਲਿਆ। ਉਧਰ ਦਿਲੀ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਦੀਆਂ ਤਿਆਰੀਆਂ ਨੂੰ ਆਖ਼ਰੀ ਛੋਹਾਂ ਦਿੱਤੀਆਂ ਜਾ ਰਹੀਆ ਸਨ। 2 ਜੂਨ ਨੂੰ ਸ਼ਾਮ ਤਕ ਕੁਝ ਫ਼ੋਜੀ ਅਧਿਕਾਰੀ ਸਾਦੇ ਕਪੜਿਆਂ ਵਿਚ ਸ੍ਰੀ ਦਰਬਾਰ ਸਾਹਿਬ ਸਮੂੰਹ ਦਾ ਮੁਆਇਨਾ ਕਰ ਗਏ ਸਨ।

Indira GandhiIndira Gandhi

ਇਨ੍ਹਾਂ ਫ਼ੋਜੀ ਅਧਿਕਾਰੀਆਂ ਦਾ ਸ੍ਰੀ ਦਰਬਾਰ ਸਾਹਿਬ ਦਾ ਮੁਆਇਨਾਂ ਕਰਨ ਦਾ  ਮਕਸਦ ਜਰਨਲ ਸੁਬੇਗ ਸਿੰਘ ਦੀ ਜੰਗੀ ਤਿਆਰੀ ਦਾ ਜਾਇਜ਼ਾ ਲੈਣਾ ਸੀ। ਜਰਨਲ ਸੁਬੇਗ ਸਿੰਘ ਨੇ ਫ਼ੌਜੀ ਰਣਨੀਤੀ ਦਾ ਮੁਜ਼ਾਹਿਰਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਦਾ ਜਾਇਜ਼ਾ ਲੈਣ ਆਏ ਫ਼ੋਜੀ ਅਧਿਕਾਰੀਆਂ ਨੂੰ ਅਸਲ ਸਥਿਤੀ ਤੋ ਜਾਣਨੂੰ ਹੋਣ ਹੀ ਨਹੀ ਦਿੱਤਾ।

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਬਰਾੜ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਫੋਜ਼ ਭੇਜਣ ਲਈ ਆਰਡਰ ਤੇ ਦਸਤਖ਼ਤ ਕਰਨ ਲਈ ਕਿਹਾ। ਜਿਸ ਲਈ ਉਸ ਨੇ ਇਨਕਾਰ ਕਰ ਦਿਤਾ। ਗੁਰਦੇਵ ਸਿੰਘ ਨੂੰ ਜਬਰੀ ਲੰਮੀ ਛੁਟੀ ਤੇ ਭੇਜ ਦਿੱਤਾ ਗਿਆ।  ਰਮੇਸ਼ ਇੰਦਰ ਸਿੰਘ ਨੂੰ ਜੋ ਬਿਹਾਰ ਕੇਡਰ ਦਾ ਸੀ ਨੂੰ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ  ਲਗਾ ਕੇ ਉਸ ਕੋਲੋਂ ਦਸਤਖ਼ਤ ਕਰਵਾਏ ਗਏ। ਮਦਰਾਸ, ਬਿਹਾਰ , ਗੜਵਾਲ ਰੈਜਮੈਂਟ ਦੇ ਨਾਲ ਨਾਲ 10 ਗਾਰਡਜ਼ ਅੰਮ੍ਰਿਤਸਰ ਭੇਜ ਦਿਤੀਆਂ ਗਈਆਂ। 

ਅੰਮ੍ਰਿਤਸਰ ਛਾਉਣੀ ਵਿਚ ਪਹਿਲਾ ਮੌਜੂਦ ਫੋਜ਼ ਜਿਸ ਦੇ ਬੈਚ ਤੇ ਚੀਤਾ ਦੀ ਤਸਵੀਰ ਸੀ ਦੀ ਬਜਾਏ ਹੁਣ ਚੀਲ ਦੀ ਤਸਵੀਰ ਵਾਲੇ ਫੋਜ਼ ਨਜ਼ਰ ਆ ਰਹੀ ਸੀ । ਕਮਾਂਡਿਗ ਅਫਸਰ ਜੇ ਐਸ ਜਾਮਵਾਲ ਦੀ ਅਗਵਾਈ ਵਿਚ ਫੋਜ਼ 2 ਜੂਨ ਨੂੰ ਅੰਮ੍ਰਿਤਸਰ ਫੋਜ਼ ਦਾ ਮੁੱਖ ਕੇਂਦਰ ਬਣ ਚੁਕਾ ਸੀ ਉਸ ਸਮੇ ਚਲਦੇ ਸਰਕਾਰੀ ਰੇਡੀਓ ਅਕਾਸ਼ਵਾਣੀ ਤੇ  ਟੈਲੀਵਿਜ਼ਨ ਦੂਰਦਰਸ਼ਨ ਤੇ ਰਾਤ 8-30 ਵਜੇ ਅਚਾਨਕ ਇੰਦਰਾ ਗਾਂਧੀ ਨੇ ਆਪਣਾ ਭਾਸ਼ਨ ਸ਼ੁਰੂ ਕਰ ਦਿੱਤਾ। ਇਹ ਭਾਸ਼ਨ ਪਹਿਲਾਂ ਤੋ ਤਹਿ ਨਹੀ ਸੀ।  ਦੂਰਦਰਸ਼ਨ ਤੇ ਆਪਣੇ ਭਾਸ਼ਨ ਵਿਚ ਇੰਦਰਾ ਗਾਂਧੀ ਦੀ ਅਵਾਜ਼ ਵਿਚ ਉਹ ਗਰਜ ਨਹੀ ਸੀ ਜੋ ਪਹਿਲਾਂ ਬੋਲਦਿਆਂ ਸਮੇ ਹੁੰਦੀ ਸੀ।

ਚਿਹਰੇ ਦੇ ਹਾਵ ਭਾਵ ਦਸ ਰਹੇ ਸਨ ਕਿ ਪ੍ਰਧਾਨ ਮੰਤਰੀ ਘਬਰਾਹਟ ਵਿਚ ਹੈ। ਕੋਈ ਅਨਹੋਣੀ ਵਾਪਰ ਸਕਦੀ ਹੈ। ਆਪਣੇ ਕਰੀਬ 40 ਮਿੰਟ ਦੇ ਭਾਸ਼ਣ ਦੇ ਅਖੀਰ ਵਿਚ ਇੰਦਰਾ ਗਾਂਧੀ ਨੇ ਅਕਾਲੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਰਲ ਕੇ ਜਖ਼ਮਾਂ ਤੇ ਮਲਹਮ ਲਗਾਈਏ, ਲਹੂ ਨਾ ਵਹਾਉ ਨਫਰਤ ਨੂੰ ਮੁਕਾਉ। ਇਸ ਭਾਸ਼ਣ ਦੇ ਤੁਰਤ ਬਾਅਦ ਅਮ੍ਰਿਤਸਰ ਸ਼ਹਿਰ ਦਾ ਬਾਕੀ ਦੇਸ਼ ਨਾਲੋ ਸੰਪਰਕ ਟੁਟ ਗਿਆ।

ਟੈਲੀਫ਼ੋਨ ਦੀਆਂ ਲਾਈਨਾਂ ਕਟ ਦਿਤੀਆਂ ਗਈਆਂ। ਸ਼ਹਿਰ ਵਾਸੀ ਅਜੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਭਾਸ਼ਣ ਦੇ ਮਤਲਬ ਕਢ ਹੀ ਰਹੇ ਸਨ ਕਿ ਦਰਬਾਰ ਸਾਹਿਬ ਦੇ ਬਾਹਰ ਤੇ ਨੇੜਲੇ ਇਲਾਕੇ ਭਾਵ ਸ਼ਹਿਰ ਦੇ ਅੰਦਰੂਨੀ ਭਾਗ ਖਾਸ ਕਰ ਦਰਬਾਰ ਸਾਹਿਬ ਚੌਕ, ਮੁਨਿਆਰਾ ਬਜ਼ਾਰ, ਮਾਈ ਸੇਵਾਂ ਬਜਾਰ, ਘੰਟਾਘਰ ਚੌਕ, ਸਰਾਂ ਗੁਰੂ ਰਾਮਦਾਸ , ਪ੍ਰਾਗਦਾਸ ਚੌਕ, ਬਾਬਾ ਸਾਹਿਬ ਚੌਕ ਨੂੰ ਫ਼ੋਜ ਨੇ ਘੇਰੇ ਵਿਚ ਲੈ ਲਿਆ। ਸ਼ਹਿਰ ਵਿਚ ਪਸਰੀ ਚੁਪ ਕਾਰਨ ਫ਼ੌਜੀ ਬੂਟਾਂ ਦੀ ਦਗੜ ਦਗੜ ਸਾਫ ਤੇ ਦੂਰ ਦੂਰ ਤਕ ਸੁਣਾਈ ਦੇ ਰਹੀ ਸੀ। ਫ਼ੌਜੀ ਗਡੀਆਂ ਦੀ ਆਵਾਜ਼ ਸ਼ਹਿਰ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਲਈ ਤਿਆਰ ਸੀ।

ਚੀਨੀ ਦਾਰਸ਼ਨਿਕ ਲਾਉਡਸੇ ਦੇ ਬੋਲ ਇਥੇ ਪੂਰੀ ਤਰ੍ਹਾਂ ਨਾਲ ਢੁਕਦੇ ਹਨ ਕਿ ਜਿਥੋ ਫ਼ੌਜਾਂ ਲੰਘਦੀਆਂ ਹਨ, ਉਥੇ ਰਸਤੇ ਬਣਦੇ ਹਨ ਜਿਥੇ ਫ਼ੌਜਾਂ ਰੁਕਦੀਆਂ ਹਨ, ਉਥੇ ਕਡਿੰਆਂ ਦੇ ਜੰਗਲ ਪੈਦਾ ਹੁੰਦੇ ਹਨ।   ਅੰਮ੍ਰਿਤਸਰ ਵਿਚ ਫ਼ੌਜਾਂ ਰੁਕ ਚੁੱਕੀਆਂ ਸਨ ਤੇ ਮਨੁੱਖਤਾ ਦੇ ਘਰ ਜਿਥੋ ਹਮੇਸ਼ਾ ਹੀ ਸਰਬਤ ਦੇ ਭਲੇ ਦੀ ਅਰਦਾਸ ਗੂੰਜਦੀ ਹੈ, ਨੂੰ ਕਡਿੰਆਂ ਦੇ ਜੰਗਲ ਵਿਚ ਤਬਦੀਲ ਕਰਨ ਲਈ ਇਕ ਇਸ਼ਾਰੇ ਦੀ ਉਡੀਕ ਜਾਰੀ ਸੀ।  

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement