Panthak News: ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਨਾਨਕਸ਼ਾਹੀ ਕੈਲੰਡਰ ਅਨੁਸਾਰ 23 ਪੋਹ/5 ਜਨਵਰੀ ਨੂੰ ਹੀ ਮਨਾਇਆ ਜਾਵੇ : ਮਾਝੀ
Published : Jan 3, 2024, 7:55 am IST
Updated : Jan 3, 2024, 7:55 am IST
SHARE ARTICLE
Harjinder Singh Majhi
Harjinder Singh Majhi

ਪੁਛਿਆ, ਨਾਨਕਸ਼ਾਹੀ ਕੈਲੰਡਰ ਤੋਂ ਜਥੇਦਾਰਾਂ ਅਤੇ ਡੇਰੇਦਾਰਾਂ ਨੂੰ ਕਿਉਂ ਲਗਦੈ ਡਰ?

Panthak News: ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ‘ਦਰਬਾਰ ਏ ਖ਼ਾਲਸਾ’ ਨੇ ਦਸ਼ਮੇਸ ਪਿਤਾ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅਹਿਮ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸ਼ਹਿਰ ਵਿਖੇ ਪੋਹ ਸੁਦੀ 7, 23 ਪੋਹ ਬਿਕ੍ਰਮੀ ਸੰਮਤ 1723/22 ਦਸੰਬਰ 1666 ਜੂਲੀਅਨ ਨੂੰ ਹੋਇਆ ਸੀ, ਇਹ ਤਿੰਨੇ ਤਰੀਕਾਂ ਵੱਖ-ਵੱਖ ਕੈਲੰਡਰਾਂ ਦੀਆਂ ਹੋਣ ਕਾਰਨ ਇਕੱਠੀਆਂ ਤਾਂ ਕਦੀ ਵੀ ਨਹੀਂ ਆਉਣਗੀਆਂ, ਇਸ ਲਈ ਤਿੰਨਾਂ ’ਚੋਂ ਕਿਸੇ ਇਕ ਦੀ ਚੋਣ ਕਰਨੀ ਪੈਣੀ ਹੈ, ਜੇਕਰ ਪੋਹ ਸੁਦੀ 7 ਬਿਕ੍ਰਮੀ ਕੈਲੰਡਰ ਨੂੰ ਮਨਾਇਆ ਜਾਵੇ, ਜਿਸ ਤਰ੍ਹਾਂ ਕਿ ਹੁਣ ਮਨਾਇਆ ਜਾ ਰਿਹਾ ਹੈ ਤਾਂ ਇਸ ਦੇ ਆਮ ਸਾਲ ਦੀ ਲੰਬਾਈ 354/55 ਦਿਨ ਹੁੰਦੀ ਹੈ, ਜੋ ਸੂਰਜੀ ਸਾਲ ਨਾਲੋਂ ਤਕਰੀਬਨ 10-11 ਦਿਨ ਘੱਟ ਹੋਣ ਕਾਰਨ ਅਗਲੇ ਸਾਲ ਗੁਰਪੁਰਬ 10-11 ਦਿਨ ਪਹਿਲਾਂ ਉਸ ਤੋਂ ਅਗਲੇ ਸਾਲ 21-22 ਦਿਨ ਪਹਿਲਾਂ ਆ ਜਾਂਦਾ ਹੈ। ਤੀਜੇ ਸਾਲ 33 ਦਿਨ ਪਹਿਲਾਂ ਆਉਣਾ ਚਾਹੀਦਾ ਸੀ ਪਰ ਇਸ ਵਿਚ 29-30 ਦਿਨ ਦਾ ਇਕ ਮਹੀਨਾ ਬਣਾ ਲਏ ਜਾਣ ਸਦਕਾ ਤੀਜੇ ਸਾਲ ਤਕਰੀਬਨ 18-19 ਦਿਨ ਪਿੱਛੋਂ ਆ ਜਾਂਦਾ ਹੈ।

ਇਸ ਤਰ੍ਹਾਂ ਗੁਰਪੁਰਬ ਕਦੀ ਪੋਹ ਦੇ ਮਹੀਨੇ ਅਤੇ ਕਦੀ ਮਾਘ ਦੇ ਮਹੀਨੇ ਕਦੀ ਈਸਵੀ ਸਾਲ ਜਿਸ ਮੁਤਾਬਕ ਸਾਰੇ ਸਰਕਾਰੀ ਅਤੇ ਗ਼ੈਰ-ਸਰਕਾਰੀ ਕੈਲੰਡਰ ਛਪਦੇ ਹਨ, ਕਦੀ ਸਾਲ ਵਿਚ ਦੋ ਵਾਰ ਆ ਜਾਂਦਾ ਹੈ ਅਤੇ ਕਿਸੇ ਸਾਲ ਆਉਂਦਾ ਹੀ ਨਹੀਂ। ਜਿਵੇਂ ਕਿ ਸਾਲ 2022 ਵਿਚ 14 ਪੋਹ/29 ਦਸੰਬਰ ਨੂੰ ਆਇਆ ਸੀ, ਇਸ ਸਾਲ 2023 ਵਿਚ ਆਇਆ ਹੀ ਨਹੀਂ ਅਤੇ 2024 ਵਿਚ 5 ਮਾਘ/17 ਜਨਵਰੀ ਨੂੰ ਆ ਰਿਹਾ ਹੈ।

2025 ਵਿਚ ਪਹਿਲਾਂ 23 ਪੋਹ 6 ਜਨਵਰੀ ਨੂੰ ਆ ਜਾਵੇਗਾ ਅਤੇ ਦੂਜੀ ਵਾਰ 14 ਪੋਹ/27 ਦਸੰਬਰ ਨੂੰ ਆ ਜਾਵੇਗਾ। ਇਸ ਤਰ੍ਹਾਂ ਸਾਨੂੰ 350 ਸਾਲਾਂ ਵਿਚ ਵੀ ਅਪਣੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਤਰੀਕ ਯਾਦ ਨਹੀਂ ਹੋਈ। ਜੇ ਬਿਕ੍ਰਮੀ ਕੈਲੰਡਰ ਦੀ ਸੂਰਜੀ ਤਰੀਕ 23 ਪੋਹ ਨੂੰ ਮਨਾਈ ਜਾਵੇ ਤਾਂ ਜਿਹੜੀ 23 ਪੋਹ 1666 ਵਿਚ 22 ਦਸੰਬਰ ਨੂੰ ਆਈ ਸੀ, ਉਸ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਗੁਰੂ ਕਾਲ ਵਿਚ ਤਕਰੀਬਨ 24 ਮਿੰਟ ਵੱਧ ਅਤੇ 1964 ਵਿਚ ਹਿੰਦੂਆਂ ਵਲੋਂ ਕੀਤੀ ਸੋਧ ਪਿੱਛੋਂ ਹੁਣ ਤਕਰੀਬਨ ਸਾਢੇ 20 ਮਿੰਟ ਵੱਧ ਹੋਣ ਕਾਰਨ ਅੱਜਕਲ ਕਦੀ 6 ਜਨਵਰੀ ਅਤੇ ਕਦੀ 7 ਜਨਵਰੀ ਨੂੰ ਆ ਰਹੀ ਹੈ। ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਇਹ ਫ਼ਰਵਰੀ ਤੇ ਫਿਰ ਵਧਦੀ-ਵਧਦੀ ਜੂਨ ਮਹੀਨੇ ਵਿਚ ਚਲੀ ਜਾਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅੰਦਾਜ਼ਾ ਲਾਉ ਕਿ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ ਸੁਣਾਉਂਦੇ ਕਹਿੰਦੇ ਹਾਂ ਕਿ ਦਸੰਬਰ ਮਹੀਨੇ ਦੀਆਂ ਅਤਿ ਦੀਆਂ ਠੰਢ ਰਾਤਾਂ ਨੂੰ ਉਨ੍ਹਾਂ ਨੂੰ ਠੰਢੇ ਬੁਰਜ ਵਿਚ ਕੈਦ ਰੱਖ ਕੇ ਤਸੀਹੇ ਦਿਤੇ ਗਏ ਪਰ ਜਦੋਂ ਜੂਨ ਦੇ ਮਹੀਨੇ ਦੀ ਅਤਿ ਦੀ ਗਰਮੀ ਵਿਚ 13 ਪੋਹ ਨੂੰ ਸ਼ਹੀਦੀ ਦਿਹਾੜਾ ਮਨਾਵਾਂਗੇ ਤਾਂ ਸਾਡਾ ਇਤਿਹਾਸ ਮਿਥਿਹਾਸ ਨਹੀਂ ਜਾਪੇਗਾ ਪਰ ਜੇਕਰ ਨਾਨਕਸ਼ਾਹੀ ਕੈਲੰਡਰ ਦੀ 23 ਪੋਹ ਨੂੰ ਮਨਾਇਆ ਜਾਵੇ ਤਾਂ ਹੁਣ ਤਕ ਜੋ ਫ਼ਰਕ ਪੈ ਗਿਆ, ਸੋ ਪੈ ਗਿਆ ਪਰ ਅੱਗੇ ਤੋਂ ਇਸ ਸਾਲ ਦੀ ਲੰਬਾਈ ਰੁੱਤੀ ਸਾਲ ਦੇ ਲਗਭਗ ਬਰਾਬਰ ਅਤੇ ਗ੍ਰੈਗੋਰੀਅਨ  ਕੈਲੰਡਰ ਦੇ ਬਿਲਕੁਲ ਬਰਾਬਰ ਹੋਣ ਕਾਰਨ ਹੁਣ ਹਮੇਸ਼ਾ ਲਈ 23 ਪੋਹ 5 ਜਨਵਰੀ ਨੂੰ ਹੀ ਆਵੇਗਾ। ਜਿਸ ਨਾਲ ਜਿਥੇ ਗੁਰਪੁਰਬ ਦੀ ਤਰੀਕ ਯਾਦ ਰਖਣੀ ਆਸਾਨ ਹੋਵੇਗੀ, ਉੱਥੇ ਜਿਸ ਤਰ੍ਹਾਂ ਦੀ ਰੁੱਤ ਵਿਚ ਹੁਣ ਗੁਰਪੁਰਬ ਅਤੇ ਸ਼ਹੀਦੀ ਦਿਹਾੜੇ ਆ ਰਹੇ ਹਨ, ਹਮੇਸ਼ਾ ਲਈ ਇਨ੍ਹਾਂ ਰੁੱਤਾਂ ਵਿਚ ਹੀ ਆਉਣਗੇ।

 (For more Punjabi news apart from 'Panthak News birth anniversary of Guru Gobind Singh should be celebrated according to the Nanakshahi calendar: Majhi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement