1000 ਕਰੋੜ ਦੀ ਸ਼ਰਾਬ ਦੀ ਲੁੱਟ 'ਚ ਪਰਮਜੀਤ ਸਿੰਘ ਸਰਨਾ ਦੀ ਬੇਟੀ ਵੀ ਸ਼ਾਮਲ : ਸੁਖਬੀਰ ਸਿੰਘ ਬਾਦਲ
Published : Jul 27, 2017, 5:21 pm IST
Updated : Apr 3, 2018, 1:03 pm IST
SHARE ARTICLE
Sukhbir Badal
Sukhbir Badal

ਡੇਰਾ ਬਾਬਾ ਨਾਨਕ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਗੁੰਡਾਗਰਦੀ ਦਾ ਬੋਲਬਾਲਾ ਹੋ ਗਿਆ ਹੈ। ਸ਼ਰਾਬ ਮਾਫ਼ੀਆ ਅਤੇ..

ਗੁਰਦਾਸਪੁਰ/ਸ੍ਰੀ ਹਰਗੋਬਿੰਦਪੁਰ, 27 ਜੁਲਾਈ (ਸਰਵਣ ਸਿੰਘ ਕਲਸੀ): ਡੇਰਾ ਬਾਬਾ ਨਾਨਕ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਗੁੰਡਾਗਰਦੀ ਦਾ ਬੋਲਬਾਲਾ ਹੋ ਗਿਆ ਹੈ। ਸ਼ਰਾਬ ਮਾਫ਼ੀਆ ਅਤੇ ਰੇਤ ਮਾਫ਼ੀਆ ਵਲੋਂ 1500 ਕਰੋੜ ਰੁਪਏ ਲੁੱਟੇ ਜਾ ਰਹੇ ਹਨ। ਕਾਂਗਰਸੀ ਆਗੂਆਂ ਨੇ ਗ਼ਰੀਬਾਂ ਅਤੇ ਆਮ ਲੋਕਾਂ ਨੂੰ ਅਕਾਲੀ ਦਲ ਤੋਂ ਦੂਰ ਕਰਨ ਲਈ ਉਨ੍ਹਾਂ 'ਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿਤੇ ਹਨ।
ਅੱਜ ਇਸ ਹਲਕੇ ਤੋਂ ਪਾਰਟੀ ਦੀ 'ਜਬਰ ਵਿਰੋਧੀ ਲਹਿਰ' ਦਾ ਆਗ਼ਜ਼ ਕਰਨ ਮਗਰੋਂ ਵੱਖ-ਵੱਖ ਪਿੰਡਾਂ ਵਿਚ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੀ ਬੇਟੀ ਨੂੰ ਸੂਬੇ ਅੰਦਰ ਸ਼ਰਾਬ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰ ਕੇ 1000 ਕਰੋੜ ਰੁਪਏ ਕਮਾਉਣ ਦੀ ਇਜਾਜ਼ਤ ਦਿਤੀ ਹੈ। ਉਨ੍ਹਾਂ ਕਿਹਾ ਕਿ ਸਰਨਾ ਦੀ ਧੀ ਦੀਪਾ ਚੱਢਾ ਨੇ ਸ਼ਰਾਬ ਦੀਆਂ ਕੀਮਤਾਂ 70 ਫ਼ੀ ਸਦੀ ਤੋਂ ਵਧੇਰੇ ਵਧਾ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਵਿਚ ਸਰਨਾ ਦੀ ਪੁਗਦੀ ਹੋਣ ਕਰ ਕੇ ਹੀ ਦੀਪਾ ਨੂੰ ਅਜਿਹਾ ਕਰਨ ਦੀ ਖੁੱਲ ਦਿਤੀ ਗਈ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸੇ ਤਰ੍ਹਾ ਬਿਜਲੀ ਮੰਤਰੀ ਰਾਣਾ ਗੁਰਜੀਤ ਅਤੇ ਦੂਜੇ ਕਾਂਗਰਸੀ ਵਿਧਾਇਕ ਰੇਤ ਅਤੇ ਬਜਰੀ ਵਿਚ ਘਪਲੇ ਕਰ ਕੇ 500 ਕਰੋੜ ਰੁਪਏ ਦਾ ਚੂਨਾ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ਮਗਰੋਂ ਰੇਤ ਦੇ ਭਾਅ ਛੇ ਗੁਣਾ ਵੱਧ ਚੁਕੇ ਹਨ। ਅਕਾਲੀ ਦਲ ਦੇ ਪ੍ਰਧਾਨ ਉਨ੍ਹਾਂ ਬਹੁਤ ਸਾਰੇ ਵਰਕਰਾਂ ਦੇ ਘਰ ਗਏ ਜਿਨ੍ਹਾਂ 'ਤੇ ਕਾਂਗਰਸ ਵਲੋਂ ਅਤਿਆਚਾਰ ਢਾਹੇ ਗਏ ਹਨ।
ਰਾਊਵਾਲ ਵਿਖੇ ਕਾਂਗਰਸੀ ਵਿਧਾਇਕ ਸੁਖਜਿੰਦਰ ਰੰਧਾਵਾ ਦੇ ਕਹਿਣ 'ਤੇ ਕੁੱਤਾ ਚੋਰੀ ਕਰਨ ਦੇ ਝੂਠੇ ਕੇਸ ਵਿਚ ਫਸਾਏ ਇਕ ਪਰਵਾਰ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਅਕਾਲੀ ਦਲ ਅਜਿਹੇ ਮਾਮਲਿਆਂ ਨੂੰ ਪੂਰੀ ਤਨਦੇਹੀ ਨਾਲ ਉਠਾਏਗਾ ਅਤੇ ਕਿਸੇ ਵੀ ਕੀਮਤ 'ਤੇ ਅਪਣੇ ਵਰਕਰਾਂ ਨੂੰ ਤੰਗ ਨਹੀਂ ਹੋਣ ਦੇਵੇਗਾ। ਇਸੇ ਪਿੰਡ ਵਿਚ ਸ. ਬਾਦਲ ਨੇ ਉਨ੍ਹਾਂ ਗ਼ਰੀਬਾਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਦੇ ਪੰਜ ਮਰਲਾ ਮਕਾਨਾਂ ਨੂੰ ਰੰਧਾਵਾ ਦੇ ਇਸ਼ਾਰੇ 'ਤੇ ਢਾਹ ਦਿਤਾ ਗਿਆ ਸੀ। ਸ. ਬਾਦਲ ਨੇ ਉਨ੍ਹਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਉਨ੍ਹਾਂ ਦਾ ਕੇਸ ਲੜੇਗਾ। 
ਰਾਮਾ ਤਲਵੰਡੀ ਵਿਖੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਕਿਸੇ ਨੂੰ ਵੀ ਦਬਾਉਣਾ ਮਾੜਾ ਹੁੰਦਾ ਹੈ ਅਤੇ ਚੁੱਪ ਚਾਪ ਜ਼ੁਲਮ ਸਹਿਣਾ ਉਸ ਤੋਂ ਵੀ ਮਾੜਾ ਹੁੰਦਾ ਹੈ। ਸ. ਬਾਦਲ ਨੇ ਇਕ ਅਜਿਹੇ ਪਰਵਾਰ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੀਆਂ ਔਰਤਾਂ 'ਤੇ ਕਤਲ ਦੀ ਕੋਸ਼ਿਸ਼ ਦਾ ਕੇਸ ਪਾਇਆ ਗਿਆ ਹੈ। ਇਕ ਹੋਰ ਪਿੰਡ ਖਾਸਾਂਵਾਲੀ ਵਿਚ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਕਾਂਗਰਸੀਆਂ ਨੇ ਇਕ ਪਾਦਰੀ ਨੂੰ ਕੁੱਟ ਕੇ ਪਿੰਡ ਤੋਂ ਬਾਹਰ ਕੱਢ ਦਿਤਾ। ਸ. ਬਾਦਲ ਨੇ ਸਾਰੇ ਪਾਰਟੀ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਦਲ ਉਨ੍ਹਾਂ ਸਾਰਿਆਂ ਦੇ ਕੇਸਾਂ ਨੂੰ ਜ਼ਿਲ੍ਹਾ ਅਤੇ ਹਾਈ ਕੋਰਟ ਵਿਚ ਜਾ ਕੇ ਲੜੇਗਾ। ਉਨ੍ਹਾਂ ਅਧਿਕਾਰੀਆਂ ਨੂੰ ਵੀ ਚਿਤਾਵਨੀ ਦਿਤੀ ਕਿ ਉਹ ਕਾਂਗਰਸੀ ਵਿਧਾਇਕਾਂ ਦੇ ਇਸ਼ਾਰੇ 'ਤੇ ਅਕਾਲੀ ਵਰਕਰਾਂ ਉਤੇ ਅਤਿਆਚਾਰ ਨਾ ਕਰਨ, ਨਹੀਂ ਤਾਂ ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਬਿਕਰਮ ਸਿੰਘ ਮਜੀਠੀਆ ਨੇ ਵੀ ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਇਹ ਗੱਲ ਸਪੱਸ਼ਟ ਕਰ ਦਿਤੀ ਕਿ ਸੁਖਜਿੰਦਰ ਰੰਧਾਵਾ ਨੂੰ ਅਕਾਲੀ ਵਰਕਰਾਂ 'ਤੇ  ਜ਼ੁਲਮ ਢਾਹੁਣ ਦੀ ਆਗਿਆ ਨਹੀਂ ਦਿਤੀ ਜਾਵੇਗੀ ਅਤੇ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਸਮੁੱਚੀ ਪਾਰਟੀ ਉਨ੍ਹਾਂ ਨਾਲ ਖੜੀ ਹੈ। ਪਾਰਟੀ ਪ੍ਰਧਾਨ ਵਲੋਂ ਇਸ ਹਲਕੇ ਦੇ 11 ਪਿੰਡਾਂ ਦੇ ਕੀਤੇ ਦੌਰੇ ਦੌਰਾਨ ਸੀਨੀਅਰ ਪਾਰਟੀ ਆਗੂ ਨਿਰਮਲ ਸਿੰਘ ਕਾਹਲੋਂ ਅਤੇ ਸੁੱਚਾ ਸਿੰਘ ਲੰਗਾਹ ਵੀ ਨਾਲ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement