ਪੰਥਕ ਵਿਦਵਾਨਾਂ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਲਾਗੂ ਕਰਨ ਦੀ ਅਪੀਲ
Published : Aug 3, 2018, 10:18 am IST
Updated : Aug 3, 2018, 10:18 am IST
SHARE ARTICLE
Darshan Singh
Darshan Singh

ਗੁਰੂ ਸਾਹਿਬ ਦੇ ਪਾਵਨ ਸਰੂਪ ਦੀ ਨਿਰਾਦਰੀ ਦਾ ਦਰਦ ਅਤੇ ਪੁਲਿਸੀਆ ਅਤਿਆਚਾਰ ਦਾ ਸੰਤਾਪ ਲਗਾਤਾਰ 3 ਸਾਲ ਹੰਢਾਉਣ ਵਾਲੇ ਪੀੜਤ ਪਰਵਾਰਾਂ ਅਤੇ ਪੰਥਦਰਦੀਆਂ.............

ਕੋਟਕਪੂਰਾ : ਗੁਰੂ ਸਾਹਿਬ ਦੇ ਪਾਵਨ ਸਰੂਪ ਦੀ ਨਿਰਾਦਰੀ ਦਾ ਦਰਦ ਅਤੇ ਪੁਲਿਸੀਆ ਅਤਿਆਚਾਰ ਦਾ ਸੰਤਾਪ ਲਗਾਤਾਰ 3 ਸਾਲ ਹੰਢਾਉਣ ਵਾਲੇ ਪੀੜਤ ਪਰਵਾਰਾਂ ਅਤੇ ਪੰਥਦਰਦੀਆਂ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਨਿਰਪੱਖ ਅਤੇ ਬਿਨਾਂ ਕਿਸੇ ਦਬਾਅ ਵਾਲੀ ਜਾਂਚ ਤੋਂ ਆਸ ਬੱਝੀ ਸੀ ਕਿ ਹੁਣ ਇਨਸਾਫ਼ ਜ਼ਰੂਰ ਮਿਲੇਗਾ ਅਰਥਾਤ ਉਨ੍ਹਾਂ ਦੇ ਜ਼ਖ਼ਮਾਂ 'ਤੇ ਮੱਲਮ ਲੱਗੇਗੀ ਪਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ 30 ਜੂਨ ਨੂੰ ਪ੍ਰਾਪਤ ਕੀਤੀ

Panthpreet SIngh KhalsaPanthpreet SIngh Khalsa

ਜਾਂਚ ਰੀਪੋਰਟ ਨੂੰ ਪੜਤਾਲਨ ਤੋਂ ਇਕ ਮਹੀਨੇ ਬਾਅਦ ਮਾਮਲਾ ਸੀਬੀਆਈ ਹਵਾਲੇ ਕਰਨ ਦੇ ਦਿਤੇ ਬਿਆਨ ਨੇ ਪੀੜਤ ਪਰਵਾਰਾਂ, ਪੰਥਕ ਆਗੂਆਂ ਅਤੇ ਪੰਥਦਰਦੀਆਂ ਨੂੰ ਨਿਰਾਸ਼ ਕਰ ਕੇ ਰੱਖ ਦਿਤਾ ਹੈ। ਪੰਥਕ ਵਿਦਵਾਨਾਂ ਤੇ ਉਘੇ ਪ੍ਰਚਾਰਕਾਂ ਨੇ ਮੰਗ ਕੀਤੀ ਹੈ ਕਿ ਕੈਪਟਨ ਸਰਕਾਰ ਸੀਬੀਆਈ ਨੂੰ ਜਾਂਚ ਸੌਂਪਣ ਦੀ ਬਜਾਇ ਅਪਣੇ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਨੂੰ ਤੁਰਤ ਲਾਗੂ ਕਰੇ।

Inder Singh GhaggaInder Singh Ghagga

ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰ੍ਰੋ. ਦਰਸ਼ਨ ਸਿੰਘ ਅਤੇ ਉਘੇ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਸਿੱਖ ਸੰਗਤਾਂ ਸਮੇਤ ਸਮੂਹ ਪੰਜਾਬ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਸੱਤਾ ਸੰਭਾਲਦਿਆਂ ਹੀ ਬੇਅਦਬੀ ਕਾਂਡ ਅਤੇ ਪੁਲਿਸੀਆ ਅਤਿਆਚਾਰ ਨਾਲ ਸਬੰਧਤ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਦੇਣਗੇ

Sarabjit Singh DhundaSarabjit Singh Dhunda

ਪਰ ਹੁਣ ਅਚਾਨਕ ਮਾਮਲਾ ਸੀਬੀਆਈ ਹਵਾਲੇ ਕਰਨ ਦੇ ਦਿਤੇ ਬਿਆਨ ਨਾਲ ਪੀੜਤ ਪਰਵਾਰਾਂ ਅਤੇ ਪੰਥਦਰਦੀਆਂ ਦੇ ਜ਼ਖ਼ਮ ਹਰੇ ਹੋਣੇ ਸੁਭਾਵਕ ਹਨ। ਪ੍ਰੋ. ਇੰਦਰ ਸਿੰਘ ਘੱਗਾ ਅਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਅਨੁਸਾਰ ਉਕਤ ਮਾਮਲਾ ਪਿਛਲੇ ਤਿੰਨ ਸਾਲਾਂ ਤੋਂ ਸੀਬੀਆਈ ਦੇ ਹਵਾਲੇ ਹੀ ਤਾਂ ਹੈ ਪਰ ਅੱਜ ਤਕ ਸੀਬੀਆਈ ਦੀ ਸਰਗਰਮੀ ਦੇਖਣ ਨੂੰ ਨਹੀਂ ਮਿਲੀ, ਫਿਰ ਇਸ ਨਵੇਂ ਢਕਵੰਜ ਨਾਲ ਪੀੜਤ ਪਰਵਾਰਾਂ ਦੇ ਨਾਲ-ਨਾਲ ਆਮ ਲੋਕ ਵੀ ਸ਼ਸ਼ੋਪੰਜ 'ਚ ਪੈਣਗੇ।

Jagtar Singh JachakJagtar Singh Jachak

ਗਿਆਨੀ ਜਗਤਾਰ ਸਿੰਘ ਜਾਚਕ ਅਤੇ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਨੇ ਦਾਅਵਾ ਕੀਤਾ ਕਿ ਭਾਵੇਂ ਸਹਾਇਤਾ ਰਾਸ਼ੀ ਅਰਥਾਤ ਮੁਆਵਜ਼ੇ ਨਾਲ ਪੀੜਤ ਪਰਵਾਰਾਂ ਨੂੰ ਕੁੱਝ ਰਾਹਤ ਜ਼ਰੂਰ ਮਿਲੇਗੀ ਪਰ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਨਾਲ ਹੀ ਪੀੜਤਾਂ ਦੇ ਜ਼ਖ਼ਮਾਂ 'ਤੇ ਮੱਲਮ ਲਾਈ ਜਾ ਸਕਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement