
ਅਜਿਹੇ ਬੱਚਿਆਂ ਨੂੰ ਜਦੋਂ ਸਕੂਲ ਅਤੇ ਸੰਸਥਾਵਾਂ ਇਨਾਮ ਆਦਿ ਦੇ ਕੇ ਹੌਂਸਲਾ ਵਧਾਉਂਦੀਆਂ ਹਨ
ਸ੍ਰੀ ਮੁਕਤਸਰ ਸਾਹਿਬ: ਕੇਸ ਗੁਰੂ ਦੀ ਮੇਹਰ ਨਾਲ ਨਿਵਾਜੇ ਜਾਂਦੇ ਹਨ ਤੇ ਸਿੱਖ ਪ੍ਰਵਾਰਾਂ ਵਿਚ ਕੇਸਾਂ ਦੀ ਖ਼ਾਸ ਮਹੱਤਤਾ ਸਮਝੀ ਜਾਂਦੀ ਹੈ। ਬਹੁਤੀਆਂ ਸੰਸਥਾਵਾਂ ਇਸ ਘਟਦੇ ਰੁਝਾਨ ਨੂੰ ਵਧਦਾ ਫੁਲਦਾ ਰੱਖਣ ਲਈ (ਖ਼ਾਸ ਕਰ ਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ) ਗਰਮੀ ਦੀਆਂ ਛੁੱਟੀਆਂ ਵਿਚ ਸਮਰ ਕੈਂਪ ਦੌਰਾਨ ਲੰਮੇ ਕੇਸਾਂ ਵਾਲੇ ਬੱਚਿਆਂ ਦੇ ਮੁਕਾਬਲੇ ਕਰਾ ਕੇ ਜਿੱਤਣ ਵਾਲੇ ਬੱਚਿਆਂ ਨੂੰ ਨਕਦ ਅਤੇ ਦਿਲ ਖਿੱਚਵੇਂ ਇਨਾਮ ਵੀ ਦਿਤੇ ਜਾਂਦੇ ਹਨ।
ਅਜਿਹਾ ਹੀ ਇਕ ਗੁਰਸਿੱਖ ਪ੍ਰਵਾਰ ਦਾ ਬੇਟਾ ਰਸ਼ਮੀਤ ਸਿੰਘ ਸਪੁੱਤਰ ਗੁਰਪ੍ਰੀਤ ਸਿੰਘ ਅਤੇ ਮਾਤਾ ਜਤਿੰਦਰ ਕੌਰ ਵਾਸੀ ਅਬੋਹਰ ਬਾਈਪਾਸ ਰੋਡ ਸ੍ਰੀ ਮੁਕਤਸਰ ਸਾਹਿਬ ਦੇ ਦਾਦਾ ਬਲਦੇਵ ਸਿੰਘ ਦੇ ਪਿਆਰ ਅਤੇ ਯਤਨਾਂ ਸਦਕਾ 7 ਸਾਲਾ ਬੱਚੇ ਦੇ ਕਰੀਬ 48 ਇੰਚ ਕੱਦ ਤੋਂ ਸਿਰਫ਼ ਚਾਰ ਇੰਚ ਛੋਟੇ 44 ਇੰਚ ਲੰਮੇ ਕੇਸ, ਭਾਰਾ ਜੂੜਾ ਸਿੱਖੀ ਪ੍ਰਤੀ ਆਂਢ-ਗੁਆਂਢ ਅਤੇ ਸਕੂਲ ਵਿਚ ਆਮ ਬੱਚਿਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਅਜਿਹੇ ਬੱਚਿਆਂ ਨੂੰ ਜਦੋਂ ਸਕੂਲ ਅਤੇ ਸੰਸਥਾਵਾਂ ਇਨਾਮ ਆਦਿ ਦੇ ਕੇ ਹੌਂਸਲਾ ਵਧਾਉਂਦੀਆਂ ਹਨ, ਤਾਂ ਉਹ ਕੁਦਰਤੀ ਤੌਰ ’ਤੇ ਦੂਜੇ ਬੱਚਿਆਂ ਲਈ ਪ੍ਰੇਰਨਾ ਸਰੋਤ ਸਾਬਤ ਹੁੰਦਾ ਹੈ।