![RSS Leader Talking to Spokesman RSS Leader Talking to Spokesman](/cover/prev/ld5c2ffe1ode53434pb73c9aq3-20180705234810.Medi.jpeg)
ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਹਮੇਸ਼ਾ ਹੀ ਹਿੰਦੂ-ਸਿੱਖ ਏਕਤਾ ਦਾ ਹਾਮੀ ਰਹੀ ਹੈ ਅਤੇ ਸਿੱੱਖ ਗੁਰੂਆਂ ਦੀ ਵੀ ਪ੍ਰਸ਼ੰਸਕ ਰਹੀ ਹੈ.........
ਨੰਗਲ : ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਹਮੇਸ਼ਾ ਹੀ ਹਿੰਦੂ-ਸਿੱਖ ਏਕਤਾ ਦਾ ਹਾਮੀ ਰਹੀ ਹੈ ਅਤੇ ਸਿੱੱਖ ਗੁਰੂਆਂ ਦੀ ਵੀ ਪ੍ਰਸ਼ੰਸਕ ਰਹੀ ਹੈ। ਰੋਜ਼ਾਨਾ ਸਪੋਕਸਮੈਨ ਵਿਚ 1 ਜੁਲਾਈ ਨੂੰ 'ਆਰ.ਐਸ.ਐਸ. ਨੇ ਲਗਾਇਆ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਸ਼ੇਸ਼ ਪ੍ਰਚਾਰਕ' ਸਿਰਲੇਖ ਹੇਠ ਛਪੀ ਖ਼ਬਰ ਤੋਂ ਬਾਅਦ ਅੱਜ ਸਪੋਕਸਮੈਨ ਦਫ਼ਤਰ ਪੁੱਜੇ ਆਰਐਸਐਸ ਦੇ ਜ਼ਿਲ੍ਹਾ ਪ੍ਰਚਾਰ ਮੁਖੀ ਦਿਨੇਸ਼ ਕੁਮਾਰ ਸ਼ੁਕਲਾ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਪ੍ਰਚਾਰਕ ਲਗਾਉਣ ਦਾ ਕੋਈ ਵਿਸ਼ੇਸ਼ ਮੰਤਵ ਨਹੀਂ ਅਤੇ ਨਾ ਹੀ ਉਨ੍ਹਾਂ ਇਰਾਦਾ ਕਿਸੇ ਸੰਪਰਦਾ ਨੂੰ ਨੁਕਸਾਨ ਪਹੁੰਚਾਉਣਾ ਹੈ।
ਖ਼ਬਰ ਵਿਚ ਬਹਿਰੁਪੀਏ ਸਿੱਖ ਬਾਰੇ ਕੀਤੇ ਗਏ ਜ਼ਿਕਰ ਸੰਬਧੀ ਉਨ੍ਹਾਂ ਕਿਹਾ ਕਿ ਆਰਐਸਐਸ ਵਲੋਂ ਨਾ ਹੀ ਕੋਈ ਸਿੱਖ ਇਲਾਕੇ ਵਿਚ ਲਗਾਇਆ ਗਿਆ ਹੈ ਅਤੇ ਨਾ ਹੀ ਆਰਐਸਐਸ ਵਲੋਂ ਕਦੇ ਸਿੱਖਾਂ ਦੇ ਮਸਲਿਆਂ ਵਿਚ ਦਖ਼ਲ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਹਿਰੁਪੀਏ ਸਿੱਖ ਬਾਰੇ ਉਹ ਛੇਤੀ ਹੀ ਕੇਂਦਰੀ ਕਮੇਟੀ ਨਾਲ ਗੱਲ ਵੀ ਕਰਨਗੇ। ਉਨ੍ਹਾਂ ਕਿਹਾ ਕਿ ਆਰਐਸਐਸ ਨਾਲ ਹਰ ਧਰਮ ਦੇ ਲੋਕ ਜੁੜੇ ਹੋਏ ਹਨ ਅਤੇ ਇਥੇ ਦੇਸ਼ ਪ੍ਰੇਮ ਤੋਂ ਇਲਾਵਾ ਕੋਈ ਗੱਲ ਨਹੀਂ ਕੀਤੀ ਜਾਂਦੀ। ਇਸ ਮੌਕੇ ਤੇ ਉਨ੍ਹਾਂ ਨਾਲ ਆਰਐਸਐਸ ਆਗੂ ਕੁਲਭੁਸ਼ਨ ਜੋਸ਼ੀ ਤੇ ਸੁਰੇਸ਼ ਪ੍ਰਭਾਕਰ ਵੀ ਹਾਜ਼ਰ ਸਨ।