Kotkapura Firing Case: ਨਾਮਜ਼ਦ ਪੁਲਿਸ ਅਧਿਕਾਰੀਆਂ ਦੀਆਂ ਸਿੱਖ ਪ੍ਰਚਾਰਕਾਂ ਵਿਰੁਧ ਦਿਤੀਆਂ ਅਰਜ਼ੀਆਂ ਰੱਦ
Published : Nov 6, 2023, 9:27 am IST
Updated : Nov 6, 2023, 9:27 am IST
SHARE ARTICLE
Kotkapura Firing Case
Kotkapura Firing Case

ਅਦਾਲਤ ਨੇ ਪੁਲਿਸ ਅਧਿਕਾਰੀਆਂ ਵਲੋਂ ਪੰਥਕ ਆਗੂਆਂ, ਸਿੱਖ ਪ੍ਰਚਾਰਕਾਂ ਅਤੇ ਪੰਥਦਰਦੀਆਂ ਵਿਰੁਧ ਦਿਤੀਆਂ ਅਰਜ਼ੀਆਂ ਨੂੰ ਰੱਦ ਕਰ ਦਿਤਾ ਹੈ।

Kotkapura Firing Case: ਬਰਗਾੜੀ ਬੇਅਦਬੀ ਕਾਂਡ ਦਾ ਇਨਸਾਫ਼ ਲੈਣ ਲਈ ਸਥਾਨਕ ਬੱਤੀਆਂ ਵਾਲੇ ਚੌਕ ਵਿਚ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਸੀਆ ਅਤਿਆਚਾਰ ਮੌਕੇ 14 ਅਕਤੂਬਰ 2015 ਨੂੰ ਵਾਪਰੇ ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਦੌਰਾਨ ਅਦਾਲਤ ਨੇ ਪੁਲਿਸ ਅਧਿਕਾਰੀਆਂ ਵਲੋਂ ਪੰਥਕ ਆਗੂਆਂ, ਸਿੱਖ ਪ੍ਰਚਾਰਕਾਂ ਅਤੇ ਪੰਥਦਰਦੀਆਂ ਵਿਰੁਧ ਦਿਤੀਆਂ ਅਰਜ਼ੀਆਂ ਨੂੰ ਰੱਦ ਕਰ ਦਿਤਾ ਹੈ।

ਜ਼ਿਕਰਯੋਗ ਹੈ ਕਿ ਜਾਂਚ ਟੀਮ ਵਲੋਂ ਕੋਟਕਪੂਰਾ ਗੋਲੀਕਾਂਡ ’ਚ ਬਕਾਇਦਾ ਨਾਮਜ਼ਦ ਕੀਤੇ ਗਏ ਪੁਲਿਸ ਅਧਿਕਾਰੀਆਂ ਨੇ ਆਪੋ ਅਪਣੇ ਤੌਰ ’ਤੇ 14 ਸਿੱਖ ਪ੍ਰਚਾਰਕਾਂ ਉਪਰ ਪੁਲਿਸ ’ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਕੋਟਕਪੂਰਾ ਵਿਚ ਦਰਜ ਕੀਤੇ ਗਏ ਕੇਸ ਦਾ ਹਵਾਲਾ ਦੇ ਕੇ ਕਾਰਵਾਈ ਲਈ ਛੇ ਅਰਜ਼ੀਆਂ ਦਿਤੀਆਂ ਸਨ। ਇਲਾਕਾ ਮੈਜਿਸਟੇ੍ਰਟ ਅਜੇਪਾਲ ਸਿੰਘ ਦੀ ਅਦਾਲਤ ਨੇ ਉਕਤ ਸਾਰੀਆਂ ਪੁਲਿਸ ਅਧਿਕਾਰੀਆਂ ਦੀਆਂ 6 ਅਰਜ਼ੀਆਂ ਖ਼ਾਰਜ ਕਰ ਦਿਤੀਆਂ ਹਨ।

ਸਿੱਖ ਪ੍ਰਚਾਰਕਾਂ ਅਤੇ ਪੰਥਕ ਵਿਦਵਾਨਾਂ ਵਿਰੁਧ ਦਿਤੀਆਂ ਅਰਜ਼ੀਆਂ ਵਿਚ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਧਰਨੇ ’ਤੇ ਬੈਠੇ ਪ੍ਰਚਾਰਕਾਂ ਅਤੇ ਸਿੱਖ ਸੰਗਤ ਨੇ ਪੁਲਿਸ ਪਾਰਟੀ ’ਤੇ ਮਾਰੂ ਹਥਿਆਰਾਂ ਨਾਲ ਹਮਲਾ ਕੀਤਾ ਸੀ। ਇਸ ਲਈ ਸਿੱਖ ਪ੍ਰਚਾਰਕਾਂ ਅਤੇ ਧਰਨਾ ਦੇ ਰਹੀ ਸੰਗਤ ’ਤੇ ਵੀ ਕੇਸ ਚਲਣਾ ਚਾਹੀਦਾ ਹੈ। ਅਦਾਲਤ ਨੇ ਪੁਲਿਸ ਅਧਿਕਾਰੀਆਂ ਦੀ ਅਰਜ਼ੀ ਰੱਦ ਕਰਦਿਆਂ ਆਖਿਆ ਕਿ ਜਿਹੜੇ ਪੁਲਿਸ ਅਧਿਕਾਰੀ ਸਿੱਖ ਪ੍ਰਚਾਰਕਾਂ ਵਿਰੁਧ ਮੁਕੱਦਮਾ ਚਲਾਉਣ ਲਈ ਅਰਜ਼ੀ ਦੇ ਰਹੇ ਹਨ, ਉਹੀ ਪੁਲਿਸ ਅਧਿਕਾਰੀ ਪਹਿਲਾਂ ਅਦਾਲਤ ਵਿਚ ਲਿਖ ਕੇ ਦੇ ਚੁੱਕੇ ਹਨ ਕਿ ਸਿੱਖ ਪ੍ਰਚਾਰਕਾਂ ਨੇ ਪੁਲਿਸ ’ਤੇ ਹਮਲਾ ਨਹੀਂ ਕੀਤਾ।

ਜਾਂਚ ਟੀਮ ਨੇ ਕਿਹਾ ਕਿ 10 ਵਿਅਕਤੀਆਂ ਦੀ ਸ਼ਨਾਖਤ ਨਹੀਂ ਹੋ ਸਕੀ, ਜਿਹੜੇ ਭੇਸ ਬਦਲ ਕੇ ਸਿੱਖ ਸੰਗਤ ਵਿਚ ਬੈਠੇ ਸਨ। ਜਾਂਚ ਟੀਮ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਅਪਣੇ ਉਪਰ ਹਮਲਾ ਹੋਣ ਦੀ ਮਨਘੜਤ ਕਹਾਣੀ ਬਣਾਈ ਹੈ। ਇਸ ਨਾਲ ਹੀ ਅਦਾਲਤ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਸੁਣਵਾਈ ਲਈ ਸੈਸ਼ਨ ਕੋਰਟ ਵਿਚ ਭੇਜ ਦਿੱਤਾ ਹੈ, ਅਦਾਲਤ ਦੇ ਉਕਤ ਹੁਕਮ ਨਾਲ ਕੋਟਕਪੂਰਾ ਤੇ ਬਹਿਬਲ ਗੋਲੀਕਾਂਡ ਮਾਮਲਿਆਂ ਦੀ ਸੁਣਵਾਈ ਬਕਾਇਦਾ ਤੌਰ ’ਤੇ ਸ਼ੁਰੂ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ 14 ਅਕਤੂਬਰ 2015 ਨੂੰ ਸਵੇਰੇ ਕਰੀਬ 6:30 ਵਜੇ ਪੁਲਿਸ ਵਲੋਂ ਪਾਣੀ ਦੀਆਂ ਬਾਛੜਾਂ, ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਅਤੇ ਗੋਲੀ ਚਲਾਉਣ ਵਰਗੀਆਂ ਅਣਕਿਆਸੀਆਂ ਘਟਨਾਵਾਂ ਨੂੰ ਅੰਜਾਮ ਦਿਤਾ ਗਿਆ, ਭਾਵੇਂ ਸੰਗਤਾਂ ਨੂੰ ਘੇਰ ਘੇਰ ਕੇ ਛੱਲੀਆਂ ਵਾਂਗੂ ਕੁੱਟਣ ਤੋਂ ਵੀ ਗੁਰੇਜ਼ ਨਾ ਕੀਤਾ ਗਿਆ ਪਰ ਉਸ ਸਮੇਂ ਪੁਲਿਸ ਦੀ ਕੁੱਟ ਖਾਣ ਵਾਲੇ ਪੀੜਤ ਸਿੱਖਾਂ ਵਿਰੁਧ ਹੀ ਐਫ਼ਆਈਆਰ ਨੰਬਰ 192 ਰਾਹੀਂ ਆਈਪੀਸੀ ਦੀਆਂ ਸਖ਼ਤ ਧਾਰਾਵਾਂ ਲਾ ਕੇ ਪਰਚਾ ਦਰਜ ਕਰ ਦਿਤਾ ਗਿਆ।

ਨਾਮਜ਼ਦ ਕੀਤੇ ਗਏ ਪੰਥਕ ਆਗੂਆਂ ਪੰਥਪ੍ਰੀਤ ਸਿੰਘ ਖ਼ਾਲਸਾ, ਭਾਈ ਰਣਜੀਤ ਸਿੰਘ ਢਡਰੀਆਂਵਾਲਾ, ਗਿਆਨੀ ਕੇਵਲ ਸਿੰਘ, ਅਮਰੀਕ ਸਿੰਘ ਅਜਨਾਲਾ, ਹਰਜਿੰਦਰ ਸਿੰਘ ਮਾਝੀ, ਸਰਬਜੀਤ ਸਿੰਘ ਧੁੰਦਾ, ਸਤਨਾਮ ਸਿੰਘ ਚੰਦੜ ਆਦਿਕ 18 ਪੰਥਕ ਆਗੂਆਂ ਨੂੰ ਨਾਮਜ਼ਦ ਕਰ ਕੇ ਅਨੇਕਾਂ ਅਣਪਛਾਤਿਆਂ ਵਿਰੁਧ ਮਾਮਲਾ ਦਰਜ ਹੋਇਆ। ਪੁਲਿਸ ਨੇ ਐਫ਼ਆਈਆਰ ਨੰਬਰ 192 ਵਿਚ ਖ਼ੁਦ ਮੰਨਿਆ ਹੈ ਕਿ ਗੋਲੀਕਾਂਡ ਦੀ ਵਾਪਰੀ ਘਟਨਾ ਮੌਕੇ ਜ਼ਿਲ੍ਹਾ ਫ਼ਰੀਦਕੋਟ, ਬਠਿੰਡਾ, ਮਾਨਸਾ, ਮੁਕਤਸਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਆਦਿ ਜ਼ਿਲ੍ਹਿਆਂ ਦੇ ਸੀਨੀਅਰ ਕਪਤਾਨ ਪੁਲਿਸ ਅਤੇ ਹੋਰ ਆਗੂ ਸਹਿਬਾਨ ਵੀ ਹਾਜ਼ਰ ਸਨ।

(For more news apart from Kotkapura Firing Case:Applications of nominated police officers rejected, stay tuned to Rozana Spokesman)

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement