Nanakshahi Calendar Controversy: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਗੁਰੂ ਕਾਲ ਵਾਲੇ ਕੈਲੰਡਰ ਨੂੰ ਤਿਆਗ ਚੁਕੀ ਹੈ : ਸੈਕਰਾਮੈਂਟੋ
Published : Feb 7, 2024, 7:23 am IST
Updated : Feb 7, 2024, 7:23 am IST
SHARE ARTICLE
Nanakshahi Calendar Controversy (File Image)
Nanakshahi Calendar Controversy (File Image)

ਖ਼ੂਨੀ ਕਾਂਡ! ਕੁੱਪ ਰਹੀੜੇ ਵਾਲੇ ਵੱਡੇ ਘੱਲੂਘਾਰੇ ਦੀਆਂ ਤਰੀਕਾਂ ਦਾ ਭੰਬਲਭੂਸਾ

Nanakshahi Calendar Controversy: ਹੁਣ ਸਿੱਖ ਇਤਿਹਾਸ ਦੇ ਸਭ ਤੋਂ ਵੱਡੇ ਖ਼ੂਨੀ ਕਾਂਡ, ਜਿਸ ਨੂੰ ਵੱਡਾ ਘੱਲੂਘਾਰਾ ਵੀ ਆਖਿਆ ਜਾਂਦਾ ਹੈ, ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਤੋਂ ਬਾਅਦ ਨਾਨਕਸ਼ਾਹੀ ਦੇ ਨਾਂ ਹੇਠ ਸ਼੍ਰੋਮਣੀ ਕਮੇਟੀ ਵਲੋਂ ਛਾਪੇ ਜਾਂਦੇ ਬਿਕਰਮੀ ਕੈਲੰਡਰ (ਦਿ੍ਰਕਗਿਣਤ ਸਿਧਾਂਤ) ਵਿਚ ਇਹ ਦਿਹਾੜਾ 27 ਮਾਘ (9 ਫ਼ਰਵਰੀ) ਦਾ ਦਰਜ ਹੈ ਪਰ ਕੁੱਪ ਰਹੀੜੇ ਦੇ ਜੰਗਲ ਵਿਚ ਉਕਤ ਘੱਲੂਘਾਰਾ 27 ਮਾਘ (ਸੰਮਤ 1818) ਬਿਕਰਮੀ ਦਿਨ ਸ਼ੁਕਰਵਾਰ ਨੂੰ ਵਾਪਰਿਆ ਸੀ।

ਪੰਜਾਬ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਹੋਣ ਤੋਂ ਪਿੱਛੋਂ ਜਦੋਂ ਅੰਗਰੇਜ਼ੀ ਤਰੀਕਾਂ ਲਿਖਣ ਦਾ ਰਿਵਾਜ ਪਿਆ ਤਾਂ ਇਸ ਦਿਹਾੜੇ ਦੀ ਤਰੀਕ 5 ਫ਼ਰਵਰੀ 1862 ਈ. (ਗਰੈਗੋਰੀਅਨ) ਲਿਖੀ ਗਈ। ਜਿਸ ਕਰ ਕੇ ਸ਼ੋਸ਼ਲ ਮੀਡੀਆ ਉੱਪਰ 5 ਫ਼ਰਵਰੀ ਨੂੰ ਬਹੁਤ ਸੱਜਣਾ ਵਲੋਂ ਪੋਸਟਾਂ ਪਾ ਕੇ ਉਕਤ ਵੱਡੇ ਘੱਲੂਘਾਰੇ ਦੇ ਇਤਿਹਾਸ ਨੂੰ ਯਾਦ ਕੀਤਾ ਗਿਆ। ਪ੍ਰਵਾਸੀ ਭਾਰਤੀ, ਖੋਜੀ ਲੇਖਕ ਅਤੇ ਸਿੱਖ ਚਿੰਤਕ ਭਾਈ ਸਰਵਜੀਤ ਸਿੰਘ ਸੈਕਰਾਮੈਂਟੋ ਮੁਤਾਬਕ ਮਹਾਨ ਕੋਸ਼ ’ਚ ਇਸ ਦਿਹਾੜੇ ਦੀ ਤਰੀਕ (ਪ੍ਰਵਿਸ਼ਟਾ) 28 ਮਾਘ ਸੰਮਤ 1818 ਬਿ: ਦਰਜ ਹੈ। ਇਸ ਮੁਤਾਬਕ ਇਹ 6 ਫ਼ਰਵਰੀ 1762 ਈ: ਬਣਦੀ ਹੈ। ਪੰਜਾਬੀ ਵਿਸ਼ਵ ਕੋਸ਼ ’ਚ ਇਹ ਤਰੀਕ 2 ਫ਼ਰਵਰੀ 1762 ਈ: (28 ਮਾਘ ਸੰਮਤ 1818) ਦਰਜ ਹੈ। (punjabipedia.org) ਇਹ ਤਰੀਕ ਸਹੀ ਨਹੀਂ ਹੈ, ਅੰਗਰੇਜ਼ੀ ਤਰੀਕ ’ਚ ਬਦਲੀ ਕਰਨ ਵੇਲੇ ਹੋਈ ਉਕਾਈ ਸਾਫ਼ ਨਜ਼ਰ ਆਉਂਦੀ ਹੈ। ਡਾ. ਸੁਖਦਿਆਲ ਸਿੰਘ ਅਤੇ ਡਾ. ਹਰਜਿੰਦਰ ਸਿੰਘ ਦਿਲਗੀਰ ਨੇ 5 ਫ਼ਰਵਰੀ 1762 ਈ: ਲਿਖੀ ਹੈ। ਇਸ ਮੁਤਾਬਕ ਇਹ 27 ਮਾਘ ਸੰਮਤ 1818 ਬਿਕਰਮੀ ਹੀ ਬਣਦੀ ਹੈ। ਨਾਨਕਸ਼ਾਹੀ ਕੈਲੰਡਰ ਬਣਾਉਣ ਵਾਲੀ ਕਮੇਟੀ ਨੇ ਵੀ 27 ਮਾਘ ਨੂੰ ਹੀ ਮੁੱਖ ਰਖਿਆ ਹੈ।

ਭਾਈ ਸੈਕਰਾਮੈਂਟੋ ਮੁਤਾਬਕ 27 ਮਾਘ ਬਿਕਰਮੀ ਕੈਲੰਡਰ ਦਾ ਪ੍ਰਵਿਸ਼ਟਾ ਹੈ। ਜਿਸ ਦੇ ਸਾਲ ਦੀ ਲੰਮਾਈ 365.2587 ਦਿਨ (ਸੂਰਜੀ ਸਿਧਾਂਤ) ਸੀ, 1964 ਈ: ’ਚ ਇਸ ਕੈਲੰਡਰ ’ਚ ਕੀਤੀ ਗਈ ਸੋਧ ਮੁਤਾਬਕ ਹੁਣ ਇਸ ਦੇ ਸਾਲ ਦੀ ਲੰਮਾਈ 365.2563 ਦਿਨ (ਦਿ੍ਰਕ ਗਿਣਤ ਸਿਧਾਂਤ) ਹੈ। ਸ਼੍ਰੋਮਣੀ ਕਮੇਟੀ ਵਲੋਂ ਕੈਲੰਡਰ ਦਿ੍ਰਕ ਗਿਣਤ ਸਿਧਾਂਤ ਮੁਤਾਬਕ ਹੀ ਛਾਪਿਆ ਜਾਂਦਾ ਹੈ। ਜਿਸ ਤੋਂ ਸਪੱਸ਼ਟ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਗੁਰੂ ਕਾਲ ਵਾਲੇ ਕੈਲੰਡਰ ਨੂੰ ਛੱਡ ਚੁਕੀ ਹੈ, 5 ਫ਼ਰਵਰੀ ਗਰੈਗੋਰੀਅਨ ਕੈਲੰਡਰ ਦੀ ਤਰੀਕ ਹੈ। ਇਸ ਦੇ ਸਾਲ ਦੀ ਲੰਮਾਈ 365.2425 ਦਿਨ ਹੈ, 27 ਮਾਘ ਸੰਮਤ 1818 ਬਿਕਰਮੀ ਵਾਲੇ ਦਿਨ ਗਰੈਗੋਰੀਅਨ ਕੈਲੰਡਰ ਦੀ 5 ਫ਼ਰਵਰੀ ਸੀ। ਸਾਲ ਦੀ ਲੰਮਾਈ ’ਚ ਅੰਤਰ ਹੋਣ ਕਾਰਨ ਇਸ ਸਾਲ (2024 ਈ:, ਸੰਮਤ 2080 ਬਿਕ੍ਰਮੀ) 27 ਮਾਘ ਨੂੰ 9 ਫ਼ਰਵਰੀ ਹੈ। ਜੇਕਰ ਇਹ ਕੈਲੰਡਰ ਇਸੇ ਤਰ੍ਹਾਂ ਹੀ ਚੱਲਦਾ ਰਹੇ ਤਾਂ 3000 ਈ: ’ਚ 27 ਮਾਘ ਨੂੰ 23 ਫ਼ਰਵਰੀ ਜਾਂ 5 ਫ਼ਰਵਰੀ ਨੂੰ 9 ਮਾਘ ਹੋਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਸ ਵੇਲੇ ਇਹ ਦਿਹਾੜਾ ਕਿਹੜੀ ਤਰੀਕ ਜਾਂ ਕਿਹੜੇ ਪ੍ਰਵਿਸ਼ਟੇ ਨੂੰ ਮਨਾਇਆ ਜਾਵੇਗਾ? ਹੁਣ ਸਵਾਲ ਇਹ ਹੈ ਕਿ, ਕੀ ਅਸੀਂ ਇਹ ਦਿਹਾੜਾ ਅਪਣੇ ਖਿਤੇ ’ਚ ਪ੍ਰਚਲਿਤ ਉਸ ਵੇਲੇ ਦੇ ਕੈਲੰਡਰ ਮੁਤਾਬਕ ਅਸਲ ਪ੍ਰਵਿਸ਼ਟੇ ਭਾਵ 27 ਮਾਘ ਨੂੰ ਮਨਾਉਣਾ ਹੈ ਜਾਂ ਵਿਦੇਸ਼ੀ ਕੈਲੰਡਰ ਮੁਤਾਬਕ 5 ਫ਼ਰਵਰੀ ਨੂੰ? ਸ਼੍ਰੋਮਣੀ ਕਮੇਟੀ ਵਲੋਂ ਛਾਪੇ ਜਾਂਦੇ ਸੂਰਜੀ ਬਿਕਰਮੀ ਕੈਲੰਡਰ ’ਚ ਇਤਿਹਾਸ ਦਿਹਾੜਿਆਂ ਦੀਆਂ ਤਰੀਕਾਂ ਤਿੰਨ ਕੈਲੰਡਰਾਂ ਮੁਤਾਬਕ ਨਿਰਧਾਰਤ ਕਰ ਕੇ, ਪ੍ਰਵਿਸ਼ਟਿਆਂ ’ਚ ਦਰਜ ਕੀਤੀਆਂ ਜਾਂਦੀਆਂ।

ਕੁੱਝ ਦਿਹਾੜੇ ਚੰਦ ਦੇ ਕੈਲੰਡਰ ਮੁਤਾਬਕ (ਸਾਲ ਦੀ ਲੰਮਾਈ 354.37 ਦਿਨ), ਕੁਝ ਦਿਹਾੜੇ ਸੂਰਜੀ ਬਿਕਰਮੀ ਕੈਲੰਡਰ ਅਨੁਸਾਰ (ਸਾਲ ਦੀ ਲੰਮਾਈ 365.2587 ਦਿਨ) ਅਤੇ ਕੁਝ ਦਿਹਾੜੇ ਅੰਗਰੇਜ਼ੀ ਕੈਲੰਡਰ ਮੁਤਾਬਕ (ਸਾਲ ਦੀ ਲੰਮਾਈ, 2 ਸਤੰਬਰ 1752 ਈ: ਤੋਂ ਪਹਿਲਾ 365.25 ਦਿਨ ਅਤੇ 14 ਸਤੰਬਰ 1752 ਈ: ਤੋਂ ਪਿੱਛੋਂ 365.2425 ਦਿਨ)। ਇਹ ਹੈ ਸਾਡੀ ਸਮੱਸਿਆ ਦੀ ਅਸਲ ਜੜ੍ਹ।

ਉਨ੍ਹਾਂ ਦਸਿਆ ਕਿ ਇਸ ਸਮੱਸਿਆ ਦਾ ਹੱਲ ਹੈ ਨਾਨਕਸ਼ਾਹੀ ਕੈਲੰਡਰ! ਕੈਲੰਡਰ ਕਮੇਟੀ ਵਲੋਂ ਕੀਤੇ ਗਏ ਫ਼ੈਸਲੇ ਮੁਤਾਬਕ ਸਾਰੇ ਦਿਹਾੜਿਆਂ ਦੇ ਅਸਲ ਪ੍ਰਵਿਸ਼ਟਿਆਂ ਨੂੰ ਹੀ ਮੁੱਖ ਰਖਿਆ ਗਿਆ। ਸਾਲ ਦੀ ਲੰਮਾਈ, ਪ੍ਰਚੱਲਿਤ ਬਿਕਰਮੀ ਕੈਲੰਡਰ ਦੇ ਸਾਲ ਦੀ ਲੰਮਾਈ (365.2563 ਦਿਨ) ਨੂੰ ਸੋਧ ਕੇ, ਕੁਦਰਤ ਦੇ ਨਿਯਮ ਮੁਤਾਬਕ ਧਰਤੀ ਵਲੋਂ ਸੂਰਜ ਦੁਆਲੇ ਇਕ ਚੱਕਰ ਪੂਰਾ ਕਰਨ ਦੇ ਅਸਲ ਸਮੇਂ ਮੁਤਾਬਕ 365.2425 ਦਿਨ ਰੱਖੀ ਗਈ ਹੈ। ਸਾਲ ਦੀ ਲੰਮਾਈ ਦੇ ਅੰਤਰ ਕਾਰਨ, ਦੁਨੀਆਂ ਦੇ ਸਾਂਝੇ ਕੈਲੰਡਰ ਦੀਆਂ ਤਰੀਕਾਂ ਨਾਲ ਅੱਗੋਂ ਤੋਂ ਇਨ੍ਹਾਂ ’ਚ ਫ਼ਰਕ ਨਹੀਂ ਵਧੇਗਾ। ਨਾਨਕਸ਼ਾਹੀ ਕੈਲੰਡਰ ’ਚ ਵੱਡੇ ਘੱਲੂਘਾਰੇ ਦਾ ਅਸਲ ਪ੍ਰਵਿਸ਼ਟਾ, 27 ਮਾਘ ਹੀ ਦਰਜ ਹੈ। ਇਸ ਦਿਨ ਦੁਨੀਆਂ ਦੇ ਸਾਂਝੇ ਕੈਲੰਡਰ ਦੀ 8 ਫ਼ਰਵਰੀ ਹੁੰਦੀ ਹੈ। ਸੰਮਤ 1532 ਨਾਨਕਸ਼ਾਹੀ (3000 ਈ:) ’ਚ ਵੀ 27 ਮਾਘ ਵਾਲੇ ਦਿਨ 8 ਫ਼ਰਵਰੀ ਹੀ ਹੋਵੇਗੀ। ਜਦਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਮੁਤਾਬਕ 3000 ਈ: ’ਚ 27 ਮਾਘ ਵਾਲੇ ਦਿਨ 23 ਫ਼ਰਵਰੀ ਹੋਵੇਗੀ।

(For more Punjabi news apart from Nanakshahi Calendar Controversy News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement