
ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਨੂੰ ਅਪਣੀ ਲੰਗਰ ਸੇਵਾ ਦੇ ਲਈ ‘ਵਰਲਡ ਬੁੱਕ ਆਫ਼ ਰਿਕਾਰਡ’ ਵਿਚ ਸ਼ਾਮਲ ਕੀਤਾ ਗਿਆ ਹੈ। ਇੱਥੇ ਰੋਜ਼ਾਨਾ 40 ਤੋਂ 50 ਹਜ਼ਾਰ...
ਨਵੀਂ ਦਿੱਲੀ : ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਨੂੰ ਅਪਣੀ ਲੰਗਰ ਸੇਵਾ ਦੇ ਲਈ ‘ਵਰਲਡ ਬੁੱਕ ਆਫ਼ ਰਿਕਾਰਡ’ ਵਿਚ ਸ਼ਾਮਲ ਕੀਤਾ ਗਿਆ ਹੈ। ਇੱਥੇ ਰੋਜ਼ਾਨਾ 40 ਤੋਂ 50 ਹਜ਼ਾਰ ਸ਼ਰਧਾਲੂ ਪਹੁੰਚਦੇ ਹਨ, ਜਿਨ੍ਹਾਂ ਲਈ ਲੰਗਰ ਦੀ ਵਿਵਸਥਾ ਹੁੰਦੀ ਹੈ। ਗੁਰਦੁਆਰੇ ਵੱਲੋਂ ਦਿੱਤੀ ਜਾ ਰਹੀ ਪਰਉਪਕਾਰ ਅਤੇ ਮੁਫ਼ਤ ਲੰਗਰ ਦੀ ਸੇਵਾ ਨੂੰ ਦੇਖਦੇ ਹੋਏ ਲੰਦਨ ਦੀ ਵਰਲਡ ਬੁੱਕ ਆਫ਼ ਰਿਕਾਰਡ ਵਿਚ ਇਸਦਾ ਨਾਮ ਦਰਜ ਕੀਤਾ ਗਿਆ ਹੈ। ਇਸਦੀ ਜਾਣਕਾਰੀ ਗੁਰਦੁਆਰਾ ਬੰਗਲਾ ਸਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਡੋਕ ਨੇ ਦਿੱਤੀ। ਚੰਡੋਕ ਨੇ ਦੱਸਿਆ ਕਿ ਸੰਸਥਾ ਵੱਲੋਂ ਕੁਝ ਦਿਨ ਪਹਲਾਂ ਇਹ ਸੂਚਨਾ ਦਿੱਤੀ ਗਈ।
Gurdwara Bangla Sahib
ਸੰਸਥਾ ਵੱਲੋਂ ਕਿਹਾ ਗਿਆ ਹੈ ਕਿ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿਚੋਂ ਇਕ ਹੈ। ਇਥੇ ਰੋਜ਼ਾਨਾ ਇਨ੍ਹੀ ਵੱਡੀ ਸੰਖਿਆ ਵਿਚ ਸ਼ਰਧਾਲੂ ਆਉਂਦੇ ਹਨ ਅਤੇ ਉਨਹਾਂ ਨੂੰ ਲੰਗਰ ਵਰਤਾਇਆ ਜਾਂਦਾ ਹੈ। ਇਕ ਤਰ੍ਹਾਂ ਨਾਲ ਇਹ ਗਰੀਬਾਂ ਅਤੇ ਬੇਘਰਾ ਦੇ ਲਈ ਸਹਾਰਾ ਹੈ। ਗੁਰਦੁਆਰੇ ਵਿਚ ਬੱਚਿਆ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਕਈ ਮਹੱਤਵਪੂਰਨ ਪ੍ਰੋਗਰਾਮ ਅਤੇ ਅਭਿਆਨ ਚਲਾਏ ਜਾਂਦੇ ਹਨ, ਜੋ ਕਿਸੇ ਦੂਜੀ ਥਾਂ ਉੱਤੇ ਨਹੀਂ ਹੁੰਦੇ। ਇਸ ਤੋਂ ਪਹਿਲਾਂ ਵੀ ਗੁਰਦੁਆਰਾ ਬੰਗਲਾ ਸਾਹਿਬ ਨੂੰ ਕਈ ਹੋਰ ਪੁਰਸਕਾਰ ਨਾਲ ਨਿਵਾਜਿਆ ਜਾ ਚੁੱਕਾ ਹੈ।
Gurdwara Bangla Sahib Langer
ਆਓ ਜਾਣਦੇ ਹਾਂ ਇਸ ਪਵਿੱਤਰ ਅਸਥਾਨ ਬਾਰੇ :- ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਭਾਰਤ ‘ਚ ਇੱਕ ਮਸ਼ਹੂਰ ਗੁਰਦੁਆਰਾ ਹੈ। ਇਹ ਸਿੱਖਾਂ ਦੇ ਅੱਠਵੇਂ ਗੁਰੂ ਹਰ ਕ੍ਰਿਸ਼ਨ ਦੀ ਯਾਦ ‘ਚ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ ਨੇ 1783‘ਚ ਸ਼ਾਹ ਆਲਮ ਦੇ ਵੇਲੇ ਬਣਵਾਇਆ ਸੀ। ਗੁਰੂ ਹਰ ਕ੍ਰਿਸ਼ਨ 1664 ‘ਚ ਇੱਥੇ ਠਹਿਰੇ ਸਨ। ਸਿੱਖ ਸਿਧਾਂਤਾਂ ਅਨੁਸਾਰ ਗੁਰਮਤ ਵਿਚ ਕਿਸੇ ਦੂਜੇ ਇਨਸਾਨ ਨੂੰ ਖੁਸ਼ ਕਰਨ ਲਈ ਆਪਣੇ ਗੁਰੂ ਦੀ ਬੇਅਦਬੀ ਕਰਨਾ ਬਿਲਕੁਲ ਵੀ ਪ੍ਰਵਾਨ ਨਹੀਂ ਹੈ’।ਇਸ ਉਪਰੰਤ ਸ੍ਰੀ ਗੁਰੂ ਹਰਿਰਾਏ ਜੀ ਨੇ ਅਕਤੂਬਰ 1661 ਈਸਵੀ ਵਿੱਚ ਛੋਟੇ ਪੁੱਤਰ ਹਰਕ੍ਰਿਸ਼ਨ ਸਾਹਿਬ ਜੀ ਨੂੰ ਯੋਗਤਾ ਦੇ ਅਧਾਰ ‘ਤੇ ਗੁਰਗੱਦੀ ਬਖਸ਼ ਦਿੱਤੀ।
Gurdwara Bangla Sahib
ਗੁਰਗੱਦੀ ‘ਤੇ ਬੈਠਣ ਤੋਂ ਬਾਅਦ ਆਪ ਜੀ ਕੀਰਤਪੁਰ ਸਾਹਿਬ ਵਿਖੇ ਪਹਿਲੇ ਗੁਰੂਆਂ ਦੀ ਤਰ੍ਹਾਂ ਸਿੱਖ ਧਰਮ ਦਾ ਪ੍ਰਚਾਰ ਕਰਦੇ ਅਤੇ ਸਿੱਖਾਂ ਨੂੰ ਉਪਦੇਸ ਦਿੰਦੇ ਰਹੇ। ਇਸ ਤਰ੍ਹਾਂ ਗੁਰੂ ਜੀ ਨੇ ਅਨੇਕਾਂ ਹੀ ਪਰਉਪਕਾਰ ਕੀਤੇ। ਗੁਰੂ ਸਾਹਿਬ ਦੇ ਵੱਡੇ ਭਰਾ ਰਾਮਰਾਏ ਨੇ ਬਾਦਸ਼ਾਹ ਔਰੰਗਜੇਬ ਕੋਲ ਫਰਿਆਦ ਕੀਤੀ ਕਿ ‘ਮੇਰੇ ਪਿਤਾ ਨੇ ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਨੂੰ ਗੁਰਗੱਦੀ ਅਤੇ ਜਾਇਦਾਦ ਦੇ ਦਿੱਤੀ ਹੈ। ਇਹ ਸਭ ਕੁਝ ਤਾਂ ਹੋਇਆ ਕਿਉਂਕਿ ਮੈਂ ਤੁਹਾਡਾ ਹੁਕਮ ਮੰਨਦਾ ਹਾਂ’। ਔਰੰਗਜੇਬ ਨੇ ਇਹ ਸਭ ਸੁਣਨ ਉਪਰੰਤ ਰਾਜਾ ਜੈ ਸਿੰਘ ਨੂੰ ਹੁਕਮ ਕੀਤਾ ਕਿ, ਉਹ ਗੁਰੂ ਸਾਹਿਬ ਨੂੰ ਦਿੱਲੀ ਬੁਲਾਏ।
Gurdwara Bangla Sahib
ਰਾਜਾ ਜੈ ਸਿਘ ਨੇ ਆਪਣੇ ਦੀਵਾਨ ਪਰਸਰਾਮ ਨੂੰ ਗੁਰੂ ਸਾਹਿਬ ਨੂੰ ਸਤਿਕਾਰ ਸਹਿਤ ਦਿੱਲੀ ਲਿਆਉਣ ਲਈ ਭੇਜਿਆ। ਦੀਵਾਨ ਕੀਰਤਪੁਰ ਪਹੁੰਚਿਆ ਅਤੇ ਗੁਰੂ ਸਾਹਿਬ ਨੂੰ ਦਿੱਲੀ ਜਾਣ ਲਈ ਬੇਨਤੀ ਕੀਤੀ। ਗੁਰ ਸਾਹਿਬ ਨੇ ਦੀਵਾਨ ਨੂੰ ਕਿਹਾ, ਕਿ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਕੋਈ ਇਨਕਾਰ ਨਹੀਂ ਹੈ, ਪਰ ਉਹ ਔਰੰਗਜ਼ੇਬ ਵਰਗੇ ਬਾਦਸ਼ਾਹ ਦਾ ਮੂੰਹ ਨਹੀਂ ਵੇਖਣਗੇ। ਗੁਰੂ ਸਾਹਿਬ ਨੇ ਆਪਣੀ ਮਾਤਾ ਅਤੇ ਸਿੱਖ ਸੰਗਤਾਂ ਨਾਲ ਸਲਾਹ ਕਰਕੇ ਦਿੱਲੀ ਜਾਣ ਦਾ ਫੈਸਲਾ ਕੀਤਾ। ਗੁਰੂ ਜੀ ਦੇ ਤੁਰਨ ਸਮੇਂ ਸਿੱਖ ਸੰਗਤਾਂ ਦੀ ਭਾਰੀ ਭੀੜ ਕੀਰਤਪੁਰ ਵਿਖਧੇ ਇਕੱਠੀ ਹੋ ਗਈ ਗੁਰੂ ਸਾਹਿਬ ਨੇ ਸਭ ਨੂੰ ਧੀਰਜ ਧੀਰਜ ਅਤੇ ਦਿਲਾਸਾ ਦਿੱਤਾ ਪਰ ਫਿਰ ਵੀ ਸੈਂਕੜੇ ਸਿੱਖ ਗੁਰੂ ਜੀ ਦੇ ਨਾਲ ਦਿੱਲੀ ਵੱਲ੍ਹ ਚੱਲ ਪਏ।
Gurdwara Bangla Sahib Langer
ਅੰਬਾਲੇ ਜਿਲ੍ਹੇ ਦੇ ਕਸਬੇ ਪੰਜੋਖਰੇ ਪਹੁੰਚ ਕੇ ਗੁਰੂ ਜੀ ਨੇ ਕੁਝ ਕੁ ਸਿੱਖਾਂ ਤੋਂ ਬਿਨਾ ਬਾਕੀ ਸਭ ਨੂੰ ਵਾਪਸ ਕੀਰਤਪੁਰ ਮੋੜ ਦਿੱਤਾ। ਗੁਰੂ ਜੀ ਨੇ ਪਹਿਲੀ ਰਾਤ ਪੰਜੋਖਰੇ ਕੱਟੀ। ਇਥੇ ਵੀ ਗੁਰੂ ਹਰਕ੍ਰਿਸ਼ਨ ਜੀ ਨੇ ਆਪਣੀ ਇਲਾਹੀ ਜੋਤ ਦੇ ਸਬੂਤ ਦਿੱਤੇ। ਉਥੋਂ ਦਾ ਇੱਕ ਹੰਕਾਰੀ ਪੰਡਿਤ ਲਾਲ ਚੰਦ ਗੁਰੂ ਜੀ ਨੂੰ ਮਿਲਿਆ ਅਤੇ ਕਹਿਣ ਲੱਗਾ, ਕਿ ਜੇਕਰ ਤੁਸੀਂ ਵਾਕਿਆ ਹੀ ਸਿੱਖਾਂ ਦੇ ਗੁਰੂ ਅਖਵਾਉਂਦੇ ਹੋ ਤਾਂ ਦੁਆਪਰ ਯੁੱਗ ਦੇ ਕ੍ਰਿਸ਼ਨ ਜੀ ਦੀ ਰਚਿਤ ਗੀਤਾ ਦੇ ਅਰਥ ਕਰਕੇ ਵਿਖਾੳੇ। ਪਹਿਲੇ ਪਾਤਸ਼ਾਹਿ ਦੇ ਘਰੋਂ ਪ੍ਰਾਪਤ ਇਲਾਹੀ ਬਾਣੀ, ਸੂਝਵਾਨਤਾ ਅਤੇ ਨਿਮਰਤਾ ਦੇ ਧਾਰਨੀ ਸਤਿਗੁਰੂ ਜੀ ਬੋਲੇ, ”ਅਸੀਂ ਤਾਂ ਅਕਾਲ ਪੁਰਖ ਦੇ ਸੇਵਕ ਹਾਂ।
Gurdwara Bangla Sahib Langer
ਕਲਾ ਅਕਾਲ ਪੁਰਖ ਦੀ ਹੀ ਵਰਤਦੀ ਹੈ। ਜੇਕਰ ਤੂੰ ਕਲਾ ਦੇਖਣੀ ਚਾਹੁੰਦਾ ਹੈਂ, ਤਾਂ, ਆਪਣੇ ਨਗਰ ਵਿੱਚੋਂ ਕੋਈ ਬੰਦਾ ਲੈ ਆ। ਗੁਰੂ ਨਾਨਕ ਪਾਤਸ਼ਾਹ ਆਪਣੀ ਮਿਹਰ ਸਦਕਾ ਗੀਤਾ ਦੇ ਅਰਥ ਕਰਕੇ ਤੇਰੀ ਤਸੱਲੀ ਆਪੇ ਹੀ ਕਰਵਾ ਦੇਣਗੇ”। ਪੰਡਿਤ ਗਿਆ ਅਤੇ ਇੱਕ ਛੱਜੂ ਨਾਮੀ ਅਨਪੜ੍ਹ ਝਿਉਰ ਨੂੰ ਲੈ ਆਇਆ। ਸਤਿਗੁਰਾਂ ਨੇ ਉਸ ਨੂੰ ਨਦਰੀਂ ਨਦਰ ਨਿਹਾਲ ਕੀਤਾ ਤੇ ਕਿਹਾਕਿ ਉਹ ਪੰਡਿਤ ਜੀ ਦੀ ਸੰਤੁਸ਼ਟੀ ਕਰਵਾਏ। ਗੁਰੂ ਜੀ ਨੇ ਉਸ ਦੇ ਸਿਰ ਤੇ ਸੋਟੀ ਰੱਖ ਦਿੱਤੀ ਅਤੇ ਨੇਤਰਾਂ ਵਿੱਚ ਨੇਤਰ ਪਾਏ। ਪੰਡਿਤ ਨੇ ਗੀਤਾ ਦੇ ਔਖੇ ਤੋਂ ਔਖੇ ਸਲੋਕਾਂ ਦੇ ਅਰਥ ਪੁੱਛੇ, ਜਿਨ੍ਹਾਂ ਦੇ ਉਸ ਅਨਪੜ੍ਹ ਝਿਉਰ ਨੇ ਤੁਰੰਤ ਅਰਥ ਕਰ ਦਿੱਤੇ।
Gurdwara Bangla Sahib Langer
ਪੰਡਿਤ ਇਹ ਕੌਤਕ ਵੇਖ ਕੇ ਸਤਿਗੁਰੂ ਜੀ ਦੇ ਚਰਨੀ ਪੈ ਗਿਆ, ਮੁਆਫੀ ਮੰਗੀ ਤੇ ਸਿੱਖ ਬਣ ਗਿਆ ਅਤੇ ਉਸ ਇਲਾਕੇ ਵਿੱਚ ਖੁਦ ਸਿੱਖੀ ਦਾ ਪ੍ਰਚਾਰ ਵੀ ਕੀਤਾ। ਦਿੱਲੀ ਪਹੁੰਚ ਕੇ ਗੁਰੂ ਸਾਹਿਬ ਰਾਜਾ ਜੈ ਸਿੰਘ ਦੇ ਬੰਗਲੇ ਵਿਚ ਠਹਿਰੇ, ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਸੁਸ਼ੋਭਿਤ ਹੈ। ਔਰੰਗਜੇਬ ਨੇ ਗੁਰੂ ਜੀ ਦੇ ਦਰਸ਼ਨਾ ਲਈ ਇੱਛਾ ਪ੍ਰਗਟ ਕੀਤੀ ਤਾਂ ਗੁਰੂ ਸਾਹਿਬ ਨੇ ਆਪਣੇ ਪਿਤਾ ਹਰਰਾਇ ਜੀ ਵਲੋਂ ਦਿੱਤੇ ਆਦੇਸ਼ ਅਨੁਸਾਰ ‘ਨਹਿ ਮਲੇਛ ਕੋ ਦਰਸਨ ਦੇਹੈਂ’ ਕਹਿ ਕੇ ਦਰਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇੱਕ ਸ਼ਬਦ ਲਿਖ ਕੇ ਭੇਜ ਦਿੱਤਾ ‘ਕਿਆ ਖਾਧੇ ਕਿਆ ਪੈਧੇ ਹੋਇ, ਜਾ ਮਨਿ ਨਾਹੀ ਸਚਾ ਸੋਇ॥”
Gurdwara Bangla Sahib Langer
ਔਰੰਗਜੇਬ ਨੇ ਆਪਣੇ ਪੁੱਤਰ ਸਹਿਜਾਦਾ ਮੁਅੱਜ਼ਮ ਨੂੰ ਗੁਰੂ ਜੀ ਕੋਲ ਭੇਜਿਆ। ਗੁਰੂ ਜੀ ਨੇ ਉਸ ਨੂੰ ਆਤਮਿਕ ਉਪਦੇਸ ਦੇ ਕੇ ਨਿਹਾਲ ਕਰ ਦਿੱਤਾ। ਜਦ ਰਾਮਰਾਏ ਨੂੰ ਗੱਦੀ ਨਾ ਦਿੱਤੇ ਜਾਣ ਦੀ ਗੱਲ ਤੁਰੀ ਤਾਂ ਗੁਰੂ ਜੀ ਨੇ ਸਪੱਸਟ ਕਰ ਦਿੱਤਾ ਕਿ ਗੁਰਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ ਹੈ।