Chief Khalsa Diwan elections: ਚੀਫ਼ ਖ਼ਾਲਸਾ ਦੀਵਾਨ ਜਨਰਲ ਕਮੇਟੀ ਦੀਆਂ ਚੋਣਾਂ ਦੇ ਉਮੀਦਵਾਰਾਂ ਦੀ ਅੰਤਮ ਸੂਚੀ ਜਾਰੀ
Published : Feb 9, 2024, 7:46 am IST
Updated : Feb 9, 2024, 7:46 am IST
SHARE ARTICLE
Final list of candidates for Chief Khalsa Diwan General Committee elections released
Final list of candidates for Chief Khalsa Diwan General Committee elections released

ਡਾ. ਨਿੱਜਰ ਦੀ ਧਿਰ ਨੂੰ ਚੋਣ ਨਿਸ਼ਾਨ (ਨਗਾਰਾ) ਅਤੇ ਪਾਲ ਦੀ ਧਿਰ ਨੂੰ ਚੋਣ ਨਿਸ਼ਾਨ (ਖੰਡਾ) ਅਲਾਟ

Chief Khalsa Diwan elections: ਚੀਫ਼ ਖ਼ਾਲਸਾ ਦੀਵਾਨ ਜਨਰਲ ਕਮੇਟੀ ਦੀ ਮਿਤੀ 18-02-2024 ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਦਫ਼ਤਰ ਵਲੋਂ ਚੋਣ ਮੈਦਾਨ ਵਿਚ ਉਤਰੇ ਸਮੂਹ ਉਮੀਦਵਾਰਾਂ ਦੇ ਨਾਵਾਂ ਦੀ ਅੰਤਮ ਸੂਚੀ ਜਾਰੀ ਕਰ ਦਿਤੀ ਗਈ ਹੈ।

ਰਿਟਰਨਿੰਗ ਅਫ਼ਸਰ ਇੰਜੀ.ਜਸਪਾਲ ਸਿੰਘ, ਪ੍ਰੋ.ਸੁਖਬੀਰ ਸਿੰਘ ਅਤੇ ਐਡਵੋਕਟ ਸ੍ਰ.ਇੰਦਰਜੀਤ ਸਿੰਘ ਅੜੀ ਨੇ ਨਾਮਜ਼ਦਗੀਆਂ ਦੀ ਨਿਯਮਾਂ ਅਨੁਸਾਰ ਜਾਂਚ-ਪੜਤਾਲ ਕਰਨ ਪਿਛੋਂ ਸਮੂਹ ਉਮੀਦਵਾਰਾਂ ਨੂੰ ਯੋਗ ਕਰਾਰ ਕਰ ਦਿਤਾ ਜਿਸ ਤਹਿਤ ਡਾ.ਇੰਦਰਬੀਰ ਸਿੰਘ ਨਿੱਜਰ ਦੀ ਧਿਰ ਵਲੋਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੇ ਅਹੁਦੇ ਲਈ ਡਾ.ਇੰਦਰਬੀਰ ਸਿੰਘ ਨਿੱਜਰ, ਮੀਤ ਪ੍ਰਧਾਨ ਦੇ ਦੋ ਅਹੁਦਿਆਂ ਲਈ ਸ੍ਰ.ਸੰਤੋਖ ਸਿੰਘ ਸੇਠੀ ਅਤੇ ਸ. ਜਗਜੀਤ ਸਿੰਘ, ਸਥਾਨਕ ਪ੍ਰਧਾਨ ਦੇ ਅਹੁਦੇ ਲਈ ਸ. ਕੁਲਜੀਤ ਸਿੰਘ ਸਾਹਣੀ,  ਆਨਰੇਰੀ ਸਕੱਤਰ ਦੇ ਦੋ ਅਹੁਦਿਆਂ ਲਈ ਸ. ਸਵਿੰਦਰ ਸਿੰਘ ਕੱਥੂਨੰਗਲ ਅਤੇ ਸ੍ਰ.ਅਜੀਤ ਸਿੰਘ ਬਸਰਾ ਦੇ ਨਾਮ ਫ਼ਾਈਨਲ ਹੋਏ। ਜਦਕਿ ਸ. ਸੁਰਿੰਦਰ ਸਿੰਘ ਪਾਲ ਦੀ ਧਿਰ ਵਲੋਂ ਪ੍ਰਧਾਨ ਦੇ ਅਹੁਦੇ ਲਈ ਸ. ਸੁਰਿੰਦਰ ਸਿੰਘ ਪਾਲ, ਮੀਤ ਪ੍ਰਧਾਨ ਦੇ ਦੋ ਅਹੁਦਿਆਂ ਲਈ ਸ.ਸਰਬਜੀਤ ਸਿੰਘ ਅਤੇ ਸ.ਅਮਰਜੀਤ ਸਿੰਘ ਬਾਂਗਾ, ਸਥਾਨਕ ਪ੍ਰਧਾਨ ਦੇ ਅਹੁਦੇ ਲਈ ਸ.ਸੁਖਦੇਵ ਸਿੰਘ ਮੱਤੇਵਾਲ, ਆਨਰੇਰੀ ਸਕੱਤਰ ਦੇ ਦੋ ਅਹੁਦਿਆਂ ਲਈ ਡਾ.ਜਸਵਿੰਦਰ ਸਿੰਘ ਢਿੱਲੋਂ ਅਤੇ ਸ.ਰਮਨੀਕ ਸਿੰਘ ਦੇ ਨਾਵਾਂ ਨੂੰ ਉਮੀਦਵਾਰਾਂ ਦੀ ਫ਼ਾਈਨਲ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰਿਟਰਨਿੰਗ ਅਫ਼ਸਰਾਂ ਵਲੋਂ ਡਾ.ਨਿੱਜਰ ਦੀ ਧਿਰ ਨੂੰ ਚੋਣ ਨਿਸ਼ਾਨ (ਨਗਾਰਾ) ਅਤੇ ਸ੍ਰ.ਪਾਲ ਦੀ ਧਿਰ ਨੂੰ ਚੋਣ ਨਿਸ਼ਾਨ (ਖੰਡਾ) ਅਲਾਟ ਕੀਤਾ ਗਿਆ। ਰਿਟਰਨਿੰਗ ਅਫ਼ਸਰਾਂ ਵਲੋਂ ਦੋਹਾਂ ਧਿਰਾਂ ਦੇ ਸੁਝਾਵਾਂ ਤੇ ਵਿਚਾਰ ਕਰਨ ਉਪਰੰਤ ਚੋਣਾਂ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਦਾ ਭਰੋਸਾ ਦਿਤਾ ਗਿਆ ਜਿਸ ਤੇ ਦੋਵਾਂ ਧਿਰਾਂ ਵਲੋਂ ਹਰ ਤਰ੍ਹਾਂ ਦੀ ਸਹਿਮਤੀ ਪ੍ਰਗਟਾਈ ਗਈ।

(For more Punjabi news apart from Final list of candidates for Chief Khalsa Diwan General Committee elections released, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement