
ਉਧਰ ਫੌਜੀ ਕਾਰਵਾਈ ਦੀ ਖਬਰ ਬੀ ਬੀ ਸੀ ਲੰਡਨ ਰੇਡੀਓ ਤੋਂ ਪ੍ਰਸਾਰਿਤ ਕੀਤੀ ਗਈ...
ਬੇਸ਼ਕ ਅੰਮ੍ਰਿਤਸਰ ਚ ਕਰਫਿਊ ਲਗਾ ਹੋਇਆ ਸੀ ਤੇ ਅੰਮ੍ਰਿਤਸਰ ਪੁਰੀ ਦੁਨੀਆ ਤੋਂ ਕਟਿਆ ਹੋਇਆ ਸੀ। ਫਿਰ ਵੀ ਅੰਮ੍ਰਿਤਸਰ ਦੀਆਂ ਖਬਰਾਂ ਕੁਝ ਕੁ ਸੂਤਰਾਂ ਰਾਹੀਂ ਬਾਹਰ ਆ ਰਹੀਆਂ ਸਨ। ਅੰਮ੍ਰਿਤਸਰ ਵਿਚ ਇਹ ਅਫਵਾਹ ਉਡਵਾਈ ਗਈ ਕਿ 6 ਜੂਨ ਨੂੰ ਹਮਲੇ ਦਰਮਿਆਨ ਸੰਤ ਜਰਨੈਲ ਸਿੰਘ ਖਾਲਸਾ ਸ੍ਰੀ ਦਰਬਾਰ ਸਾਹਿਬ ਵਿਚੋਂ ਸੁਰੱਖਿਅਤ ਨਿਕਲ ਜਾਣ ਵਿਚ ਕਾਮਯਾਬ ਰਹੇ। ਕੁਝ ਸਿੰਘ ਇਕ ਫੌਜੀ ਗੱਡੀ ਵਿਚ ਸੰਤਾਂ ਨੂੰ ਲੈ ਕੇ ਸਰਹੱਦ ਵਲ ਜਾਂਦੇ ਦੇਖੇ ਗਏ। ਸੰਤ ਸੁਰੱਖਿਅਤ ਹਨ। ਜਖਮੀ ਹੋਈ ਸਿੱਖ ਮਾਨਸਿਕਤਾ ਲਈ ਇਸ ਖਬਰ ਨੇ ਮਰਹਮ ਵਾਲਾ ਕੰਮ ਕੀਤਾ।
Blue star 9th june
ਉਧਰ ਫੌਜੀ ਕਾਰਵਾਈ ਦੀ ਖਬਰ ਬੀ ਬੀ ਸੀ ਲੰਡਨ ਰੇਡੀਓ ਤੋਂ ਪ੍ਰਸਾਰਿਤ ਕੀਤੀ ਗਈ। ਜਿਸ ਨੂੰ ਸੁਣ ਕੇ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੇ ਭਾਰਤੀ ਸਫਾਰਤ ਖਨਿਆ ਤੇ ਰੋਸ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿਤੇ। ਅੰਮ੍ਰਿਤਸਰ ਚ ਭਗਤ ਪੂਰਨ ਸਿੰਘ ਨੇ ਆਪਣਾ ਪਦਮ ਸ਼੍ਰੀ ਦਾ ਸਨਮਾਨ ਭਾਰਤ ਦੀ ਸਰਕਾਰ ਨੂੰ ਵਾਪਿਸ ਕਰ ਦਿਤਾ।
ਫੌਜੀ ਕਾਰਵਾਈ ਦੇ ਰੋਸ ਵਿਚ ਸਿੱਖ ਫੌਜੀਆਂ ਨੇ ਪੂਰੇ ਦੇਸ਼ ਵਿਚ ਬਗਾਵਤ ਕਰ ਦਿਤੀ। ਦਿਲ ਵਿਚ ਪੀੜ ਲੈ ਕੇ ਫੌਜੀ ਆਪਣੇ ਹਥਿਆਰਾਂ ਨਾਲ ਲੈਸ ਹੋ ਕੇ ਦੇਸ਼ ਦੇ ਵੱਖ ਵੱਖ ਭਾਗਾਂ ਜਿਵੇਂ ਬਿਹਾਰ, ਬੰਗਾਲ, ਮਹਾਰਾਸ਼ਟਰ,ਅਸਮ, ਮੇਘਾਲਿਆ ਜੰਮੂ ਭਾਵ ਪੂਰੇ ਭਾਰਤ ਜਿਥੇ ਵੀ ਸਿੱਖ ਫੌਜੀ ਸਨ ਨੇ ਬੈਰਕਾਂ ਛੱਡ ਦਿਤੀਆਂ ਤੇ ਅੰਮ੍ਰਿਤਸਰ ਵਲ ਤੁਰ ਪਏ।
Blue star 9th june
ਕਈ ਜਗ੍ਹਾ ਮੁਕਾਬਲੇ ਹੋਏ ਜਿਸ ਵਿਚ ਅਨੇਕਾਂ ਸਿੱਖ ਫੌਜੀ ਸ਼ਹੀਦ ਹੋਏ। ਬਾਕੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ। ਜਿਨ੍ਹਾਂ ਨੂੰ ਪੰਥ ਨੇ ਧਰਮੀ ਫੌਜੀ ਕਿਹਾ।
ਇਧਰ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਤੋਂ ਗ੍ਰਿਫਤਾਰ ਕੀਤੇ ਸਿੰਘਾਂ, ਸਿੰਘਣੀਆਂ ਤੇ ਭੁਝੰਗੀਆਂ ਕੋਲੋ ਪੁੱਛ ਪੜਤਾਲ ਕੀਤੀ ਜਾਣੀ ਸੀ। ਅੱਜ ਕਈ ਦਿਨ ਬਾਅਦ ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਇਕ ਇਕ ਰੋਟੀ ਦਿਤੀ ਗਈ। ਸਿੱਖ ਕੈਦੀਆਂ ਨੂੰ ਜ਼ਲੀਲ ਕਰਨ ਲਈ ਫੌਜੀ ਬੀੜੀ ਪੀਂਦੇ ਪੀਂਦੇ ਰੋਟੀ ਦੇ ਰਹੇ ਸਨ।
ਕਈ ਦਿਨ ਦੇ ਭੁੱਖਣ ਭਾਣੇ ਸਿੱਖ ਰੋਟੀ ਤੇ ਲੈ ਰਹੇ ਸਨ ਪਰ ਇਹ ਰੋਟੀ ਖਾਣੀ ਹੈ ਕਿ ਨਹੀਂ ਇਸ ਦਾ ਫੈਸਲਾ ਨਹੀਂ ਸੀ ਕਰ ਪਾ ਰਹੇ। ਪੀਣ ਵਾਲਾ ਪਾਣੀ ਵੀ ਲੋੜ ਮੁਤਾਬਿਕ ਨਹੀਂ ਸੀ ਦਿਤਾ ਜਾ ਰਿਹਾ। ਗੁਰਮੀ ਦਾ ਕਹਿਰ ਜਾਰੀ ਸੀ। ਫੌਜੀ ਪੁੱਛ ਗਿੱਛ ਕਰਨ ਤੋਂ ਪਹਿਲਾਂ ਇਕ ਸ਼ੀਸ਼ੇ ਦੇ ਕੈਬਿਨ ਅਗੇ ਖੜ੍ਹਾ ਕਰਦੇ ਕੈਬਿਨ ਦੇ ਅੰਦਰ ਹੋਏ ਇਸ਼ਾਰੇ ਤੋਂ ਬਾਅਦ ਹੀ ਫੜੇ ਗਏ ਵਿਅਕਤੀ ਦੇ ਭਵਿੱਖ ਦਾ ਫੈਸਲਾ ਕੀਤਾ ਜਾਂਦਾ |