
ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿਥੇ ਗੈਂਗਸਟਰਾਂ ਵੱਲੋਂ ਵਾਰਡ ਨੰਬਰ 50 ਦੇ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਨੂੰ ਦੇਰ ਸ਼ਾਮ ਕਤਲ ਕਰ ਦਿੱਤਾ ਗਿਆ।
ਅੰਮ੍ਰਿਤਸਰ, ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿਥੇ ਗੈਂਗਸਟਰਾਂ ਵੱਲੋਂ ਵਾਰਡ ਨੰਬਰ 50 ਦੇ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਨੂੰ ਦੇਰ ਸ਼ਾਮ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੂੰ ਅੰਜਾਮ ਨਕਾਬਪੋਸ਼ ਗੈਂਗਸਟਰਾਂ ਵੱਲੋਂ ਗੋਲਬਾਗ ਅਖਾੜੇ 'ਚ ਦਿੱਤਾ ਗਿਆ। ਗੈਂਗਸਟਰਾਂ ਵੱਲੋਂ ਚਲਾਈਆਂ ਗੋਲੀਆਂ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਦੇ ਸਿੱਧੀਆਂ ਢਿੱਡ ਵਿਚ ਵੱਜਣ ਕਾਰਨ ਉਨ੍ਹਾਂ ਦੀ ਹਸਪਤਾਲ ਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ।
Pehalwan Gurdeep Singhਮਿਲੀ ਜਾਣਕਾਰੀ ਮੁਤਾਬਕ ਇਸ ਵਾਰਦਾਤ ਪਿੱਛੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਸਾਜਿਸ਼ ਮੰਨੀ ਜਾਂਦੀ ਹੈ। ਇੰਟੈਲੀਜੈਂਸ ਰਿਪੋਰਟ ਅਨੁਸਾਰ ਜੱਗੂ ਭਗਵਾਨਪੁਰੀਆ ਦੇ ਇਸ਼ਾਰੇ 'ਤੇ ਸ਼ਹਿਰ ਵਿਚ ਖੁੱਲ੍ਹੇਆਮ ਘੁੰਮ ਰਹੇ 'ਰਜਤ' ਉਰਫ 'ਕਰਨ ਮਸਤੀ' ਨੇ ਆਪਣੇ ਹੋਰ ਸਾਥੀ ਗੈਂਗਸਟਰਾਂ ਨਾਲ ਮਿਲ ਕੇ ਕਤਲ ਨੂੰ ਅੰਜਾਮ ਦਿੱਤਾ। ਦੱਸ ਦਈਏ ਕਿ ਹੁਣ ਤੱਕ ਕਿਸੇ ਵੀ ਗੈਂਗਸਟਰ ਨੇ ਇਸ ਕਤਲ ਦੀ ਜ਼ਿੰਮੇਵਾਰੀ ਨਹੀਂ ਲਈ।
Jaggu Bhagwanpuriaਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਪਹਿਲਵਾਨ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਦੀ ਟਿਕਟ 'ਤੇ ਜਿੱਤ ਹਾਸਲ ਕਰਕੇ ਵਾਰਡ ਨੰ. 50 ਤੋਂ ਕੌਂਸਲਰ ਬਣੇ, ਜਿਸ ਉਪਰੰਤ ਉਹ ਨਿਗਮ ਹਾਊਸ ਵਿਚ ਗਏ ਸਨ। ਉਹ ਰੋਜ਼ ਸ਼ਾਮ ਗੋਲਬਾਗ ਅਖਾੜੇ ਵਿਚ ਕਸਰਤ ਲਈ ਜਾਇਆ ਕਰਦੇ ਸਨ। ਅੱਜ ਵੀ ਉਹ ਅਖਾੜੇ ਵਿਚ ਗਏ ਜਿੱਥੇ ਕਸਰਤ ਉਪਰੰਤ ਉਹ ਨਹਾਉਣ ਚਲੇ ਗਏ ਜਿਵੇਂ ਹੀ ਉਹ ਬਾਹਰ ਆਏ ਤਾਂ ਉਸੇ ਸਮੇਂ 3 ਨਾਕਾਬਪੋਸ਼ ਜਵਾਨ ਅਖਾੜੇ ਵਿਚ ਦਾਖਲ ਹੋਏ ਅਤੇ ਹਵਾ ਵਿਚ ਗੋਲੀਆਂ ਚਲਾਉਣ ਲੱਗੇ, ਜਿਸ ਦੇ ਬਾਅਦ ਉਹ ਤੁਰੰਤ ਗੁਰਦੀਪ ਪਹਿਲਵਾਨ ਦੇ ਕੋਲ ਆਏ ਅਤੇ ਨਜਦੀਕ ਤੋਂ ਉਨ੍ਹਾਂ 'ਤੇ ਗੋਲੀਆਂ ਚਲਾਈਆਂ।
Congress councilor Gurdeep Singhਗੋਲੀਆਂ ਦੀ ਅਵਾਜ ਸੁਣਦੇ ਹੀ ਅਖਾੜੇ ਵਿਚ ਮੌਜੂਦ ਹੋਰ ਜਵਾਨ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗੈਂਗਸਟਰ ਵੀ ਉੱਥੋ ਭੱਜ ਨਿਕਲੇ ਜਿਸਦੇ ਬਾਅਦ ਗੁਰਦੀਪ ਪਹਿਲਵਾਨ ਨੂੰ ਸਥਾਨਕ ਇੱਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪਿਛਲੇ ਕਈ ਦਿਨਾਂ ਤੋਂ ਖੂਫੀਆਂ ਰਿਪੋਰਟ ਅਨੁਸਾਰ ਗੁਰਦੀਪ ਸਿੰਘ ਪਹਿਲਵਾਨ ਦੀ ਜਾਨ ਨੂੰ ਖ਼ਤਰਾ ਸੀ।
Jaggu Bhagwanpuriaਇਸਦੇ ਬਾਵਜੂਦ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਬਾਰੇ ਕੋਈ ਵੀ ਗੰਭੀਰਤਾ ਨਹੀਂ ਵਿਖਾਈ, ਜਿਸਦਾ ਨਤੀਜਾ ਅੱਜ ਗੁਰਦੀਪ ਪਹਿਲਵਾਨ ਨੂੰ ਹੀ ਨਹੀਂ ਸਗੋਂ ਪੂਰੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੈ। ਜੇ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਕਰਮੀ ਮੁਹਈਆ ਕਰਵਾਏ ਗਏ ਹੁੰਦੇ ਤਾਂ ਸ਼ਾਇਦ ਉਨ੍ਹਾਂ ਦੀ ਜਾਨ ਨਾ ਜਾਂਦੀ।