ਕਿਰਨ ਬਾਲਾ ਨੂੰ ਵਾਪਸ ਲਿਆਵੇ ਸੁਸ਼ਮਾ ਸਵਰਾਜ: ਗਿੱਲ
Published : May 10, 2018, 9:49 am IST
Updated : May 10, 2018, 9:49 am IST
SHARE ARTICLE
Kiran Bala
Kiran Bala

ਸਵਰਨ ਸਿੰਘ ਗਿੱਲ  ਪ੍ਰਧਾਨ ਨਨਕਾਣਾ ਸਾਹਿਬ ਸਿਖ ਤੀਰਥ ਯਾਤਰੀ ਜਥੇ ਨੇ ਭਾਰਤ ਦੀ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਤੋਂ ਮੰਗ ਕੀਤੀ ਹੈ ਕਿ ਕਿਰਨ ਬਾਲਾ ਨੂੰ ਵਾਪਸ ...

ਅੰਮ੍ਰਿਤਸਰ, ਸਵਰਨ ਸਿੰਘ ਗਿੱਲ  ਪ੍ਰਧਾਨ ਨਨਕਾਣਾ ਸਾਹਿਬ ਸਿਖ ਤੀਰਥ ਯਾਤਰੀ ਜਥੇ ਨੇ ਭਾਰਤ ਦੀ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਤੋਂ ਮੰਗ ਕੀਤੀ ਹੈ ਕਿ ਕਿਰਨ ਬਾਲਾ ਨੂੰ ਵਾਪਸ ਲਿਆਂਦਾ ਜਾਵੇ। ਉਨ੍ਹਾਂ ਪਾਕਿਸਤਾਨ ਸਰਕਾਰ ਤੇ ਵੀ ਜੋਰ ਦਿਤਾ ਹੈ ਕਿ ਕਿਰਨ ਬਾਲਾ ਨੂੰ ਭਾਰਤ ਭੇਜਿਆ ਜਾਵੇ। ਗਿੱਲ ਨੇ ਅਫ਼ਸੋਸ ਪ੍ਰਗਟਾਇਆ ਕਿ ਭਾਰਤ ਸਰਕਾਰ ਕਿਰਨ ਬਾਲਾ ਦੇ ਮਸਲੇ ਚ ਕੋਈ ਉਚਿਤ ਕਾਰਵਾਈ ਨਹੀ ਕਰ ਰਹੀ।  ਸਵਰਨ ਗਿੱਲ ਨੇ ਦਾਅਵਾ ਕੀਤਾ ਹੈ ਕਿ ਕਿਰਨ ਬਾਲਾ  ਦਾ ਨਵਾਂ ਪਤੀ ਜਲਦੀ ਵਾਪਸ ਸਾਊਦੀ ਅਰਬ ਚਲਾ ਜਾਵੇਗਾ ਜੋ ਉਥੇ ਨੌਕਰੀ ਕਰਦਾ ਹੈ , ਕਿਰਨ ਬਾਲਾ ਇਸ ਵੇਲੇ ਸਲੰਮ ਬਸਤੀ ਚ ਰਹਿ ਰਹੀ ਹੈ । ਉਥੇ ਕਹਿਰ ਦੀ ਗੁਰਬਤ ਹੈ ਤੇ ਕਿਰਨ ਬਾਲਾ ਦੇ ਨਵੇ ਪਤੀ ਦੇ ਵਿਦੇਸ਼ ਜਾਣ ਦੌਰਾਨ ਉਹ ਭਾਰਤ ਆਉਣ ਲਈ ਉਤਸਕ ਹੋਵੇਗੀ । ਕਿਰਨ ਬਾਲਾ ਤੇ ਅਮਰੀਕ ਸਿੰਘ ਕਾਂਡ ਤੋ ਸਬਕ ਸਿੱਖਦਿਆਂ ਸਵਰਨ ਸਿੰਘ ਗਿੱਲ  ਨੇ  ਸਿੱਖ ਸੰਗਠਨਾ  ਦੇ ਫੈਸਲੇ ਤੋ ਜਾਣੂੰ ਕਰਵਾਉਦਿਆਂ ਕਿਹਾ ਕਿ 15 ਤੋ 50 ਸਾਲਾ ਦੀ ਔਰਤ ਤੇ ਗੈਰ - ਸਿੱਖ ਨੂੰ ਭਵਿੱਖ ਵਿਚ ਪਾਕਿਸਤਾਨ  ਜਾਣ ਲਈ ਵੀਜਾ ਨਹੀ ਮਿਲੇਗਾ ।  

Sushma SwarajSushma Swaraj

ਸਵਰਨ ਸਿੰਘ ਗਿੱਲ ਮੁਤਾਬਕ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ , ਸਾਂਈ ਮੀਆਂ ਮੀਰ ਇਟਰਨੈਸ਼ਨਲ ਫਾਂਊਡੇਸ਼ਨ , ਹਰਿਆਣਾ ਗੁਰਧਾਮ ਕਮੇਟੀ , ਖਾਲੜਾ ਮਿਸ਼ਨ ਕਮੇਟੀ , ਜੰਮੂ ਕਸ਼ਮੀਰ ਸਿੱਖ ਯਾਤਰਾ ਕਮੇਟੀ ਵੱਖ ਵੱਖ ਸਿੱਖ ਤਿਉਹਾਰਾਂ ਤੇ ਲਾਹੌਰ , ਨਨਕਾਣਾ  ਸਾਹਿਬ ਪਾਕਿਸਤਾਨ ਜਾਂਦੇ ਹਨ। ਪਾਕਿਸਤਾਨ ਔਕਾਫ ਬੋਰਡ ਨੇ ਵੀ ਕਿਹਾ ਹੈ ਕਿ ਇਕੱਲੀ ਔਰਤ ਤੇ ਗੈਰ ਸਿੱਖ ਨੂੰ ਗੁਰੂਧਾਮਾਂ ਦੇ ਦਰਸ਼ਨ-ਦੀਦਾਰ ਲਈ ਨਾ ਲਿਆਂਦਾ ਜਾਵੇ ।  ਸਵਰਨ ਸਿੰਘ ਗਿੱਲ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਸਿੱਖ ਜੱਥੇ ਨਾਲ ਗਈ ਕਿਰਨ ਬਾਲਾ ਵੱਲੋ ਲਾਹੌਰ ਜਾ ਕੇ ਇਸਲਾਮ ਧਰਮ ਅਪਨਾਉਣ , ਮੁਸਲਮਾਨ ਨਾਲ ਨਿਕਾਹ ਕਰਕੇ ਸ਼ਰਨ  ਲੈਣ ਅਤੇ ਅਮਰਜੀਤ ਸਿੰਘ ਦੇ ਲਾਪਤਾ ਹੋਣ ਕਾਰਨ ਲਿਆ  ਗਿਆ ਹੈ । ਇਹ ਜਿਕਰਯੋਗ ਹੈ ਕਿ ਉਕਤ ਸਿੱਖ ਸੰਗਠਨਾਂ ਵਾਂਗ, ਸਿੱਖਾਂ ਦੀ ਸਿਰਮੌਰ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਅਜੇ ਤੱਕ ਕੋਈ ਫੈਸਲਾ  ਨਹੀ ਲਿਆ ਗਿਆ । ਦੋ ਸਿੱਖ ਜੱਥੇ ਜੂਨ ਚ ਪਾਕਿਸਤਾਨ ਜਾ ਰਹੇ ਹਨ । ਪਹਿਲਾ ਜੱਥਾ 8 ਜੂਨ ਨੂੰ ਸ਼ੀ੍ਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਅਤੇ 21 ਜੂਨ ਨੂੰ ਮਹਾਂਰਾਜਾ ਰਣਜੀਤ ਸਿੰਘ ਦੀ ਸਲਾਨਾ ਬਰਸੀ ਮਨਾਉਣ ਵਾਸਤੇ ਜਾਵੇਗਾ । 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement