ਸ਼ਹੀਦ ਭਾਈ ਬੇਅੰਤ ਸਿੰਘ ਦੀ 36ਵੀਂ ਬਰਸੀ ਮੌਕੇ ਪਰਵਾਰ ਵਲੋਂ 'ਉੱਚਾ ਦਰ..' ਲਈ 2500 ਰੁਪਏ ਭੇਟ
Published : Jun 11, 2020, 8:04 am IST
Updated : Jun 11, 2020, 8:28 am IST
SHARE ARTICLE
Ucha Dar Baba Nanak Da
Ucha Dar Baba Nanak Da

ਪੁਛਿਆ, ਸਿੱਖਾਂ ਦੀਆਂ ਕੁਰਬਾਨੀਆਂ ਦੀ ਬਹੁਤਾਤ ਦੇ ਬਾਵਜੂਦ ਵਿਤਕਰਾ ਕਿਉਂ?

ਕੋਟਕਪੂਰਾ: ਨੇੜਲੇ ਪਿੰਡ ਕੋਟਸੁਖੀਆ ਵਿਖੇ ਧਰਮੀ ਫ਼ੌਜ਼ੀ ਸ਼ਹੀਦ ਭਾਈ ਬੇਅੰਤ ਸਿੰਘ ਦੀ 36ਵੀਂ ਬਰਸੀ ਮੌਕੇ ਪ੍ਰਸ਼ਾਸਨ ਦੀਆਂ ਹਦਾਇਤਾਂ ਕਰ ਕੇ ਸ਼ਰਧਾਂਜਲੀ ਸਮਾਗਮ ਸੰਖੇਪ ਤੇ ਸੰਕੋਚਵਾਂ ਰਖਿਆ ਗਿਆ। ਫ਼ੈਡਰੇਸ਼ਨ ਆਗੂ ਦਲੇਰ ਸਿੰਘ ਡੋਡ, ਪੱਤਰਕਾਰ ਗੁਰਿੰਦਰ ਸਿੰਘ ਕੋਟਕਪੂਰਾ, ਧਰਮੀ ਫ਼ੌਜੀ ਜਸਵੀਰ ਸਿੰਘ ਖ਼ਾਲਸਾ ਅਤੇ ਬਲਦੇਵ ਸਿੰਘ ਸਮੇਤ ਵੱਖ-ਵੱਖ ਪੰਥਕ ਆਗੂਆਂ ਨੇ ਦਾਅਵਾ ਕੀਤਾ ਕਿ ਧਰਮੀ ਫ਼ੌਜੀਆਂ ਨੇ ਜਾਗਦੀ ਜ਼ਮੀਰ ਕਰ ਕੇ ਅਪਣੇ ਜਾਨਾਂ ਤੋਂ ਪਿਆਰੇ ਗੁਰਦਵਾਰਿਆਂ ਦੀ ਬੇਅਦਬੀ ਨਾ ਸਹਾਰਦਿਆਂ ਐਨੀ ਵੱਡੀ ਕੁਰਬਾਨੀ ਕੀਤੀ।

Ucha Dar Baba Nanak DaUcha Dar Baba Nanak Da

ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਜਿਨ੍ਹਾਂ ਫ਼ੌਜੀ ਅਫ਼ਸਰਾਂ ਨੇ ਸਾਡੇ ਗੁਰਧਾਮਾਂ 'ਤੇ ਹਮਲਾ ਕਰ ਕੇ ਪਵਿੱਤਰ ਗੁਰਦਵਾਰੇ ਤਹਿਸ-ਨਹਿਸ ਕਰ ਦਿਤੇ, ਉਨ੍ਹਾਂ ਨੂੰ ਦੇਸ਼ ਦੇ ਰਾਸ਼ਟਰਪਤੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ ਪਰ ਧਰਮੀਆਂ ਫ਼ੌਜੀਆਂ ਦੀ ਹਕੂਮਤ ਨੇ ਸਾਰ ਤਾਂ ਕੀ ਲੈਣੀ ਸੀ, ਬਲਕਿ ਪੰਥ ਦੇ ਅਖੌਤੀ ਠੇਕੇਦਾਰਾਂ ਨੇ ਵੀ ਸਾਰ ਲੈਣ ਦੀ ਜ਼ਰੂਰਤ ਨਾ ਸਮਝੀ। ਉਨ੍ਹਾਂ ਦਾਅਵਾ ਕੀਤਾ ਕਿ ਧਰਮੀ ਫ਼ੌਜੀਆਂ ਨੇ ਅਪਣੀਆਂ ਨੌਕਰੀਆਂ ਅਤੇ ਸੁੱਖ-ਸਹੂਲਤਾਂ ਦੀ ਪ੍ਰਵਾਹ ਕੀਤੇ ਬਿਨਾਂ ਬੈਰਕਾਂ ਛੱਡੀਆਂ ਅਰਥਾਤ ਬਗ਼ਾਵਤ ਕਰ ਦਿਤੀ, ਨਹੀਂ ਤਾਂ ਉਹ ਧਰਮੀ ਫ਼ੌਜੀ ਅੱਜ ਉੱਚ ਅਹੁਦਿਆਂ ਤੋਂ ਸੇਵਾ ਮੁਕਤ ਹੁੰਦੇ, ਪੈਨਸ਼ਨਾਂ ਲੈਂਦੇ ਤੇ ਹਰ ਤਰ੍ਹਾਂ ਦੀ ਸੁੱਖ-ਸਹੂਲਤ ਦਾ ਆਨੰਦ ਮਾਣਦੇ ਪਰ ਉਨ੍ਹਾਂ ਦੀ ਕੁਰਬਾਨੀ ਨੂੰ ਨਜ਼ਰ-ਅੰਦਾਜ਼ ਕਰਨਾ ਸਾਡੀ ਬਦਕਿਸਮਤੀ ਹੀ ਨਹੀਂ, ਬਲਕਿ ਅਕ੍ਰਿਤਘਣਤਾ ਵੀ ਹੈ।

Ucha Dar Baba Nanak DaUcha Dar Baba Nanak Da

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸ਼ੇਰ ਸਿੰਘ ਮੰਡ ਅਤੇ ਸਰਪੰਚ ਕੁਲਦੀਪ ਸਿੰਘ ਢਿੱਲੋਂ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਸ਼ਹੀਦ ਬੇਅੰਤ ਸਿੰਘ ਦੀ ਯਾਦ 'ਚ ਯਾਦਗਾਰੀ ਗੇਟ ਬਣਾਉਣ ਸਬੰਧੀ ਸਾਢੇ 4 ਲੱਖ ਰੁਪਿਆ ਮਨਜ਼ੂਰ ਹੋ ਚੁਕਾ ਹੈ। ਸ਼ਹੀਦ ਪਰਵਾਰ ਵਲੋਂ 'ਉੱਚਾ ਦਰ ਬਾਬੇ ਨਾਨਕ ਦਾ' ਪ੍ਰਾਜੈਕਟ ਦੀ ਉਸਾਰੀ ਲਈ ਬੇਅੰਤ ਸਿੰਘ ਦੀ ਯਾਦ 'ਚ 2500 ਰੁਪਿਆ ਭੇਟ ਕੀਤਾ ਗਿਆ। ਧਰਮੀ ਫ਼ੌਜੀਆਂ ਨੇ ਸ਼ਹੀਦ ਬੇਅੰਤ ਸਿੰਘ ਦੀ ਯਾਦਗਾਰ ਨੂੰ ਸਲਾਮੀ ਵੀ ਦਿਤੀ। ਅੰਤ ਵਿਚ ਬੁਲਾਰਿਆਂ ਸਮੇਤ ਸ਼ਹੀਦ ਦੀ ਮਾਤਾ ਜਸਮੇਲ ਕੌਰ, ਭਰਾਵਾਂ ਲਖਵੀਰ ਸਿੰਘ ਤੇ ਬਲਕਾਰ ਸਿੰਘ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਨੂੰ ਸਿਰੋਪਾਉ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement