ਯੂਕੇ 'ਚ ਖੁੱਲ੍ਹੇਗਾ 3ਡੀ ਸਿੱਖ ਅਜਾਇਬ ਘਰ
Published : Aug 11, 2019, 7:54 pm IST
Updated : Aug 11, 2019, 7:54 pm IST
SHARE ARTICLE
3D Sikh museum opens in UK
3D Sikh museum opens in UK

2020 ਤਕ ਅਜਾਇਬ ਘਰ ਨੂੰ ਪੂਰਾ ਕੀਤੇ ਜਾਣ ਦਾ ਟੀਚਾ

ਨਵੀਂ ਦਿੱਲੀ : ਸਿੱਖੀ ਇਤਿਹਾਸ, ਸੱਭਿਆਚਾਰ ਅਤੇ ਕਲਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਐਂਗਲੋ-ਸਿੱਖ ਵਰਚੂਅਲ ਅਜਾਇਬ ਘਰ ਬ੍ਰਿਟੇਨ ਦੇ ਲੈਸਟਰ 'ਚ ਖੋਲ੍ਹਿਆ ਜਾਵੇਗਾ। ਇਹ ਅਜਾਇਬ ਘਰ 3ਡੀ ਹੋਵੇਗਾ ਅਤੇ 2020 ਤਕ ਇਸ ਨੂੰ ਪੂਰਾ ਕਰ ਲਿਆ ਜਾਵੇਗਾ। 

3D Sikh museum opens in UK3D Sikh museum opens in UK

ਇਤਿਹਾਸਕਾਰ ਅਤੇ ਸਿੱਖ ਅਜਾਇਬ ਘਰ ਦੇ ਡਾਇਰੈਕਟਰ ਗੁਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਐਂਗਲੋ ਸਿੱਖ ਵਰਚੂਅਲ ਅਜਾਇਬ ਘਰ ਬਾਰੇ ਵੈਬਸਾਈਟ www.anglosikhmuseum.com 'ਤੇ ਪੜ੍ਹਿਆ ਜਾ ਸਕਦਾ ਹੈ। ਇਸ ਅਜਾਇਬ ਘਰ ਦਾ ਨਿਰਮਾਣ ਨੈਸ਼ਨਲ ਲਾਟਰੀ ਹੈਰੀਟੇਜ਼ ਫੰਡ ਅਤੇ ਬ੍ਰਿਟੇਨ 'ਚ ਮੌਜੂਦ ਹੋਰ ਸਿੱਖ ਅਜਾਇਬ ਘਰਾਂ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ਦੀ ਸ਼ੁਰੂਆਤ ਬੀਤੀ 8 ਅਗਸਤ ਨੂੰ ਮਹਾਰਾਣੀ ਸੋਪੀਆ ਦਲੀਪ ਸਿੰਘ, ਜੋ ਮਹਾਰਾਜਾ ਰਣਜੀਤ ਸਿੰਘ ਦੀ ਦੋਹਤੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਪੁੱਤਰੀ ਹੈ, ਦੇ ਜਨਮ ਦਿਨ 'ਤੇ ਕੀਤਾ ਗਿਆ।

3D Sikh museum opens in UK3D Sikh museum opens in UK

ਇਸ ਮੌਕੇ ਯੂਕੇ ਦੇ ਕੌਂਸਲਰ, ਫ਼ੌਜ ਅਧਿਕਾਰੀ ਅਤੇ ਹੋਰ ਲੋਕ ਵੱਡੀ ਗਿਣਤੀ 'ਚ ਹਾਜ਼ਰ ਸਨ। ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਤਕਨੀਕੀ ਅਤੇ ਇਤਿਹਾਸਕ ਮਾਹਰਾਂ ਵਿਚਕਾਰ ਇਕ ਮੀਟਿੰਗ ਹੋਈ, ਜਿਸ 'ਚ ਡਾਇਰੈਕਟਰ ਆਫ਼ ਸੈਂਟਰ ਫ਼ਾਰ ਸਿੱਖ ਐਂਡ ਪੰਜਾਬੀ ਸਟਡੀਜ਼ ਡਾ. ਉਪਿੰਦਰਜੀਤ ਕੌਰ ਠੱਕਰ, ਸੀਨੀਅਰ ਕਿਊਰੇਟਰ ਸੁਸਨ ਸਟਰੋਂਗ ਅਤੇ ਗੁਰਿੰਦਰ ਸਿੰਘ ਮਾਨ ਸ਼ਾਮਲ ਸਨ। 3ਡੀ ਤਕਨੀਕ ਨਾਲ ਸਿੱਖੀ ਇਤਿਹਾਸ ਨੂੰ ਵਿਖਾਉਣਾ ਬਹੁਤ ਹੀ ਸ਼ਾਨਦਾਰ ਅਨੁਭਵ ਰਹੇਗਾ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement