ਇਕ ਵਾਰ ਫਿਰ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਗੁਰਦੁਆਰੇ 'ਚ ਵੀ ਕੀਤੀ ਗਈ ਤੋੜਫੋੜ

ਸਪੋਕਸਮੈਨ ਸਮਾਚਾਰ ਸੇਵਾ
Published Feb 12, 2020, 12:14 pm IST
Updated Feb 12, 2020, 12:35 pm IST
ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਮਹੰਤਾਂ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ।ਇਸ ਸਬੰਧੀ ਜਾਣਕਾਰੀ ਦਿੰਦੇ
File Photo
 File Photo

ਗੁਰੂਹਰਸਹਾਏ (ਮਨਜੀਤ ਸਾਉਣਾ) : ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਮਹੰਤਾਂ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸ਼ਰਨਦੀਪ ਸਿੰਘ ਢਿਲੋਂ ਨੇ ਦਸਿਆ ਕਿ ਬੀਤੀ ਰਾਤ ਤਕਰੀਬਨ ਢਾਈ ਵਜੇ ਗੁਰਦਵਾਰਾ ਸਾਹਿਬ ਦੇ ਅੰਦਰ ਇਕ ਵਿਅਕਤੀ ਦਾਖ਼ਲ ਹੋਇਆ

Spiritual Jyot Sri Guru Granth Sahib Ji Sri Guru Granth Sahib Ji

Advertisement

ਜਿਸ ਨੇ ਗੁਰਦੁਆਰਾ ਸਾਹਿਬ ਅੰਦਰ ਪੱਖੇ ,ਏ. ਸੀ. ,ਪਾਲਕੀ ਸਾਹਿਬ , ਰੁਮਾਲੇ ਅਤੇ ਹੋਰ ਧਾਰਮਕ ਵਸਤੂਆਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿਤਾ। ਇਸੇ ਦੌਰਾਨ ਉਸ ਕੋਲੋਂ ਗੁਰਦੁਆਰਾ ਸਾਹਿਬ ਵਿਚ ਲੱਗੇ ਲਾਊਡ ਸਪੀਕਰ ਦਾ ਸਵਿੱਚ ਆਨ ਹੋ ਗਿਆ, ਜਿਸ ਕਾਰਨ ਸਪੀਕਰ ਵਿਚ ਸ਼ੋਰ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਅਤੇ ਦੋਸ਼ੀ ਨੇ ਗੁਰਦਵਾਰਾ ਸਾਹਿਬ ਅੰਦਰ ਲਾਈਟਾਂ ਵੀ ਜਗਾ ਦਿਤੀਆਂ।

Guru Granth sahib jiGuru Granth sahib ji

ਇਸ ਦੌਰਾਨ ਜਦੋਂ ਗੁਰਦਵਾਰਾ ਸਾਹਿਬ ਦੇ ਨਾਲ ਰਹਿੰਦੇ ਕੁਝ ਲੋਕ ਸ਼ੋਰ ਸੁਣ ਕੇ ਗੁਰਦਵਾਰਾ ਸਾਹਿਬ ਪਹੁੰਚੇ ਤਾਂ ਦੇਖਿਆ ਕਿ ਇਕ ਵਿਅਕਤੀ ਗੁਰਦਵਾਰਾ ਸਾਹਿਬ ਅੰਦਰ ਭੰਨ-ਤੋੜ ਕਰ ਰਿਹਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਰਿਹਾ ਹੈ। ਪਿੰਡ ਵਾਲਿਆਂ ਨੇ ਉਕਤ ਵਿਅਕਤੀ ਨੂੰ ਪਕੜ ਲਿਆ ਅਤੇ ਇਸ ਦੀ ਸੂਚਨਾ ਪੁਲਿਸ ਸਟੇਸ਼ਨ ਗੁਰੂਹਰਸਹਾਏ ਨੂੰ ਦਿਤੀ ਗਈ।

Shri Guru Granth Sahib JiShri Guru Granth Sahib Ji

ਜਿਸ 'ਤੇ ਕਾਰਵਾਈ ਕਰਦਿਆਂ ਗੁਰੂ ਹਰਸਹਾਏ ਥਾਣੇ ਵਿਚ ਮੁਕੱਦਮਾ ਨੰਬਰ 20 ਸੁਖਚੈਨ ਸਿੰਘ ਪੁੱਤਰ ਮੁਖਤਿਆਰ ਸਿੰਘ ਪੁੱਤਰ ਤੇਜਾ ਸਿੰਘ ਪਿੰਡ ਕੋਹਾੜ ਜ਼ਿਲ੍ਹਾ ਤਰਨ ਤਾਰਨ ਵਿਰੁਧ ਦਰਜ ਕਰ ਲਿਆ ਗਿਆ ਹੈ। ਇਸ ਮੰਦਭਾਗੀ ਘਟਨਾ ਕਾਰਨ ਪਿੰਡ ਅਤੇ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
 

Advertisement

 

Advertisement
Advertisement