
ਕਿਹਾ, ਪਿਛਲੇ ਕਰੀਬ 25 ਸਾਲਾਂ ਤੋਂ ਕੌਮ ਦੀ ਨਿਸ਼ਕਾਮ ਸੇਵਾ ਕਰ ਰਿਹੈ 'ਸਪੋਕਸਮੈਨ'
ਕੋਟਕਪੂਰਾ : ਪਹਿਲਾਂ 'ਮਾਸਿਕ ਸਪੋਕਸਮੈਨ' ਰਾਹੀਂ ਲਗਾਤਾਰ 10 ਸਾਲ ਅਤੇ ਹੁਣ 'ਰੋਜ਼ਾਨਾ ਸਪੋਕਸਮੈਨ' ਰਾਹੀਂ ਲਗਾਤਾਰ 14 ਸਾਲ ਸ. ਜੋਗਿੰਦਰ ਸਿੰਘ ਵਲੋਂ ਸਿੱਖ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਅਤੇ ਪੰਜਾਂ ਤਖ਼ਤਾਂ ਸਮੇਤ ਕੌਮ ਦੀਆਂ ਸਿਰਮੌਰ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਉਪਰ ਪੰਥ ਵਿਰੋਧੀ ਤਾਕਤਾਂ ਦਾ ਕਬਜ਼ਾ ਹੋ ਜਾਣ, ਸਿੱਖ ਸ਼ਕਲਾਂ ਵਾਲੇ ਪੰਥ ਦੇ ਅਖੌਤੀ ਠੇਕੇਦਾਰਾਂ ਵਲੋਂ ਵਿਰੋਧੀ ਸ਼ਕਤੀਆਂ ਦੇ ਹੱਥਾਂ 'ਚ ਖੇਡਣ ਦੀਆਂ ਅਨੇਕਾਂ ਮਿਸਾਲਾਂ ਪੇਸ਼ ਕੀਤੀਆਂ ਜਾ ਚੁੱਕੀਆਂ ਹਨ ਪਰ ਅਫ਼ਸੋਸ ਸੰਗਤਾਂ ਜਾਗਰੂਕ ਹੋਣ ਲਈ ਤਿਆਰ ਨਹੀਂ।
Delhi cops beat up Sikh driver
ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਧਰਮੀ ਫ਼ੌਜੀ ਐਸਸੀਏਸ਼ਨ ਦੇ ਚੇਅਰਮੈਨ ਅਮਰੀਕ ਸਿੰਘ, ਜਸਵੀਰ ਸਿੰਘ ਖ਼ਾਲਸਾ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਅਤੇ ਸੁਰੈਣ ਸਿੰਘ ਜ਼ਿਲ੍ਹਾ ਜਥੇਦਾਰ ਬਠਿੰਡਾ ਨੇ ਮੰਨਿਆ ਕਿ ਧਰਮੀ ਫ਼ੌਜੀਆਂ ਵਲੋਂ ਅਪਣੇ ਪਿੰਡੇ 'ਤੇ ਹੰਢਾਈ ਜ਼ੁਲਮਾਂ ਦੀ ਦਾਸਤਾਨ ਨੂੰ ਵੀ ਸਪੋਕਸਮੈਨ ਨੇ ਹੀ ਪ੍ਰਕਾਸ਼ਤ ਕੀਤਾ ਸੀ। ਉਨ੍ਹਾਂ ਦਸਿਆ ਕਿ ਪਵਿੱਤਰ ਗੁਰਦਵਾਰਿਆਂ ਦੀ ਬੇਹੁਰਮਤੀ ਨਾ ਸਹਾਰ ਸਕਣ ਕਾਰਨ ਅਪਣੀਆਂ ਸਾਰੀਆਂ ਸੁੱਖ ਸਹੂਲਤਾਂ ਤਿਆਗ ਕੇ ਅਰਥਾਤ ਬੈਰਕਾਂ ਛੱਡ ਕੇ ਬਗ਼ਾਵਤ ਕਰਨ ਵਾਲੇ ਧਰਮੀ ਫ਼ੌਜੀਆਂ ਨੂੰ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲਾਂ ਨੇ ਕੋਈ ਮਦਦ ਤਾਂ ਕੀ ਦੇਣੀ ਸੀ, ਉਸ ਵੇਲੇ ਦਿਲ ਵਲੂੰਧਰਿਆ ਜਾਂਦਾ ਹੈ ਜਦੋਂ ਧਰਮੀ ਫ਼ੌਜੀਆਂ ਨੂੰ ਸ਼੍ਰੋਮਣੀ ਕਮੇਟੀ ਦੀ ਅਧੀਨਗੀ ਵਾਲੇ ਗੁਰਦਵਾਰਿਆਂ 'ਚ ਰਾਤ ਰਹਿਣ ਲਈ ਇਕ ਕਮਰਾ ਤਕ ਨਹੀਂ ਦਿਤਾ ਜਾਂਦਾ।
Pic-2
ਉਨ੍ਹਾਂ ਦਿੱਲੀ ਵਿਖੇ ਆਟੋ ਚਾਲਕ ਸਿੱਖ ਵਿਅਕਤੀ ਨਾਲ ਹੋਈ ਵਧੀਕੀ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਆਖਿਆ ਕਿ ਹਰਚੰਦ ਸਿੰਘ ਲੌਂਗੋਵਾਲ ਨੇ ਧਰਮੀ ਫ਼ੌਜੀਆਂ ਨੂੰ ਸਜ਼ਾ ਦਿਵਾਉਣ ਦੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ ਤੇ ਹੁਣ ਉਸ ਦੇ ਪੈਰੋਕਾਰ ਵਜੋਂ ਹੀ ਜਾਣੇ ਜਾਂਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਵੀ ਧਰਮੀ ਫ਼ੌਜੀਆਂ ਨੂੰ ਕੋਈ ਆਸ ਨਹੀਂ।