
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਲੋਹਗੜ੍ਹ-ਸ਼ਾਹਬਾਦ ਸੜਕ ਦਾ ਨਾਮ “ਬਾਬਾ ਬੰਦਾ ਬੈਰਾਗੀ” ਰੱਖਣ ਦੇ ਐਲਾਨ ਨਾਲ ਸਿੱਖ ...
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਲੋਹਗੜ੍ਹ-ਸ਼ਾਹਬਾਦ ਸੜਕ ਦਾ ਨਾਮ “ਬਾਬਾ ਬੰਦਾ ਬੈਰਾਗੀ” ਰੱਖਣ ਦੇ ਐਲਾਨ ਨਾਲ ਸਿੱਖ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੀ ਜਾਣਬੁੱਝ ਕੇ ਕੀਤੀ ਜਾ ਰਹੀ ਗ਼ੈਰਸਿੱਖ ਪੇਸ਼ਕਾਰੀ ‘ਤੇ ਸਿੱਖ ਵਿਚਾਰ ਮੰਚ ਦੇ ਚਿੰਤਕਾਂ ਨੇ ਭਾਰੀ ਇਤਰਾਜ਼ ਜ਼ਾਹਿਰ ਕੀਤਾ ਹੈ। ਇਕ ਸਾਂਝੇ ਬਿਆਨ ਵਿਚ ਸਿੱਖ ਚਿੰਤਕਾਂ ਨੇ ਕਿਹਾ ਕਿ ਹਰਿਆਣੇ ਦੀ ਭਾਜਪਾ ਸਰਕਾਰ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਇਸ ਮਹਾਨ ਸਿੱਖ ਜਰਨੈਲ ਨੂੰ ਸੰਘ ਪਰਵਾਰ ਦੀ ਝੋਲੀ ਵਿਚ ਪਾਉਣ ਲਈ ਯਤਨਸ਼ੀਲ ਹੈ।
baba banda singh bahadurBanda Singh Bahadurਖੱਟੜ ਸਰਕਾਰ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਨਾਂ ਹੇਠ ਕੀਤੇ ਜਾ ਰਹੇ ਕਾਰਜਾਂ ਦੀ ਅਲੋਚਨਾ ਕਰਦੇ ਹੋਏ ਸਿੱਖ ਚਿੰਤਕਾਂ ਨੇ ਆਖਿਆ ਕਿ ਇਸ ਮਹਾਨ ਸਿੱਖ ਜਰਨੈਲ ਨੂੰ ਸ਼ਹੀਦੀ ਉਪਰੰਤ ਹਿੰਦੂ ਸਮਾਜ ਦੇ ਬੈਰਾਗੀ ਵਰਗ ਤਕ ਸੀਮਤ ਕਰਨ ਦੀ ਪੇਸ਼ਕਾਰੀ ਦੇ ਯਤਨ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਅਠਾਰਵੀਂ ਸਦੀ ਦੇ ਇਤਿਹਾਸ ਵਿਚ ਪੁਖਤਾ ਤੱਥ ਹਨ ਕਿ ਉਦਾਸੀ ਪਰੰਪਰਾਂ ਨਾਲ ਸਬੰਧਿਤ ਬੰਦਾ ਬੈਰਾਗੀ ਗੁਰੂ ਗੋਬਿੰਦ ਸਿੰਘ ਤੋਂ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਖਾਲਸਾ ਪੰਥ ਵਿਚ ਸ਼ਾਮਲ ਹੋ ਗਏ ਸਨ.
concerned sikhsਦਸ਼ਮੇਸ ਪਿਤਾ ਦੇ ਆਦੇਸ਼ ਨਾਲ ਪੰਜਾ ਪਿਆਰਿਆਂ ਦੀ ਸ੍ਰਪਰਸਤੀ ਵਿਚ ਦੱਖਣ ਤੋਂ ਪੰਜਾਬ ਆਏ ਸੀ। ਖਾਲਸਾ ਪੰਥ ਦੇ ਜਰਨੈਲ ਵਜੋਂ ਜੰਗ ਦੀ ਅਗਵਾਈ ਕਰਦਿਆਂ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਦਾ ਖਾਤਮਾ ਕਰਕੇ ਖ਼ਾਲਸਾ ਰਾਜ ਦੀ ਲੋਹਗੜ੍ਹ ਵਿਚ ਰਾਜਧਾਨੀ ਸਥਾਪਤ ਕੀਤੀ ਤੇ ਗੁਰੂ ਨਾਨਕ ਦੇ ਨਾਮ ਹੇਠ ਸਿੱਕੇ ਜਾਰੀ ਕੀਤੇ ਸਨ।
lohgarh fortਬਾਬਾ ਬੰਦਾ ਸਿੰਘ ਬਹਾਦਰ ਮੁਗ਼ਲ ਹਕੂਮਤ ਵਿਰੁਧ ਜੰਗ ਵਿਚ ਆਪਣੇ 700 ਦੇ ਕਰੀਬ ਸਿੱਖ ਸਾਥੀਆਂ ਨਾਲ ਆਪਣੇ ਸਪੁੱਤਰ ਬਾਬਾ ਅਜੈ ਸਿੰਘ ਸਮੇਤ ਸ਼ਹੀਦ ਹੋਏ। ਇਤਿਹਾਸਕ ਤੱਥਾਂ ਅਨੁਸਾਰ ਇਸ ਸਮੇਂ ਦੌਰਾਨ ਸਿੱਖ ਵਿਰੋਧ ਮੁਹਿੰਮ ਦਾ ਸਾਰਾ ਖ਼ਰਚਾ ਹਿੰਦੂ ਰਾਜਿਆਂ ਨੇ ਦਿਲੀ ਸਰਕਾਰ ਨੂੰ ਭੇਟ ਕੀਤਾ ਸੀ ਅਤੇ ਇਸ ਦੇ ਉਲਟ 500 ਮੁਸਲਮਾਨਾਂ ਨੇ ਜੰਗ ਵਿਚ ਬਾਬਾ ਬੰਦਾ ਸਿੰਘ ਦਾ ਸਾਥ ਦਿਤਾ ਸੀ।
gurdwara sahibਭਾਜਪਾ ਸਰਕਾਰ ਵਲੋਂ ਸਿੱਖ ਘੱਟ ਗਿਣਤੀ ਦੇ ਮਾਣਮੱਤੇ ਇਤਿਹਾਸ ਨੂੰ ਆਪਣੇ ਸੌੜੇ ਹਿੰਦੂਤਵੀ ਸਿਆਸੀ ਹਿਤਾਂ ਦੀ ਪੂਰਤੀ ਲਈ ਵਿਗਾੜ ਕੇ ਪੇਸ਼ ਕਰਨਾ ਇਕ ਘਿਨਾਉਣੀ ਕਾਰਵਾਈ ਹੈ ਜੋ ਸੰਘ ਪਰਿਵਾਰ ਦੀ ਸਭਿਆਚਾਰਕ ਕੰਗਾਲੀ ਦਾ ਪ੍ਰਤੀਕ ਹੈ। ਇਸ ਬਿਆਨ ਨੂੰ ਜਾਰੀ ਕਰਨ ਲਈ ਗੁਰਤੇਜ ਸਿੰਘ, ਡਾ.ਗਰਦਸ਼ਨ ਸਿੰਘ ਢਿਲੋਂ, ਸੁਖਦੇਵ ਸਿੰਘ ਸਿੱਧੂ, ਜਸਪਾਲ ਸਿੰਘ ਸਿੱਧੂ, ਅਮਰ ਸਿੰਘ ਚਾਹਲ ਸ਼ਾਮਲ ਹੋਏ।