ਪ੍ਰੇਮੀਆਂ ਵਲੋਂ ਸਿੱਖਾਂ ਵਿਰੁਧ ਕਰਵਾਏ ਝੂਠੇ ਮਾਮਲਿਆਂ ਦੀ ਹੋਵੇਗੀ ਜਾਂਚ
Published : Jun 13, 2018, 2:41 am IST
Updated : Jun 13, 2018, 2:41 am IST
SHARE ARTICLE
Sikh
Sikh

ਜਦ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋਣ, ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਲਲਕਾਰਨ ਵਾਲੇ ਭੜਕਾਊ ਪੋਸਟਰ ਲਾਉਣ ਅਤੇ ...

ਕੋਟਕਪੂਰਾ,  ਜਦ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋਣ, ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਲਲਕਾਰਨ ਵਾਲੇ ਭੜਕਾਊ ਪੋਸਟਰ ਲਾਉਣ ਅਤੇ ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲੇ ਥਾਣਾ ਬਾਜਾਖਾਨਾ 'ਚ ਦਰਜ ਤਿੰਨ ਵੱਖ-ਵੱਖ ਮਾਮਲੇ ਸੁਲਝਾਉਣ 'ਚ ਪੁਲਿਸ ਨੇ ਸਫ਼ਲਤਾ ਹਾਸਲ ਕਰ ਲਈ ਹੈ ਤਾਂ ਪਤਾ ਲੱਗਾ ਹੈ ਕਿ ਹੁਣ ਪੁਲਿਸ ਵਲੋਂ ਪਿਛਲੇ ਸਮੇਂ 'ਚ ਕਈ ਨਿਰਦੋਸ਼ ਸਿੱਖਾਂ ਵਿਰੁਧ ਸੌਦਾ ਸਾਧ ਦੇ ਡੇਰਾ ਪ੍ਰੇਮੀਆਂ ਵਲੋਂ ਧਾਰਮਕ ਭਾਵਨਾਵਾਂ ਭੜਕਾਉਣ ਦੇ ਝੂਠੇ ਮਾਮਲੇ ਦਰਜ ਕਰਵਾਏ ਗਏ, ਉਨ੍ਹਾਂ ਦੀ ਜਾਂਚ ਵੀ ਕਰਵਾਈ ਜਾ ਸਕਦੀ ਹੈ। 

ਭਾਵੇਂ ਕੋਈ ਵੀ ਪੁਲਿਸ ਅਧਿਕਾਰੀ ਇਸ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਪਰ ਡੇਰਾ ਪ੍ਰੇਮੀਆਂ ਦੀ ਉਕਤ ਜਿਆਦਤੀ ਦੇ ਸ਼ਿਕਾਰ ਹੋਏ ਸਮਾਜਸੇਵੀ ਗੁਰਪ੍ਰੀਤ ਸਿੰਘ ਔਲਖ ਨੇ ਦਸਿਆ ਕਿ ਉਸ ਵਿਰੁਧ ਝੂਠੀ ਸ਼ਿਕਾਇਤ ਦੇ ਆਧਾਰ 'ਤੇ ਸਦਰ ਥਾਣਾ ਕੋਟਕਪੂਰਾ ਵਿਖੇ ਪਰਚਾ ਦਰਜ ਕਰ ਦਿਤਾ ਗਿਆ, ਇਸ ਸਮੇਂ ਦੌਰਾਨ ਉਸ ਦੀ ਪਤਨੀ ਤੇ ਬੱਚਿਆਂ ਨੂੰ ਡੇਰਾ ਪ੍ਰ੍ਰੇਮੀਆਂ ਨੇ ਧਮਕੀਆਂ ਦਿਤੀਆਂ, ਪ੍ਰੇਮੀਆਂ ਨੇ ਉਸ ਦਾ ਘਰ ਸਾੜਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਸੀਆਂ ਨੇ ਬਚਾਇਆ, ਉਸ ਦੀ ਦੁਕਾਨ ਦੀ ਭੰਨ ਤੋੜ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਅਤੇ ਉਸ ਨੂੰ ਲੰਮਾਂ ਸਮਾਂ ਅਦਾਲਤੀ ਪ੍ਰਕਿਰਿਆ 'ਚੋਂ ਗੁਜਰਨ ਮੌਕੇ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ,

ਦੁਕਾਨਦਾਰੀ ਨਾਲ ਸਬੰਧਤ ਕੰਪਿਊਟਰ ਲੰਮਾਂ ਸਮਾਂ ਪੁਲਿਸ ਦੇ ਕਬਜੇ 'ਚ ਰਹਿਣ ਕਰ ਕੇ ਲੱਖਾਂ ਰੁਪਏ ਦਾ ਡਾਟਾ ਡੇਮਜ਼ ਹੋ ਗਿਆ ਤੇ ਅਦਾਲਤੀ ਪ੍ਰਕਿਰਿਆ 'ਤੇ ਵੀ ਕਾਫ਼ੀ ਖ਼ਰਚਾ ਹੋਇਆ, ਡੇਰਾ ਸਿਰਸਾ ਵਿਖੇ ਲਿਜਾ ਕੇ ਜ਼ਲੀਲ ਅਤੇ ਸੌਦਾ ਸਾਧ ਦਾ ਨਾਮ ਲੈਣ ਲਈ ਮਜਬੂਰ ਕੀਤਾ ਗਿਆ। ਪੀੜਤ ਗੁਰਪ੍ਰੀਤ ਸਿੰਘ ਨੇ ਮੰਨਿਆ ਕਿ ਉਨ੍ਹਾਂ ਵਰਗੇ ਸੈਂਕੜੇ ਹੋਰ ਵੀ ਸਿੱਖ ਨੌਜਵਾਨ ਹਨ ਜਿਨ੍ਹਾਂ ਨੂੰ ਬਿਨਾਂ ਕਸੂਰੋਂ ਪ੍ਰੇਸ਼ਾਨ ਕੀਤਾ ਗਿਆ। ਉਸ ਨੇ ਪ੍ਰ੍ਰੇਮੀਆਂ ਦੀ ਗੁੰਡਾਗਰਦੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕਰਦਿਆਂ ਕਿਹਾ ਕਿ ਜੇ ਪੁਲਿਸ ਵਲੋਂ ਉਨ੍ਹਾਂ ਵਿਰੁਧ ਝੂਠੇ ਦਰਜ ਕਰਾਏ ਗਏ

ਮਾਮਲਿਆਂ ਦੀ ਨਿਰਪੱਖ ਜਾਂਚ ਪੜਤਾਲ ਕਰਵਾਈ ਜਾਵੇ ਤਾਂ ਸੌਦਾ ਸਾਧ ਤੇ ਉਸ ਦੇ ਪ੍ਰੇਮੀਆਂ ਦੀ ਅਸਲ ਮਨਸ਼ਾ ਜਨਤਕ ਹੋ ਜਾਵੇਗੀ ਜਿਸ ਨਾਲ ਪੀੜਤ ਪਰਵਾਰਾਂ ਨੂੰ ਇਨਸਾਫ਼ ਮਿਲਣਾ ਸੁਭਾਵਕ ਹੈ। ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਉੁਕਤ ਮਾਮਲੇ 'ਚ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਸੌਦਾ ਸਾਧ ਦੇ ਪੋਸਟਰ ਪਾੜਨ ਜਾਂ ਅਜਿਹੇ ਹੋਰ ਬੇਦਲੀਲੀ ਦੁਸ਼ਣਬਾਜ਼ੀ ਨਾਲ ਸਿੱਖ ਨੌਜਵਾਨਾਂ ਵਿਰੁਧ ਦਰਜ ਕੀਤੇ ਝੂਠੇ ਪੁਲਿਸ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ।

ਦਾਦੂਵਾਲ ਨੇ ਝੂਠਾ ਪਰਚਾ ਦਰਜ ਕਰਾਉਣ ਵਾਲੇ ਪ੍ਰੇਮੀਆਂ ਅਤੇ ਦਰਜ ਕਰਨ ਵਾਲੇ ਪੁਲਿਸ ਕਰਮਚਾਰੀਆਂ ਵਿਰੁਧ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਪਹਿਲਕਦਮੀ ਕਰਨ ਦੀ ਅਪੀਲ ਕਰਨਗੇ। ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਬਰਗਾੜੀ ਵਿਖੇ 1 ਜੂਨ ਤੋਂ ਸ਼ੁਰੂ ਕੀਤੇ ਇਨਸਾਫ਼ ਮੋਰਚਾ ਦੀਆਂ ਮੰਗਾਂ ਮੰਨੇ ਜਾਣ ਤਕ ਇਹ ਮੋਰਚਾ ਜਾਰੀ ਰਹੇਗਾ

ਤੇ ਸਿੱਖ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਉਹ ਹਮੇਸ਼ਾ ਤਤਪਰ ਰਹਿਣਗੇ ਪਰ ਅਜੇ ਉਹ ਉਕਤ ਮੰਗ ਪਹਿਲੀਆਂ ਮੰਗਾਂ 'ਚ ਸ਼ਾਮਲ ਕਰਨ ਦੇ ਹੱਕ 'ਚ ਨਹੀਂ ਕਿਉਂਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਵਾਲੀਆਂ ਮੰਗਾਂ ਮਨਾਉਣੀਆਂ ਜ਼ਰੂਰੀ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement