
ਬਰਤਾਨੀਆ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹੈ ਕਿ ਖ਼ਾਲਿਸਤਾਨ ਸਮਰਥਨ ਵਾਲੇ ਧੜੇ ਵਲੋਂ ਇਥੇ ਕੀਤੇ ਜਾਣ ਵਾਲੇ ਪ੍ਰਦਰਸ਼ਨ 'ਤੇ ਰੋਕ ਲਾਉਣ ਦੀ ਬ੍ਰਿਟੇਨ ਸਰਕਾਰ...........
ਲੰਦਨ : ਬਰਤਾਨੀਆ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹੈ ਕਿ ਖ਼ਾਲਿਸਤਾਨ ਸਮਰਥਨ ਵਾਲੇ ਧੜੇ ਵਲੋਂ ਇਥੇ ਕੀਤੇ ਜਾਣ ਵਾਲੇ ਪ੍ਰਦਰਸ਼ਨ 'ਤੇ ਰੋਕ ਲਾਉਣ ਦੀ ਬ੍ਰਿਟੇਨ ਸਰਕਾਰ ਦੀ ਤਦ ਤਕ ਕੋਈ ਯੋਜਨਾ ਨਹੀਂ ਹੈ ਜਦ ਤਕ ਇਹ ਕਾਨੂੰਨ ਦੇ ਦਾਇਰੇ ਵਿਚ ਰਹਿੰਦਾ ਹੈ ਅਤੇ ਹਿੰਸਾ ਵਿਚ ਸ਼ਾਮਲ ਨਹੀਂ ਹੁੰਦਾ। ਇਹ ਬਿਆਨ ਭਾਰਤ ਸਰਕਾਰ ਦੁਆਰਾ ਬ੍ਰਿਟੇਨ ਸਰਕਾਰ ਨੂੰ ਲਿਖੇ ਪੱਤਰ ਮਗਰੋਂ ਆਇਆ ਹੈ। ਭਾਰਤੀ ਅਧਿਕਾਰੀਆਂ ਨੇ ਪੱਤਰ ਵਿਚ ਕਿਹਾ ਸੀ ਕਿ ਉਹ 'ਸਿੱਖਜ਼ ਫ਼ਾਰ ਜਸਟਿਸ' ਸਮੂਹ ਦੁਆਰਾ 12 ਅਗੱਸਤ ਨੂੰ ਟ੍ਰੇਫੇਲਗਰ ਸਕਵਾਇਅਰ 'ਤੇ ਹੋਣ ਵਾਲੀ ਰੈਲੀ ਦੇ ਵਿਰੋਧ ਵਿਚ ਕਦਮ ਚੁੱਕੇ।
ਇਸ ਰੈਲੀ ਦਾ ਮਕਸਦ 'ਖ਼ੁਦਮੁਖ਼ਤਾਰ ਖ਼ਾਲਿਸਤਾਨ' ਦੀ ਮੰਗ ਕਰਨਾ ਹੈ ਅਤੇ ਇਸ ਦਾ ਨਾਮ 'ਲੰਦਨ ਡਿਕਲੇਅਰੇਸ਼ਨ' ਰਖਿਆ ਗਿਆ ਹੈ ਜਿਸ ਵਿਚ '2020 ਰੈਫ਼ਰੈਂਡਮ' ਦੀ ਗੱਲ ਕਹੀ ਗਈ ਹੈ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਰੈਲੀ ਵਿਚ ਬਰਤਾਨੀਆ, ਯੂਰਪ ਅਤੇ ਅਮਰੀਕਾ ਦੇ ਸਿੱਖ ਹਿੱਸਾ ਲੈਣਗੇ। ਬ੍ਰਿਟੇਨ ਸਰਕਾਰ ਦੇ ਬੁਲਾਰੇ ਨੇ ਕਿਹਾ, 'ਬ੍ਰਿਟੇਨ ਵਿਚ ਲੋਕਾਂ ਨੂੰ ਇਕਜੁਟ ਹੋਣ ਅਤੇ ਅਪਣੇ ਵਿਚਾਰਾਂ ਦੇ ਪ੍ਰਦਰਸ਼ਨ ਦਾ ਅਧਿਕਾਰ ਹੈ। ਜੇ ਉਹ ਕਾਨੂੰਨ ਤਹਿਤ ਅਪਣੀ ਗੱਲ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਇਹ ਅਧਿਕਾਰ ਹੈ।' (ਏਜੰਸੀ)