ਅਖੌਤੀ ਜਥੇਦਾਰ ਪੀੜਤ ਧਿਰ ਨੂੰ ਹੀ ਦੋਸ਼ੀ ਠਹਿਰਾਉਣ ਲਈ ਯਤਨਸ਼ੀਲ: ਮਾਝੀ
Published : May 15, 2018, 7:28 am IST
Updated : May 15, 2018, 7:28 am IST
SHARE ARTICLE
Harjinder Singh Maghi
Harjinder Singh Maghi

ਪੰਥ ਪ੍ਰਸਿੱਧ ਵਿਦਵਾਨ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਦੀ ਦਸਤਾਰ 'ਤੇ ਹਮਲਾ ਕਰ ਕੇ ਕੁੱਟਮਾਰ ਕਰਨ ...

ਕੋਟਕਪੂਰਾ, ਪੰਥ ਪ੍ਰਸਿੱਧ ਵਿਦਵਾਨ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਦੀ ਦਸਤਾਰ 'ਤੇ ਹਮਲਾ ਕਰ ਕੇ ਕੁੱਟਮਾਰ ਕਰਨ ਵਾਲੇ ਧਾਰਮਕ ਲਿਬਾਸ 'ਚ ਛੁਪੇ ਬਦਮਾਸ਼ਾਂ ਦੀ ਗੁੰਡਾਗਰਦੀ ਸਪੱਸ਼ਟ ਰੂਪ 'ਚ ਸਾਹਮਣੇ ਆਉਣ 'ਤੇ ਜਿਥੇ ਦੁਨੀਆਂ ਭਰ 'ਚ ਵਸਦੇ ਗੁਰਸਿੱਖਾਂ ਨੇ ਇਸ ਕਾਰਨਾਮੇ ਨੂੰ ਅੰਜਾਮ ਦੇਣ ਵਾਲਿਆਂ ਦੀ ਵਿਰੋਧਤਾ ਕੀਤੀ ਹੈ, ਉਥੇ ਲਿਫ਼ਾਫ਼ੇ 'ਚੋਂ ਨਿਕਲਣ ਵਾਲੇ ਅਤੇ ਸੰਗਤ ਨੂੰ ਭੁਲੇਖੇ 'ਚ ਰੱਖ ਕੇ ਬਣੇ ਜਥੇਦਾਰ ਨੇ ਪੀੜਤ ਧਿਰ ਨੂੰ ਹੀ ਦੋਸ਼ੀ ਠਹਿਰਾਉਣ ਦਾ ਯਤਨ ਕਰਦਿਆਂ ਹਮਲਾਵਰ ਧਿਰ ਦਾ ਪੱਖ ਪੂਰ ਕੇ ਅਪਣੀ ਸੁਆਰਥੀਆਂ ਅਤੇ ਪੰਥ ਵਿਰੋਧੀ ਮਾਨਸਿਕਤਾ ਦੇ ਦਰਸ਼ਨ ਕਰਵਾ ਦਿਤੇ ਹਨ।  ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਉਕਤ ਪ੍ਰਗਟਾਵਾ ਕਰਦਿਆਂ ਕਿਹਾ

Harjinder Singh MaghiHarjinder Singh Maghi

ਕਿ ਗੁਰਬਾਣੀ ਦੇ ਆਧਾਰ 'ਤੇ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਵਿਰੁਧ ਬੋਲਣ ਵਾਲੇ ਅਖੌਤੀ ਜਥੇਦਾਰਾਂ ਵਿਚੋਂ ਇਕ ਤਾਂ ਪੰਥ ਪ੍ਰਵਾਨਤ ਰਹਿਤ ਮਰਿਆਦਾ ਨੂੰ ਪੰਥ ਪ੍ਰਚੱਲਤ ਰਹਿਤ ਮਰਿਆਦਾ ਦਸਦਾ ਹੈ ਅਤੇ ਦੂਜਾ ਸਿੱਖ ਰਹਿਤ ਮਰਿਆਦਾ ਤੋਂ ਭਗੌੜੇ ਡੇਰੇਦਾਰਾਂ ਦੇ ਡੇਰਿਆਂ 'ਚ ਜਾ ਕੇ ਪਖੰਡੀਆਂ ਤੋਂ ਲਿਫ਼ਾਫ਼ੇ ਲੈ ਕੇ ਉਨ੍ਹਾਂ ਦੀ ਵਡਿਆਈ ਕਰਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦੀ ਰੌਸ਼ਨੀ 'ਚ ਗੁਰਮਤਿ ਪ੍ਰਚਾਰ ਕਰ ਰਹੇ ਸਿੱਖ ਪ੍ਰਚਾਰਕਾਂ ਨੂੰ ਵਿਸ਼ਵ ਪੱਧਰ 'ਤੇ ਸਿੱਖ ਸੰਗਤ ਵਲੋਂ ਮਿਲ ਰਹੇ ਵੱਡੇ ਹੁੰਗਾਰੇ ਤੋਂ ਘਬਰਾਏ ਸਾਰੇ ਪਖੰਡੀ ਅਤੇ ਅਖੌਤੀ ਜਥੇਦਾਰ ਇਕਮੁੱਠ ਹੋ ਕੇ ਵਿਰੋਧਤਾ ਕਰ ਰਹੇ ਹਨ ਜਿਨ੍ਹਾਂ ਦੀ ਸਾਨੂੰ ਕੋਈ ਪ੍ਰਵਾਹ ਨਹੀਂ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement