
ਡਾ. ਤਾਰਾ ਸਿੰਘ ਸੰਧੂ ਪੀ.ਐਚ.ਡੀ. ਅਤੇ ਪੰਜਾਬ ਕਾਂਗਰਸ ਦੇ ਬੁਲਾਰੇ ਨੇ ਗੱਲ ਕਰਦਿਆਂ ਕਿਹਾ ਕਿ ਪ੍ਰਾਚੀਨ ਸਮਿਆਂ ਤੋਂ ਹੀ ਜਦੋਂ ਸਮਾਜ ਮੌਖਿਕ
ਮੋਗਾ, 15 ਅਕਤੂਬਰ (ਅਮਜਦ ਖ਼ਾਨ): ਡਾ. ਤਾਰਾ ਸਿੰਘ ਸੰਧੂ ਪੀ.ਐਚ.ਡੀ. ਅਤੇ ਪੰਜਾਬ ਕਾਂਗਰਸ ਦੇ ਬੁਲਾਰੇ ਨੇ ਗੱਲ ਕਰਦਿਆਂ ਕਿਹਾ ਕਿ ਪ੍ਰਾਚੀਨ ਸਮਿਆਂ ਤੋਂ ਹੀ ਜਦੋਂ ਸਮਾਜ ਮੌਖਿਕ ਪ੍ਰੰਪਰਾ ਤੋਂ ਲਿਖਤ ਦੇ ਸਮਾਜ 'ਚ ਤਬਦੀਲ ਹੋਇਆ ਤਾਂ ਮੀਡੀਆ ਦਾ ਜਨਮ ਹੋਇਆ। ਮੁਢਲੇ ਰੂਪ 'ਚ ਇਹ ਭਾਰਤ ਦੇ ਰਿਆਸਤੀ ਢਾਂਚੇ 'ਤੇ ਸਾਮਰਾਜੀ ਹਕੂਮਤਾਂ ਦੇ ਅਪਣੇ ਵੱਖ-ਵੱਖ ਭਾਸ਼ਾਵਾਂ 'ਚ ਛਪਦੇ ਅਖ਼ਬਾਰਾਂ ਤੇ ਢੰਗ ਤਰੀਕਿਆਂ ਨਾਲ ਸਮਕਾਲੀ ਹੁਕਮਰਾਜਾ ਦੀ ਕਾਰਗੁਜ਼ਾਰੀ ਹਕੂਮਤੀ ਦ੍ਰਿਸ਼ਟੀਕੋਣ ਤੇ ਕਾਰਜਕਾਲ ਦੀ ਸਰਗਰਮੀ ਨੂੰ ਪੇਸ਼ ਕੀਤਾ ਜਾਂਦਾ ਹੈ
ਜਿਸ 'ਚ ਪਿੰ੍ਰਟਿੰਗ ਪ੍ਰੈਸ ਦੀ ਬਰਤਾਨਵੀ ਸਮਰਾਜ 'ਚ ਵਿਕਸਤ ਰੂਪ ਨੇ ਇਸ ਹਥਿਆਰ ਨੂੰ ਕਲਾਂ ਸਮੇਂ ਦੀ ਹਕੂਮਤ ਦਾ ਹਥਿਆਰ ਨਾ ਰਹਿ ਕੇ ਵਿਰੋਧੀ ਧਿਰ-ਦੀ ਆਵਾਜ਼ ਦਾ ਰੂਪ ਧਾਰਨ ਕਰਨ ਦੀ ਸ਼ੁਰੂਆਤ ਹੋਈ ਜਿਸ ਨੂੰ ਗਦਰ ਪਾਰਟੀ, ਆਰੀਆ ਸਮਾਜ, ਬ੍ਰਹਮੋ ਸਮਾਜ, ਸਿੰਘ ਸਭਾ ਲਹਿਰ, ਚੀਫ਼ ਖ਼ਾਲਸਾ ਦੀਵਾਨ ਖਿਲਾਫਤ ਲਹਿਰ ਤੇ ਕੌਮੀ ਆਜ਼ਾਦੀ ਦੇ ਤਹਿਰੀਕ ਨੇ ਮੀਡੀਏ ਦੇ ਇਸ ਜ਼ਰੀਏ ਨੂੰ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਮੇਲ ਕਰਦੀ ਭਾਵਨਾ ਨੂੰ ਪੇਸ਼ ਕਰਨ ਲਈ ਵਰਤਣਾ ਸ਼ੁਰੂ ਕਰ ਦਿਤਾ ਜਿਥੇ ਮੀਡੀਏ ਦੀਆਂ ਦੋ ਧਿਰਾਂ ਇਕ ਦੂਸਰੇ ਦੇ ਵਿਰੋਧ 'ਚ ਪੇਸ਼ ਕਰਦੇ ਪੈਂਤੜੇ ਲੋਕਾਂ ਸਾਹਮਣੇ ਆਉਣ ਲੱਗ ਪਏ।
ਉਪਰੋਕਤ ਪਿਛੋਕੜ 'ਚ 'ਰੋਜ਼ਾਨਾ ਸਪੋਕਸਮੈਨ' ਅਖ਼ਬਾਰ ਬਾਰੇ ਫੈਲਾਏ ਕੂੜ ਪ੍ਰਚਾਰ, ਬਾਈਕਾਟ ਕਰਨ ਦੀਆਂ ਧਮਕੀਆਂ, ਕਿਸੇ ਟੀ.ਵੀ.ਚੈਨਲ ਵਿਸ਼ੇਸ਼ ਦਾ ਬਾਈਕਾਟ ਤੇ ਕਿਸੇ ਚੈਨਲ ਵਿਸ਼ੇਸ਼ ਨੂੰ ਅਪਣੇ ਲਈ ਗੁਲਾਮਾਂ ਦੀ ਤਰ੍ਹਾਂ ਵਰਤਣਾ ਆਦਿ ਦਾ ਵਰਤਾਰਾ ਸਾਹਮਣੇ ਆਉਣ ਲੱਗਾ ਹੈ। ਇਸ ਦਾ ਮੁੱਖ ਕਾਰਜ ਮੀਡੀਏ ਪ੍ਰਤੀ ਹਾਂਦਰੂ ਸੋਚ 'ਤੇ ਮਾਨਸਿਕਤਾ ਦਾ ਪ੍ਰਗਟਾਵਾ ਮਿਲਦਾ ਹੈ। ਅਕਾਲੀ-ਭਾਜਪਾ ਲਾਗਤਾਰ ਦਸ ਸਾਲ ਰਾਜ 'ਚ ਸ਼੍ਰੋਮਣੀ ਅਕਾਲੀ ਦਲ ਦੇ ਖਪਤ ਕਲਚਰ ਵਿਚੋਂ ਪੈਦਾ ਹੋਏ ਨੇਤਾ ਬੀਤੇ ਦੋ ਦਹਾਕਿਆਂ 'ਚ ਖੁੰਬਾਂ ਵਾਂਗ ਪੈਦਾ ਹੋਏ ਸਨ।
ਭਾਵੇਂ ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਨੇ 1997 ਦੀ ਮੋਗਾ ਰੈਲੀ 'ਚ 'ਪੰਥਕ ਪਾਰਟੀ' ਤੋਂ 'ਪੰਜਾਬੀ ਖੇਤਰੀ ਪਾਰਟੀ' ਬਣਾ ਕੇ ਭਾਜਪਾ ਆਰ.ਐਸ.ਐਸ ਨਾਲ ਰਾਜਨੀਤਕ ਭਾਈਵਾਲੀ ਦੀ ਨਵੀ ਕਾਂਢ ਕੱਢ ਲਈ ਸੀ। ਇਸ ਨਵੀ ਕਾਂਢ ਵਿਚ ਸਿੱਖਾਂ ਦੀਆਂ ਸਰਵਉਚ ਸੰਸਥਾਵਾਂ ਨੂੰ ਜਮਹੂਰੀ ਕਦਰਾਂ ਕੀਮਤਾਂ ਤੋਂ ਸੱਖਣਾ ਕਰ ਕੇ 'ਲਿਫ਼ਾਫ਼ਾ ਕਲਚਰ' ਦੀ ਸ਼ੁਰੂਆਤ ਪੰਜਾਬ ਦੇ ਸਰਕਾਰੀ ਦਫ਼ਤਰਾਂ ਨੂੰ ਮੋਹਾਲੀ 'ਚ ਪੱਕੇ ਉਸਾਰਨ, ਨਵਾਂ ਚੰਡੀਗੜ੍ਹ ਸਥਾਪਤ ਕਰ ਕੇ ਪੁਰਾਣੇ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਲੋਕ ਮਾਨਸਿਕਤਾ ਤੋਂ ਹਟਾਉਣ, ਲੁਧਿਆਣੇ ਦੇ ਹੋਟਲ 'ਚ ਪ੍ਰਕਾਸ਼ ਸਿੰਘ ਬਾਦਲ,
ਬੀਬੀ ਸੁਰਿੰਦਰ ਕੌਰ ਬਾਦਲ ਵਲੋਂ ਚੰਦਰਾਸੁਆਮੀ ਨੂੰ ਸੱਦ ਕੇ ਹਵਨ ਕਰਵਾਉਂਦੇ, ਸ਼੍ਰੋਮÎਣੀ ਅਕਾਲੀ ਦਲ 'ਚ ਸ਼ਰਾਬ ਦੇ ਠੇਕੇਦਾਰਾਂ, ਨਸ਼ਾ ਤਸਕਰਾਂ, ਚਿੱਟੇ ਦੇ ਵਪਾਰੀਆਂ ਦੀ ਭਰਮਾਰ ਤੇ ਹਰ ਇਕ ਤਰ੍ਹਾਂ ਦੀ ਅੰਦਰੂਨੀ ਜਮਹੂਰੀਅਤ ਖ਼ਤਮ ਕਰਨ ਤੇ 25 ਸਾਲ ਹੋਰ ਰਾਜ ਕਰਨ ਦੇ ਦਮਗਜੇ ਮਾਰਨਾ ਉਨ੍ਹਾਂ ਨੂੰ ਮੁਗ਼ਲ ਸਾਮਰਾਜ ਦੇ ਉਨ੍ਹਾਂ ਹੁਕਮਰਾਜਾਂ ਦੀ ਮਾਨਸਿਕਤਾ ਵੱਲ ਧੱਕ ਦਿਤਾ। ਜਿਹੜੇ ਉਸ ਦੌਰ 'ਚ ਸਿੱਖਾਂ ਨੂੰ ਵੇਖਦੇ ਸਨ। ਇਸ ਵਰਤਾਰੇ ਵਿਚੋਂ ਹੀ 'ਡੇਰਾ ਸਿਰਸਾ ਸਾਧ' ਨਾਲ ਸਿਆਸੀ ਸਮਝੌਤੇ, ਬਰਗਾੜੀ ਤੇ ਬਹਿਬਲ ਕਲਾ ਨਿਕਲੇ ਹਨ।
ਮੁੱਢ ਤੋਂ ਹੀ ਉਪਰੋਕਤ ਪਿਛੋਕੜ ਵਿਚ ਸਿੱਖ ਰਹੁਰੀਤਾਂ ਸਿੱਖ ਵਿਰਸੇ 'ਤੇ ਪਹਿਰਾ ਦੇਣ ਵਾਲੇ ਅਖ਼ਬਾਰ ਸਪੋਕਸਮੈਨ ਨੂੰ ਹਜਮ ਕਰਨਾ ਬਾਦਲਕਿਆਂ ਲਈ ਔਖਾ ਹੈ। ਜੇਕਰ 'ਸਪੋਕਸਮੈਨ' ਅਖ਼ਬਾਰ ਵੀ ਬਾਦਲ ਦੀ ਸ਼ਹਿ 'ਤੇ ਚਲਦਾ ਤਾਂ ਸ਼ਾਇਦ ਅੱਜ ਇਸ ਅਖ਼ਬਾਰ ਪ੍ਰਤੀ ਇਨ੍ਹਾਂ ਬਾਦਲਾਂ ਅਤੇ ਅਪਣੇ-ਆਪ ਨੂੰ ਅਕਾਲੀ ਅਖਵਾਉਣ ਵਾਲੇ ਇਨ੍ਹਾਂ ਵਲੋਂ ਵੱਖ-ਵੱਖ ਸਟੇਜਾਂ ਤੋਂ
ਇਸ ਅਖ਼ਬਾਰ ਦਾ ਬਾਈਕਾਟ ਦਾ ਸੱਦਾ ਨਾ ਦਿੰਦੇ। 'ਰੋਜ਼ਾਨਾ ਸਪੋਕਸਮੈਨ' ਅਖ਼ਬਾਰ ਦੇ ਸਰਪ੍ਰਸਤ ਸ. ਜੋਗਿੰਦਰ ਸਿੰਘ ਅਤੇ ਉਨ੍ਹਾਂ ਦੀ ਹਮਸਫ਼ਰ ਬੀਬੀ ਜਗਜੀਤ ਕੌਰ ਵਲੋਂ ਇਨ੍ਹਾਂ ਬਾਦਲਾਂ ਦੀ ਪ੍ਰਵਾਹ ਨਾ ਕੀਤੀ ਅਤੇ ਸੱਚ 'ਤੇ ਪਹਿਰਾ ਦਿਤਾ ਅਤੇ ਰੁਸ਼ਨਾਉਣ ਵਾਲੇ ਕਾਫ਼ਲਿਆਂ ਨੂੰ ਇਨ੍ਹਾਂ ਮੀਰ ਮਨੂੰਆਂ ਤੋਂ ਕਿਸੇ ਸਰਟੀਫ਼ੀਕੇਟ ਦੀ ਲੋੜ ਨਹੀਂ।