ਸ.ਚੱਢਾ ਨਾਲ ਸਬੰਧਤ ਵੀਡੀਉ ਦਾ ਮਾਮਲਾ - ਜ਼ਬਰਦਸਤੀ ਨਹੀਂ, ਸਹਿਮਤੀ ਨਾਲ ਸੱਭ ਹੋਇਆ ਹੈ : ਸਿੱਟ
Published : May 18, 2018, 2:21 pm IST
Updated : May 18, 2018, 2:30 pm IST
SHARE ARTICLE
Charanjit Singh Chadha
Charanjit Singh Chadha

ਚੀਫ ਖ਼ਾਲਸਾ ਦੀਵਾਨ ਦੇ ਬਰਖ਼ਾਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਤੇ ਪ੍ਰਿੰਸੀਪਾਲ ਔਰਤ ਵਰਿੰਦਰ ਕੌਰ ਦੀ ਅਸ਼ਲੀਲ ਵੀਡੀਉ ਸਬੰਧੀ ਬਣਾਈ ਗਈ ਸਪੈਸ਼ਲ ਜਾਂਚ ...

ਅੰਮ੍ਰਿਤਸਰ,  ਚੀਫ ਖ਼ਾਲਸਾ ਦੀਵਾਨ ਦੇ ਬਰਖ਼ਾਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਤੇ ਪ੍ਰਿੰਸੀਪਾਲ ਔਰਤ ਵਰਿੰਦਰ ਕੌਰ ਦੀ ਅਸ਼ਲੀਲ ਵੀਡੀਉ ਸਬੰਧੀ ਬਣਾਈ ਗਈ ਸਪੈਸ਼ਲ ਜਾਂਚ ਟੀਮ (ਸਿਟ) ਨੇ ਪੇਸ਼ ਕੀਤੀ ਰਿਪੋਰਟ ਚ ਸਪਸ਼ਟ ਕੀਤਾ ਹੈ ਕਿ ਇਹ ਜਬਰੀ ਛੇੜ ਛਾੜ ਦਾ ਮਸਲਾ ਨਹੀ, ਸਗੋਂ ਆਪਸੀ ਸਹਿਮਤੀ ਤੇ ਪ੍ਰੇਮ ਸਬੰਧਾਂ ਤਹਿਤ ਸੱਭ ਕੁੱਝ ਹੋਇਆ ਹੈ।ਸਿੱਟ ਨੇ ਅੰਮ੍ਰਿਤਸਰ ਪੁਲਿਸ ਨੂੰ ਆਦੇਸ਼ ਦਿਤੇ ਹਨ ਕਿ ਇਸ ਸਬੰਧੀ ਦਰਜ ਹੋਈ ਐਫ਼.ਆਈ.ਆਰ. ਰੱਦ ਕਰ ਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇ । ਇਹ ਜਿਕਰਯੋਗ ਹੈ ਕਿ ਦਸੰਬਰ 2017 ਨੂੰ ਅਸ਼ਲੀਲ ਵੀਡੀਉ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਬਾਅਦ ਸਬੰਧਤ ਔਰਤ

Inderpreet  chadhaCharanjit Singh Chadhaਪ੍ਰਿੰਸੀਪਲ ਨੇ ਸ. ਚਰਨਜੀਤ ਸਿੰਘ ਚੱਢਾ ਵਿਰੁਧ ਸ਼ਿਕਾਇਤ ਡੀ ਜੀ ਪੀ ਨੂੰ ਕੀਤੀ ਸੀ ਕਿ ਚੱਢਾ ਉਸ ਦੀ ਮਰਜ਼ੀ ਦੇ ਉਲਟ ਦਬਾਅ ਪਾ ਕੇ ਤੰਗ ਕਰਦਾ ਰਿਹਾ ਹੈ।
ਇਹ ਮਾਮਲਾ ਜਨਤਕ ਹੋਣ ਤੇ ਚਰਨਜੀਤ ਸਿੰਘ ਚੱਢਾ ਨੂੰ ਚੀਫ ਖਾਲਸਾ ਦੀਵਾਨ ਤੇ ਜਨਰਲ ਹਾਊਸ ਵੱਲੋ ਬਰਖਾਸਤ ਕੀਤਾ ਗਿਆ। ਦੂਸਰੇ ਪਾਸੇ ਇਸ ਕਾਂਡ ਦੀ ਸ਼ਿਕਾਇਤ  ਸ਼ੀ੍ਰ ਅਕਾਲ ਤਖਤ ਸਾਹਿਬ ਪੁੱਜੀ ਤਾਂ ਜੱਥੇਦਾਰ ਨੇ ਚਰਨਜੀਤ ਸਿੰਘ ਚੱਢਾ ਦੀਆਂ ਸਿਆਸੀ, ਧਾਰਮਕ , ਸਮਾਜਕ ਅਤੇ ਵਿਦਿਅਕ ਸਰਗਰਮੀਆਂ ਅਤੇ ਦੋ ਸਾਲ ਦੀ ਪਾਬੰਦੀ ਲਾ ਦਿਤੀ । ਇਸ ਘਟਨਾ ਦੇ ਸਿੱਟੇ ਵਜੋਂ ਚਰਨਜੀਤ ਸਿੰਘ ਚੱਢਾ ਦੇ ਲੜਕੇ ਇੰਦਰਜੀਤ ਸਿੰਘ ਚੱਢਾ ਨੇ ਪਿਸਤੌਲ ਦੀ ਗੋਲੀ ਆਪਣੇ ਆਪ ਨੂੰ ਮਾਰ ਕੇ ਖ਼ੁਦਕੁਸ਼ੀ ਕਰ ਲਈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement