Panthak News: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਆਗੂਆਂ ਨੇ 1699 ਦੀ ਵੈਸਾਖੀ ਕਿਤਾਬ ਕੀਤੀ ਜਾਰੀ
Published : May 18, 2024, 8:06 am IST
Updated : May 18, 2024, 8:06 am IST
SHARE ARTICLE
Panthak leaders released book of Vaisakhi 1699
Panthak leaders released book of Vaisakhi 1699

ਕਿਤਾਬ ਸਿੱਖਾਂ ਦੀ ਵੱਖਰੀ ਹੋਂਦ ਤੇ ਨਿਆਰੇਪਣ ਦੀ ਬਾਤ ਪਾਉਂਦੀ ਹੈ : ਪੰਥਕ ਆਗੂ

Panthak News: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਆਗੂਆਂ ਵਲੋਂ ਲੇਖਕ ਡਾਕਟਰ ਕਿਰਨਪ੍ਰੀਤ ਕੌਰ ਬਾਠ ਦੀ ਲਿਖੀ ਕਿਤਾਬ 1699 ਦੀ ਵੈਸਾਖੀ ਇਕ ਅਲੌਕਿਕ ਸਫ਼ਰ ਨਿਰਮਲ ਪੰਥ ਤੋਂ ਖ਼ਾਲਸਾ ਪੰਥ ਤਕ ਰਿਲੀਜ਼ ਕੀਤੀ ਗਈ। ਕਿਤਾਬ ਜਾਰੀ ਕਰਨ ਤੋਂ ਪਹਿਲਾਂ ਸਰਬੱਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ (ਨਜ਼ਰਬੰਦ ਤਿਹਾੜ ਜੇਲ ਨਵੀਂ ਦਿੱਲੀ) ਦੇ ਜਨਮ ਦਿਨ ’ਤੇ ਉਨ੍ਹਾਂ ਦੀ ਚੜ੍ਹਦੀ ਕਲਾ, ਤੰਦਰੁਸਤੀ ਤੇ ਰਿਹਾਈ ਲਈ ਅਰਦਾਸ ਵੀ ਕੀਤੀ ਗਈ।

ਇਸ ਮੌਕੇ ਕਿਤਾਬ ਦੀ ਲੇਖਿਕਾ ਡਾਕਟਰ ਕਿਰਨਪ੍ਰੀਤ ਕੌਰ ਬਾਠ ਇੰਗਲੈਂਡ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੁਖੀ ਪ੍ਰੋਫ਼ੈਸਰ ਬਲਜਿੰਦਰ ਸਿੰਘ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਗੁਰੂ ਨਾਨਕ ਯੂਨੀਵਰਸਿਟੀ ਤੋਂ ਸੱਥ ਦੇ ਆਗੂ ਭਾਈ ਜੁਝਾਰ ਸਿੰਘ, ਭਾਈ ਭੁਪਿੰਦਰ ਸਿੰਘ ਭਿੰਦਾ (ਭਰਾਤਾ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ) ਅਤੇ ਬੀਬੀ ਰਸ਼ਪਿੰਦਰ ਕੌਰ ਗਿੱਲ ਅਤੇ ਭਾਈ ਮਨਜੀਤ ਸਿੰਘ ਜੰਮੂ ਆਦਿ ਆਗੂ ਹਾਜ਼ਰ ਸਨ।

ਡਾਕਟਰ ਕਿਰਨਪ੍ਰੀਤ ਕੌਰ ਬਾਠ ਨੇ ਕਿਹਾ ਕਿ ਇਸ ਕਿਤਾਬ ਦੇ ਪਹਿਲੇ ਹਿੱਸੇ ਵਿਚ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤਕ ਗੁਰਮੁਖ ਦੀ ਘਾੜਤ, ਖ਼ਾਲਸੇ ਦੀ ਤਿਆਰੀ, ਸਿਰਜਣਾ ਅਤੇ ਉਦੇਸ਼ ਬਾਰੇ ਵਿਸਥਾਰ ਸਹਿਤ ਗੱਲ ਕੀਤੀ ਹੈ। ਦੂਸਰੇ ਹਿੱਸੇ ਵਿਚ ਪੰਜ ਪਿਆਰਿਆਂ ਦੀ ਸੰਖੇਪ ਜੀਵਨੀ ਦਿਤੀ ਹੈ। ਪੰਜ ਪਿਆਰਿਆਂ ਦੇ ਵਡੇਰੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਅਪਣਾ ਚੁੱਕੇ ਸਨ, ਸੋ ਪੰਜ ਪਿਆਰਿਆਂ ਦਾ ਹਿੰਦੂ੍ਰਮਤ ਨਾਲ ਕੋਈ ਵਾਸਤਾ ਨਹੀਂ ਸੀ, ਜਿਥੋਂ ਤਕ ਮੈਂ ਸਮਝਦੀ ਹਾਂ ਜਦੋਂ ਹਮਲਾ ਬੌਧਿਕ ਹੋਵੇ ਤਾਂ ਜਵਾਬ ਵੀ ਬੌਧਿਕ ਹੀ ਹੋਣਾ ਚਾਹੀਦਾ ਹੈ।

ਪੰਥਕ ਆਗੂਆਂ ਪ੍ਰੋਫ਼ੈਸਰ ਬਲਜਿੰਦਰ ਸਿੰਘ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਭਾਈ ਜੁਝਾਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਸਾਹਿਬਾਨ ਇਕੋ ਜੋਤ ਅਤੇ ਇਕੋ ਸਰੂਪ ਸਨ ਉਨ੍ਹਾਂ ਨੂੰ ਵੱਖ ਵੱਖ ਕਰ ਕੇ ਨਾ ਵੇਖਿਆ ਜਾਵੇ। ਜੋ ਗੁਰੂ ਨਾਨਕ ਸਾਹਿਬ ਨੇ ਨਿਰਮਲ ਪੰਥ ਚਲਾਇਆ ਸੀ ਉਸੇ ਨੇ ਹੀ ਖ਼ਾਲਸਾ ਪੰਥ ਦਾ ਰੂਪ ਧਾਰਨ ਕੀਤਾ, ਰਬਾਬ ਦਾ ਸਫ਼ਰ ਨਗਾਰੇ ਅਤੇ ਕਿਰਪਾਨ ਤੱਕ ਪਹੁੰਚਿਆ। ਬੀਬੀ ਕਿਰਨਪ੍ਰੀਤ ਕੌਰ ਬਾਠ ਨੇ ਕਿਹਾ ਕਿ ਜਦੋਂ ਹਮਲਾ ਬੌਧਿਕ ਹੋਵੇ ਤੇ ਜਵਾਬ ਵੀ ਬੌਧਿਕ ਹੋਣਾ ਚਾਹੀਦਾ ਹੈ, ਮੈਂ ਜਥੇਦਾਰ ਮਹਿੰਦਰ ਸਿੰਘ (ਯੂ.ਕੇ.) ਹੁਰਾਂ ਦੀ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਗੁਰ ਇਤਿਹਾਸ ਦੀ ਇਸ ਖੋਜ ਵਿਚ ਹਮੇਸ਼ਾ ਸਹਾਇਤਾ ਦਿਤੀ। ਇਹ ਕਿਤਾਬ ਵੀ ਉਨ੍ਹਾਂ ਦੀ ਪ੍ਰੇਰਨਾਸਦਕਾ ਹੀ ਹੋਂਦ ਵਿਚ ਆਈ ਹੈ। ਗਿੱਧੇ ਭੰਗੜੇ ਵਾਲੀ ਵਿਸਾਖੀ ਤਾਂ ਕਈ ਵਾਰ ਆਈ ਵੀ ਤੇ ਗਈ ਵੀ ਪਰ ਖ਼ਾਲਸੇ ਦੀ ਵੈਸਾਖੀ ਇਕੋ ਆਈ 1699 ਵਿਚ, ਜਿਸ ਨੇ ਪੰਥ ਦੀ ਵਿਲੱਖਣਤਾ, ਪ੍ਰਭੂਸੱਤਾ ਅਤੇ ਹੋਂਦ ਨੂੰ ਸਦਾਚਿਰ ਲਈ ਪਰਿਭਾਸ਼ਿਤ ਕਰ ਦਿਤਾ। ਇਸ ਮੌਕੇ ਗਗਨਦੀਪ ਸਿੰਘ ਸੁਲਤਾਨਵਿੰਡ, ਮਨਪ੍ਰੀਤ ਸਿੰਘ ਮੰਨਾ ਤੇ ਹੋਰ ਹਾਜ਼ਰ ਸਨ।

(For more Punjabi news apart from Panthak leaders released book of Vaisakhi 1699, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement