
'ਕਰੇ ਕੋਈ, ਭਰੇ ਕੋਈ' ਇਹ ਗੱਲ ਅੱਜ ਦਿੱਲੀ ਵਾਸੀਆਂ ਨਾਲ ਵਾਪਰ ਰਹੀ ਹੈ।
ਦਿੱਲੀ, (ਏਜੰਸੀ): 'ਕਰੇ ਕੋਈ, ਭਰੇ ਕੋਈ' ਇਹ ਗੱਲ ਅੱਜ ਦਿੱਲੀ ਵਾਸੀਆਂ ਨਾਲ ਵਾਪਰ ਰਹੀ ਹੈ। ਦਿੱਲੀ ਵਿਖੇ ਇਸ ਸਮੇਂ ਧਰਨਾ ਰਾਜਨੀਤੀ ਪੂਰੇ ਜ਼ੋਰਾਂ 'ਤੇ ਹੈ। 'ਆਪ' ਆਗੂ ਕੇਜਰੀਵਾਲ, ਸਿਸੋਦੀਆ, ਸਤਿੰਦਰ ਜੈਨ ਤੇ ਗੋਪਾਲ ਰਾਇ ਨੇ ਉਪ ਰਾਜਪਾਲ ਅਨਿਲ ਬੈਜਲ ਦੀ ਸਰਕਾਰੀ ਰਿਹਾਇਸ਼ ਦੇ 'ਉਡੀਕ ਕਮਰੇ' 'ਤੇ ਧਰਨੇ 'ਤੇ ਹਨ।
Kejriwal at LG's Residenceਸਤਿੰਦਰ ਜੈਨ ਭੁੱਖ ਤੇ ਮਨੀਸ਼ ਸਿਸੋਦੀਆ ਵੀ ਉਨ੍ਹਾਂ ਨਾਲ ਭੁੱਖ ਹੜਤਾਲ ਉੁਪਰ ਬੈਠ ਗਏ। ਇਸੇ ਦੌਰਾਨ 'ਆਪ' ਵਲੋਂ ਰਾਜ ਨਿਵਾਸ ਵਲ ਮਾਰਚ ਵੀ ਕੀਤਾ ਗਿਆ। ਮਾਰਚ ਵਿੱਚ ਪਾਰਟੀ ਦੇ ਵਿਧਾਇਕਾਂ ਤੇ ਕੌਂਸਲਰਾਂ ਨੇ ਵੀ ਹਿੱਸਾ ਲਿਆ। ਭਾਜਪਾ ਤੋਂ ਅਸਤੀਫ਼ਾ ਦੇ ਚੁੱਕੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਇਸ ਮਾਰਚ ਵਿੱਚ ਸ਼ਾਮਲ ਹੋਏ ਤੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ।
ਆਖ਼ਰ ਕੇਜਰੀਵਾਲ ਨੂੰ ਅਜਿਹਾ ਕਿਉਂ ਕਰਨਾ ਪਿਆ। ਪਹਿਲੀ ਗੱਲ ਤਾਂ ਇਹ ਹੈ ਕਿ ਭਾਜਪਾ ਨੇ ਕਈ ਵਾਰ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਗੱਲ ਕਹੀ ਪਰ ਕੇਂਦਰ ਵਿਚ ਭਾਜਪਾ ਦੀ ਸਰਕਾਰ 4 ਸਾਲ ਪੂਰੇ ਕਰ ਗਈ ਪਰ ਉਸ ਨੇ ਦਿੱਲੀ ਵਾਸੀਆਂ ਨੂੰ ਇਹ ਤੋਹਫ਼ਾ ਨਹੀਂ ਦਿਤਾ। ਦੂਜਾ ਜਿਵੇਂ ਹਰੇਕ ਕੇਂਦਰ ਸਰਕਾਰ 'ਤੇ ਦੋਸ਼ ਲਗਦਾ ਰਹਿੰਦਾ ਹੈ ਕਿ ਉਹ ਸੀਬੀਆਈ ਨੂੰ ਅਪਣੀ ਕਠਪੁਤਲੀ ਬਣਾ ਲੈਂਦੀ ਹੈ ਅਜਿਹਾ ਹੀ ਦੋਸ਼ ਭਾਜਪਾ 'ਤੇ ਵੀ ਲੱਗ ਰਹੇ ਹਨ।
AAP Protestਆਪ ਵਾਲਿਆਂ ਦਾ ਕਹਿਣਾ ਹੈ ਕਿ ਭਾਜਪਾ ਵਾਲੇ ਆਪ ਜਿੰਨੇ ਮਰਜ਼ੀ ਘਪਲੇ ਕਰੀ ਜਾਣ ਪਰ ਸੀਬੀਆਈ ਉਨ੍ਹਾਂ ਦਾ ਪਿਛਾ ਨਹੀਂ ਕਰਦੀ ਪਰ ਵਿਰੋਧੀਆਂ ਪਿਛੇ ਸੀਬੀਆਈ ਲਾ ਦਿਤੀ ਜਾਂਦੀ ਹੈ। ਇਨ੍ਹਾਂ ਮਸਲਿਆਂ ਨੂੰ ਲੈ ਕੇ ਆਪ ਵਾਲਿਆਂ ਨੇ ਜਦੋਂ ਹੀ ਧਰਨਾ ਸ਼ੁਰੂ ਕੀਤਾ ਤਾਂ ਭਾਜਪਾ ਵਾਲਿਆਂ ਨੂੰ ਵੀ ਮੌਕਾ ਮਿਲ ਗਿਆ। ਦੂਜੇ ਪਾਸੇ ਭਾਜਪਾ ਆਗੂਆਂ ਨੇ ਕੇਜਰੀਵਾਲ ਦੇ ਦਫ਼ਤਰ ਵਿਚ ਧਰਨਾ ਸ਼ੁਰੂ ਕਰ ਦਿਤਾ।
Satinder Jain
ਧਰਨੇ ਵਿਚ 'ਆਪ' ਤੋਂ ਬਾਗ਼ੀ ਹੋ ਚੁੱਕੇ ਵਿਧਾਇਕ ਕਪਿਲ ਮਿਸ਼ਰਾ ਵੀ ਸ਼ਾਮਲ ਹੋਏ। ਭਾਜਪਾ ਆਗੂ ਵੀ ਮੁੱਖ ਮੰਤਰੀ ਦੇ ਦਫ਼ਤਰ ਬਾਹਰ ਮਹਿਮਾਨ ਕਮਰੇ ਵਿਚ ਉਸੇ ਤਰ੍ਹਾਂ ਬੈਠ ਗਏ ਜਿਵੇਂ ਕਿ ਕੇਜਰੀਵਾਲ ਅਪਣੇ ਸਾਥੀਆਂ ਨਾਲ ਉਪ ਰਾਜਪਾਲ ਅਨਿਲ ਬੈਜਲ ਦੇ ਸਰਕਾਰੀ ਨਿਵਾਸ ਵਿਚ ਬੈਠੇ ਹਨ। ਭਾਜਪਾ ਵਿਧਾਇਕਾਂ ਨੇ ਕਿਹਾ ਕਿ ਉਹ ਉਦੋਂ ਤਕ ਉਥੋਂ ਨਹੀਂ ਉੱਠਣਗੇ ਜਦੋਂ ਤਕ ਦਿੱਲੀ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਹੀ ਸਪਲਾਈ ਨਹੀਂ ਕੀਤੀ ਜਾਂਦੀ।
Manish Sisodiaਸੱਚ ਤਾਂ ਇਹ ਹੈ ਕਿ ਕਿਸੇ ਨੂੰ ਵੀ ਦਿੱਲੀ ਵਾਸੀਆਂ ਦੀ ਫ਼ਿਕਰ ਨਹੀਂ ਸਗੋਂ ਸਾਰੇ ਹੀ ਅਪਣੀਆਂ ਅਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਅੱਜ ਦਿੱਲੀ ਵਾਸੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਪਰ ਦੋਵੇਂ ਜ਼ਿੰਮੇਵਾਰ ਪਾਰਟੀਆਂ ਅਪਣੀ ਹਉਮੈ ਲਈ ਧਰਨੋ ਧਰਨੀ ਹੋ ਰਹੀਆਂ ਹਨ।