
“ਜਿਸ ਨੇ ਵੀ ਦਰਬਾਰ ਸਾਹਿਬ ਵੱਲ ਬੁਰੀ ਨਿਗਾਹ ਨਾਲ ਦੇਖਿਆ, ਸਿੱਖਾਂ ਨੇ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ”
ਅੰਮ੍ਰਿਤਸਰ: ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਇਸ ਤੋਂ ਪਹਿਲਾਂ ਵੀ ਕਿਸੇ ਨੇ ਸਰੋਵਰ ਸਾਹਿਬ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਅੱਜ ਇਕ ਪਾਪੀ ਵਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ।
Giani Harpreet Singh
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਦਿਲ ਹੈ ਅਤੇ ਜੇ ਕੋਈ ਸਿੱਖਾਂ ਦੇ ਦਿਲ ਉੱਤੇ ਪੈਰ ਰੱਖ ਕੇ ਆਸ ਰੱਖੇ ਕਿ ਮੈਂ ਜ਼ਿੰਦਗੀ ਜਿਊਂ ਲਵਾਂਗਾ ਤਾਂ ਇਹ ਉਸ ਦੀ ਗਲਤਫਹਿਮੀ ਹੈ। ਉਹਨਾਂ ਕਿਹਾ ਕਿ ਇਸ ਅਸਥਾਨ ਉੱਤੇ ਵੱਡੇ-ਵੱਡੇ ਪਾਪੀ ਚੜ੍ਹ ਕੇ ਆਏ ਪਰ ਸਿੱਖਾਂ ਨੇ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕੀਤਾ।
Darbar Sahib
ਉਹਨਾਂ ਕਿਹਾ ਕਿ ਜੇਕਰ ਕੋਈ ਨਿਮਰਤਾ ਨਾਲ ਸੀਸ ਝੁਕਾ ਕੇ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦਾ ਹੈ ਤਾਂ ਉਹਨਾਂ ਦੀਆਂ ਅਰਦਾਸਾਂ ਨੂੰ ਫਲ ਜ਼ਰੂਰ ਲੱਗਦੇ ਨੇ ਪਰ ਜਦੋਂ ਵੀ ਕਿਸੇ ਨੇ ਇਸ ਅਸਥਾਨ ਵੱਲ ਕੈਰੀ ਨਿਗਾਹ ਨਾਲ ਦੇਖਿਆ ਤਾਂ ਸਿੱਖਾਂ ਨੇ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਅਤੇ ਅੱਗੇ ਵੀ ਦਿੰਦੇ ਰਹਿਣਗੇ। ਉਹਨਾਂ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਇਹ ਚੋਣਾਂ ਦਾ ਦੌਰ ਹੈ ਅਤੇ ਇਸ ਦੌਰ ਵਿਚ ਅਜਿਹੀਆਂ ਘਟੀਆ ਹਰਕਤਾਂ ਕਰਵਾਈਆਂ ਜਾ ਰਹੀਆਂ ਹਨ।
Giani Harpreet Singh
ਉਹਨਾਂ ਕਿਹਾ ਕਿ ਸਿੱਖਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ, ਇਸ ਨੂੰ ਕਿਸੇ ਵੀ ਕਿਸਮ ’ਤੇ ਬਰਦਾਸ਼ਤ ਨਹੀਂ ਕਰਾਂਗੇ। ਗਿਆ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਕੇਸ ਹੋਰ ਥਾਂ ਵੀ ਅਜਿਹੇ ਦੋਸ਼ੀ ਦਾ ਸੋਧਿਆ ਲਾਇਆ ਜਾਂਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਜਾਂ ਸਰਕਾਰ ਹੋਵੇਗੀ ਜਾਂ ਫਿਰ ਉਹ ਦੋਸ਼ੀ ਖੁਦ ਹੋਵੇਗਾ। ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੀਆਂ ਘਿਨੌਣੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਬੇਨਕਾਬ ਕੀਤਾ ਜਾਵੇ।