ਸ਼੍ਰੋਮਣੀ ਕਮੇਟੀ ਨੇ ਫੂਲਕਾ ਦੇ ਸਨਮਾਨ ਤੋਂ ਵੱਟਿਆ ਪਾਸਾ
Published : Jan 19, 2019, 3:40 pm IST
Updated : Jan 19, 2019, 5:53 pm IST
SHARE ARTICLE
Shiromani committee
Shiromani committee

1984 ਸਿੱਖ ਨਸ਼ਲਕੁਸੀ ਦੇ ਮਾਮਲਿਆਂ ਵਿਚ 34 ਸਾਲ ਤਕ ਪੀੜਤਾਂ ਦੇ ਕੇਸ ਲੜ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ...

ਅੰਮ੍ਰਿਤਸਰ : 1984 ਸਿੱਖ ਨਸ਼ਲਕੁਸੀ ਦੇ ਮਾਮਲਿਆਂ ਵਿਚ 34 ਸਾਲ ਤਕ ਪੀੜਤਾਂ ਦੇ ਕੇਸ ਲੜ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਦੇ ਵਿਸ਼ੇਸ਼ ਸਨਮਾਨ ਸਬੰਧੀ ਐਲਾਨ ਕੀਤੇ ਜਾਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਹੁਣ ਅਪਣੀ ਜ਼ੁਬਾਨ ਤੋਂ ਫਿਰਦੀ ਹੋਈ ਨਜ਼ਰ ਆ ਰਹੀ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ਵਲੋਂ 84 ਕੇਸਾਂ ਨਾਲ ਜੁੜੇ ਜਿਨ੍ਹਾਂ ਲੋਕਾਂ ਦਾ 22 ਜਨਵਰੀ ਨੂੰ ਸਨਮਾਨ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਉਸ ਸੂਚੀ ਵਿਚੋਂ ਫੂਲਕਾ ਦਾ ਨਾਮ ਗ਼ਾਇਬ ਕਰ ਦਿਤਾ ਹੈ। 

SGPCSGPC

ਦਰਅਸਲ ਸ਼੍ਰੋਮਣੀ ਕਮੇਟੀ ਅਜਿਹਾ ਇਸ ਲਈ ਕਰ ਰਹੀ ਹੈ ਕਿਉਂਕਿ ਫੂਲਕਾ ਨੇ ਸ਼ਰ੍ਹੇਆਮ ਐਲਾਨ ਕੀਤਾ ਹੈ ਕਿ ਉਹ ਐਸਜੀਪੀਸੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਮੁਕਤ ਕਰਵਾ ਕੇ ਰਹਿਣਗੇ। ਇਸ ਦੇ ਲਈ ਉਨ੍ਹਾਂ ਨੇ ਸਿੱਖ ਸੇਵਕ ਸੰਗਠਨ ਬਣਾਉਣ ਦਾ ਵੀ ਐਲਾਨ ਕੀਤਾ ਹੈ। ਫੂਲਕਾ ਦੇ ਇਸ ਕਦਮ ਨਾਲ ਸ਼੍ਰੋਮਣੀ ਕਮੇਟੀ ਕਾਫ਼ੀ ਤੜਫੀ ਹੋਈ ਦਿਖਾਈ ਦੇ ਰਹੀ ਹੈ। ਇਹੋ ਕਾਰਨ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਉਸ ਫੂਲਕਾ ਨੂੰ ਬੌਖਲਾਇਆ ਹੋਇਆ ਬੰਦਾ ਕਰਾਰ ਦੇ ਦਿਤਾ ਸੀ। ਜਿਸ ਫੂਲਕਾ ਨੂੰ ਉਨ੍ਹਾਂ 26 ਦਸੰਬਰ ਵਾਲੇ ਦਿਨ ਸਨਮਾਨਿਤ ਕਰਨ ਦਾ ਐਲਾਨ ਕੀਤਾ ਸੀ।

SGPC Meeting SGPC 

ਪਰ ਬਾਅਦ ਵਿਚ ਇਸ ਦੀ ਤਰੀਕ ਅੱਗੇ ਵਧਾ ਕੇ 22 ਜਨਵਰੀ ਕਰ ਦਿਤੀ ਗਈ। ਇਸ ਮਾਮਲੇ 'ਚ ਐਡਵੋਕੇਟ ਦਾ ਫੂਲਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 22 ਜਨਵਰੀ ਨੂੰ ਕੀਤੇ ਜਾ ਰਹੇ ਸਨਮਾਨ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਇਸ ਸਬੰਧੀ ਉਨ੍ਹਾਂ ਨੂੰ ਕੋਈ ਸੱਦਾ ਪੱਤਰ ਮਿਲਿਆ ਹੈ, ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਇਸ ਮਾਮਲੇ ਵਿਚ ਹੋਈ ਜਿੱਤ ਉਨ੍ਹਾਂ ਦੀ ਨਿੱਜੀ ਜਿੱਤ ਨਹੀਂ ਹੈ ਸਗੋਂ ਪੂਰੀ ਸਿੱਖ ਕੌਮ ਦੀ ਜਿੱਤ ਹੈ। ਜੇਕਰ ਕੋਈ ਇਸ ਜਿੱਤ ਦੀ ਖ਼ੁਸ਼ੀ ਮਨਾਉਂਦਾ ਹੈ ਅਤੇ ਉਨ੍ਹਾਂ ਨੂੰ ਸੱਦਾ ਦਿੰਦਾ ਹੈ ਤਾਂ ਉਹ ਜ਼ਰੂਰ ਪੁੱਜਣਗੇ।

H. S. PhoolkaH. S. Phoolka

ਉਧਰ ਸ਼੍ਰੋਮਣੀ ਕਮੇਟੀ ਦੇ ਇਕ ਬੁਲਾਰੇ ਨੇ ਆਖਿਆ ਕਿ 22 ਜਨਵਰੀ ਨੂੰ ਸਿਰਫ਼ ਸਿੱਖ ਕਤਲੇਆਮ ਮਾਮਲੇ ਦੇ ਗਵਾਹਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਜਦਕਿ ਵਕੀਲਾਂ ਨੂੰ ਬਾਅਦ ਵਿਚ ਸਨਮਾਨਤ ਕੀਤਾ ਜਾਵੇਗਾ। ਹਾਲਾਂਕਿ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਸਿੱਖ ਵਕੀਲ ਫੂਲਕਾ ਸਮੇਤ ਗਵਾਹਾਂ ਨੂੰ ਸਨਮਾਨਤ ਕਰਨ ਦਾ ਐਲਾਨ ਕੀਤਾ ਸੀ। ਖ਼ੈਰ, ਸ਼੍ਰੋਮਣੀ ਕਮੇਟੀ ਨੂੰ ਸਾਰਿਆਂ ਦਾ ਇਕੱਠਿਆਂ ਸਨਮਾਨ ਕੀਤੇ ਜਾਣ ਵਿਚ ਕੀ ਪਰੇਸ਼ਾਨੀ ਹੈ।

H.S. PhoolkaH.S. Phoolka

ਇਸ ਬਾਰੇ ਅਜੇ ਸ਼੍ਰੋਮਣੀ ਕਮੇਟੀ ਨੇ ਕੁੱਝ ਸਪੱਸ਼ਟ ਨਹੀਂ ਕੀਤਾ ਹੈ। ਉਂਝ ਇਹ ਪਰੇਸ਼ਾਨੀ ਮਹਿਜ਼ ਫੂਲਕਾ ਨੂੰ ਲੈ ਕੇ ਹੀ ਜਾਪਦੀ ਹੈ, ਪਰ ਭਵਿੱਖ ਵਿਚ ਸ਼੍ਰੋਮਣੀ ਕਮੇਟੀ ਵਲੋਂ ਫੂਲਕਾ ਦਾ ਸਨਮਾਨ ਕੀਤਾ ਜਾਵੇਗਾ ਜਾਂ ਨਹੀਂ। ਇਸ ਬਾਰੇ ਫਿਲਹਾਲ ਕੁੱਝ ਨਹੀਂ ਕਿਹਾ ਜਾ ਸਕਦਾ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement