
ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫੇਅਰ ਐਸ਼ੋਸੀਏਸ਼ਨ (ਰਜਿ.) ਦੀ ਅੱਜ ਹੋਈ ਮੀਟਿੰਗ ਵਿਚ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਕਿਹਾ ਕਿ ਕਾਂਗਰਸ...
ਧਾਰੀਵਾਲ, ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫੇਅਰ ਐਸ਼ੋਸੀਏਸ਼ਨ (ਰਜਿ.) ਦੀ ਅੱਜ ਹੋਈ ਮੀਟਿੰਗ ਵਿਚ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਕਿਹਾ ਕਿ ਕਾਂਗਰਸ, ਭਾਜਪਾ ਜਾਂ ਅਕਾਲੀ ਦਲ ਵਿਚ ਸ਼ਾਮਅ ਸਿੱਖਾਂ ਨੂੰ ਸਿੱਖ ਕੌਮ ਪ੍ਰਤੀ ਹਮਦਰਦੀ ਹੁੰਦੀ ਤਾਂ 34 ਸਾਲ ਪਹਿਲਾਂ ਅਕਾਲ ਤਖ਼ਤ 'ਤੇ ਹਮਲਾ ਕਰਨ ਵਾਲਿਆਂ ਨੂੰ ਉਜਾਗਰ ਕਰ ਕੇ ਸਿੱਖ ਕੌਮ ਨੂੰ ਇਨਸਾਫ਼ ਮਿਲ ਸਕਦਾ ਸੀ ।
ਬਲਦੇਵ ਸਿੰਘ ਗੁਰਦਾਸਪੁਰ ਦੀ ਪ੍ਰਧਾਨ ਹੇਠ ਮੁੱਖ ਦਫ਼ਤਰ ਨਜ਼ਦੀਕ ਗੁਰਦਵਾਰਾ ਬੁਰਜ ਸਾਹਿਬ ਪਿੰਡ ਆਹਿਮਦਾਬਾਦ ਧਾਰੀਵਾਲ ਵਿਖੇ ਹੋਈ ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ, ਖ਼ਜ਼ਾਨਚੀ ਸੁਖਦੇਵ ਸਿੰਘ ਘੁੰਮਣ ਆਦਿ ਸ਼ਾਮਲ ਹੋਏ। ਜਿਲ੍ਹਾ ਗੁਰਦਾਸਪੁਰ ਪ੍ਰਧਾਨ ਸਵਿੰਦਰ ਸਿੰਘ ਅਤੇ ਜਿਲ੍ਹਾ ਅੰਮ੍ਰਿਤਸਰ ਪ੍ਰਧਾਨ ਗੁਲਜ਼ਾਰ ਸਿੰਘ ਆਦਿ ਸ਼ਾਮਲ ਹੋਏ।
ਆਗੂਆਂ ਨੇ ਕਿਹਾ ਕਿ ਸਿਆਸਤਦਾਨ ਅਤੇ ਅਫ਼ਸਰਸਾਹੀ ਸਿੱਖਾਂ ਦੇ ਮਸਲਿਆਂ ਤੋਂ ਅਨਜਾਣ ਹਨ ਜਾਂ ਟਿਕਟਾਂ ਅਤੇ ਕੁਰਸੀਆਂ ਲਈ ਅਵੇਸਲਾਪਨ ਵਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਲਈ ਧਰਮੀ ਫ਼ੌਜੀਆਂ ਨੇ ਬੈਰਕਾਂ ਛੱਡ ਕੇ ਧਰਮ ਦੀ ਰਾਖੀ ਦਾ ਰਾਹ ਅਖ਼ਤਿਆਰ ਕੀਤਾ ਜਦਕਿ ਹੁਣ ਸਿੱਖ ਕੌਮ ਹੀ ਸਿੱਖ ਕੌਮ ਨੂੰ ਮਾਰੂ ਨੀਤੀਆਂ ਅਪਣਾਈ ਬੈਠੇ ਹਨ ।