ਸਿੱਖ ਸ਼ਰਧਾਲੂ ਦੀ ਅਨੋਖੀ ਸੇਵਾ, ਤਖਤ ਸ੍ਰੀ ਪਟਨਾ ਸਾਹਿਬ ਵਿਖੇ ਭੇਂਟ ਕੀਤੀ ਬੇਸ਼ਕੀਮਤੀ ਕਲਗੀ
Published : Sep 20, 2020, 3:01 pm IST
Updated : Sep 20, 2020, 3:08 pm IST
SHARE ARTICLE
Sikh offered diamond studded kalgi at takht Sri Patna Sahib
Sikh offered diamond studded kalgi at takht Sri Patna Sahib

ਕਲਗੀ ਵਿਚ ਜੜਿਆ ਹੋਇਆ ਹੈ 3 ਕਿਲੋ ਸੋਨਾ ਅਤੇ ਬੇਸ਼ਕੀਮਤੀ ਹੀਰੇ

ਪਟਨਾ ਸਾਹਿਬ: ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਇਕ ਸਿੱਖ ਸ਼ਰਧਾਲੂ ਵੱਲੋਂ ਸੇਵਾ ਵਜੋਂ ਇਕ ਕਰੋੜ 29 ਲੱਖ ਦੀ ਲਾਗਤ ਨਾਲ ਤਿਆਰ ਹੋਈ ਕਲਗੀ ਭੇਂਟ ਕੀਤੀ ਗਈ ਹੈ। ਇਹ ਕਲਗੀ ਡਾ ਗੁਰਵਿੰਦਰ ਸਿੰਘ ਸਮਰਾ ਸਪੁੱਤਰ ਸ. ਗੁਰਦੀਪ ਸਿੰਘ ਸਮਰਾ ਵਾਸੀ ਕਰਤਾਰਪੁਰ ਵੱਲੋਂ ਭੇਂਟ ਕੀਤੀ ਗਈ।

Takht Sri Patna SahibTakht Sri Patna Sahib

ਇਸ ਸੁੰਦਰ ਕਲਗੀ ਨੂੰ ਜਲੰਧਰ ਦੇ ਕਾਰੀਗਰ ਨੇ 6 ਮਹੀਨਿਆਂ ਦੀ ਮਿਹਤਨ ਤੋਂ ਬਾਅਦ ਤਿਆਰ ਕੀਤਾ ਹੈ। ਇਸ ਕਲਗੀ ਵਿਚ 3 ਕਿਲੋ ਸੋਨਾ ਅਤੇ ਬੇਸ਼ਕੀਮਤੀ ਹੀਰੇ ਜੜੇ ਹੋਏ ਹਨ। ਕਲਗੀ ਭੇਂਟ ਕਰਨ ਮੋਕੇ ਗੁਰਵਿੰਦਰ ਸਿੰਘ ਸਮਰਾ ਅਪਣੇ ਪਰਿਵਾਰ ਸਮੇਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਖੇ ਨਤਮਸਤਕ ਹੋਏ।   

Sikh offered diamond studded kalgi at takht Sri Patna SahibSikh offered diamond studded kalgi at takht Sri Patna Sahib

ਡਾ. ਗੁਰਵਿੰਦਰ ਸਿੰਘ ਸਮਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਗੁਰੂ ਮਹਾਰਾਜ ਜੀ ਨੇ ਉਹਨਾਂ ਕੋਲ ਅਜਿਹੀ ਸੇਵਾ ਲੈ ਕੇ ਉਹਨਾਂ ਦਾ ਜੀਵਨ ਸਫਲ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਇੱਛਾ ਹੈ ਕਿ ਉਹ ਬਾਕੀ ਤਖ਼ਤ ਸਾਹਿਬਾਨਾਂ 'ਤੇ ਵੀ ਅਜਿਹੀਆਂ ਹੀ ਕਲਗੀਆਂ ਬਣਾ ਕੇ ਭੇਟ ਕਰ ਸਕਣ।

Sikh offered diamond studded kalgi at takht Sri Patna SahibSikh offered diamond studded kalgi at takht Sri Patna Sahib

ਕਲਗੀ ਭੇਂਟ ਕਰਨ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਡਾ. ਗੁਰਵਿੰਦਰ ਸਿੰਘ ਸਮਰਾ ਅਤੇ ਉਹਨਾਂ ਦੇ ਪਰਿਵਾਰ ਨੂੰ ਸਿਰੋਪਾ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement