Panthak News: ਪੰਥ ਪ੍ਰਸਤ ਸ਼ਕਤੀਆਂ ਨੂੰ ਮੌਜੂਦਾ ਹਾਲਤਾਂ ’ਚ ਇਕਜੁੱਟ ਹੋਣ ਦੀ ਲੋੜ : ਰਵੀਇੰਦਰ ਸਿੰਘ
Published : Nov 20, 2023, 6:50 am IST
Updated : Nov 20, 2023, 7:52 am IST
SHARE ARTICLE
Ravi Inder Singh
Ravi Inder Singh

ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੇ ਮੁਕੱਦਸ ਸਥਾਨ ਸਿੱਖ ਸੰਸਥਾਵਾਂ ਦੇ ਪੰਥਕ ਮਸਲੇ ਅਣਸੁਲਝੇ ਪਏ ਹਨ

Panthak News : ਅਕਾਲੀ ਦਲ 1920 ਦੇ ਪ੍ਰਧਾਨ ਤੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਹਾਲਤਾਂ ’ਚ ਆਪਸੀ ਇਤਫ਼ਾਕ ਦੀ ਲੋੜ ਹੈ।  ਇਥੇ ਜਾਰੀ ਬਿਆਨ ’ਚ ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੇ ਮੁਕੱਦਸ ਸਥਾਨ ਸਿੱਖ ਸੰਸਥਾਵਾਂ ਦੇ ਪੰਥਕ ਮਸਲੇ ਅਣਸੁਲਝੇ ਪਏ ਹਨ ਤੇ ਪੰਥ ਦੇ ਵਿਰੋਧੀ,ਸਿੱਖੀ ਸਿਧਾਂਤਾਂ ਨੂੰ ਬੜੀ ਬੁਰੀ ਤਰਾਂ ਢਾਹ ਲਾ ਰਹੇ ਹਨ ।

ਰਵੀਇੰਦਰ ਸਿੰਘ ਨੇ ਅਤੀਤ ਦੀਆਂ ਉਦਾਹਰਨਾਂ ਦਿੰਦਿਆਂ ਕਿਹਾ ਕਿ ਜਦ  ਵੀ ਸਿੱਖ ਕੌਮ ਤੇ ਭੀੜ ਬਣੀ ਹੈ ,ਪੰਥ ਪ੍ਰਸਤ ਸ਼ਕਤੀਆਂ ਹੀ ਅੱਗੇ ਆਈਆਂ ਹਨ ਤੇ ਗੁਰੂ ਦੇ ਆਸਰੇ ਨਾਲ ਉਨ੍ਹਾ ਦਾ ਸਫਾਇਆ ਕੀਤਾ ਗਿਆ ਹੈ। ਇਸ ਵੇਲੇ ਪੰਥ ਖਤਰੇ ’ਚ ਹੈ,ਸਿੱਖੀ ਦੇ ਬੁਰਕੇ ਹੇਠ ਮੁੱਠੀ ਭਰ ਲੋਕ ਸਾਡੇ ਫਲਸਫੇ ਨੂੰ ਤੋੜ ਮਰੋੜ ਰਹੇ ਹਨ ਤੇ ਜੇਕਰ ਇਨ੍ਹਾ ਵਿਰੁਧ ਆਵਾਜ਼ ਬੁਲੰਦ ਨਾ ਕੀਤੀ ਤਾਂ ਬੜੀ ਦੇਰ ਹੋ ਜਾਵੇਗੀ।

ਇਸ ਮੌਕੇ ਅਕਾਲੀ ਦਲ 1920 ਦੇ ਸਕੱਤਰ ਜਨਰਲ ਭਰਪੂਰ ਸਿੰਘ ਧਾਂਦਰਾ ਨੇ ਵੀ ਅਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕੌਮ ਨੇ ਹਮੇਸ਼ਾ ਹੀ ਪੰਥ ਦਾ ਸਾਥ ਦਿਤਾ ਹੈ ਤੇ ਸਿੱਖੀ ਨੂੰ ਢਾਹ ਲਾਉਣ ਵਾਲਿਆਂ ਨੂੰ ਭਾਂਜ ਦਿਤੀ ਹੈ, ਭਰਪੂਰ ਸਿੰਘ ਧਾਂਧਰਾ ਨੇ ਬੋਲਦਿਆਂ ਕਿਹਾ ਕਿ ਸਿੱਖ ਸੰਗਤਾਂ ਤੇ ਮੌਜੂਦਾ ਸਮੇਂ ਮਾਯੂਸੀ ਵਿਚ ਹਨ ਉਹ ਕਿਸੇ ਅਤੇ ਪੰਥ ਪ੍ਰਸਤੇ ਦੀ ਉਡੀਕ ਵਿਚ ਹਨ ਤਾਂ ਜੋ ਪੰਥ ਦੋਖੀਆਂ ਨੂੰ ਭਾਂਜ ਦਿਤੀ ਜਾ ਸਕੇ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement