Panthak News: ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਿੱਲਰਾਂ ’ਤੇ ਸਿਮਰਨੇ ਉਕਰਨੇ ਗੁਰਮਤਿ ਸਿਧਾਂਤਾਂ ਦੀ ਘੋਰ ਉਲੰਘਣਾ : ਜਾਚਕ
Published : Nov 21, 2023, 6:35 am IST
Updated : Nov 21, 2023, 8:33 am IST
SHARE ARTICLE
Sri darbar sahib pillars
Sri darbar sahib pillars

ਸ਼੍ਰੋਮਣੀ ਕਮੇਟੀ ਬਿਪਰਵਾਦੀ ਸਿਧਾਂਤਾਂ ਦੇ ਚਿੱਤਰ ਬਣਾਉਣ ਲਈ ਯਤਨਸ਼ੀਲ

Panthak News: ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਮੁੱਖ ਪ੍ਰਬੰਧਕ ਡਾ. ਵਿਜੈ ਸਤਿਬੀਰ ਸਿੰਘ ਦਾ ਬਿਆਨ ਹੈ ਕਿ “ਗੁਰੂਘਰ ਦੀਆਂ ਇਮਾਰਤਾਂ ਦਾ ਸਬੰਧ ਸਿੱਖ ਕੌਮ ਵਿਚਲੀ ਰੂਹਾਨੀਅਤ, ਕੌਮ ਦੇ ਇਤਿਹਾਸ ਅਤੇ ਸਭਿਆਚਾਰ ਪੱਖੋਂ ਵੱਡਾ ਮਹੱਤਵ ਹੁੰਦਾ ਹੈ।’’ ਸਾਰੇ ਮੰਨਦੇ ਹਨ ਕਿ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਸਾਂਝੀਵਾਲਤਾ ਵਾਲੇ ਕੱੁਝ ਪ੍ਰਮੁੱਖ ਗੁਰਮਤਿ ਸਿਧਾਂਤਾਂ ਦੀ ਮੂੰਹ ਬੋਲਦੀ ਤਸਵੀਰ ਹੈ ਪਰ ਬਹੁਤ ਹੀ ਦੁਖਦਾਈ ਪੱਖ ਹੈ ਕਿ ਪਹਿਲਾਂ ਮਹੰਤ-ਕਾਲ ਮੌਕੇ ਸ੍ਰੀ ਦਰਬਾਰ ਸਾਹਿਬ ਦੀਆਂ ਦੀਵਾਰਾਂ ਅਤੇ ਛੱਤ ਦੇ ਅੰਦਰਲੇ ਪਾਸੇ ਦੇਵੀ-ਦੇਵਤਿਆਂ ਅਤੇ ਅਵਤਾਰਾਂ ਦੇ ਚਿੱਤਰ ਬਣਵਾ ਕੇ ਸਿੱਖੀ ਅੰਦਰ ਬਿਪਰਵਾਦ ਦਾ ਪ੍ਰਵੇਸ਼ ਕਰਵਾਇਆ ਗਿਆ ਅਤੇ ਹੁਣ ਸ਼੍ਰੋਮਣੀ ਕਮੇਟੀ ਦੀ ਕਾਬਜ਼ ਧਿਰ ਵੋਟ-ਨੀਤੀ ਤਹਿਤ ਬਿਪਰਵਾਦੀ ਡੇਰੇਦਾਰਾਂ ਰਾਹੀਂ ਮਹੰਤ-ਕਾਲ ਵਾਲੀਆਂ ਕਾਰਵਾਈਆਂ ਨੂੰ ਪੱਕੇ ਤੌਰ ’ਤੇ ਸਰੰਜਾਮ ਦੇ ਰਹੀ ਹੈ।

ਅਜੇ ਮੋਗੇ ਦੇ ਗਊਸ਼ਾਲਾ ਵਾਲੇ ਮਹੰਤ ਪਰਦੀਪ ਵਾਲੀ ਕਾਰਵਾਈ ਦੀ ਚਰਚਾ ਮੱਠੀ ਨਹੀਂ ਸੀ ਪਈ ਕਿ ਹੁਣ ਸੀਂਧੜੇ ਵਾਲੇ ਡੇਰੇਦਾਰ ਸਰਬਜੀਤ ਸਿੰਘ ਵਲੋਂ ਸ਼੍ਰੀ ਦਰਬਾਰ ਸਾਹਿਬ ਤੋਂ ਦਰਸ਼ਨੀ ਡਿਉਢੀ ਦੇ ਦਰਮਿਆਨ ਸ਼ਾਮਿਆਨੇ ਹੇਠ ਬਣਵਾਏ ਪਿੱਤਲ ਦੇ ਪਿੱਲਰਾਂ (ਥੰਮਾਂ) ’ਤੇ ਸਿਮਰਨੇ (ਮਾਲਾ) ਉਕਰੇ ਗਏ ਹਨ, ਜਿਨ੍ਹਾਂ ਤੋਂ ਸਿੱਖ ਸੰਗਤਾਂ ਨੂੰ ਮਾਲਾ ਰਾਹੀਂ ਨਾਮ-ਜਪਣ ਦੀ ਪ੍ਰੇਰਨਾ ਮਿਲੇਗੀ, ਜੋ ਗੁਰਬਾਣੀ ਤੋਂ ਪ੍ਰਗਟ ਹੁੰਦੇ ਗੁਰਮਤਿ ਸਿਧਾਂਤਾਂ ਦੀ ਘੋਰ ਉਲੰਘਣਾ ਹੈ। ਇਹ ਵਿਚਾਰ ਹਨ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਅਤੇ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਅਪਣੇ ਈ-ਮੇਲ ਪ੍ਰੈਸ ਨੋਟ ਰਾਹੀਂ ਅਦਾਰਾ ‘ਰੋਜ਼ਾਨਾ ਸਪੋਕਸਮੈਨ’ ਨਾਲ ਸਾਂਝੇ ਕੀਤੇ।

ਉਨ੍ਹਾਂ ਅਪਣੇ ਉਪਰੋਕਤ ਬਿਆਨ ਦੀ ਸਪੱਸ਼ਟਤਾ ਪੱਖੋਂ “ਸੁਕਿ੍ਰਤੁ ਕਰਣੀ ਸਾਰੁ ਜਪਮਾਲੀ॥ ਹਿਰਦੈ ਫੇਰਿ ਚਲੈ ਤੁਧ ਨਾਲੀ॥’’ (ਪੰ. 1134) ਗੁਰਵਾਕ ਦੇ ਚਾਨਣ ’ਚ ਦਸਿਆ ਕਿ ਸਤਿਗੁਰੂ ਜੀ ਨੇ ਮਨੁੱਖ ਦੇ ਸ਼੍ਰੇਸ਼ਟ ਅਚਾਰ-ਵਿਹਾਰ ਨੂੰ ਹੀ ਸੱਭ ਤੋਂ ਵਧੀਆ ਮਾਲਾ ਦਸਿਆ ਹੈ, ਜੋ ਹੱਥਾਂ ਦੀ ਥਾਂ ਹਿਰਦੇ ਵਿਚ ਫਿਰਦੀ ਹੈ। ਭਗਤ ਕਬੀਰ ਸਾਹਿਬ ਜੀ ਦੇ ਸ਼ਬਦਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ: “ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ॥’’ ਭਾਵ ਐ ਮਨੁੱਖ! ਬ੍ਰਾਹਮਣਾਂ ਵਾਂਗ ਤੁਲਸੀ ਤੇ ਰੁੱਦ੍ਰਾਖ ਆਦਿਕ ਲਕੜੀ ਦੀ ਮਾਲਾ ਹੱਥ ’ਚ ਲੈ ਕੇ ਲੋਕਾਂ ਨੂੰ ਕੀ ਵਿਖਾਂਦਾ ਫਿਰਦਾ ਹੈਂ ਕਿ ਤੂੰ ਨਾਮ ਜਪਦਾ ਹਾਂ ਕਿਉਂਕਿ ਸਾਰੇ ਡੇਰੇਦਾਰ ਸਿੱਖ ਜਗਤ ਨੂੰ ਗੁਮਰਾਹ ਕਰਨ ਲਈ ਹੱਥਾਂ ’ਚ ਸਿਮਰਨੇ ਫੜ ਕੇ ਨਾਮ-ਜਪਣ ਦੀ ਪ੍ਰਦਰਸ਼ਨੀ ਕਰਦੇ ਹਨ। ਆਪਣੇ ਚੇਲੇ ਬਣਾਉਣ ਲਈ ਉਹ ਮਾਲਾ ਤੇ ਛੋਟੇ ਸਿਮਰਨੇ ਵੰਡਦੇ ਹਨ। ਇਸ ਲਈ ਹੁਣ ਉਹ ਸ੍ਰੀ ਦਰਬਾਰ ਸਾਹਿਬ ਦੇ ਥੰਮਲਿਆਂ ਦੁਆਰਾ ਸਿੱਖ ਸੰਗਤਾਂ ਨੂੰ ਅਜਿਹੀ ਪ੍ਰੇਰਨਾ ਕਰਨ ਦਾ ਯਤਨ ਕਰ ਰਹੇ ਹਨ, ਤਾਕਿ ਉਨ੍ਹਾਂ ਦੀ ਕਰਤੂਤ ’ਤੇ ਰੂਹਾਨੀਅਤ ਦਾ ਪਰਦਾ ਪੈ ਸਕੇ।

ਉਨ੍ਹਾਂ ਅਪਣੇ ਬਿਆਨ ਨੂੰ ਸੰਕੋਚਦਿਆਂ ਆਖਿਆ ਕਿ ਪੰਜਾਬੀ ਦਾ ਇਕ ਮੁਹਾਵਰਾ ਹੈ’ ਉਹ ਫਿਰੇ ਨੱਥ ਘੜਾਉਣ ਲਈ ਤੇ ਉਹ ਫਿਰੇ ਨੱਕ ਵਢਾਉਣ ਲਈ। ਜਾਗਰੂਕ ਸਿੱਖ ਭਾਈਚਾਰਾ ਤਾਂ ਉਡੀਕ ਰਿਹਾ ਹੈ ਕਿ ਕਦੋਂ ਮੌਕਾ ਮਿਲੇ ਤੇ ਜਿਵੇਂ ਸ੍ਰੀ ਦਰਬਾਰ ਸਾਹਿਬ ਦੇ ਬਾਹਰੋਂ ਮੂਰਤੀਆਂ ਚੁਕਵਾਈਆਂ ਸਨ, ਤਿਵੇਂ ਹੀ ਅੰਦਰੋਂ ਵੀ ਦੇਵੀ ਦੇਵਤਿਆਂ ਦੇ ਚਿੱਤਰ ਮਿਟਾਏ ਜਾ ਸਕਣ ਪਰ ਉੁਥੋਂ ਦੀ ਕਾਬਜ਼ ਧਿਰ ਹੁਣ ਪਿੱਤਲ ਦੇ ਪਿੱਲਰਾਂ ਉੱਤੇ ਪੱਕੇ ਤੌਰ ’ਤੇ ਬਿਪਰਵਾਦੀ ਸਿਧਾਂਤਾਂ ਦੇ ਚਿੱਤਰ ਬਣਵਾ ਕੇ ਉਨ੍ਹਾਂ ਨੂੰ ਗੁਰਮਤਿ ਅਨਸਾਰੀ ਦਰਸਾਉਣ ਲਈ ਯਤਨਸ਼ੀਲ ਹੋ ਗਈ ਹੈ। ਸਾਰੇ ਪੰਥਦਰਦੀ ਅਰਦਾਸ ਕਰੋ ਕਿ ਅਕਾਲ-ਪੁਰਖ ਅਜਿਹੇ ਪ੍ਰਬੰਧਕਾਂ ਨੂੰ ਸੁਮੱਤ ਬਖ਼ਸ਼ੇ।

(For more news apart from Jagtar Singh Jachak on darbar sahib pillars, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement