'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਜਲਦ ਕਿਉਂ ਵਿਸ਼ੇ 'ਤੇ ਸੈਮੀਨਾਰ
Published : Mar 24, 2019, 10:51 pm IST
Updated : Mar 24, 2019, 10:51 pm IST
SHARE ARTICLE
Pic-6
Pic-6

ਸਿੱਖਾਂ ਨਾਲੋਂ ਅੱਧੀ ਅਬਾਦੀ ਦੇ ਬਾਵਜੂਦ ਯਹੂਦੀ ਕੌਮ ਕਾਮਯਾਬ : ਮਿਸ਼ਨਰੀ

ਸਲਾਬਤਪੁਰਾ (ਬਠਿੰਡਾ) : ਜੇਕਰ ਸਿੱਖਾਂ ਦੀ ਗਿਣਤੀ ਨਾਲੋਂ ਅੱਧੀ ਅਬਾਦੀ ਵਾਲੀ ਯਹੂਦੀ ਕੌਮ ਦੁਨੀਆਂ ਦੇ ਕੋਨੇ-ਕੋਨੇ ਤਕ ਅਪਣਾ ਨਾਮ ਚਮਕਾਉਣ 'ਚ ਕਾਮਯਾਬ ਹੋ ਸਕਦੀ ਹੈ ਅਤੇ ਸਿੱਖ ਕੌਮ ਉਕਤ ਪ੍ਰਾਪਤੀ ਤੋਂ ਵਾਂਝੀ ਰਹਿ ਜਾਂਦੀ ਹੈ ਤਾਂ ਇਸ ਦਾ ਕਾਰਨ ਸਾਡੀ ਸੌੜੀ ਸੋਚ ਹੀ ਮੰਨੀ ਜਾ ਸਕਦੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ 'ਉੱਚਾ ਦਰ ਬਾਬੇ ਨਾਨਕ ਦਾ' ਦੇ ਮੈਂਬਰ ਸ੍ਰ. ਪ੍ਰੀਤਮ ਸਿੰਘ ਸਲਾਬਤਪੁਰਾ ਦੇ ਗ੍ਰਹਿ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪਾਏ ਖ਼ੁਸ਼ੀ ਦੇ ਭੋਗ ਮੌਕੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਏਕਸ ਕੇ ਬਾਰਕ ਜਥੇਬੰਦੀ ਦੇ ਕਨਵੀਨਰ ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਦੀ ਗਵਰਨਿੰਗ ਕੌਂਸਲ ਦੇ ਮੈਂਬਰ ਭਾਈ ਬਲਵਿੰਦਰ ਸਿੰਘ ਮਿਸ਼ਨਰੀ ਨੇ ਕੀਤਾ। 

ਉਨ੍ਹਾਂ ਅੰਕੜਿਆਂ ਸਹਿਤ ਦਲੀਲਾਂ ਦਿੰਦਿਆਂ ਦਸਿਆ ਕਿ ਇਕ ਪਾਸੇ ਧਰਮ ਦੇ ਨਾਂਅ 'ਤੇ ਵਪਾਰ ਅਤੇ ਰਾਜਨੀਤੀ ਚਲਾਉਣ ਦੀਆਂ ਸੈਂਕੜੇ ਜਾਂ ਹਜ਼ਾਰਾਂ ਮਿਸਾਲਾਂ ਦਿਤੀਆਂ ਜਾ ਸਕਦੀਆਂ ਹਨ ਕਿ ਕਿਸ ਤਰ੍ਹਾਂ ਸ਼ਾਤਰ ਦਿਮਾਗ਼ ਲੋਕ ਧਰਮ ਦੇ ਨਾਂਅ 'ਤੇ ਕਰੋੜਾਂ-ਅਰਬਾਂ ਰੁਪਿਆ ਇਕੱਠਾ ਕਰ ਰਹੇ ਹਨ, ਸਮੁੱਚੀ ਮਨੁੱਖਤਾ ਦੀ ਲੁੱਟ ਜਾਰੀ ਹੈ, ਰਾਜਨੀਤੀ ਤੋਂ ਧਰਮ ਨੂੰ ਕੁਰਬਾਨ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਕੋਈ ਬਾਬੇ ਨਾਨਕ ਦਾ ਅਨਿੰਨ ਸੇਵਕ ਸ. ਜੋਗਿੰਦਰ ਸਿੰਘ ਸਪੋਕਸਮੈਨ ਵਰਗਾ ਅਪਣਾ ਸੁੱਖ ਅਰਾਮ ਤਿਆਗ ਕੇ ਗੁਰੂ ਨਾਨਕ ਪਾਤਸ਼ਾਹ ਦਾ ਅਸਲ ਫ਼ਲਸਫ਼ਾ ਦੁਨੀਆਂ ਦੇ ਕੋਨੇ ਕੋਨੇ ਤਕ ਪਹੁੰਚਾਉਣ ਲਈ ਯਤਨਸ਼ੀਲ ਹੈ ਅਤੇ ਇਸ ਕੰਮ ਬਦਲੇ ਉਨ੍ਹਾਂ ਨੂੰ ਵਿਰੋਧੀਆਂ ਦੇ ਨਾਲ-ਨਾਲ ਆਪਣਿਆਂ ਵਲੋਂ ਵੀ ਜ਼ਲੀਲ ਕੀਤਾ ਜਾ ਰਿਹਾ ਹੈ, ਇਹ ਗੱਲਾਂ ਸੁਭਾਵਕ ਹੀ ਨਹੀਂ ਬਲਕਿ ਦੁਖਦਾਇਕ ਅਤੇ ਅਫ਼ਸੋਸਨਾਕ ਵੀ ਹਨ। ਕਿਉਂਕਿ 100 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਪ੍ਰਾਜੈਕਟ 'ਉੱਚਾ ਦਰ ਬਾਬੇ ਨਾਨਕ ਦਾ' ਇਸ ਦੇ ਮੈਂਬਰਾਂ ਹਵਾਲੇ ਕਰ ਦੇਣ, ਇਸ ਦੀ ਸਾਰੀ ਕਮਾਈ ਗ਼ਰੀਬਾਂ ਤੇ ਲੋੜਵੰਦਾਂ ਲਈ ਰਾਖਵੀਂ ਕਰਨ ਵਰਗੀ ਇਕ ਵੀ ਅਜਿਹੀ ਮਿਸਾਲ ਦੁਨੀਆਂ ਭਰ 'ਚ ਹੋਰ ਕਿਸੇ ਪਾਸਿਉਂ ਨਹੀਂ ਮਿਲ ਸਕਦੀ। 

ਉਨ੍ਹਾਂ ਦਸਿਆ ਕਿ ਉਸ ਦੇ ਪਰਵਾਰ ਦੇ ਸਾਰੇ ਮੈਂਬਰ ਗਵਰਨਿੰਗ ਕੌਂਸਲ, ਮੁੱਖ ਸਰਪ੍ਰਸਤ ਅਤੇ ਸਰਪ੍ਰਸਤ ਦੀ ਮੈਂਬਰਸ਼ਿਪ ਹਾਸਲ ਕਰ ਚੁਕੇ ਹਨ, ਜਿਨ੍ਹਾਂ 'ਚ ਉਸਦੇ ਮਾਸੂਮ ਪੋਤੇ-ਪੋਤਰੀਆਂ ਦਾ ਨਾਮ ਵੀ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਫ਼ਰੀਦਕੋਟ, ਕੋਟਕਪੂਰਾ ਅਤੇ ਬਠਿੰਡਾ ਤੋਂ ਆਈ ਟੀਮ 'ਚ ਸ਼ਾਮਲ ਸਾਰੇ ਵਿਅਕਤੀਆਂ ਦਾ ਸਮੁੱਚਾ ਪਰਵਾਰ 'ਉੱਚਾ ਦਰ.. ਦੀ' ਮੈਂਬਰਸ਼ਿਪ ਹਾਸਲ ਕਰ ਚੁਕਾ ਹੈ ਅਤੇ ਬਠਿੰਡਾ ਦੀ ਏਕਸ ਕੇ ਬਾਰਕ ਦੀ ਟੀਮ ਮਹਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ 'ਉੱਚਾ ਦਰ..' ਦੀ ਉਸਾਰੀ ਵਾਸਤੇ ਹੁਣ ਤਕ 4 ਕਰੋੜ ਰੁਪਏ ਤੋਂ ਜ਼ਿਆਦਾ ਰਕਮ ਭੇਜ ਚੁਕੀ ਹੈ। ਉਨ੍ਹਾਂ ਸ੍ਰ. ਪ੍ਰੀਤਮ ਸਿੰਘ ਤੋਂ ਇਲਾਵਾ ਸ. ਸਾਧੂ ਸਿੰਘ ਅਤੇ ਸ੍ਰ. ਰਾਮ ਸਿੰਘ ਦਾ ਜਿਕਰ ਕਰਦਿਆਂ ਦਸਿਆ ਕਿ ਸਲਾਬਤਪੁਰਾ ਦੇ ਵਸਨੀਕ ਉਕਤ ਸਪੋਕਸਮੈਨ ਪ੍ਰੇਮੀਆਂ ਨੇ ਵੀ ਅਪਣੇ ਸਮੁੱਚੇ ਪਰਵਾਰਾਂ ਸਮੇਤ 'ਉੱਚਾ ਦਰ..' ਦੀ ਮੈਂਬਰਸ਼ਿਪ ਹਾਸਲ ਕਰ ਲਈ ਹੈ ਤੇ ਹੋਰਨਾਂ ਨੂੰ ਵੀ ਬਿਨਾਂ ਦੇਰੀ ਕੀਤਿਆਂ ਮੈਂਬਰਸ਼ਿਪ ਲੈਣੀ ਚਾਹੀਦੀ ਹੈ।

Pic-7Pic-7

ਸ੍ਰ. ਪ੍ਰੀਤਮ ਸਿੰਘ ਨੇ ਅਪਣੇ ਗ੍ਰਹਿ ਵਿਖੇ ਆਉਣ 'ਤੇ ਏਕਸ ਕੇ ਬਾਰਕ ਦੀ ਟੀਮ ਨੂੰ 'ਉੱਚਾ ਦਰ..' ਦੀ ਉਸਾਰੀ ਲਈ 30 ਹਜ਼ਾਰ ਰੁਪਏ ਦੀ ਨਕਦੀ ਸੌਂਪੀ, ਜਦਕਿ ਸ੍ਰ. ਸਾਧੂ ਸਿੰਘ ਨੇ ਵੀ 1100 ਰੁਪਏ ਦਾ ਯੋਗਦਾਨ ਪਾਇਆ। ਗੁਰਿੰਦਰ ਸਿੰਘ ਕੋਟਕਪੂਰਾ ਨੇ ਮਾਸਿਕ ਸਪੋਕਸਮੈਨ ਅਤੇ ਰੋਜ਼ਾਨਾ ਸਪੋਕਸਮੈਨ ਨੂੰ ਆਈਆਂ ਮੁਸ਼ਕਲਾਂ, ਸਮੱਸਿਆਵਾਂ ਅਤੇ ਚੁਨੌਤੀਆਂ ਦਾ ਜਿਕਰ ਕਰਨ ਦੇ ਨਾਲ-ਨਾਲ ਮੌਜੂਦਾ ਹਾਲਾਤ ਦਾ ਵੀ ਬੜੀ ਬਰੀਕੀ ਨਾਲ ਵਰਨਣ ਕੀਤਾ। ਉਨ੍ਹਾਂ ਦਸਿਆ ਕਿ ਸ੍ਰ. ਜੋਗਿੰਦਰ ਸਿੰਘ ਨੂੰ ਧਰਮ ਦੇ ਠੇਕੇਦਾਰਾਂ ਨੇ ਬਿਨਾਂ ਕਸੂਰੋਂ ਜ਼ਲੀਲ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਸ. ਜੋਗਿੰਦਰ ਸਿੰਘ ਨੇ ਇਸ ਦੀ ਪ੍ਰਵਾਹ ਕੀਤੇ ਬਿਨਾਂ 'ਉੱਚਾ ਦਰ..' ਨੂੰ ਮੁਕੰਮਲ ਕਰਨ ਦਾ ਮਿਥਿਆ ਟੀਚਾ 90 ਫ਼ੀ ਸਦੀ ਤਕ ਮੁਕੰਮਲ ਕਰ ਲਿਆ ਹੈ।

ਇਸ ਮੌਕੇ ਉਪਰੋਕਤ ਤੋਂ ਇਲਾਵਾ 'ਉੱਚਾ ਦਰ ਬਾਬੇ ਨਾਨਕ ਦਾ' ਦੇ ਸੀਨੀਅਰ ਮੈਂਬਰ ਸੁਖਵਿੰਦਰ ਸਿੰਘ ਬੱਬੂ, ਬਖ਼ਸ਼ੀਸ਼ ਸਿੰਘ ਝੂੰਬਾ, ਭਾਰਦਵਾਜ ਝੁੰਬਾ, ਇੰਜੀ. ਬਲਜਿੰਦਰ ਸਿੰਘ, ਜਸਪ੍ਰੀਤ ਸਿੰਘ, ਬਲਵਿੰਦਰ ਸਿੰਘ, ਸੁਖਪਾਲ ਸਿੰਘ ਮਾਨ, ਭਜਨ ਸਿੰਘ, ਗੁਰਦੀਪ ਸਿੰਘ ਆਦਿ ਵੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement