
22,23 ਅਤੇ 24 ਮਾਰਚ ਨੂੰ ਵਿਸ਼ੇਸ਼ ਕੀਰਤਨ ਦੀਵਾਨ ਸਜਾਏ
ਔਕਲੈਂਡ : ਗੁਰਦਵਾਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੀਰੀ ਵਿਖੇ ਬੀਤੇ ਐਤਵਾਰ ਖ਼ਾਲਸਾਈ ਸ਼ਾਨੋ-ਸ਼ੌਕਤ ਦੇ ਪ੍ਰਤੀਕ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ 'ਤੇ ਤਿੰਨ ਦਿਨ 22, 23 ਅਤੇ 24 ਮਾਰਚ ਨੂੰ ਸ਼ਾਮ ਦੇ ਵਿਸ਼ੇਸ਼ ਕੀਰਤਨ ਦੀਵਾਨ ਸਜਾਏ ਗਏ।
ਸਮਾਗਮ ਦੇ ਆਖ਼ਰੀ ਦੀਵਾਨ ਉਪਰੰਤ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ ਜਿਸ ਵਿਚ 30 ਦੇ ਕਰੀਬ ਅੰਮ੍ਰਿਤ ਅਭਿਲਾਖੀਆਂ ਨੇ ਅੰਮ੍ਰਿਤ ਛਕ ਗੁਰੂ ਨਾਲ ਸਾਂਝ ਪਾਈ। ਕਕਾਰਾਂ ਦੀ ਸੇਵਾ ਗੁਰਦਵਾਰਾ ਸਾਹਿਬ ਵਲੋਂ ਕੀਤੀ ਗਈ। ਅੰਮ੍ਰਿਤ ਛਕਣ ਵਾਲਿਆਂ ਵਿਚ 5 ਸਾਲ ਤੋਂ ਲੈ ਕੇ 60 ਸਾਲ ਤਕ ਦੇ ਪ੍ਰਾਣੀ ਸ਼ਾਮਲ ਸਨ। ਗਿਆਨੀ ਗੁਰਲਾਲ ਸਿੰਘ ਜੋ ਕਿ ਭਾਰਤ ਤੋਂ ਆਏ ਹੋਏ ਹਨ, ਨੇ ਵੀ ਗੁਰਬਾਣੀ ਕਥਾ ਨਾਲ ਨਿਹਾਲ ਕੀਤਾ।
ਵੱਖ-ਵੱਖ ਕੀਰਤਨੀ ਜਥਿਆਂ ਨੇ ਇਸ ਮੌਕੇ ਕੀਰਤਨ ਨਾਲ ਹਾਜ਼ਰੀ ਲਗਵਾਈ। ਗੁਰੂ ਕਾ ਲੰਗਰ ਤਿੰਨੇ ਦਿਨ ਅਤੁੱਟ ਵਰਤਿਆ। ਵਿਸਾਖੀ ਮੌਕੇ ਵੀ ਦੁਬਾਰਾ ਕੀਰਤਨ ਦੀਵਾਨ ਅਤੇ ਅੰਮ੍ਰਿਤ ਛਕਾਇਆ ਜਾ ਰਿਹਾ ਹੈ, ਜਿਹੜੇ ਪ੍ਰਾਣੀ ਰਹਿ ਗਏ ਹੋਣ ਉਹ ਅਪਣਾ ਨਾਂਅ ਦਰਜ ਕਰਵਾ ਸਕਦੇ ਹਨ।