ਜੀਕੇ ਦੇ ਅਕਸ ਨੂੰ ਢਾਅ ਲਾਉਣ ਲਈ ਹੀ ਸ਼ੰਟੀ ਨੇ ਫ਼ਰਜ਼ੀ ਕਾਗਜ਼ਾਤ ਦੇ ਸਹਾਰੇ ਕਰਵਾਇਆ ਮਾਮਲਾ ਦਰਜ 
Published : Apr 26, 2019, 1:41 am IST
Updated : Apr 26, 2019, 1:41 am IST
SHARE ARTICLE
Manjit Singh GK
Manjit Singh GK

ਗੁਰਦਵਾਰਾ ਫ਼ੰਡਾਂ ਵਿਚ ਹੇਰਾਫ਼ੇਰੀ ਕਰਨ ਦਾ ਮਾਮਲਾ 

ਨਵੀਂ ਦਿੱਲੀ : ਗੁਰਦਵਾਰਾ ਫ਼ੰਡਾਂ ਵਿਚ ਹੇਰਾਫੇਰੀ ਦੇ ਦੋਸ਼ਾਂ ਦੇ ਮਾਮਲੇ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਦਾ ਮਾਮਲਾ ਬੰਦ ਕਰਨ ਲਈ ਦਿੱਲੀ ਪੁਲਿਸ ਵਲੋਂ ਦਾਖ਼ਲ ਕੀਤੀ ਗਈ ਰੀਪੋਰਟ 'ਤੇ ਅੱਜ ਪਟਿਆਲਾ ਹਾਊਸ ਅਦਾਲਤ ਵਿਚ ਕੋਈ ਫ਼ੈਸਲਾ ਨਹੀਂ ਹੋ ਸਕਿਆ। ਅਦਾਲਤ ਵਿਚ ਅੱਜ ਜੀਕੇ ਦੇ ਵਕੀਲ ਮਨਿੰਦਰ ਸਿੰਘ ਨੇ ਦਲੀਲ ਦਿਤੀ ਕਿ ਗੁਰਮੀਤ ਸਿੰਘ ਸ਼ੰਟੀ ਨੇ ਫ਼ਰਜ਼ੀ ਬੈਂਕ ਰਸੀਦ ਰਾਹੀਂ ਦੋਸ਼ ਲਾਇਆ ਸੀ ਕਿ ਗੁਰਦਵਾਰਾ ਫ਼ੰਡ ਚੋਂ 51 ਲੱਖ ਰੁਪਏ ਦੀ ਰਕਮ ਕੱਢਵਾ ਕੇ, ਜੀ ਕੇ ਨੇ ਐਕਸਿਸ ਬੈਂਕ ਵਿਚ ਜਮ੍ਹਾਂ ਕਰਵਾਈ ਸੇ ਪਰ ਪੜਤਾਲੀਆ ਅਫ਼ਸਰ ਨੇ ਦਿੱਲੀ ਗੁਰਦਵਾਰਾ ਕਮੇਟੀ ਦੇ ਦਫ਼ਤਰ 'ਚੋਂ ਜੋ ਕਾਗਜ਼ਾਤ ਜ਼ਬਤ ਕੀਤੇ ਸਨ, ਉਨ੍ਹਾਂ ਵਿਚ ਤਾਂ ਇਹ ਬੈਂਕ ਰਸੀਦ ਨਿਕਲੀ ਹੀ ਨਹੀਂ।

Gurudwara SahibGurudwara Sahib

ਆਖ਼ਰ ਸ਼ੰਟੀ ਇਸ ਬਾਰੇ ਕੋਈ ਜਵਾਬ ਕਿਉਂ ਨਹੀਂ ਦੇ ਰਹੇ ਕਿ ਉਹ ਬੈਂਕ ਰਸੀਦ ਕਿਥੋਂ ਲਿਆਏ ਹਨ? ਇਹ ਮਾਮਲਾ ਸਰਾਸਰ ਜੀਕੇ ਦੇ ਅਕਸ ਨੂੰ ਸੱਟ ਮਾਰਨ ਲਈ ਘੜਿਆ ਗਿਆ ਹੈ। ਚੇਤੇ ਰਹੇ ਬਚਾਅ ਧਿਰ ਦੇ ਵਕੀਲ ਮਨਿੰਦਰ ਸਿੰਘ ਨੇ ਧਾਰਾ 340 ਅਧੀਨ ਇਕ ਅਰਜ਼ੀ ਦਾਖ਼ਲ ਕਰ ਕੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਜਿਨ੍ਹਾਂ ਕਾਗਜ਼ਾਤ ਦੇ ਆਧਾਰ 'ਤੇ ਸ਼ੰਟੀ ਨੇ ਜੀ ਕੇ 'ਤੇ ਦੋਸ਼ ਲਾਏ ਹਨ, ਉਹ ਫ਼ਰਜ਼ੀ ਹਨ, ਇਸ ਲਈ ਸ਼ੰਟੀ 'ਤੇ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਇਸੇ ਅਰਜ਼ੀ 'ਤੇ ਅੱਜ ਉਨ੍ਹਾਂ ਦਲੀਲਾਂ ਦਿਤੀਆਂ ਪਰ ਬਹਿਸ ਪੂਰੀ ਨਹੀਂ ਹੋਈ।  4 ਮਈ ਨੂੰ ਦੁਪਹਿਰ 12 ਵਜੇ ਮੁੜ ਬਹਿਸ ਹੋਵੇਗੀ ਤੇ ਉਸੇ ਦਿਨ ਸ਼ਾਮ ਨੂੰ ਅਦਾਲਤ ਪੁਲਿਸ ਵਲੋਂ ਮਾਮਲਾ ਬੰਦ ਕਰਨ ਲਈ ਦਾਖ਼ਲ ਕੀਤੀ ਗਈ ਰੀਪੋਰਟ 'ਤੇ ਫ਼ੈਸਲਾ ਸੁਣਾਏਗੀ।   

GurudGurudwara Sahibਸ਼ੰਟੀ ਦੇ ਵਕੀਲ ਰਜਿੰਦਰ ਛਾਬੜਾ ਨੇ ਅਦਾਲਤ ਦੇ ਧਿਆਨ ਵਿਚ ਲਿਆਂਦਾ ਕਿ ਪੜਤਾਲੀਆ ਅਫ਼ਸਰ ਨੇ ਦਿੱਲੀ ਕਮੇਟੀ ਦੇ ਉਸ ਮੁਲਾਜ਼ਮ ਦੇ ਬਿਆਨ ਦਰਜ ਕੀਤੇ ਹੋਏ ਹਨ ਜਿਸ ਵਿਚ ਮੁਲਾਜ਼ਮ ਨੇ ਮੰਨਿਆ ਹੋਇਆ ਹੈ ਕਿ ਉਸ ਨੇ ਜੀ.ਕੇ. ਦੇ ਕਹਿਣ 'ਤੇ 51 ਲੱਖ ਕਮੇਟੀ ਦੇ ਖ਼ਜ਼ਾਨੇ 'ਚੋਂ ਕੱਢ ਕੇ ਦਿਤੇ ਸਨ।  ਅੱਜ ਪਟੀਸ਼ਨਰ ਗੁਰਮੀਤ ਸਿੰਘ ਸ਼ੰਟੀ ਸਣੇ ਦਿੱਲੀ ਗੁਰਦਵਾਰਾ ਕਮੇਟੀ ਦੇ ਕਾਨੂੰਨੀ ਮਹਿਕਮੇ ਦੇ ਮੁਲਾਜ਼ਮ ਹਰਦੀਪ ਸਿੰਘ ਤੇ ਚਰਨਜੀਤ ਸਿੰਘ ਅਦਾਲਤ ਵਿਚ ਹਾਜ਼ਰ ਸਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement