Safar-E-Shahadat: ਸਰਹਿੰਦ ਦੀ ਕੰਧ
Published : Dec 25, 2025, 5:10 am IST
Updated : Dec 25, 2025, 5:10 am IST
SHARE ARTICLE
Safar-E-Shahadat
Safar-E-Shahadat

ਦਸ ਨੀ ਕੰਧ ਸਰਹਿੰਦ ਦੀਏ, ਤੂੰ ਕਿੱਥੇ ਲਾਲ ਛੁਪਾਏ? ਹੱਸਦੇ-ਖੇਡਦੇ, ਜੈਕਾਰੇ ਲਾਉਂਦੇ, ਉਹ ਤੇਰੇ ਕੋਲ ਸੀ ਆਏ।

ਦਸ ਨੀ ਕੰਧ ਸਰਹਿੰਦ ਦੀਏ, ਤੂੰ ਕਿੱਥੇ ਲਾਲ ਛੁਪਾਏ?
ਹੱਸਦੇ-ਖੇਡਦੇ, ਜੈਕਾਰੇ ਲਾਉਂਦੇ, ਉਹ ਤੇਰੇ ਕੋਲ ਸੀ ਆਏ।
ਕੀ ਤੈਨੂੰ ਕੋਈ ਸਮਝ ਨਾ ਲੱਗੀ, ਉਹ ਸੀ ਦਸਮੇਸ਼ ਪਿਤਾ ਦੇ ਜਾਏ।
ਮਾਤਾ ਗੁਜਰੀ, ਵਿਚ ਬੁਰਜ ਉਡੀਕੇ, ਸੁੱਖ-ਸੁਨੇਹੇ ਨਾ ਤੂੰ ਭਿਜਵਾਏ।
ਹੋਣੀ ਭਾਵੇ ਹੋ ਕੇ ਰਹਿੰਦੀ, ਤੂੰ ਕਿਉਂ ਮੱਥੇ ਦਾਗ਼ ਲਗਵਾਏ?
ਇਹ ਵੀ ਥੋੜ੍ਹਾ ਖੋਲ੍ਹ ਕੇ ਦਸਦੇ, ਕਿਵੇਂ ਸੂਬੇ ਸੀ ਜ਼ੁਲਮ ਕਮਾਏ।
ਸੁੱਚਾ ਨੰਦ ਕਿਉਂ ਬਣਿਆ ਵੈਰੀ, ਕਿਉਂ ਨੰਨ੍ਹੇ ਬਾਲ ਸਤਾਏ?
ਹੀਰਿਆਂ ਵਰਗੇ ਲਾਲ ਗੁੰਮ ਗਏ, ‘ਗੋਸਲ’ ਕਰ ਬੇ-ਸਮਝੀ ਕਿਉਂ ਪਛਤਾਏ?
- ਬਹਾਦਰ ਸਿੰਘ ਗੋਸਲ, ਚੰਡੀਗੜ੍ਹ। ਮੋ: 98764-52223

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement