ਸਾਰਾਗੜ੍ਹੀ ਦੇ ਸਿੱਖਾਂ ਦੀ ਬਹਾਦਰੀ ਦਰਸਾਉਂਦੀ ਫ਼ਿਲਮ 'ਕੇਸਰੀ' ਨੂੰ ਟੈਕਸ ਫ਼੍ਰੀ ਕਰਨ ਦੀ ਮੰਗ
Published : Mar 27, 2019, 3:18 am IST
Updated : Mar 27, 2019, 3:18 am IST
SHARE ARTICLE
Manjeet Singh G.K. Met the Union Finance Minister Arun Jaitley
Manjeet Singh G.K. Met the Union Finance Minister Arun Jaitley

ਜੀ.ਕੇ. ਵਲੋਂ ਅਰੁਣ ਜੇਤਲੀ ਨਾਲ ਮੁਲਾਕਾਤ 

ਨਵੀਂ ਦਿੱਲੀ : ਪਤਵੰਤੇ ਪੰਜਾਬੀਆਂ ਦੀ ਜਥੇਬੰਦੀ ਇੰਟਰਨੈਸ਼ਨਲ ਪੰਜਾਬ ਫ਼ੋਰਮ ਨੇ ਕੇਂਦਰ ਸਰਕਾਰ ਤੋਂ ਸਾਰਾਗੜ੍ਹੀ ਦੇ 21 ਸਿੱਖ ਫ਼ੌਜੀਆਂ ਦੀ ਲਾਸਾਨੀ ਬਹਾਦਰੀ ਨੂੰ ਦਰਸਾਉਂਦੀ ਫ਼ਿਲਮ 'ਕੇਸਰੀ' ਨੂੰ ਟੈਕਸ ਫ਼੍ਰੀ ਕਰਨ ਦੀ ਮੰਗ ਕੀਤੀ ਹੈ ਤਾਕਿ ਸਮੁੱਚਾ ਭਾਰਤ ਸਿੱਖਾਂ ਦੇ ਯੋਗਦਾਨ ਤੋਂ ਜਾਣੂ ਹੋ ਸਕੇ।

ਜਥੇਬੰਦੀ ਦੇ ਮੁੱਖ ਸਰਪ੍ਰਸਤ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕਰ ਕੇ, ਫ਼ਿਲਮ ਨੂੰ ਟੈਕਸ ਫ਼੍ਰੀ ਕਰਨ ਦੀ ਮੰਗ ਕੀਤੀ ਹੈ। ਕੇਂਦਰ ਮੰਤਰੀ ਨੂੰ ਦਿਤੇ ਮੰਗ ਪੱਤਰ ਵਿਚ ਸ.ਜੀ.ਕੇ. ਨੇ ਕਿਹਾ, '1897  ਵਿਚ ਸਾਰਾਗੜ੍ਹੀ ਵਿਚ 21 ਸਿੱਖ ਫ਼ੌਜੀ ਮਰਦੇ ਦਮ ਤਕ 10 ਹਜ਼ਾਰ ਅਫ਼ਗਾਨੀਆਂ ਨਾਲ ਜੂਝੇ ਸਨ। ਫ਼ਿਲਮ 'ਕੇਸਰੀ' ਭਾਰਤ ਲਈ ਸ਼ਹੀਦੀ ਦੇਣ ਵਾਲੇ ਸਿੱਖਾਂ ਨੂੰ ਸ਼ਾਨਾਮਤੀ ਸ਼ਰਧਾਂਜਲੀ ਦਿੰਦੀ ਹੈ ਤੇ ਇਸ ਮਹਾਨ ਸੁਨੇਹੇ ਨੂੰ ਲੋਕਾਂ ਵਿਚ ਪਹੁੰਚਾਉਣ ਦਾ ਵਧੀਆ ਢੰਗ ਹੈ।'

ਉਨ੍ਹਾਂ ਸਾਰਾਗੜ੍ਹੀ ਦੇ ਸਿੱਖ ਫ਼ੌਜੀਆਂ ਦੇ ਇਤਿਹਾਸ ਨੂੰ ਫ਼ਰਾਂਸ ਦੇ ਕਈ ਸਕੂਲਾਂ ਵਿਚ ਪੜ੍ਹਾਉਣ ਦਾ ਹਵਾਲਾ ਦਿੰਦਿਆਂ ਕਿਹਾ ਸਿੱਖਾਂ ਦੀ ਬਹਾਦਰੀ ਲਈ ਹੀ ਬਰਤਾਰਨੀਆ ਦੀ ਪਾਰਲੀਮੈਂਟ ਨੇ 21 ਸਿੱਖ ਫ਼ੌਜੀਆਂ ਨੂੰ ਸਰਬਉੱਚ ਬਹਾਦਰੀ ਸਨਮਾਨ ਨਾਲ ਨਿਵਾਜਿਆ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement