
ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫਿਲਮ 'ਕੇਸਰੀ' ਰਿਲੀਜ਼ ਹੋਣ ਨੂੰ ਤਿਆਰ ਹੈ। 'ਸਾਰਾਗੜ੍ਹੀ' ਦੀ ਇਤਿਹਾਸਿਕ ਲੜਾਈ 'ਤੇ ਬਣੀ ਇਸ ਫਿਲਮ ਦਾ ਪੋਸਟਰ ਵੀ ਰਿਲੀਜ਼ ਹੋ ਚੁਕਿਆ ..
ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫਿਲਮ 'ਕੇਸਰੀ' ਰਿਲੀਜ਼ ਹੋਣ ਨੂੰ ਤਿਆਰ ਹੈ। 'ਸਾਰਾਗੜ੍ਹੀ' ਦੀ ਇਤਿਹਾਸਿਕ ਲੜਾਈ 'ਤੇ ਬਣੀ ਇਸ ਫਿਲਮ ਦਾ ਪੋਸਟਰ ਵੀ ਰਿਲੀਜ਼ ਹੋ ਚੁਕਿਆ ਹੈ। ਇਸ ਫਿਲਮ 'ਚ ਪੰਜਾਬ ਦੇ ਮਾਲਵਾ ਖੇਤਰ ਦੇ ਕਲਾਕਾਰ ਵੀ ਅਪਣਾ ਹੁਨਰ ਦਿਖਾਉਣਗੇ। ਫਰੀਦਕੋਟ ਜਿਲ੍ਹੇ ਦੇ 3 ਅਤੇ ਮੋਗਾ ਦਾ ਇਕ ਕਲਾਕਾਰ ਨੇ ਇਸ ਫਿਲਮ 'ਚ ਕੰਮ ਕੀਤਾ ਹੈ। ਮਾਲਵਾ ਦੇ 4 ਕਲਾਕਾਰਾਂ ਦਾ ਇਸ ਵੱਡੀ ਫਿਲਮ 'ਚ ਆਉਣਾ ਮਾਲਵਾ ਦੇ ਲੋਕਾਂ ਲਈ ਮਾਣ ਦੀ ਗੱਲ ਹੈ। ਮਾਲਵਾ ਦੇ ਲੋਕ ਬੇਸਬਰੀ ਨਾਲ ਇਸ ਫਿਲਮ ਦਾ ਇਤਜ਼ਾਰ ਕਰ ਰਹੇ ਹਨ।
Akshay's 'Kesari'
ਚਾਰੇ ਕਲਾਕਾਰਾਂ ਸਿੱਖ ਸਿਪਾਹੀਆਂ ਦੀ ਭੂਮਿਕਾ ਨਿਭਾਅ ਰਹੇ ਹਨ। ਫਰੀਦਕੋਟ ਜਿਲ੍ਹੇ ਦੇ ਤਿੰਨ ਕਲਾਕਾਰ ਇਸ ਫਿਲਮ 'ਚ ਕੰਮ ਕਰ ਰਹੇ ਹਨ। ਇਨ੍ਹਾਂ ਵਿਚੋਂ 2 ਕਰੀਰਵਾਲੀ ਦੇ ਹਨ। ਇਸ ਤੋਂ ਇਲਾਵਾ ਇਕ ਕੋਟਕਪੁਰਾ ਦੇ ਗੁਰਪ੍ਰੀਤ ਤੋਤੀ ਅਤੇ ਮੋਗਾ ਦੇ ਬਾਘਾਪੁਰਾਣਾ ਦੇ ਪਾਲੀ ਸੰਧੂ ਵੀ ਸ਼ਾਮਲ ਹਨ। ਫਿਲਮ 'ਚ ਅਹਿਮ ਕਿਰਦਾਰ ਨਿਭਾਉਣ ਵਾਲੇ ਆਰਟਿਸਟ ਰੰਗ ਦੇਵ ਨੇ ਦੱਸਿਆ ਕਿ ਇਹ ਪੂਰੀ ਫਿਲਮ 'ਸਾਰਾਗੜ੍ਹੀ' ਦੀ ਘਟਨਾ 'ਤੇ ਆਧਾਰਿਤ ਹੈ। ਇਸ 'ਚ ਜਿਥੇ 'ਸਾਰਾਗੜ੍ਹੀ' 'ਚ ਪਠਾਨਾਂ ਨਾਲ ਸਿੱਖਾਂ ਦੀ ਲੜਾਈ ਨੂੰ ਦਿਖਾਇਆ ਗਿਆ ਹੈ, ਉਥੇ ਕਿਲੇ 'ਚ ਬੀਤੇ ਸਮੇਂ ਨੂੰ ਵੀ ਪੇਸ਼ ਕੀਤਾ ਹੈ।
Kesari Poster
10 ਹਜ਼ਾਰ ਪਠਾਨਾਂ ਦਾ ਮੁਕਾਬਲਾ ਲਗਭੱਗ 21 ਸਿੱਖਾਂ ਨੇ ਕੀਤਾ ਸੀ। ਇਸ ਫਿਲਮ 'ਚ ਅਕਸ਼ੇ ਕੁਮਾਰ ਹਵਲਦਾਰ ਈਸ਼ਰ ਸਿੰਘ ਦੇ ਕਿਰਦਾਰ 'ਚ ਹਨ। ਈਸ਼ਰ ਸਿੰਘ ਕਿਸੇ ਵੀ ਵਿਅਕਤੀ ਨਾਲ ਧੋਖਾ ਤੇ ਅਤਿਆਚਾਰ ਬਰਦਾਸ਼ਤ ਨਹੀਂ ਕਰਦੇ। ਰੰਗ ਦੇਵ ਫਿਲਮ 'ਚ ਸਿਪਾਹੀ ਭਗਵਾਨ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ। ਬਠਿੰਡਾ 'ਚ ਆਡੀਸ਼ਨ ਦੌਰਾਨ ਉਸ ਦੀ ਚੋਣ ਕੀਤੀ ਗਈ ਪਰ ਉਸ ਨੂੰ ਛੋਟੇ ਕਿਰਦਾਰ ਲਈ ਚੁਣਿਆ ਸੀ। ਬਾਅਦ 'ਚ ਉਸ ਦੀ ਅਦਾਕਾਰੀ ਦੇਖ ਕੇ ਕਿਰਦਾਰ ਬਦਲ ਦਿਤਾ ਗਿਆ।
Kesari Movie
ਰੰਗ ਦੇਵ ਨੇ ਦੱਸਿਆ ਕਿ ਬਠਿੰਡਾ 'ਚ ਹੋਣ ਵਾਲੇ ਆਡੀਸ਼ਨ 'ਚ ਕਾਸਟਿੰਗ ਡਾਇਰੈਕਟਰ ਯੋਗੀ ਨੇ ਉਸ ਨੂੰ ਪਹਿਲਾਂ ਉਤਮ ਸਿੰਘ ਦੇ ਕਿਰਦਾਰ ਲਈ ਚੁਣਿਆ ਸੀ। ਥਿਏਟਰ ਆਰਟਿਸਟ ਰੰਗ ਦੇਵ ਨੇ ਦੱਸਿਆ ਕਿ ਚਾਰੇ ਕਲਾਕਾਰ ਲੰਮੇ ਸਮੇਂ ਤੋਂ ਥਿਏਟਰ ਨਾਲ ਜੁੜੇ ਹੋਏ ਹਨ। ਫਿਲਮ ਦੌਰਾਨ ਅਕਸ਼ੇ ਨੂੰ ਕਰੀਬੀ ਨਾਲ ਦੇਖਣ ਤੇ ਜਾਣਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਸ਼ੂਟਿੰਗ ਦੌਰਾਨ ਸਾਨੂੰ ਕਦੇ ਵੀ ਜੂਨੀਅਰ ਮਹਿਸੂਸ ਨਹੀਂ ਹੋਣ ਦਿਤਾ।