ਨਗਰ ਕੀਰਤਨ ਦੀ ਅਰੰਭਤਾ ਤੋਂ ਪਹਿਲਾਂ ਪਾਇਆ ਭੰਗੜਾ
Published : Jul 26, 2019, 4:04 pm IST
Updated : Jul 26, 2019, 4:04 pm IST
SHARE ARTICLE
Gurdwara Amb Sahib : Bhangra at Nagar Kirtan
Gurdwara Amb Sahib : Bhangra at Nagar Kirtan

ਸਿੱਖ ਮਰਿਆਦਾ ਦੀ ਉਲੰਘਣਾ

ਐਸਏਐਸ ਨਗਰ : ਨਗਰ ਕੀਰਤਨ ਦਾ ਮੁੱਖ ਮੰਤਵ ਪੰਥ ਦੀ ਏਕਤਾ ਨੂੰ ਦਰਸਾਉਣਾ ਅਤੇ ਆਪਸੀ ਰਿਸ਼ਤੇ ਮਜ਼ਬੂਤ ਕਰਨ ਦੇ ਨਾਲ-ਨਾਲ ਧਰਮ ਪ੍ਰਚਾਰ ਕਰਨਾ ਵੀ ਹੈ। ਪਰ ਅਜੋਕੇ ਨਗਰ ਕੀਰਤਨ ਇਕ ਮੇਲੇ ਦਾ ਰੂਪ ਅਖ਼ਤਿਆਰ ਕਰਦੇ ਜਾ ਰਹੇ ਹਨ ਅਤੇ ਅਜਿਹੇ ਮੌਕੇ ਹੁੰਦੀਆਂ ਮਨਮਤਾਂ ਦਾ ਗੁਰਸਿੱਖੀ ਨਾਲ ਕੋਈ ਸਬੰਧ ਨਹੀਂ ਹੈ। ਕੀ ਸਾਨੂੰ ਇਹ ਸ਼ੋਭਾ ਦਿੰਦਾ ਹੈ ਕਿ ਅਸੀਂ ਗਾਣੇ ਵਜਾਈਏ ਅਤੇ ਨਗਰ ਕੀਰਤਨ ਵਿਚ ਭੰਗੜੇ, ਗਿੱਧੇ ਪਾਈਏ? ਅਜਿਹੀ ਘਟਨਾ ਗੁਰਦੁਆਰਾ ਅੰਬ ਸਾਹਿਬ ਵਿਖੇ ਵੇਖਣ ਨੂੰ ਮਿਲੀ। ਜਿੱਥੇ ਨਗਰ ਕੀਰਤਨ ਦੀ ਅਰੰਭਤਾ ਮੌਕੇ ਗੁਰਦੁਆਰਾ ਪ੍ਰਬੰਧਕਾਂ, ਐਸਜੀਪੀਸੀ ਮੈਂਬਰਾਂ ਅਤੇ ਪੰਥਕ ਆਗੂਆਂ ਦੀ ਮੌਜੂਦਗੀ 'ਚ ਭੰਗੜਾ ਪਾਇਆ ਗਿਆ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਇਸ ਦੀ ਕਾਫ਼ੀ ਨਿਖੇਧੀ ਕੀਤੀ ਜਾ ਰਹੀ ਹੈ।

Gurdwara Amb Sahib : Bhangra at Nagar KirtanGurdwara Amb Sahib : Bhangra at Nagar Kirtan

ਜ਼ਿਕਰਯੋਗ ਹੈ ਕਿ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ (ਕਰਨਾਟਕ) ਤੋਂ ਚਲਿਆ ਨਗਰ ਕੀਰਤਨ ਬੁਧਵਾਰ ਰਾਤ ਨੂੰ ਗੁਰਦੁਆਰਾ ਸ੍ਰੀ ਅੰਬ ਸਾਹਿਬ ਪੁੱਜਿਆ ਸੀ। ਅਗਲੇ ਦਿਨ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਗਰ ਕੀਰਤਨ ਦਾ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਨਿੱਘਾ ਸਵਾਗਤ ਕੀਤਾ।

Gurdwara Amb Sahib : Bhangra at Nagar KirtanGurdwara Amb Sahib : Bhangra at Nagar Kirtan

ਇਸ ਮੌਕੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਐਸਜੀਪੀਸੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ, ਬੀਬੀ ਹਰਜਿੰਦਰ ਕੌਰ, ਮੈਨੇਜਰ ਗੁਰਦੁਆਰਾ ਅੰਬ ਸਾਹਿਬ ਅਮਰਜੀਤ ਸਿੰਘ, ਰਾਜਾ ਕੰਵਰਜੋਤ ਸਿੰਘ ਮੋਹਾਲੀ, ਜਸਪ੍ਰਰੀਤ ਸਿੰਘ ਗਿੱਲ, ਰਾਜਿੰਦਰ ਸਿੰਘ ਰਾਣ, ਕੌਂਸਲਰ ਕੁਲਜੀਤ ਸਿੰਘ ਬੇਦੀ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੇ ਗੁਰਦੁਆਰਾ ਲੰਗਰ ਸਾਹਿਬ ਨਾਂਦੇੜ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।

Gurdwara Amb Sahib : Bhangra at Nagar KirtanGurdwara Amb Sahib : Bhangra at Nagar Kirtan

ਇਸ ਮੌਕੇ ਨਗਰ ਕੀਰਤਨ ਨੂੰ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਵਿਹੜੇ 'ਚ ਸੱਦੀ ਗਈ ਵਿਸ਼ੇਸ਼ ਭੰਗੜਾ ਟੀਮ ਨੇ ਗੀਤ ਗਾ ਕੇ ਢੋਲ ਦੀ ਥਾਪ 'ਤੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ, ਜੋ ਲਗਭਗ 10 ਤੋਂ 15 ਮਿੰਟ ਤਕ ਚੱਲਦਾ ਰਿਹਾ। ਇਸ ਦੌਰਾਨ ਗੁਰਦੁਆਰੇ ਅੰਦਰ ਮੌਜੂਦ ਕਿਸੇ ਨੇ ਵੀ ਇਨ੍ਹਾਂ ਨੂੰ ਨਾ ਰੋਕਿਆ, ਸਗੋਂ ਜ਼ਿਆਦਾਤਰ ਲੋਕ ਤਾਂ ਖ਼ੁਸ਼ੀ-ਖ਼ੁਸ਼ੀ ਇਸ ਦੀ ਵੀਡੀਓ ਆਪਣੇ ਮੋਬਾਈਲਾਂ 'ਚ ਬਣਾਉਣ ਲੱਗੇ।

Gurdwara Amb Sahib : Bhangra at Nagar KirtanGurdwara Amb Sahib : Bhangra at Nagar Kirtan

ਗੁਰਦੁਆਰਾ ਸਾਹਿਬ ਅੰਦਰ ਹੋਈ ਸਿੱਖ ਮਰਿਆਦਾ ਦੀ ਉਲੰਘਣਾ ਕਈ ਵੱਡੇ ਸਵਾਲ ਖੜੇ ਕਰ ਰਹੀ ਹੈ। ਆਮ ਤੌਰ 'ਤੇ ਨਗਰ ਕੀਰਤਨ ਕੱਢਣ ਸਮੇਂ ਗਤਕਾ ਪਾਰਟੀਆਂ ਆਪਣੇ ਜੌਹਰ ਵਿਖਾਉਂਦੀਆਂ ਹਨ ਅਤੇ ਲੋਕਾਂ ਨੂੰ ਜੋਸ਼ ਨਾਲ ਭਰ ਦਿੰਦਿਆਂ ਹਨ। ਦੂਜੇ ਪਾਸੇ ਨਗਰ ਕੀਰਤਨ ਸਮੇਂ ਭੰਗੜਾ ਪਾਉਣ ਦੀ ਨਵੀਂ ਪਿਰਤ ਨੂੰ ਡੂੰਘੀ ਸਾਜ਼ਸ਼ ਵੀ ਕਿਹਾ ਜਾ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement