
ਅਚਾਨਕ ਥੜਾ ਸਾਹਿਬ 'ਤੇ ਲੇਟਿਆ ਅਣਪਛਾਤਾ ਵਿਅਕਤੀ
ਨਵੀਂ ਦਿੱਲੀ: ਅੱਜ ਸਵੇਰੇ ਦਿੱਲੀ ਵਿਖੇ ਸਥਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਦਰਅਸਲ ਅੱਜ ਜਦੋਂ 2.15 ਵਜੇ ਗੁਰਦੁਆਰਾ ਸਾਹਿਬ ਵਿਖੇ ਸਵੇਰ ਦੀ ਪਹਿਲੀ ਅਰਦਾਸ ਹੋ ਰਹੀ ਸੀ ਤਾਂ ਅਚਾਨਕ ਇਕ ਅਣਪਛਾਤਾ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਨੇੜੇ ਆ ਕੇ ਖੜ੍ਹਾ ਹੋ ਗਿਆ।
Gurudwara Bangla Sahib
ਇਸ ਤੋਂ ਬਾਅਦ ਉਹ ਥੜ੍ਹਾ ਸਾਹਿਬ 'ਤੇ ਲੇਟ ਗਿਆ। ਹਾਲਾਂਕਿ ਇਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਗਿਆ ਸੀ, ਨਹੀਂ ਤਾਂ ਬੇਅਦਬੀ ਦੀ ਘਟਨਾ ਵਾਪਰ ਸਕਦੀ ਸੀ। ਜਦੋਂ ਇਹ ਘਟਨਾ ਵਾਪਸੀ ਉਸ ਸਮੇਂ ਅਰਦਾਸ ਦੀ ਸਮਾਪਤੀ ਹੋ ਰਹੀ ਸੀ। ਇਸ ਮੌਕੇ ਦਰਬਾਰ ਸਾਹਿਬ ਅੰਦਰ ਕਾਫ਼ੀ ਸੰਗਤਾਂ ਵੀ ਮੌਜੂਦ ਸਨ।
Man Jumps On Tharha sahib at gurudwara bangla sahib
ਇਸ ਤੋਂ ਬਾਅਦ ਉੱਥੇ ਮੌਜੂਦ ਸੇਵਾਦਾਰਾਂ ਨੇ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਹੁਣ ਦਿੱਲੀ ਪੁਲਿਸ ਦੀ ਹਿਰਾਸਤ ਵਿਚ ਹੈ। ਇਸ ਗੱਲ ਦੀ ਜਾਂਚ ਚੱਲ ਰਹੀ ਹੈ ਕਿ ਉਹ ਥੜਾ ਸਾਹਿਬ 'ਤੇ ਕਿਉਂ ਲੇਟਿਆ।
Gurdwara Bangla Sahib
ਸਿੱਖ ਸੰਗਤ ਵੱਲੋਂ ਇਸ ਮੰਦਭਾਗੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਟੀਵੀ 'ਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਚੱਲ ਰਿਹਾ ਸੀ।