
ਖਾਲੜਾ ਮਿਸ਼ਨ ਆਰਗਨਾਈਜ਼ੇਸ਼ਨ ਦੀ ਸਰਪ੍ਰਸਤ ਟੀਮ ਪ੍ਰਮਜੀਤ ਕੌਰ ਖਾਲੜਾ, ਐਡਵੋਕੇਟ ਜਗਦੀਪ ਸਿੰਘ ਧੂੰਦਾ, ਸਤਵਿੰਦਰ ਸਿੰਘ ਪਲਾਸੋਰ, ਵਿਰਸਾ ਸਿੰਘ ਬਹਿਲਾ ਨੇ ਕਿਹਾ ਕਿ......
ਅੰਮ੍ਰਿਤਸਰ : ਖਾਲੜਾ ਮਿਸ਼ਨ ਆਰਗਨਾਈਜ਼ੇਸ਼ਨ ਦੀ ਸਰਪ੍ਰਸਤ ਟੀਮ ਪ੍ਰਮਜੀਤ ਕੌਰ ਖਾਲੜਾ, ਐਡਵੋਕੇਟ ਜਗਦੀਪ ਸਿੰਘ ਧੂੰਦਾ, ਸਤਵਿੰਦਰ ਸਿੰਘ ਪਲਾਸੋਰ, ਵਿਰਸਾ ਸਿੰਘ ਬਹਿਲਾ ਨੇ ਕਿਹਾ ਕਿ ਆਉਂਦੀਆਂ ਪਾਰਲੀਮਨੀ ਚੋਣਾਂ ਵਿਚ ਉਸ ਧਿਰ ਨਾਲ ਸਹਿਯੋਗ ਕੀਤਾ ਜਾਵੇਗਾ ਜਿਹੜੀ ਪੰਥ ਤੇ ਪੰਜਾਬ ਦੇ ਮਸਲਿਆਂ ਬਾਰੇ ਸੁਹਿਰਦ ਹੋਵੇਗੀ। ਅੱਜ ਪੰਜਾਬ ਦੇ ਭਖਦੇ ਮਸਲੇ- ਸ਼੍ਰੀ ਦਰਬਾਰ ਸਾਹਿਬ ਤੇ ਫ਼ੌਜੀ ਹਮਲੇਂ ਦੀਆਂ ਫਾਈਲਾਂ ਜਨਤਕ ਹੋਣ, ਝੂਠੇ ਮੁਕਾਬਲਿਆਂ ਦੀ ਨਿਰਪੱਖ ਪੜਤਾਲ, ਬੰਦੀ ਸਿੰਘਾਂ ਦੀ ਰਿਹਾਈ, ਨਸ਼ਿਆਂ ਰਾਂਹੀ ਜਵਾਨੀ ਦਾ ਘਾਣ ਅਤੇ ਕਿਸਾਨ ਗਰੀਬ ਦੀਆਂ ਖੁਦਕੁਸ਼ੀਆਂ ਹਨ।
ਸਿੱਖਾਂ ਦੀ ਕੁੱਲ ਨਾਸ਼ ਯੌਜਨਾਬਦ ਅਪਰਾਧ ਸੀ, ਜਿਸਦੀ ਯੌਜਨਾਬੰਦੀ ਕਾਂਗਰਸ, ਭਾਜਪਾ ਤੇ ਆਰ. ਐਸ. ਐਸ. ਨੇ ਕੀਤੀ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਲੋਕ ਧਰਮ ਯੁੱਧ ਮੋਰਚੇ ਨਾਲ ਗੱਦਾਰੀ ਕਰ ਕੇ ਇਸ ਯੋਜਨਾਬੰਦੀ ਦਾ ਹਿੱਸਾ ਬਣੇ। ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਸਭ ਤੋ ਵੱਡੇ ਸੌਦੇਬਾਜ਼ ਸਾਬਤ ਹੋਏ ਹਨ ਜਿੰਨਾ ਨੇ ਦਿੱਲੀ ਨਾਲ ਰਲ ਕੇ ਪੰਥ ਤੇ ਪੰਜਾਬ ਦੀ ਤਬਾਹੀ ਕੀਤੀ ਤੇ ਸਿੱਖਾਂ ਦੀ ਕੁਲ ਨਾਸ਼ ਤੇ ਪੜਦਾ ਪਾਇਆ।