ਘੁਡਾਣੀ ਕਲਾਂ ਵਿਖੇ ਸੰਗਤਾਂ ਨੇ ਛੇਵੀਂ ਪਾਤਸ਼ਾਹੀ ਦਾ 52 ਕਲੀਆਂਵਾਲਾ ਚੋਲਾ ਸਾਹਿਬ ਦੇਣ ਤੋਂ ਕੀਤੀ ਨਾਂਹ
Published : Sep 28, 2021, 8:29 am IST
Updated : Sep 28, 2021, 8:41 am IST
SHARE ARTICLE
Sikh Sangat refuses to give Chola Sahib
Sikh Sangat refuses to give Chola Sahib

ਛੇਵੀਂ ਪਾਤਸ਼ਾਹੀ ਦੇ 400 ਸਾਲ ਤੋਂ ਸੰਭਾਲੇ 52 ਕਲੀਆਂ ਵਾਲਾ ਚੋਲਾ ਸਾਹਿਬ ਦੀ, ਗੁਰਦੁਆਰਾ ਦਾਤਾ ਬੰਦੀ ਛੋੜ, ਗਵਾਲੀਅਰ ਵਿਖੇ ਸ਼ਤਾਬਦੀ ਮਨਾਉਣ ਸਮੇਂ ਲਿਜਾਣ ਦੀ ਮੰਗ ਰੱਖੀ ਸੀ

ਰਾੜਾ ਸਾਹਿਬ (ਬਲਜੀਤ ਸਿੰਘ ਜੀਰਖ) : ਇਥੋਂ ਨਜ਼ਦੀਕੀ ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿਖੇ ਗੁਰਦੁਆਰਾ ਚੋਲ਼ਾ ਸਾਹਿਬ ਵਿੱਚ ਪਿੰਡ ਵਾਸੀਆਂ ਦੇ ਸੱਦੇ ’ਤੇ ਇਲਾਕੇ ਦੀ ਸੰਗਤ ਨੇ ਭਰਵੀਂ ਇਕੱਤਰਤਾ ਕੀਤੀ। ਜਿਸ ਵਿਚ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵਲੋਂ ਸ਼੍ਰੋਮਣੀ ਕਮੇਟੀ ਦੇ ਜ਼ਰੀਏ ਗੁਰਦੁਆਰਾ ਚੋਲਾ ਸਾਹਿਬ ਤੋਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਦੇ ਚਾਰ ਸੌ ਸਾਲ ਤੋਂ ਸੰਭਾਲੇ 52 ਕਲੀਆਂ ਵਾਲਾ ਚੋਲਾ ਸਾਹਿਬ ਦੀ, ਗੁਰਦੁਆਰਾ ਦਾਤਾ ਬੰਦੀ ਛੋੜ, ਗਵਾਲੀਅਰ ਵਿਖੇ ਸ਼ਤਾਬਦੀ ਮਨਾਉਣ ਸਮੇਂ ਲਿਜਾਣ ਦੀ ਮੰਗ ਰੱਖੀ ਸੀ, ਨੂੰ ਇਲਾਕੇ ਦੀਆਂ ਸਿੱਖ ਸੰਗਤਾਂ ਨੇ 52 ਕਲੀਆਂ ਵਾਲਾ ਚੋਲਾ ਸਾਹਿਬ ਦੇਣ ਤੋਂ ਨਾਂਹ ਕਰ ਦਿਤੀ। 

Guru Hargobind JiGuru Hargobind Ji

ਜ਼ਿਕਰਯੋਗ ਹੈ ਕਿ ਸ੍ਰੀ ਗੁੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿਚੋਂ 52 ਰਾਜਿਆਂ ਦੀ ਰਿਹਾਈ ਮੌਕੇ ਇਹ ਚੋਲਾ ਪਹਿਨ ਕੇ ਰਿਹਾਈ ਕਰਵਾਈ ਸੀ। ਇਸ ਪ੍ਰਤੀ ਪਿੰਡ ਵਾਸੀਆਂ ਅਤੇ ਇਲਾਕੇ ਦੀ ਸਿੱਖ ਸੰਗਤਾਂ ਨੇ ਰੋਸ ਵਿਚ 52 ਕਲੀਆਂ ਵਾਲਾ ਚੋਲਾ ਸਾਹਿਬ ਦੇਣ ਤੋਂ ਕੋਰੀ ਨਾਂਹ ਕਰ ਦਿਤੀ। ਇਹ ਕਿਸੇ ਵੀ ਕੀਮਤ ’ਤੇ ਚੋਲਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਵਿਚੋਂ ਬਾਹਰ ਨਹੀਂ ਲਿਜਾਣ ਦਿਤਾ ਜਾਵੇਗਾ, ਇਸ ਸਬੰਧੀ ਸਾਨੂੰ ਚਾਹੇ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ। 

Guru Hargobind JiGuru Hargobind Ji

ਇਸ ਸਮੇਂ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਐਸ.ਐਸ.ਪੀ. ਖੰਨਾ, ਐਸ.ਡੀ.ਐਮ. ਪਾਇਲ, ਡੀ.ਐਸ.ਪੀ. ਪਾਇਲ ਨੂੰ ਇਕ ਪੱਤਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਕੀਮਤ ’ਤੇ ਇਹ ਚੋਲਾ ਸਾਹਿਬ ਨਹੀਂ ਦੇ ਸਕਦੇ ਇਸ ਨਾਲ ਸੰਗਤ ਦੀਆਂ ਚਿਰਾਂ ਤੋਂ ਧਾਰਮਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਸਮੇਂ ਪਿੰਡ ਦੀਆਂ ਪੰਜੇ ਪੱਤੀਆਂ ਦੇ ਮੋਹਤਰਬਰਾਂ ਨੇ ਸਖ਼ਤ ਫ਼ੈਸਲਾ ਲੈਂਦਿਆਂ ਚੋਲਾ ਸਾਹਿਬ ਦੀ ਰਾਖੀ ਲਈ ਪਹਿਰੇਦਾਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਇਸ ਸਮੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਰਪੰਚ ਹਰਿੰਦਰਪਾਲ ਸਿੰਘ ਹਨੀ ਅਤੇ ਰਿੰਮੀ ਘੁਡਾਣੀ ਨੇ ਕਿਹਾ ਕਿ ਚੋਲਾ ਸਾਹਿਬ ਦੇ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਧਿਆਨ ਵਿਚ ਲਿਆਂਦਾ ਗਿਆ ਹੈ, ਉਨ੍ਹਾਂ ਕਿਹਾ ਕਿ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਵੇਗੀ।

 

ਉਨ੍ਹਾਂ ਅੱਗੇ ਕਿਹਾ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਮਿਲਿਆ ਜਾਵੇਗਾ। ਇਸ ਸਮੇਂ ਸਰਪੰਚ ਹਰਿੰਦਰਪਾਲ ਸਿੰਘ ਹਨੀ, ਗੁਰਪ੍ਰੀਤ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਜਥੇ. ਪ੍ਰੇਮ ਸਿੰਘ, ਰਾਜਵੀਰ ਸਿੰਘ, ਗੁਰਿੰਦਰ ਸਿੰਘ, ਦਰਸ਼ਨ ਸਿੰਘ, ਰਮਨਦੀਪ ਸਿੰਘ, ਡਾ. ਬਿੰਦਰ, ਕੁਲਜੀਤ ਸਿੰਘ, ਨਵਦੀਪ ਕੌਰ, ਹਰਜੀਤ ਸਿੰਘ ਘਣਗਸ, ਕਮਲ ਸਿੰਘ ਪੰਚ, ਅਮਰਜੀਤ ਕੌਰ ਪੰਚ ਆਦਿ ਇਲਾਕੇ ਦੀਆਂ ਸਮੂਹ ਸਿੱਖ ਸੰਗਤਾਂ ਹਾਜ਼ਰ ਸਨ।

ਕੀ ਕਹਿੰਦੇ ਹਨ ਐਸ.ਜੀ.ਪੀ.ਸੀ. ਮੈਂਬਰ : ਰਘਵੀਰ ਸਿੰਘ ਸਹਾਰਨਮਾਜਰਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਉਨ੍ਹਾਂ ਵਲੋਂ ਚੋਲਾ ਸਾਹਿਬ ਲਿਜਾਣ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਦੇ ਧਿਆਨ ਵਿਚ ਲਿਆ ਦਿਤਾ ਹੈ ਕਿ ਚੋਲਾ ਸਾਹਿਬ ਚਾਰ ਸੌ ਸਾਲ ਪੁਰਾਣਾ ਹੋਣ ਕਾਰਨ ਬਿਰਧ ਹੋ ਚੁੱਕਿਆ ਹੈ, ਜੋ ਕਿ ਕਿਸੇ ਪਾਸੇ ਲਿਜਾਣ ਦੀ ਹਾਲਤ ਵਿਚ ਨਹੀਂ ਹੈ, ਨਹੀਂ ਤਾਂ ਚੋਲਾ ਸਾਹਿਬ ਦੇਣ ਤੋਂ ਕੋਈ ਇਤਰਾਜ ਨਹੀਂ ਸੀ, ਪਰ ਦੂਜੇ ਪਾਸੇ ਘੁਡਾਣੀ ਕਲਾਂ ਦੀ ਸਮੂਹ ਸੰਗਤ ਚੋਲਾ ਸਾਹਿਬ ਦੇਣ ਤੋਂ ਸਾਫ਼ ਇਨਕਾਰੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement