First Singh Sabha: ਫ਼ਤਿਹਗੜ੍ਹ ਸਾਹਿਬ ਵਿਖੇ 1888 ਈਸਵੀ ਵਿਚ ਸਜਾਈ ਗਈ ਸੀ ਪਹਿਲੀ ਸਿੰਘ ਸਭਾ
Published : Dec 28, 2023, 11:20 am IST
Updated : Dec 28, 2023, 11:21 am IST
SHARE ARTICLE
First Singh Sabha was organized in 1888 AD at Fatehgarh Sahib
First Singh Sabha was organized in 1888 AD at Fatehgarh Sahib

ਉਸ ਵੇਲੇ 20 ਮੀਲ ਦੇ ਖੇਤਰ ਵਿਚ ਚੁੱਲ੍ਹੇ ਅੱਗ ਨਹੀਂ ਅਤੇ ਲੋਕ ਭੁੱਖੇ ਭੁੰਜੇ ਸੌਂਦੇ ਸਨ

First Singh Sabha: ਇਤਿਹਾਸਕਾਰਾਂ ਅਨੁਸਾਰ ਫ਼ਤਿਹਗੜ੍ਹ ਸਾਹਿਬ ਵਿਖੇ ਸੱਭ ਤੋਂ ਪਹਿਲੀ ਸਿੰਘ ਸਭਾ 1888 ਈ. ਵਿਚ ਹੋਈ ਅਤੇ ਆਜ਼ਾਦੀ ਮਗਰੋਂ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਹਿਤ ਆਉਣ ਮਗਰੋਂ ਇਸ ਨੂੰ ਸ਼ਹੀਦੀ ਜੋੜ ਮੇਲਾ ਦਾ ਨਾਮ ਦਿਤਾ ਗਿਆ ਅਤੇ ਇਥੇ ਹੋਰ ਮੇਲਿਆਂ ਵਾਂਗ ਰਾਜਸੀ ਕਾਨਫ਼ਰੰਸਾਂ, ਗਾਇਕਾਂ ਦੇ ਅਖਾੜੇ, ਸਰਕਸਾਂ, ਚੰਡੋਲ, ਸਿਨਮੇ , ਜ਼ਿੰਦਾ ਡਾਂਸ, ਹੋਟਲ, ਢਾਬੇ ਅਤੇ ਮੱਛੀ ਦੇ ਪਕੌੜਿਆਂ ਦੇ ਸਟਾਲ ਲਗਦੇ ਰਹੇ।

ਪ੍ਰੰਤੂ ਸਾਕਾ ਸਰਹਿੰਦ ਦੀ ਤੀਜੀ ਸ਼ਤਾਬਦੀ ਦੇ ਮੌਕੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਐਸ ਕੇ ਆਹਲੂਵਾਲੀਆ ਵਲੋਂ ਸਾਂਝੀ ਮੀਟਿੰਗ ਕਰ ਕੇ ਇਸ ਨੂੰ ਸਹੀ ਅਰਥਾਂ ਵਿਚ ‘ਸ਼ਹੀਦੀ ਸਭਾ’ ਦਾ ਰੂਪ ਦਿੰਦੇ ਹੋਏ ਇਥੇ ਸਰਕਸਾਂ, ਚੰਡੋਲ, ਅਖਾੜੇ, ਸਿਨਮੇ, ਜ਼ਿੰਦਾ ਡਾਂਸ, ਅਤੇ ਮੱਛੀ ਮਾਰਕੀਟ ਆਦਿ ਬੰਦ ਕਰਨ ਦਾ ਐਲਾਨ ਕੀਤਾ। ਭਾਵੇਂ ਅਜੇ ਵੀ ਲੋਕ ਦਬੀ ਜ਼ਬਾਨ ਵਿਚ ਇਸ ਨੂੰ ਸ਼ਹੀਦੀ ਜੋੜ ਮੇਲਾ ਜਾਂ ਜੋੜ ਮੇਲ ਆਖੀ ਜਾ ਰਹੇ ਹਨ ਜੋ ਠੀਕ ਨਹੀਂ ਹੈ। ਇਨ੍ਹਾਂ ਪਾਬੰਦੀਆਂ ਦੇ ਬਾਅਦ ਅਕਾਲੀ ਦਲ (ਅ) ਨੂੰ ਛੱਡ ਕੇ ਬਾਕੀ ਸੱਭ ਪਾਰਟੀਆਂ ਨੇ ਵੀ ਰਾਜਸੀ ਕਾਨਫ਼ਰੰਸਾਂ ਨਾ ਕਰਨ ਦਾ ਫ਼ੈਸਲਾ ਲਿਆ ਪਰੰਤੂ ਸ. ਸਿਮਰਨਜੀਤ ਸਿੰਘ ਮਾਨ ਵਲੋਂ ਮੀਰੀ ਪੀਰੀ ਦੇ ਸਿਧਾਂਤ ਨੂੰ ਸਾਹਮਣੇ ਰੱਖ ਕੇ ਕਾਨਫ਼ਰੰਸ ਅਜੇ ਵੀ ਜਾਰੀ ਹੈ।

ਸ਼ੁਰੂ ਸ਼ੁਰੂ ਵਿਚ ਲੰਗਰ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ ਅਤੇ ਫ਼ਤਿਹਗੜ੍ਹ ਸਾਹਿਬ ਦੇ 20 ਮੀਲ ਤਕ ਦੇ ਆਲੇ ਦੁਆਲੇ ਦੇ ਲੋਕ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਵੇਲੇ ਦੀ ਕਹਿਰ ਦੀ ਸਰਦੀ ਦੇ ਹਾਲਤ ਨੂੰ ਮਹਿਸੂਸ ਕਰਨ ਲਈ ਭੁੱਖੇ ਰਹਿੰਦੇ ਅਤੇ ਧਰਤੀ ਉਤੇ ਭੁੰਜੇ ਸੌਂਦੇ ਸਨ। ਸਮਾਂ ਬੀਤਣ ਤੇ ਇਥੇ ਸੰਗਤਾਂ ਵਲੋਂ ਮਾਤਾ ਗੁਜਰੀ ਜੀ ਦੇ ਨਾਮ ਤੇ ਲੰਗਰ ਲਈ ਇਮਾਰਤ ਦੀ ਸਥਾਪਨਾ ਦਾ ਜ਼ਿੰਮਾ ਪੰਥ ਦੀ ਪ੍ਰਸਿੱਧ ਹਸਤੀ ਬੀਬੀ ਸੁਰਜੀਤ ਕੌਰ ਨੂੰ ਸੌਂਪੀ ਗਈ। ਇਸ ਮਗਰੋਂ ਸੰਤ ਭੂਰੀ ਵਾਲਿਆਂ ਦਾ ਲੰਗਰ ਵੀ ਸ਼ੁਰੂ ਹੋ ਗਿਆ। ਸਾਕਾ ਸਰਹਿੰਦ ਵਾਪਰਨ ਮਗਰੋਂ ਇਸ ਖੇਤਰ ਦੇ ਲੋਕ ਸਵੇਰੇ ਸਵੇਰੇ ਸਰਹਿੰਦ ਦਾ ਨਾਮ ਨਹੀਂ ਸਨ ਲੈਂਦੇ ਅਤੇ ਨਹੀਂ ਇਨ੍ਹਾਂ ਦਿਨਾਂ ਵਿਚ ਕੋਈ ਖ਼ੁਸ਼ੀ ਦਾ ਸਮਾਗਮ ਕਰਦੇ ਸਨ।

ਜਿਸ ਥਾਂ ’ਤੇ ਹੁਣ ਪੁਲਿਸ ਤੇ ਪ੍ਰਸ਼ਾਸਨ ਦਾ ਕੰਟਰੋਲ ਰੂਮ ਬਣਦਾ ਹੈ ਉਥੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੀ ਗਈ ਤਬਾਹੀ ਦੇ ਸਿੱਟੇ ਵਜੋਂ ਥੇਹ ਦਾ ਰੂਪ ਧਾਰ ਚੁੱਕੇ ਨਵਾਬ ਵਜ਼ੀਰ ਖ਼ਾਂ ਦੇ ਕਿਲ੍ਹੇ ਦੇ ਨੇੜੇ ਖ਼ੂਨੀ ਦੀਵਾਰ ਵਾਲੇ ਸਥਾਨ ਤੇ 1763 ਈ. ਵਿਚ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦਾ ਨੀਂਹ ਪੱਥਰ ਰਖਿਆ ਗਿਆ। 1944 ਵਿਚ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਉਢੀ ਬਣਵਾਈ ਅਤੇ ਉਸਾਰੀ ਦੌਰਾਨ ਸ਼ਹੀਦਾਂ ਦੇ ਸਤਿਕਾਰ ਵਜੋਂ ਅਪਣੇ ਸਿਰ ਤੇ ਟੋਕਰੀ ਵੀ ਢੋਈ। ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਸੰਤ ਭੂਰੀ ਵਾਲਿਆਂ ਨੇ ਕਰਵਾਈ ਅਤੇ ਖ਼ੂਨੀ ਦੀਵਾਰ ਵਾਲੀ ਥਾਂ ਤੇ ਭੋਰਾ ਸਾਹਿਬ ਸਮੇਤ ਤਿੰਨ ਮੰਜ਼ਲੀ ਇਮਾਰਤ ਅੱਜ ਸਾਡੇ ਸਾਹਮਣੇ ਹੈ। ਬਾਅਦ ਵਿਚ ਠੰਡੇ ਬੁਰਜ ਵਾਲੀ ਉਹ ਇਤਿਹਾਸਕ ਇਮਾਰਤ ਜਿਥੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਤਿੰਨ ਦਿਨ ਕੈਦ ਰਖਿਆ ਗਿਆ ਸੀ ਵੀ ਮਾਡਰਨ ਕਾਰ ਸੇਵਾ ਦੀ ਭੇਂਟ ਚੜ੍ਹ ਗਈ।

 (For more Punjabi news apart from First Singh Sabha was organized in 1888 AD at Fatehgarh Sahib, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement