Jahaz Haweli Diwan Todarmal: ਦੀਵਾਨ ਟੋਡਰ ਮੱਲ ਜਹਾਜ਼ ਹਵੇਲੀ ਦੀ ਸੰਭਾਲ ਲਈ ਸ਼੍ਰੋਮਣੀ ਕਮੇਟੀ ਦਾ ਸਰਕਾਰ ਨਾਲ ਕਰਾਰ
Published : Dec 28, 2023, 11:35 am IST
Updated : Dec 28, 2023, 11:35 am IST
SHARE ARTICLE
Jahaz Haweli Diwan Todarmal
Jahaz Haweli Diwan Todarmal

ਛੇਤੀ ਸੰਭਾਲ ਲਈ ਹਾਈ ਕੋਰਟ ਪਹੁੰਚ ਕੀਤੀ

Jahaz Haweli Diwan Todarmal : ਦੀਵਾਨ ਟੋਡਰ ਮੱਲ ਜਹਾਜ਼ ਹਵੇਲੀ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਤਰਸਯੋਗ ਹਾਲਤ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਸਭਿਆਚਾਰ ਮਾਮਲਿਆਂ ਬਾਰੇ ਵਿਭਾਗ ਵਿਚ ਸਮਝੌਤਾ ਹੋਇਆ ਹੈ। ਸਮਝੌਤੇ ਤਹਿਤ ਭਾਰਤ ਦਾ ਪੁਰਾਤਤਵ ਵਿਭਾਗ ਵੀ ਇਸ ਹਵੇਲੀ ਦੀ ਸਾਂਭ ਸੰਭਾਲ ਕਰੇਗਾ ਤੇ ਇਸ ਤੋਂ ਪਹਿਲਾਂ ਊਧਮ ਸਿੰਘ ਹੈਰੀਟੇਜ ਫ਼ਾਊਂਡੇਸ਼ਨ ਸਭਿਆਚਾਰ ਵਿਭਾਗ ਨੂੰ ਇਸ ਹਵੇਲੀ ਦੀ ਸੰਭਾਲ ਦੀ ਯੋਜਨਾ ਬਣਾ ਕੇ ਦੇਵੇਗਾ ਤੇ ਵਿਭਾਗ ਅੱਗਿਉ ਇਹ ਪਲਾਨ ਪੁਰਾਤਤਵ ਵਿਭਾਗ ਨੂੰ ਸੌਂਪੇਗਾ।

ਫ਼ਾਉਂਡੇਸ਼ਨ ਨੂੰ ਇਸ ਸਾਂਭ ਸੰਭਾਲਣ ਦੇ ਕਾਰਜ ਲਈ ਕਿਸੇ ਵਿਸ਼ੇਸ਼ ਤਜ਼ਰਬੇਕਾਰ ਏਜੰਸੀ ਦੀਆਂ ਸੇਵਾਵਾਂ ਲੈਣ ਦੀ ਸਲਾਹ ਦਿਤੀ ਗਈ ਹੈ। ਇਹ ਸਾਰਾ ਕੁੱਝ ਹਾਈਕੋਰਟ ਦੀ ਹਦਾਇਤ ਉਪਰੰਤ ਹਾਲ ਵਿਚ ਹੋਈ ਇਕ ਮੀਟਿੰਗ ਦੌਰਾਨ ਹੋਈ ਵਿਚਾਰ ਚਰਚਾ ਵਿਚ ਸਾਹਮਣੇ ਆਇਆ, ਜਿਸ ਬਾਰੇ ਹਾਈਕੋਰਟ ਨੂੰ ਜਾਣੂੰ ਕਰਵਾਉਂਦਿਆਂ ਇਕ ਅਰਜ਼ੀ ਦਾਖ਼ਲ ਕਰ ਕੇ ਹਵੇਲੀ ਦੀ ਖਸਤਾ ਹਾਲਤ ਕਾਰਨ ਇਸ ਨੂੰ ਛੇਤੀ ਸੰਭਾਲਣ ਲਈ ਛੇਤੀ ਹੁਕਮ ਪਾਸ ਕਰਨ ਦੀ ਮੰਗ ਕੀਤੀ ਗਈ ਹੈ। ਹਾਈ ਕੋਰਟ ਨੇ ਸੁਣਵਾਈ ਪੰਜ ਜਨਵਰੀ ’ਤੇ ਪਾ ਦਿਤੀ ਹੈ।

ਹਵੇਲੀ ਦੀ ਸੰਭਾਲ ਲਈ ਪਹਿਲਾਂ ਹੀ ਮਾਮਲਾ ਵਿਚਾਰ ਅਧੀਨ ਹੈ ਤੇ ਹੁਣ ਪਟੀਸ਼ਨਕਰਤਾ ਐਚਸੀ ਅਰੋੜਾ ਨੇ ਅਰਜ਼ੀ ਦਾਖ਼ਲ ਕਰ ਕੇ ਕਿਹਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਤੇ ਸਰਕਾਰ ਵਿਚ ਕਰਾਰ ਹੋ ਚੁੱਕਾ ਹੈ, ਲਿਹਾਜਾ ਪਹਿਲਾਂ ਚੱਲ ਰਹੇ ਮਾਮਲੇ ਦੀ ਛੇਤੀ ਸੁਣਵਾਈ ਕੀਤੀ ਜਾਵੇ ਤਾਂ ਜੋ ਹਵੇਲੀ ਦੀ ਛੇਤੀ ਸੰਭਾਲ ਹੋ ਸਕੇ। ਉਨ੍ਹਾਂ ਹਾਈਕੋਰਟ ਦੇ ਧਿਆਨ ਵਿਚ ਇਹ ਵੀ ਲਿਆਂਦਾ ਹੈ ਕਿ ਹਾਈਕੋਰਟ ਵਲੋਂ ਰੋਕ ਲਗਾਏ ਜਾਣ ਕਰ ਕੇ ਹਵੇਲੀ ਦੀ ਸਾਂਭ ਸੰਭਾਲ ਦਾ ਕੰਮ ਰੁਕਿਆ ਪਿਆ ਹੈ, ਲਿਹਾਜਾ ਮਾਮਲੇ ਦਾ ਛੇਤੀ ਨਿਬੇੜਾ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਹਵੇਲੀ ਵਿਚ ਹੋਰ ਉਸਾਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਸੀ ਜਿਸ ਨੂੰ ਗ਼ਲਤ ਕਰਾਰ ਦਿੰਦਿਆਂ ਤੇ ਹਵੇਲੀ ਦੀ ਖਸਤਾ ਹਾਲਤ ਦੇ ਮੱਦੇਨਜ਼ਰ ਅਰੋੜਾ ਨੇ ਹਾਈਕੋਰਟ ਵਿਚ ਲੋਕਹਿਤ ਪਟੀਸ਼ਨ ਦਾਖ਼ਲ ਕਰ ਕੇ ਇਸ ਹਵੇਲੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣ ਦੀ ਮੰਗ ਕੀਤੀ ਸੀ ਤੇ ਹੁਣ ਹਾਈਕੋਰਟ ਦੇ ਧਿਆਨ ਵਿਚ ਇਹ ਵੀ ਲਿਆਂਦਾ ਹੈ ਕਿ ਫ਼ਾਉਂਡੇਸ਼ਨ ਨੇ ਹਵੇਲੀ ਵਿਚ ਨਵੀ ਸ਼ੁਰੂ ਕੀਤੀ ਉਸਾਰੀ ਵੀ ਢਾਹੁਣ ਦੀ ਗੱਲ ਮੰਨ ਲਈ ਹੈ।

(For more Punjabi news apart from SGPC's agreement with government for maintenance of Jahaz Haweli Diwan Todarmal, stay tuned to Rozana Spokesman)

Tags: sgpc

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਅਲਵਿਦਾ Surjit Patar ਸਾਬ੍ਹ... ਪੰਜਾਬੀ ਸਾਹਿਤ ਨੂੰ ਤੁਹਾਡੀ ਦੇਣ ਪੰਜਾਬ ਹਮੇਸ਼ਾ ਯਾਦ ਰੱਖੇਗਾ

12 May 2024 2:05 PM

ਕੰਧ 'ਤੇ ਲਿਖਿਆ ਜਾ ਚੁੱਕਾ ਹੈ ਮੋਦੀ ਤੀਜੀ ਵਾਰ PM ਬਣ ਰਹੇ ਨੇ, ਅਸੀਂ 400 ਪਾਰ ਜਾਵਾਂਗੇ : ਵਿਜੇ ਰੁਪਾਣੀ

12 May 2024 10:50 AM

ਚਿੱਟੇ ਨੂੰ ਲੈ ਕੇ Akali ਅਤੇ Congress ਨੇ ਪਾ ਦਿੱਤਾ ਖਲਾਰਾ, AAP ਤੇ ਭਾਜਪਾ ਕੱਢੀਆਂ ਰੜਕਾਂ, 22 ਲੱਖ ਰੁਪਏ ਦੇ.....

12 May 2024 10:06 AM

Surjit Patar's House LIVE - ਹਰ ਅੱਖ ਨਮ, ਫੁੱਟ ਫੁੱਟ ਰੋ ਰਹੇ ਪਰਿਵਾਰ ਤੇ ਦੋਸਤ | ਵੇਖੋ LIVE ਤਸਵੀਰਾਂ

12 May 2024 9:30 AM

Kejriwal ਦੇ ਬਾਹਰ ਆਉਣ ਮਗਰੋਂ ਗਰਜੇ CM Bhagwant Mann, ਦੇਖੋ ਵਿਰੋਧੀਆਂ ਨੂੰ ਕੀ ਬੋਲੇ, ਕੇਜਰੀਵਾਲ ਵੀ ਮੌਕੇ ਤੇ...

11 May 2024 5:08 PM
Advertisement